Your Excellency ਰਾਸ਼ਟਰਪਤੀ ਦਿਸਾਨਾਯਕ ਜੀ, ( Your Excellency President Disanayaka ji,)

ਦੋਹਾਂ ਦੇਸ਼ਾਂ  ਦੇ delegates ,

Media ਦੇ ਸਾਰੇ ਸਾਥੀ,

ਨਮਸਕਾਰ !( Namaskar!)

ਆਯੁ ਬੋਵਨ !(Ayubowan!)

ਵਣੱਕਮ੍!(Vanakkam!)

 

ਅੱਜ ਰਾਸ਼ਟਰਪਤੀ ਦਿਸਾਨਾਯਕ  ਦੁਆਰਾ ‘ਸ੍ਰੀਲੰਕਾ ਮਿੱਤਰ ਵਿਭੂਸ਼ਣ’ (‘Sri Lanka Mitra Vibhushana’) ਨਾਲ ਸਨਮਾਨਿਤ ਕੀਤਾ ਜਾਣਾ ਮੇਰੇ ਲਈ ਗੌਰਵ ਦੀ ਬਾਤ ਹੈ।  ਇਹ ਸਨਮਾਨ ਕੇਵਲ ਮੇਰਾ ਸਨਮਾਨ ਨਹੀਂ ਹੈ,  ਬਲਕਿ ਇਹ 140 ਕਰੋੜ ਭਾਰਤੀਆਂ ਦਾ ਸਨਮਾਨ ਹੈ।  ਇਹ ਭਾਰਤ ਅਤੇ ਸ੍ਰੀਲੰਕਾ ਦੇ ਲੋਕਾਂ ਦੇ ਦਰਮਿਆਨ ਇਤਿਹਾਸਿਕ ਸਬੰਧਾਂ ਅਤੇ ਗਹਿਰੀ ਮਿੱਤਰਤਾ ਦਾ ਸਨਮਾਨ ਹੈ।

 

ਇਸ ਸਨਮਾਨ ਦੇ ਲਈ, ਮੈਂ ਰਾਸ਼ਟਰਪਤੀ ਜੀ ਦਾ, ਸ੍ਰੀਲੰਕਾ ਸਰਕਾਰ ਅਤੇ ਇੱਥੋਂ ਦੇ ਲੋਕਾਂ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।

 

Friends,

ਪ੍ਰਧਾਨ ਮੰਤਰੀ  ਦੇ ਰੂਪ ਵਿੱਚ,  ਸ੍ਰੀਲੰਕਾ ਦਾ ਇਹ ਮੇਰਾ ਚੌਥਾ ਦੌਰਾ ਹੈ।  2019 ਦੀ ਮੇਰੀ ਪਿਛਲੀ ਯਾਤਰਾ,  ਇੱਕ ਬਹੁਤ ਹੀ ਸੰਵੇਦਨਸ਼ੀਲ ਸਮੇਂ ‘ਤੇ ਹੋਈ ਸੀ। ਉਸ ਸਮੇਂ ਮੇਰਾ ਵਿਸ਼ਵਾਸ ਸੀ ਕਿ ਸ੍ਰੀਲੰਕਾ will rise, and rise stronger.

ਮੈਂ ਸ੍ਰੀਲੰਕਾ  ਦੇ ਲੋਕਾਂ ਦੇ ਧੀਰਜ ਅਤੇ ਸਾਹਸ ਦੀ ਸ਼ਲਾਘਾ  ਕਰਦਾ ਹਾਂ। ਅਤੇ,  ਅੱਜ ਸ੍ਰੀਲੰਕਾ ਨੂੰ ਵਾਪਸ ਪ੍ਰਗਤੀ ਦੇ ਪਥ ‘ਤੇ ਦੇਖ ਕੇ ਹਰਸ਼ (ਖੁਸ਼ੀ) ਮਹਿਸੂਸ ਕਰ ਰਿਹਾ ਹਾਂ। ਭਾਰਤ ਦੇ ਲਈ ਇਹ ਗਰਵ (ਮਾਣ) ਦਾ ਵਿਸ਼ਾ ਹੈ ਕਿ ਅਸੀਂ ਇੱਕ ਸੱਚੇ ਗੁਆਂਢੀ ਮਿੱਤਰ ਦੇ ਰੂਪ ਵਿੱਚ ਆਪਣੇ ਕਰਤੱਵ ਨਿਭਾਏ ਹਨ। ਚਾਹੇ 2019 ਦਾ ਆਤੰਕੀ ਹਮਲਾ ਹੋਵੇ,  ਕੋਵਿਡ ਮਹਾਮਾਰੀ ਹੋਵੇ,  ਜਾਂ ਹਾਲ ਵਿੱਚ ਆਇਆ ਆਰਥਿਕ ਸੰਕਟ,  ਹਰ ਕਠਿਨ ਪਰਿਸਥਿਤੀ ਵਿੱਚ,  ਅਸੀਂ ਸ੍ਰੀਲੰਕਾ ਦੇ ਲੋਕਾਂ ਦੇ ਨਾਲ ਖੜ੍ਹੇ ਰਹੇ ਹਾਂ ।

ਮੈਨੂੰ ਮਹਾਨ ਤਮਿਲ ਸੰਤ ਥਿਰੁਵਲੁਵਰ ਦੀ ਬਾਤ ਯਾਦ ਆ ਰਹੀ ਹੈ। ਉਨ੍ਹਾਂ ਨੇ ਕਿਹਾ ਸੀ :

ਸੇਯਰ ਕਰਿਯ ਯਾਬੁਲ

ਨਟ ਪਿਣ

ਆਦੁ ਪੁਲ

ਵਿਣੈੱਕਰਿਯ ਯਾਬੁਲ ਕਾਪੁ

(सेयर करिय याबुल

नट पिण

आदु पुल

विणैक्करिय याबुल कापु-Seyar Kariya Yaavul

Natt Pinn

Aadu Pul

Vinnaikkariya Yaavul Kaapu)

ਅਰਥਾਤ,  ਚੁਣੌਤੀਆਂ ਅਤੇ ਸ਼ਤਰੂਆਂ ਦੇ ਵਿਰੁੱਧ ਇੱਕ ਸੱਚੇ ਮਿੱਤਰ ਅਤੇ ਉਸ ਦੀ ਮਿੱਤਰਤਾ ਦੀ ਢਾਲ ਤੋਂ ਵਧ ਕੇ ਹੋਰ ਕੀ ਸੁਰੱਖਿਆ ਹੋ ਸਕਦੀ ਹੈ ।

 

Friends,

ਰਾਸ਼ਟਰਪਤੀ ਦਿਸਾਨਾਯਕ  ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਦੇ ਲਈ ਭਾਰਤ ਨੂੰ ਚੁਣਿਆ ਸੀ।  ਅਤੇ,  ਉਨ੍ਹਾਂ ਦੇ ਪਹਿਲੇ ਵਿਦੇਸ਼ ਮਹਿਮਾਨ ਬਣਨ ਦਾ ਸੁਭਾਗ ਮੈਨੂੰ ਮਿਲਿਆ ਹੈ। ਇਹ ਸਾਡੇ ਵਿਸ਼ੇਸ਼ ਸਬੰਧਾਂ ਦੀ ਗਹਿਰਾਈ ਦਾ ਪ੍ਰਤੀਕ ਹੈ।

 

ਸਾਡੀ Neighbourhood First policy ਅਤੇ Vision ‘MAHASAGAR’(our Neighbourhood First Policy and Vision 'MAHASAGAR'), ਦੋਨਾਂ ਵਿੱਚ ਸ੍ਰੀਲੰਕਾ ਦਾ ਵਿਸ਼ੇਸ਼ ਸਥਾਨ ਹੈ। ਪਿਛਲੇ ਚਾਰ ਮਹੀਨਿਆਂ ਵਿੱਚ,  ਰਾਸ਼ਟਰਪਤੀ ਦਿਸਾਨਾਯਕ  ਦੀ ਭਾਰਤ ਯਾਤਰਾ ਦੇ ਬਾਅਦ ਤੋਂ, ਸਾਡੇ ਸਹਿਯੋਗ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ ।

ਸਾਮਪੁਰ ਸੋਲਰ ਪਾਵਰ ਪਲਾਂਟ ਤੋਂ ਸ੍ਰੀਲੰਕਾ ਦੀ ਊਰਜਾ ਸੁਰੱਖਿਆ ਵਿੱਚ ਮਦਦ ਮਿਲੇਗੀ।  ਮਲਟੀ- ਪ੍ਰੋਡੈਕਟ ਪਾਇਪਲਾਇਨ ਦੇ ਨਿਰਮਾਣ, ਅਤੇ ਤ੍ਰਿੰਕੋਮਾਲੀ ਨੂੰ ਊਰਜਾ ਹੱਬ ਦੇ ਰੂਪ ਵਿੱਚ ਵਿਕਸਿਤ ਕੀਤੇ ਜਾਣ ਦੇ ਲਈ ਜੋ ਸਮਝੌਤਾ ਹੋਇਆ ਹੈ,  ਉਸ ਦਾ ਲਾਭ ਸ੍ਰੀਲੰਕਾ ਦੇ ਸਾਰੇ ਲੋਕਾਂ ਨੂੰ ਮਿਲੇਗਾ।  ਦੋਨਾਂ ਦੇਸ਼ਾਂ ਦੇ ਦਰਮਿਆਨ Grid inter-connectivity ਸਮਝੌਤੇ (The Grid Inter-Connectivity Agreement) ਨਾਲ ਸ੍ਰੀਲੰਕਾ ਲਈ ਬਿਜਲੀ export ਕਰਨ  ਦੇ ਵਿਕਲਪ ਖੁੱਲ੍ਹਣਗੇ ।

ਮੈਨੂੰ ਖੁਸ਼ੀ ਹੈ ਕਿ ਅੱਜ ਸ੍ਰੀਲੰਕਾ ਵਿੱਚ ਧਾਰਮਿਕ ਸਥਲਾਂ ਦੇ ਲਈ ਪੰਜ ਹਜ਼ਾਰ ਸੋਲਰ ਰੂਫ ਟੌਪ ਸਿਸਟਮ (Solar Rooftop System) ਦਾ ਉਦਘਾਟਨ ਕੀਤਾ ਜਾਵੇਗਾ।  ਸ੍ਰੀਲੰਕਾ Unique Digital Identity ਪ੍ਰੋਜੈਕਟ (Sri Lanka Unique Digital Identity project) ਵਿੱਚ ਭੀ ਅਸੀਂ ਸਹਿਯੋਗ ਕਰਾਂਗੇ ।


Friends,

ਭਾਰਤ ਨੇ ਸਬਕਾ ਸਾਥ ਸਬਕਾ ਵਿਕਾਸ  ਦੇ ਵਿਜ਼ਨ (vision of 'Sabka Saath Sabka Vikas') ਨੂੰ ਅਪਣਾਇਆ ਹੈ। ਅਸੀਂ ਆਪਣੇ ਪਾਰਟਨਰ ਦੇਸ਼ਾਂ ਦੀਆਂ ਪ੍ਰਾਥਮਿਕਤਾਵਾਂ ਨੂੰ ਭੀ ਮਹੱਤਵ ਦਿੰਦੇ ਹਾਂ।


ਪਿਛਲੇ 6 ਮਹੀਨਿਆਂ ਵਿੱਚ ਹੀ ਅਸੀਂ 100 ਮਿਲੀਅਨ ਡਾਲਰ ਤੋਂ ਅਧਿਕ ਰਾਸ਼ੀ  ਦੇ loan ਨੂੰ grant ਵਿੱਚ ਬਦਲਿਆ ਹੈ। ਸਾਡੇ ਦੁਵੱਲੇ ‘ਡੈੱਟ restructuring ਐਗਰੀਮੈਂਟ’ (‘Debt Restructuring Agreement’) ਨਾਲ ਸ੍ਰੀਲੰਕਾ ਦੇ ਲੋਕਾਂ ਨੂੰ ਤਤਕਾਲ ਸਹਾਇਤਾ ਅਤੇ ਰਾਹਤ ਮਿਲੇਗੀ।  ਅੱਜ ਅਸੀਂ Interest ਦੀ ਦਰ ਨੂੰ ਭੀ ਘੱਟ ਕਰਨ ਦਾ ਨਿਰਣਾ ਲਿਆ ਹੈ। ਇਹ ਪ੍ਰਤੀਕ ਹੈ ਕਿ ਅੱਜ ਭੀ ਭਾਰਤ ਸ੍ਰੀਲੰਕਾ  ਦੇ ਲੋਕਾਂ  ਦੇ ਨਾਲ ਖੜ੍ਹਾ ਹੈ।

ਪੂਰਬੀ ਪ੍ਰਾਂਤਾਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਲਈ,  ਲਗਭਗ 2.4 ਬਿਲੀਅਨ ਲੰਕਨ ਰੁਪਏ ਦਾ ਸਹਿਯੋਗ ਪੈਕੇਜ ਦਿੱਤਾ ਜਾਵੇਗਾ।  ਅੱਜ ਅਸੀਂ ਕਿਸਾਨਾਂ ਦੀ ਭਲਾਈ ਦੇ ਲਈ,  ਸ੍ਰੀਲੰਕਾ ਦੇ ਸਭ ਤੋਂ ਬੜੇ warehouse ਦਾ ਭੀ ਉਦਘਾਟਨ ਕੀਤਾ ।

 

ਕੱਲ੍ਹ ਅਸੀਂ ‘ਮਾਹੋ-ਓਮਨਥਾਈ’ ਰੇਲ ਲਾਇਨ ਦਾ ਉਦਘਾਟਨ ਕਰਾਂਗੇ, ਅਤੇ ‘ਮਾਹੋ-ਅਨੁਰਾਧਾਪੁਰਮ’ ਸੈਕਸ਼ਨ ‘ਤੇ ਸਿਗਨਲਿੰਗ ਸਿਸਟਮ ਦਾ ਨੀਂਹ ਪੱਥਰ ਰੱਖਾਂਗੇ। ਕਾਂਕੇਸੰਤੁਰਈ ਪੋਰਟ ਦੇ ਆਧੁਨਿਕੀਕਰਣ ਦੇ ਲਈ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।(Tomorrow we will inaugurate the ‘Maho-Omanthai’ railway line, and lay the foundation stone for the signalling system on the ‘Maho-Anuradhapura’ section. Work for the modernisation of the Kankesanthurai Port will begin soon.)



 

ਸ੍ਰੀਲੰਕਾ ਵਿੱਚ Indian Origin Tamil community ਦੇ  ਲਈ ਦਸ ਹਜ਼ਾਰ ਘਰਾਂ ਦਾ ਨਿਰਮਾਣ ਕਾਰਜ ਜਲਦੀ ਪੂਰਾ ਕੀਤਾ ਜਾਵੇਗਾ। ਸ੍ਰੀਲੰਕਾ ਦੇ 700 ਅਤਿਰਿਕਤ ਪਰਸੋਨਲ ਨੂੰ ਭਾਰਤ ਵਿੱਚ ਟ੍ਰੇਨਿੰਗ ਪ੍ਰਦਾਨ ਕੀਤੀ ਜਾਵੇਗੀ। ਇਸ ਵਿੱਚ ਸਾਂਸਦਾਂ, ਨਿਆਂਪਾਲਿਕਾ ਨਾਲ ਜੁੜੇ ਲੋਕਾਂ, ਉੱਦਮੀਆਂ,  ਮੀਡੀਆ ਕਰਮੀਆਂ, ਦੇ ਨਾਲ-ਨਾਲ ਯੁਵਾ ਲੀਡਰਸ ਭੀ ਸ਼ਾਮਲ ਹੋਣਗੇ ।


Friends,
 

ਸਾਡਾ ਮੰਨਣਾ ਹੈ ਕਿ ਸਾਡੇ ਸੁਰੱਖਿਆ ਹਿਤ ਸਮਾਨ ਹਨ। ਦੋਹਾਂ ਦੇਸ਼ਾਂ ਦੀ ਸੁਰੱਖਿਆ ਇੱਕ-ਦੂਸਰੇ ਨਾਲ ਜੁੜੀ ਹੈ ਅਤੇ ਇੱਕ-ਦੂਸਰੇ ‘ਤੇ ਨਿਰਭਰ ਹੈ ।

 

ਭਾਰਤ  ਦੇ ਹਿਤਾਂ  ਦੇ ਪ੍ਰਤੀ ਉਨ੍ਹਾਂ ਦੀਆਂ ਸੰਵੇਦਨਾਵਾਂ ਦੇ ਲਈ,  ਮੈਂ,  ਰਾਸ਼ਟਰਪਤੀ ਦਿਸਾਨਾਯਕ  ਦਾ ਆਭਾਰੀ ਹਾਂ। ਰੱਖਿਆ ਸਹਿਯੋਗ ਵਿੱਚ ਸੰਪੰਨ ਕੀਤੇ ਗਏ ਮਹੱਤਵਪੂਰਨ ਸਮਝੌਤੇ ਦਾ ਅਸੀਂ ਸੁਆਗਤ ਕਰਦੇ ਹਾਂ। Colombo Security Conclave ਅਤੇ ਹਿੰਦ ਮਹਾਸਾਗਰ ਵਿੱਚ ਸੁਰੱਖਿਆ ਸਹਿਯੋਗ ‘ਤੇ ਭੀ ਮਿਲਕੇ ਕੰਮ ਕਰਨ ਦੇ ਲਈ ਅਸੀਂ ਸਹਿਮਤ ਹਾਂ ।

 

Friends,

ਭਾਰਤ ਅਤੇ ਸ੍ਰੀਲੰਕਾ ਦੇ ਦਰਮਿਆਨ ਸਦੀਆਂ ਪੁਰਾਣੇ ਅਧਿਆਤਮਿਕ ਅਤੇ ਆਤਮੀਅਤਾ ਭਰੇ ਸਬੰਧ ਹਨ ।

ਮੈਨੂੰ ਇਹ ਦੱਸਦੇ ਹੋਏ ਅਤਿਅੰਤ ਖੁਸ਼ੀ ਹੈ ਕਿ 1960 ਵਿੱਚ ਮੇਰੇ ਹੋਮ ਸਟੇਟ ਗੁਜਰਾਤ ਦੇ ਅਰਾਵਲੀ (Aravali )ਵਿੱਚ ਮਿਲੇ ਭਗਵਾਨ ਬੁੱਧ  ਦੇ relics (Holy Relics of Lord Buddha) ਨੂੰ ਸ੍ਰੀਲੰਕਾ ਵਿੱਚ ਦਰਸ਼ਨ ਦੇ ਲਈ ਭੇਜਿਆ ਜਾ ਰਿਹਾ ਹੈ।

 

ਤ੍ਰਿੰਕੋਮਾਲੀ ਦੇ ਥਿਰੁਕੋਨੇਸ਼ਵਰਮ ਮੰਦਿਰ (Thirukoneswaram Temple in Trincomalee) ਦੇ renovation ਵਿੱਚ ਭਾਰਤ ਸਹਿਯੋਗ ਦੇਵੇਗਾ।  ਅਨੁਰਾਧਾਪੁਰਮ ਮਹਾਬੋਧੀ (Anuradhapura Mahabodhi) ਮੰਦਿਰ ਪਰਿਸਰ ਵਿੱਚ sacred city,  ਅਤੇ ‘ਨੁਰੇਲਿਯਾ’ ਵਿੱਚ ‘ਸੀਤਾ ਏਲੀਆ’ ਮੰਦਿਰ  (Sita Eliya temple in Nuwara Eliya) ਦੇ ਨਿਰਮਾਣ ਵਿੱਚ ਭੀ ਭਾਰਤ ਸਹਿਯੋਗ ਕਰੇਗਾ।



Friends,

ਅਸੀਂ ਮਛੁਆਰਿਆਂ ਦੀ ਆਜੀਵਿਕਾ ਨਾਲ ਜੁੜੇ ਮੁੱਦਿਆਂ ‘ਤੇ ਭੀ ਚਰਚਾ ਕੀਤੀ। ਅਸੀਂ ਸਹਿਮਤ ਹਾਂ,  ਕਿ ਸਾਨੂੰ ਇਸ ਮਾਮਲੇ ਵਿੱਚ ਇੱਕ ਮਾਨਵੀ approach ਦੇ ਨਾਲ ਅੱਗੇ ਵਧਣਾ ਚਾਹੀਦਾ ਹੈ।  ਅਸੀਂ ਮਛੁਆਰਿਆਂ ਨੂੰ ਤੁਰੰਤ ਰਿਹਾਅ ਕੀਤੇ ਜਾਣ ਅਤੇ ਉਨ੍ਹਾਂ ਦੀਆਂ Boats ਨੂੰ ਵਾਪਸ ਭੇਜਣ ‘ਤੇ ਭੀ ਬਲ ਦਿੱਤਾ।

ਅਸੀਂ ਸ੍ਰੀਲੰਕਾ ਵਿੱਚ reconstruction ਅਤੇ reconciliation ‘ਤੇ ਭੀ ਬਾਤ ਕੀਤੀ। ਰਾਸ਼ਟਰਪਤੀ ਦਿਸਾਨਾਯਕ  ਨੇ ਆਪਣੇ ਸਮਾਵੇਸ਼ੀ ਦ੍ਰਿਸ਼ਟੀਕੋਣ ਬਾਰੇ ਮੈਨੂੰ ਦੱਸਿਆ। ਅਸੀਂ ਆਸ਼ਾ ਕਰਦੇ ਹਾਂ ਕਿ ਸ੍ਰੀਲੰਕਾ ਸਰਕਾਰ ਤਮਿਲਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰੇਗੀ ।  ਅਤੇ ਸ੍ਰੀਲੰਕਾ ਵਿੱਚ ਸੰਵਿਧਾਨ  ਦੇ ਪੂਰਾ ਇੰਪਲੀਮੈਂਟੇਸ਼ਨ,  ਅਤੇ Provincial Council Elections ਕਰਵਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਪੂਰਾ ਕਰੇਗੀ ।


Friends,

ਭਾਰਤ ਅਤੇ ਸ੍ਰੀਲੰਕਾ ਦਾ ਸਬੰਧ ਆਪਸੀ ਵਿਸ਼ਵਾਸ ਅਤੇ ਸਦਭਾਵਨਾ ‘ਤੇ ਅਧਾਰਿਤ ਹੈ। ਆਪਣੇ ਲੋਕਾਂ ਦੀਆਂ ਆਕਾਂਖਿਆਵਾਂ ਅਤੇ ਆਸ਼ਾਵਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਨਾਲ ਮਿਲ ਕੇ ਕੰਮ ਕਰਦੇ ਰਹਾਂਗੇ ।

ਇੱਕ ਵਾਰ ਫਿਰ, ਮੈਂ ਗਰਮਜੋਸ਼ੀ ਪੂਰਨ ਸੁਆਗਤ ਦੇ ਲਈ ਰਾਸ਼ਟਰਪਤੀ ਦਿਸਾਨਾਯਕ (President Disanayaka)  ਦਾ ਹਾਰਦਿਕ ਧੰਨਵਾਦ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੀ ਭਾਗੀਦਾਰੀ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵਾਂਗੇ ।

ਬਹੁਤ-ਬਹੁਤ ਧੰਨਵਾਦ  !

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India stands tall in shaky world economy as Fitch lifts FY26 growth view to 7.5%

Media Coverage

India stands tall in shaky world economy as Fitch lifts FY26 growth view to 7.5%
NM on the go

Nm on the go

Always be the first to hear from the PM. Get the App Now!
...
Today’s projects will further strengthen the logistics system of Eastern India: PM Modi in Kolkata, West Bengal
March 14, 2026
These initiatives will boost connectivity and improve the quality of life for people: PM
Today, a vigorous nationwide campaign to modernise railways is underway, and we are determined that West Bengal should not be left behind in this effort: PM
The central government is rapidly expanding the railway infrastructure in West Bengal: PM
Ports like Kolkata and Haldia have long been major centers of trade in Eastern India: PM
Mechanisation at the Haldia Dock Complex will speed up cargo operations, enhance port capacity and strengthen trade facilities: PM

राज्यपाल श्रीमान आर एन रवि जी, केंद्र में मेरे सहयोगी शांतनु ठाकुर जी, सुकांता मजूमदार जी, पश्चिम बंगाल के नेता विपक्ष शुभेंदु अधिकारी जी, संसद में मेरे साथी शॉमिक भट्टाचार्य जी, अन्य जनप्रतिनिधिगण, देवियों और सज्जनों,

 आज कोलकाता की धरती से पश्चिम बंगाल और पूर्वी भारत के विकास का नया अध्याय लिखा जा रहा है। सड़क, रेलवे और पोर्ट इंफ्रास्ट्रक्चर, इनसे जुड़ी 18 हजार करोड़ रुपए से अधिक, 18 हजार करोड़ रुपए से अधिक की परियोजनाओं का शिलान्यास और लोकार्पण हुआ है। यह प्रोजेक्ट्स पश्चिम बंगाल और पूर्वी भारत को नई रफ्तार देंगे, इनसे व्यापार और उद्योग को बढ़ावा मिलेगा, लाखों लोगों का जीवन आसान होगा, उन्हें नए अवसर मिलेंगे, खड़गपुर–मोरेग्राम एक्सप्रेसवे के पूरा होने से पश्चिम बंगाल के अनेक हिस्सों में आर्थिक गतिविधियां तेज होंगी। दुबराजपुर बाईपास, कांग्सावती, शीलावती नदियों पर बनने वाले बड़े पुल और इनसे भी कनेक्टिविटी बेहतर होगी। मैं इन परियोजनाओं के लिए पश्चिम बंगाल समेत पूरे पूर्वी भारत के लोगों को बहुत-बहुत बधाई देता हूं। 

साथियों,

आज देश में रेलवे को आधुनिक बनाने का तेज अभियान चल रहा है। हमारा यह संकल्प है कि पश्चिम बंगाल इस अभियान में पीछे न रहे! इसलिए, केंद्र सरकार, पश्चिम बंगाल के रेलवे इंफ्रास्ट्रक्चर का भी तेज विस्तार करने के लिए प्रयास कर रही है। आज कलाईकुंडा और कानिमहुली सेक्शन में ऑटोमेटिक ब्लाक सिग्नलिंग प्रणाली को भी राष्ट्र को समर्पित किया गया है। इनसे व्यस्त रेल मार्ग की क्षमता बढ़ेगी, यात्रा सुरक्षित होगी, साथ ही, यात्रियों के लिए स्पीड और सुविधा भी बढ़ेगी।

साथियों,

आज कामाख्या गुड़ी, अनारा, तमलुक, हल्दिया, बराभूम और सिउड़ी, इन छह स्टेशनों का अमृत स्टेशन के तौर पर उद्घाटन हुआ है। हमारे बंगाल की महान संस्कृति की झलक अब इन स्टेशनों पर और भी निखर कर आ रही है। अभी यहां कई और स्टेशनों का भी पुनर्विकास किया जा रहा है। पुरुलिया और आनंद विहार टर्मिनल के बीच नई एक्सप्रेस ट्रेन सेवा को भी हरी झंडी दिखाई गई है। इस ट्रेन सेवा का लाभ पश्चिम बंगाल के साथ झारखंड, बिहार, उत्तर प्रदेश और दिल्ली के लोगों को भी मिलेगा।

साथियों,

सड़क और रेल कनेक्टिविटी जितनी महत्वपूर्ण है, उतनी ही अहम भूमिका पोर्ट और वाटर ट्रांसपोर्ट भी निभाते हैं। दशकों तक, पूर्वी भारत के इस सामर्थ्य की बड़ी उपेक्षा हुई है। लेकिन, आज वॉटरवेज व्यापार और औद्योगिक प्रगति के नए रास्ते खोल रहे हैं। इसी दिशा में, आज पोर्ट इंफ्रास्ट्रक्चर से जुड़ी अहम परियोजनाओं का शिलान्यास और लोकार्पण हुआ। कोलकाता और हल्दिया जैसे बंदरगाह लंबे समय से पूर्वी भारत में व्यापार के प्रमुख केंद्र रहे हैं। हल्दिया डॉक कॉम्प्लेक्स, इसका मशीनीकरण हो रहा है। इससे कार्गो ऑपरेशन और तेज होगा, बंदरगाह की क्षमता बढ़ेगी और व्यापार के लिए नई सुविधाएं तैयार होंगी। कोलकाता डॉक सिस्टम में बास्कुल ब्रिज का रिनोवेशन भी किया जा रहा है। खिदिरपुर डॉक में कार्गो हैंडलिंग क्षमता बढ़ाने पर भी हमारा जोर है। इन सभी परियोजनाओं से पूर्वी भारत का लॉजिस्टिक सिस्टम और मजबूत होगा।

साथियों,

सड़क, रेल और पोर्ट से जुड़ी नई-नई परियोजनाएं, यह पश्चिम बंगाल के आधुनिक भविष्य के लिए नया रास्ता खोल रही हैं। इसका फायदा किसान, व्यापारी, उद्यमी, स्टूडेंट्स, हर किसी को मिलेगा। पर्यटन जैसे सेक्टर्स में भी नए अवसर पैदा होंगे। स्थानीय उद्योग और सेवाओं को गति मिलेगी। हमारा संकल्प है, बंगाल ने हमेशा जिस तरह भारत को दिशा दिखाई है, बंगाल एक बार फिर ‘विकसित बंगाल’ बनकर उस गौरव को हासिल करे। मुझे पूरा विश्वास है, मजबूत कनेक्टिविटी और आधुनिक इंफ्रास्ट्रक्चर, यह विकसित बंगाल की बुनियाद बनेंगे। इसी कामना के साथ, मैं एक बार फिर आप सभी को इन विकास परियोजनाओं के लिए बहुत-बहुत बधाई देता हूं। अब यह सरकारी कार्यक्रम पूरा होते ही मैं जरा खुले मैदान में जाऊंगा, वहां पूरा बंगाल आज इकट्ठा हुआ है, मुझे पूरे बंगाल के दर्शन होने वाले हैं और बहुत महत्वपूर्ण विषयों की चर्चा बंगाल की जनता जनार्दन के बीच में करूंगा। इस कार्यक्रम में इतना काफी है।

बहुत-बहुत धन्यवाद!

बहुत-बहुत शुभकामनाएं!