ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰੀਸਾਈਕਲਿੰਗ ਅਤੇ ‘ਕਚਰੇ ਤੋਂ ਧਨ’ (ਵੇਸਟ ਟੂ ਵੈਲਥ) ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਬੰਗਲੁਰੂ ਦੇ ਸੀਨੀਅਰ ਕਾਰਡੀਓਲੋਜਿਸਟ ਡਾ. ਦੀਪਕ ਕ੍ਰਿਸ਼ਨਾਮੂਰਤੀ ਅਤੇ ਉਨ੍ਹਾਂ ਦੇ ਬੇਟੇ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ ਹੈ।

ਸ਼੍ਰੀ ਮੋਦੀ ਨੇ ਹੋਰਨਾਂ ਲੋਕਾਂ ਨੂੰ ਇਸ ਤਰ੍ਹਾਂ ਦੇ ਪ੍ਰਯਾਸਾਂ ਨੂੰ ਸਾਂਝਾ ਕਰਨ ਦੀ ਤਾਕੀਦ ਕੀਤੀ, ਜੋ ਰੀਸਾਈਕਲਿੰਗ ਅਤੇ ‘ਕਚਰੇ ਤੋਂ ਧਨ’ ਬਾਰੇ ਹੋਰ ਅਧਿਕ ਜਾਗੂਰਕਤਾ ਪੈਦਾ ਕਰਨਗੇ।

ਡਾਕਟਰ ਨੇ ਦੱਸਿਆ ਹੈ ਕਿ ਹਰੇਕ ਵਿੱਦਿਅਕ ਸਾਲ ਦੇ ਅੰਤ ਵਿੱਚ ਉਨ੍ਹਾਂ ਦਾ ਬੇਟਾ ਬੜੀ ਮਿਹਨਤ ਨਾਲ ਆਪਣੀ ਨੋਟਬੁੱਕ ਵਿੱਚੋਂ ਕਾਗਜ ਦੇ ਖਾਲੀ ਪੰਨੇ ਕੱਢਦਾ ਹੈ ਅਤੇ ਡਾਕਟਰ ਉਨ੍ਹਾਂ ਦਾ ਸੰਗ੍ਰਹਿ ਕਰਕੇ ਆਪਣੇ ਰਫ ਕੰਮ ਅਤੇ ਅਭਿਆਸ ਦੇ ਲਈ ਉਪਯੋਗ ਕਰਦਾ ਹੈ।

ਉਕਤ ਡਾਕਟਰ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਇਹ ਇੱਕ ਅੱਛਾ ਟੀਮ ਪ੍ਰਯਾਸ ਹੈ, ਜਿਸ ਵਿੱਚ ਸਥਾਈ ਜੀਵਨ ਦਾ ਇੱਕ ਬੜਾ ਸੰਦੇਸ਼ ਹੈ। ਤੁਹਾਨੂੰ ਅਤੇ ਤੁਹਾਡੇ ਬੇਟੇ ਨੂੰ ਵਧਾਈਆਂ।

ਦੂਸਰਿਆਂ ਨੂੰ ਵੀ ਇਸੇ ਤਰ੍ਹਾਂ ਦੇ ਪ੍ਰਯਾਸਾਂ ਨੂੰ ਸਾਂਝਾ ਕਰਨ ਦੀ ਤਾਕੀਦ ਕਰਦਾ ਹਾਂ, ਜੋ ਰੀਸਾਈਕਲਿੰਗ ਅਤੇ ‘ਕਚਰੇ ਤੋਂ ਧਨ’ ਬਾਰੇ ਹੋਰ ਅਧਿਕ ਜਾਗੂਰਕਤਾ ਪੈਦਾ ਕਰਨਗੇ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Budget 2026-27 lays blueprint for a future-ready digital ecosystem

Media Coverage

Budget 2026-27 lays blueprint for a future-ready digital ecosystem
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 2 ਫਰਵਰੀ 2026
February 02, 2026

Citizens Celebrate PM Modi's Roadmap to Prosperity: Budget 2026 Drives Investment, Jobs, and Sustainable Growth for Every Indian