Share
 
Comments
ਦੇਸ਼ ਭਰ ਵਿੱਚ ਤੇਜ਼ ਗਤੀ ਨਾਲ ਕਨੈਕਟੀਵਿਟੀ ਪ੍ਰਦਾਨ ਕਰਨ ਸਬੰਧੀ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੈ ਇਹ ਪ੍ਰੋਜੈਕਟ
ਐਕਸਪ੍ਰੈੱਸ-ਵੇਅ ਮੇਰਠ ਤੋਂ ਪ੍ਰਯਾਗਰਾਜ ਤੱਕ ਉੱਤਰ ਪ੍ਰਦੇਸ਼ (ਯੂਪੀ) ਦੇ 12 ਜ਼ਿਲ੍ਹਿਆਂ ਤੋਂ ਹੋ ਕੇ ਗੁਜਰੇਗਾ, ਰਾਜ ਦੇ ਪੱਛਮੀ ਅਤੇ ਪੂਰਬੀ ਖੇਤਰਾਂ ਨੂੰ ਜੋੜੇਗਾ
ਇਹ ਉੱਤਰ ਪ੍ਰਦੇਸ਼ (ਯੂਪੀ) ਦਾ ਸਭ ਤੋਂ ਲੰਬਾ ਐਕਸਪ੍ਰੈੱਸ-ਵੇਅ ਹੋਵੇਗਾ, ਜੋ 36,200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ
ਐਕਸਪ੍ਰੈੱਸ-ਵੇਅ ‘ਤੇ ਸ਼ਾਹਜਹਾਂਪੁਰ ਵਿੱਚ 3.5 ਕਿਲੋਮੀਟਰ ਲੰਬੀ ਹਵਾਈ ਪੱਟੀ ਬਣਾਈ ਜਾਵੇਗੀ, ਜੋ ਵਾਯੂ ਸੈਨਾ ਦੇ ਜਹਾਜ਼ਾਂ ਨੂੰ ਐਮਰਜੈਂਸੀ ਉਡਾਣ ਭਰਨ ਅਤੇ ਉਤਰਨ ਵਿੱਚ ਸਹਾਇਤਾ ਪ੍ਰਦਾਨ ਕਰੇਗੀ
 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਦਸੰਬਰ, 2021 ਨੂੰ ਦੁਪਹਿਰ ਕਰੀਬ 1 ਵਜੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਗੰਗਾ ਐਕਸਪ੍ਰੈੱਸ-ਵੇਅ ਦਾ ਨੀਂਹ ਪੱਥਰ ਰੱਖਣਗੇ।

ਦੇਸ਼ ਭਰ ਵਿੱਚ ਤੇਜ਼ ਗਤੀ ਨਾਲ ਕਨੈਕਟੀਵਿਟੀ ਪ੍ਰਦਾਨ ਕਰਨ ਸਬੰਧੀ ਪ੍ਰਧਾਨ ਮੰਤਰੀ ਦਾ ਵਿਜ਼ਨ ਐਕਸਪ੍ਰੈੱਸ-ਵੇਅ ਦੀ ਪ੍ਰੇਰਣਾ ਰਹੀ ਹੈ। 594 ਕਿਲੋਮੀਟਰ ਲੰਬਾ ਤੇ 6 ਲੇਨ ਦਾ ਐਕਸਪ੍ਰੈੱਸ-ਵੇਅ 36,200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਮੇਰਠ ਦੇ ਬਿਜੌਲੀ ਪਿੰਡ ਦੇ ਪਾਸ ਤੋਂ ਸ਼ੁਰੂ ਹੋ ਕੇ ਐਕਸਪ੍ਰੈੱਸ-ਵੇਅ ਪ੍ਰਯਾਗਰਾਜ ਦੇ ਜੁਦਾਪੁਰ ਦਾਂਡੂ ਪਿੰਡ ਤੱਕ ਜਾਵੇਗਾ। ਇਹ ਮੇਰਠ, ਹਾਪੁੜ, ਬੁਲੰਦਸ਼ਹਿਰ, ਅਮਰੋਹਾ, ਸੰਭਲ, ਬਦਾਯੂੰ, ਸ਼ਾਹਜਹਾਂਪੁਰ, ਹਰਦੋਈ, ਉਨਾਓ, ਰਾਇਬਰੇਲੀ, ਪ੍ਰਤਾਪਗੜ੍ਹ ਅਤੇ ਪ੍ਰਯਾਗਰਾਜ ਤੋਂ ਹੋ ਕੇ ਗੁਜਰੇਗਾ। ਪੂਰੀ ਤਰ੍ਹਾਂ ਨਾਲ ਬਣਨ ਦੇ ਬਾਅਦ, ਇਹ ਰਾਜ ਦੇ ਪੱਛਮੀ ਅਤੇ ਪੂਰਬੀ ਖੇਤਰਾਂ ਨੂੰ ਜੋੜਨ ਵਾਲਾ ਉੱਤਰ ਪ੍ਰਦੇਸ਼ ਦਾ ਸਭ ਤੋਂ ਲੰਬਾ ਐਕਸਪ੍ਰੈੱਸ-ਵੇਅ ਬਣ ਜਾਵੇਗਾ। ਐਕਸਪ੍ਰੈੱਸ-ਵੇਅ ‘ਤੇ ਸ਼ਾਹਜਹਾਂਪੁਰ ਵਿੱਚ 3.5 ਕਿਲੋਮੀਟਰ ਲੰਬੀ ਹਵਾਈ ਪੱਟੀ ਬਣਾਈ ਜਾਵੇਗੀ, ਜੋ ਵਾਯੂ ਸੈਨਾ ਦੇ ਜਹਾਜ਼ਾਂ ਨੂੰ ਐਮਰਜੈਂਸੀ ਉਡਾਣ ਭਰਨ ਅਤੇ ਉਤਰਨ ਵਿੱਚ ਸਹਾਇਤਾ ਪ੍ਰਦਾਨ ਕਰੇਗੀ। ਐਕਸਪ੍ਰੈੱਸ-ਵੇਅ ਦੇ ਨਾਲ ਇੱਕ ਇੰਡਸਟ੍ਰੀਅਲ ਕੌਰੀਡੋਰ ਬਣਾਉਣ ਦਾ ਵੀ ਪ੍ਰਸਤਾਵ ਹੈ।

ਐਕਸਪ੍ਰੈੱਸ-ਵੇਅ ਨਾਲ ਉਦਯੋਗਿਕ ਵਿਕਾਸ, ਵਪਾਰ, ਖੇਤੀਬਾੜੀ, ਟੂਰਿਜ਼ਮ ਆਦਿ ਖੇਤਰਾਂ ਨੂੰ ਹੁਲਾਰਾ ਮਿਲੇਗਾ। ਇਸ ਨਾਲ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਵੀ ਪ੍ਰੋਤਸਾਹਨ ਮਿਲੇਗਾ।

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
PM Modi Lauded For Efforts To Eliminate Tuberculosis; 'Need Clones Of PM In Every...'

Media Coverage

PM Modi Lauded For Efforts To Eliminate Tuberculosis; 'Need Clones Of PM In Every...'
...

Nm on the go

Always be the first to hear from the PM. Get the App Now!
...
PM meets International Telecommunication Union Secretary General, Doreen Bogdan- Martin
March 24, 2023
Share
 
Comments

The Prime Minister, Shri Narendra Modi met International Telecommunication Union Secretary General, Doreen Bogdan- Martin. Both the dignitaries had extensive discussions on leveraging digital technology for a better and sustainable planet.

Responding to the tweet by Ms Doreen Bogdan- Martin, the Prime Minister tweeted;

“Glad to have met @ITUSecGen Doreen Bogdan-Martin. We had extensive discussions on leveraging digital technology for a better and sustainable planet.”