Excellencies,

ਨਮਸਕਾਰ

ਮੈਨੂੰ ਇਸ ਸਮਿਟ ’ਚ ਵਿਸ਼ਵ ਦੇ ਸਭ ਤੋਂ ਵਿਸ਼ਾਲ ਲੋਕਤੰਤਰ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੋਇਆ ਹੈ। ਲੋਕਤਾਂਤਰਿਕ ਭਾਵਨਾ ਸਾਡੇ ਸੱਭਿਅਕ ਸਦਾਚਾਰ ਦਾ ਅਟੁੱਟ ਅੰਗ ਹੈ। ਭਾਰਤ ’ਚ ਲਿਛਾਵੀ ਤੇ ਸ਼ਕਯਾ ਜਿਹੇ ਚੁਣੇ ਗਏ ਗਣਰਾਜ–ਅਧਾਰਿਤ ਨਗਰ–ਰਾਜ (ਰਿਆਸਤਾਂ) 2,500 ਸਾਲ ਪਹਿਲਾਂ ਪ੍ਰਫੁੱਲਤ ਹੋ ਗਏ ਸਨ। ਇਹੋ ਲੋਕਤਾਂਤਰਿਕ ਭਾਵਨਾ 10ਵੀਂ ਸਦੀ ਦੇ "ਉੱਤਰਮੀਰੂਰ" ("Uttaramerur" ) ਸ਼ਿਲਾਲੇਖ ’ਚ ਦਿਖਾਈ ਦਿੰਦੀ ਹੈ, ਜਿਸ ਵਿੱਚ ਲੋਕਤਾਂਤਰਿਕ ਸ਼ਮੂਲੀਅਤ ਦੇ ਸਿਧਾਂਤਾਂ ਨੂੰ ਕੋਡੀਫ਼ਾਈ ਕੀਤਾ ਗਿਆ ਹੈ। ਉਸੇ ਲੋਕਤਾਂਤਰਿਕ ਭਾਵਨਾ ਤੇ ਸਦਾਚਾਰ ਨੇ ਪ੍ਰਾਚੀਨ ਭਾਰਤ ਨੂੰ ਸਭ ਤੋਂ ਖੁਸ਼ਹਾਲ ਸਥਾਨਾਂ ’ਚੋਂ ਇੱਕ ਬਣਾਇਆ ਸੀ। ਸਦੀਆਂ ਚਲੀ ਬਸਤੀਵਾਦੀ ਹਕੂਮਤ ਵੀ ਭਾਰਤੀ ਜਨਤਾ ਦੀ ਲੋਕਤਾਂਤਰਿਕ ਭਾਵਨਾ ਨੂੰ ਦਬਾ ਨਹੀਂ ਸਕੀ ਸੀ। ਭਾਰਤ ਦੇ ਆਜ਼ਾਦ ਹੋਣ ਨਾਲ ਇਸ ਨੂੰ ਇੱਕ ਵਾਰ ਫਿਰ ਮੁਕੰਮਲ ਪ੍ਰਗਟਾਵਾ ਮਿਲਿਆ ਤੇ ਪਿਛਲੇ 75 ਸਾਲਾਂ ਦੌਰਾਨ ਲੋਕਤਾਂਤਰਿਕ ਰਾਸ਼ਟਰ–ਨਿਰਮਾਣ ਦੀ ਬੇਮਿਸਾਲ ਕਹਾਣੀ ਰਚੀ।

ਇਹ ਸਾਰੇ ਖੇਤਰਾਂ ਵਿੱਚ ਬੇਮਿਸਾਲ ਸਮਾਜਿਕ-ਆਰਥਿਕ ਸ਼ਮੂਲੀਅਤ (ਸਮਾਵੇਸ਼) ਦੀ ਕਹਾਣੀ ਹੈ। ਇਹ ਸਿਹਤ, ਸਿੱਖਿਆ ਅਤੇ ਮਨੁੱਖੀ ਭਲਾਈ ਵਿੱਚ ਇੱਕ ਕਲਪਨਾ ਤੋਂ ਵੀ ਪਰ੍ਹਾਂ ਦੇ ਪੈਮਾਨੇ 'ਤੇ ਨਿਰੰਤਰ ਸੁਧਾਰਾਂ ਦੀ ਕਹਾਣੀ ਹੈ। ਭਾਰਤ ਦੀ ਕਹਾਣੀ ਦਾ ਵਿਸ਼ਵ ਨੂੰ ਇੱਕ ਸਪਸ਼ਟ ਸੰਦੇਸ਼ ਹੈ। ਉਹ ਲੋਕਤੰਤਰ ਪ੍ਰਦਾਨ ਕਰ ਸਕਦਾ ਹੈ, ਉਹ ਲੋਕਤੰਤਰ ਪ੍ਰਦਾਨ ਕਰ ਚੁੱਕਾ ਹੈ, ਅਤੇ ਉਹ ਲੋਕਤੰਤਰ ਪ੍ਰਦਾਨ ਕਰਦਾ ਰਹੇਗਾ।

Excellencies,

ਬਹੁ-ਪਾਰਟੀ ਚੋਣਾਂ, ਸੁਤੰਤਰ ਨਿਆਂਪਾਲਿਕਾ ਅਤੇ ਆਜ਼ਾਦ ਮੀਡੀਆ ਜਿਹੀਆਂ ਢਾਂਚਾਗਤ ਵਿਸ਼ੇਸ਼ਤਾਵਾਂ - ਲੋਕਤੰਤਰ ਦੇ ਮਹੱਤਵਪੂਰਨ ਸਾਧਨ ਹਨ। ਭਾਵੇਂ, ਲੋਕਤੰਤਰ ਦੀ ਮੂਲ ਤਾਕਤ ਸਾਡੇ ਨਾਗਰਿਕਾਂ ਅਤੇ ਸਾਡੇ ਸਮਾਜਾਂ ਦੇ ਅੰਦਰ ਮੌਜੂਦ ਭਾਵਨਾ ਅਤੇ ਲੋਕਚਾਰ ਹੈ। ਲੋਕਤੰਤਰ ਸਿਰਫ਼ ਲੋਕਾਂ ਦਾ, ਲੋਕਾਂ ਦੁਆਰਾ, ਲੋਕਾਂ ਲਈ ਨਹੀਂ ਬਲਕਿ ਲੋਕਾਂ ਦੇ ਨਾਲ, ਲੋਕਾਂ ਦੇ ਅੰਦਰ ਵੀ ਹੁੰਦਾ ਹੈ।

Excellencies,

ਦੁਨੀਆ ਦੇ ਵੱਖ-ਵੱਖ ਹਿੱਸਿਆਂ ਨੇ ਲੋਕਤੰਤਰੀ ਵਿਕਾਸ ਦੇ ਵੱਖ-ਵੱਖ ਮਾਰਗਾਂ ਦੀ ਪਾਲਣਾ ਕੀਤੀ ਹੈ। ਅਸੀਂ ਇੱਕ ਦੂਜੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਆਪਣੀਆਂ ਲੋਕਤਾਂਤਰਿਕ ਪ੍ਰਥਾਵਾਂ ਅਤੇ ਪ੍ਰਣਾਲੀਆਂ ਵਿੱਚ ਲਗਾਤਾਰ ਸੁਧਾਰ ਕਰਨ ਦੀ ਜ਼ਰੂਰਤ ਹੈ। ਅਤੇ, ਸਾਨੂੰ ਸਾਰਿਆਂ ਨੂੰ ਸ਼ਮੂਲੀਅਤ, ਪਾਰਦਰਸ਼ਤਾ, ਮਨੁੱਖੀ ਮਾਣ, ਜਵਾਬਦੇਹ ਸ਼ਿਕਾਇਤ ਨਿਵਾਰਣ ਅਤੇ ਸ਼ਕਤੀ ਦੇ ਵਿਕੇਂਦਰੀਕਰਣ ਨੂੰ ਲਗਾਤਾਰ ਵਧਾਉਣ ਦੀ ਜ਼ਰੂਰਤ ਹੈ।

ਇਸ ਸੰਦਰਭ ਵਿੱਚ, ਅੱਜ ਦੀ ਇਹ ਇਕੱਤਰਤਾ ਲੋਕਤੰਤਰਾਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਲਈ ਇੱਕ ਸਮਾਂਬੱਧ ਮੰਚ ਪ੍ਰਦਾਨ ਕਰਦੀ ਹੈ। ਭਾਰਤ ਨੂੰ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਅਤੇ ਨਵੀਨਤਾਕਾਰੀ ਡਿਜੀਟਲ ਸਮਾਧਾਨਾਂ ਰਾਹੀਂ ਸ਼ਾਸਨ ਦੇ ਸਾਰੇ ਖੇਤਰਾਂ ਵਿੱਚ ਪਾਰਦਰਸ਼ਤਾ ਵਧਾਉਣ ਵਿੱਚ ਆਪਣੀ ਮੁਹਾਰਤ ਸਾਂਝੀ ਕਰਨ ਵਿੱਚ ਖੁਸ਼ੀ ਹੋਵੇਗੀ। ਸਾਨੂੰ ਸੋਸ਼ਲ ਮੀਡੀਆ ਅਤੇ ਕ੍ਰਿਪਟੋ-ਕਰੰਸੀਆਂ ਜਿਹੀਆਂ ਉਭਰਦੀਆਂ ਟੈਕਨੋਲੋਜੀਆਂ ਲਈ ਸਾਂਝੇ ਤੌਰ 'ਤੇ ਗਲੋਬਲ ਨਿਯਮਾਂ ਨੂੰ ਵੀ ਆਕਾਰ ਦੇਣਾ ਚਾਹੀਦਾ ਹੈ, ਤਾਂ ਜੋ ਉਹ ਲੋਕਤੰਤਰ ਦੇ ਸਸ਼ਕਤੀਕਰਣ ਕਰਨ ਲਈ ਵਰਤੇ ਜਾਣ, ਨਾ ਕਿ ਇਸ ਨੂੰ ਕਮਜ਼ੋਰ ਕਰਨ ਲਈ।

Excellencies,

ਮਿਲ ਕੇ ਕੰਮ ਕਰਦਿਆਂ ਲੋਕਤੰਤਰਿਕ ਦੇਸ਼ ਸਾਡੇ ਨਾਗਰਿਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰ ਸਕਦੇ ਹਨ ਅਤੇ ਮਨੁੱਖਤਾ ਦੀ ਲੋਕਤਾਂਤਰਿਕ ਭਾਵਨਾ ਦਾ ਜਸ਼ਨ ਮਨਾ ਸਕਦੇ ਹਨ। ਭਾਰਤ ਇਸ ਨੇਕ ਯਤਨ ਵਿੱਚ ਸਾਥੀ ਲੋਕਤੰਤਰਾਂ ਨਾਲ ਸ਼ਾਮਲ ਹੋਣ ਲਈ ਤਿਆਰ ਹੈ।

ਤੁਹਾਡਾ ਧੰਨਵਾਦ। ਤੁਹਾਡਾ ਬਹੁਤ ਧੰਨਵਾਦ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Manufacturing to hit 25% of GDP as India builds toward $25 trillion industrial vision: BCG report

Media Coverage

Manufacturing to hit 25% of GDP as India builds toward $25 trillion industrial vision: BCG report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 12 ਦਸੰਬਰ 2025
December 12, 2025

Citizens Celebrate Achievements Under PM Modi's Helm: From Manufacturing Might to Green Innovations – India's Unstoppable Surge