ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 03-04- 2005 ਦੇ ਦੌਰਾਨ ਥਾਈਲੈਂਡ ਦੀ  ਸਰਕਾਰੀ ਯਾਤਰਾ ਦੀ ਤਰਫ਼ ਥਾਈਲੈਂਡ ਸਾਮਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਪੈਟੋਂਗਤਰਨ ਸ਼ਿਨਾਵਾਤ੍ਰਾ (H.E. Ms. Paetongtarn Shinawatra) ਦੇ ਸੱਦੇ 'ਤੇ ਬੈਂਕਾਕ ਵਿੱਚ 6ਵੇਂ ਬਿਮਸਟੈੱਕ ਸਮਿਟ (BIMSTEC Summit) ਵਿੱਚ ਹਿੱਸਾ ਲਿਆ। ਬੈਂਕਾਕ ਵਿੱਚ ਗਵਰਨਮੈਂਟ ਹਾਊਸ ਵਿੱਚ ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਤੌਰ 'ਤੇ ਸੁਆਗਤ ਕੀਤਾ।

ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਗਹਿਰੇ ਸੱਭਿਅਤਾਗਤ, ਸੱਭਿਆਚਾਰਕ, ਧਾਰਮਿਕ ਅਤੇ ਭਾਸ਼ਾਈ ਸਬੰਧਾਂ ਅਤੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 78 ਵਰ੍ਹਿਆਂ ਨੰ ਦੇਖਦੇ ਹੋਏ, ਦੋਨਾਂ ਨੇਤਾਵਾਂ ਨੇ ਰੱਖਿਆ ਅਤੇ ਸੁਰੱਖਿਆ, ਵਪਾਰ ਅਤੇ ਨਿਵੇਸ਼, ਸੰਪਰਕ, ਵਿਗਿਆਨ ਅਤੇ ਟੈਕਨੋਲੋਜੀ, ਇਨੋਵੇਸ਼ਨ, ਪੁਲਾੜ, ਸਿੱਖਿਆ, ਸਿਹਤ, ਸੱਭਿਆਚਾਰ, ਟੂਰਿਜ਼ਮ ਅਤੇ ਲੋਕਾਂ ਦੇ ਦਰਮਿਆਨ ਅਦਾਨ-ਪ੍ਰਦਾਨ ਸਹਿਤ ਦੁਵੱਲੇ ਸਹਿਯੋਗ ਦੇ ਵਿਭਿੰਨ ਖੇਤਰਾਂ ‘ਤੇ ਵਿਆਪਕ ਚਰਚਾ ਕੀਤੀ। ਉਨ੍ਹਾਂ ਨੇ ਆਪਸੀ ਹਿਤ ਦੇ ਉਪ-ਖੇਤਰੀ, ਖੇਤਰੀ ਅਤੇ ਬਹੁ-ਪੱਖੀ ਮੁੱਦਿਆਂ ‘ਤੇ ਭੀ ਵਿਚਾਰ-ਵਟਾਂਦਰਾ ਕੀਤਾ। ਦੋਨਾਂ ਨੇਤਾਵਾਂ ਨੇ ਸਹਿਯੋਗ ਦੇ ਵਿਭਿੰਨ ਖੇਤਰਾਂ ਨੂੰ ਕਵਰ ਕਰਨ ਵਾਲੇ ਕਈ ਸਹਿਮਤੀ ਪੱਤਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਇੰਡੀਆ-ਥਾਈਲੈਂਡ ਕੌਂਸਲਰ ਡਾਇਲੌਗ ਦੀ ਸਥਾਪਨਾ ਦਾ ਭੀ ਸੁਆਗਤ ਕੀਤਾ।

ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇਤਿਹਾਸਿਕ ਲੇਟੇ ਹੋਏ ਬੁੱਧ ਨੂੰ ਸ਼ਰਧਾਂਜਲੀ ਦੇਣ ਦੇ ਲਈ ਵਾਟ ਫ੍ਰਾ ਚੇਤੁਫੋਨ ਵਿਮੋਨ ਮੰਗਖਲਾਰਾਮ ਰਾਜਵਰਮਹਾਵਿਹਾਨ (Wat Phra Chetuphon Wimon Mangkhalaram Rajwaramahawihan) ਦਾ ਭੀ ਦੌਰਾ ਕੀਤਾ।

ਮੌਜੂਦਾ ਸਹਿਯੋਗ ਅਤੇ ਦੁਵੱਲੇ ਅਤੇ ਖੇਤਰੀ ਪੱਧਰ ‘ਤੇ ਹੀ ਨਹੀਂ ਬਲਕਿ ਤੇਜ਼ੀ ਨਾਲ ਵਿਕਸਿਤ ਹੋ ਰਹੀ ਗਲੋਬਲ ਭੂ-ਰਾਜਨੀਤਕ ਸਥਿਤੀ ਦੇ ਮੱਦੇਨਜ਼ਰ ਆਲਮੀ ਸੰਦਰਭ ਵਿੱਚ ਭੀ ਨਿਕਟ ਸਹਿਯੋਗ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਨਾਂ ਨੇਤਾਵਾਂ ਨੇ ਮੌਜੂਦਾ ਦੁਵੱਲੇ ਸਬੰਧਾਂ ਨੂੰ ਰਣਨੀਤਕ ਸਾਂਝੇਦਾਰੀ ਵਿੱਚ ਬਦਲਣ ‘ਤੇ ਸਹਿਮਤੀ ਪ੍ਰਗਟ ਕੀਤੀ। ਇਹ ਦੋਹਾਂ ਦੇਸ਼ਾਂ ਦੇ ਦਰਮਿਆਨ ਸਹਿਯੋਗ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ ਦੇ ਲਈ ਵਧੀ ਹੋਈ ਸਾਂਝੇਦਾਰੀ ਦਾ ਨਵਾਂ ਅਧਿਆਇ ਹੈ।

ਰਣਨੀਤਕ ਸਾਂਝੇਦਾਰੀ ਦੋਨਾਂ ਦੇਸ਼ਾਂ ਅਤੇ ਉਨ੍ਹਾਂ ਦੇ ਸਬੰਧਿਤ ਖੇਤਰਾਂ ਦੀ ਨਿਰੰਤਰ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਦੇ ਲਈ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਆਪਸੀ ਪ੍ਰਤੀਬੱਧਤਾ ‘ਤੇ ਅਧਾਰਿਤ ਹੈ। ਰਣਨੀਤਕ ਸਾਂਝੇਦਾਰੀ ਦੋਨਾਂ ਦੇਸ਼ਾਂ ਦੇ ਲਈ ਅਵਸਰਾਂ ਨੂੰ ਵਧਾਉਣ, ਨਿਕਟ ਸਹਿਯੋਗ ਕਰਨ ਅਤੇ ਆਮ ਚੁਣੌਤੀਆਂ ਦਾ ਸੰਯੁਕਤ ਤੌਰ ‘ਤੇ ਜਵਾਬ ਦੇਣ ਦੀ ਦਿਸ਼ਾ ਵਿੱਚ ਭਵਿੱਖਮੁਖੀ ਅਤੇ ਪਰਸਪਰ ਤੌਰ ‘ਤੇ ਲਾਭਕਾਰੀ ਮਾਰਗ ਤਿਆਰ ਕਰਨ ਦੇ ਲਈ ਮਹੱਤਵਪੂਰਨ ਅਧਾਰ ਦੇ ਰੂਪ ਵਿੱਚ ਕੰਮ ਕਰੇਗੀ।

ਇਹ ਰਣਨੀਤਕ ਸਾਂਝੇਦਾਰੀ ਸਹਿਯੋਗ ਦੇ ਮੌਜੂਦਾ ਸਮਝੌਤਿਆਂ ਅਤੇ ਤੰਤਰਾਂ ‘ਤੇ ਅਧਾਰਿਤ ਹੋਵੇਗੀ, ਜਿਸ ਵਿੱਚ ਰਾਜਨੀਤਕ, ਰੱਖਿਆ ਅਤੇ ਸੁਰੱਖਿਆ, ਵਪਾਰ ਅਤੇ ਨਿਵੇਸ਼, ਸੰਪਰਕ, ਸਿੱਖਿਆ, ਸਮਾਜਿਕ-ਸੱਭਿਆਚਾਰਕ ਵਿਕਾਸ ਅਤੇ ਲੋਕਾਂ ਦੇ ਦਰਮਿਆਨ ਅਦਾਨ-ਪ੍ਰਦਾਨ ਦੇ ਨਾਲ-ਨਾਲ ਆਪਸੀ ਹਿਤ ਦੇ ਹੋਰ ਖੇਤਰਾਂ ਵਿੱਚ ਸਾਂਝੇਦਾਰੀ ਸ਼ਾਮਲ ਹੋਵੇਗੀ।

ਇਸ ਰਣਨੀਤਕ ਸਾਂਝੇਦਾਰੀ ਦਾ ਐਲਾਨ ਕਰਦੇ ਹੋਏ, ਦੋਨਾਂ ਨੇਤਾਵਾਂ ਨੇ ਸੁਤੰਤਰ, ਖੁੱਲ੍ਹੇ, ਪਾਰਦਰਸ਼ੀ, ਨਿਯਮ-ਅਧਾਰਿਤ, ਸਮਾਵੇਸ਼ੀ, ਸਮ੍ਰਿੱਧ ਅਤੇ ਲਚੀਲੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਆਪਣੇ ਸਾਂਝੇ ਹਿਤਾਂ ਦੀ ਪੁਸ਼ਟੀ ਕੀਤੀ ਅਤੇ ਆਸੀਆਨ ਕੇਂਦਰੀਅਤਾ ਦੇ ਲਈ ਆਪਣੇ ਮਜ਼ਬੂਤ ਸਮਰਥਨ ਨੂੰ ਦੁਹਰਾਇਆ। ਉਨ੍ਹਾਂ ਨੇ ਏਓਆਈਪੀ ਅਤੇ ਇੰਡੋ-ਪੈਸਿਫਿਕ ਮਹਾਸਾਗਰ ਪਹਿਲ (ਆਈਪੀਓਆਈ-IPOI) ਦੇ ਦਰਮਿਆਨ ਵਧੇ ਹੋਏ ਸਹਿਯੋਗ ਦੇ ਜ਼ਰੀਏ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਦੇ ਲਈ ਆਸੀਆਨ ਆਊਟਲੁਕ ਔਨ ਇੰਡੋ-ਪੈਸਿਫਿਕ (ਏਓਆਈਪੀ-AOIP) ਬਾਰੇ ਸਹਿਯੋਗ ‘ਤੇ ਆਸੀਆਨ-ਭਾਰਤ ਸੰਯੁਕਤ ਬਿਆਨ ਨੂੰ ਲਾਗੂ ਕਰਨ ਲਈ ਠੋਸ ਗਤੀਵਿਧੀਆਂ ਦੀ ਖੋਜ ਕਰਨ ਦੀ ਪ੍ਰਤੀਬੱਧਤਾ ਦੀ ਭੀ ਪੁਸ਼ਟੀ ਕੀਤੀ। ਇਸ ਵਿੱਚ ਆਸਟ੍ਰੇਲੀਆ ਦੇ ਨਾਲ ਆਈਪੀਓਆਈ (IPOI) ਦੇ ਸਮੁੰਦਰੀ ਈਕੋਸਿਸਟਮ ਥੰਮ੍ਹ ਦੀ ਸਹਿ-ਅਗਵਾਈ ਕਰਨ ਦੇ ਲਈ ਥਾਈਲੈਂਡ ਦੀ ਰਚਨਾਤਮਕ ਭੂਮਿਕਾ ਭੀ ਸ਼ਾਮਲ ਹੈ।

ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਨੂੰ ਹੋਰ ਵਿਆਪਕ ਅਤੇ ਗਹਿਰਾ ਕਰਨ ਦੇ ਪ੍ਰਯਾਸ ਵਿੱਚ, ਦੋਹਾਂ ਨੇਤਾਵਾਂ ਨੇ ਨਿਮਨਲਿਖਿਤ ‘ਤੇ ਸਹਿਮਤੀ ਵਿਅਕਤ ਕੀਤੀ:

ਰਾਜਨੀਤਕ ਸਹਿਯੋਗ

ਸਾਂਝੇ ਖੇਤਰੀ ਹਿਤਾਂ ‘ਤੇ ਚਰਚਾ ਕਰਨ ਦੇ ਨਾਲ-ਨਾਲ ਖੇਤਰੀ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਉਦੇਸ਼ ਨਾਲ ਬਹੁ-ਪੱਖੀ ਬੈਠਕਾਂ ਦੇ ਦੌਰਾਨ ਅਗਵਾਈ ਪੱਧਰ ‘ਤੇ ਨਿਯਮਿਤ ਉੱਚ-ਪੱਧਰੀ ਅਦਾਨ-ਪ੍ਰਦਾਨ ਦੇ ਜ਼ਰੀਏ ਰਾਜਨੀਤਕ ਜੁੜਾਅ ਨੂੰ ਮਜ਼ਬੂਤ ਕਰਨਾ।

ਵਿਦੇਸ਼ ਮੰਤਰੀਆਂ ਦੇ ਪੱਧਰ ‘ਤੇ ਦੁਵੱਲੇ ਸਹਿਯੋਗ ਦੇ ਲਈ ਸੰਯੁਕਤ ਕਮੇਟੀ ਅਤੇ ਸੀਨੀਅਰ ਅਧਿਕਾਰੀਆਂ ਦੇ ਪੱਧਰ ‘ਤੇ ਵਿਦੇਸ਼ ਦਫ਼ਤਰ ਸਲਾਹ-ਮਸ਼ਵਰਾ ਦੀ ਮੌਜੂਦਾ ਵਿਵਸਥਾ ਦੇ ਤਹਿਤ ਵਿਦੇਸ਼ ਮੰਤਰੀਆਂ ਅਤੇ ਸਬੰਧਿਤ ਵਿਦੇਸ਼ ਮੰਤਰਾਲਾ/ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਦਰਮਿਆਨ ਨਿਯਮਿਤ ਬੈਠਕਾਂ ਆਯੋਜਿਤ ਕਰਨਾ।

ਦੋਹਾਂ ਦੇਸ਼ਾਂ ਦੇ ਦਰਮਿਆਨ ਨਿਯਮਿਤ ਸੰਸਦੀ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣਾ।

ਰੱਖਿਆ ਅਤੇ ਸੁਰੱਖਿਆ ਸਹਿਯੋਗ

ਰੱਖਿਆ ਸਹਿਯੋਗ ਦੇ ਮੌਜੂਦਾ ਤੰਤਰ ਨੂੰ ਮਜ਼ਬੂਤ ਕਰਨਾ, ਨਾਲ ਹੀ ਦੋਨਾਂ ਦੇਸ਼ਾਂ ਦੇ ਰੱਖਿਆ ਖੇਤਰਾਂ ਦੇ ਦਰਮਿਆਨ ਹੋਰ ਅਧਿਕ ਸਹਿਯੋਗ ਨੂੰ ਹੁਲਾਰਾ ਦੇਣਾ। ਇਸ ਵਿੱਚ ਰੱਖਿਆ ਟੈਕਨੋਲੋਜੀ, ਰੱਖਿਆ ਉਦਯੋਗ, ਖੋਜ, ਟ੍ਰੇਨਿਗ, ਅਦਾਨ-ਪ੍ਰਦਾਨ, ਅਭਿਆਸ ਅਤੇ ਸਮਰੱਥਾ ਨਿਰਮਾਣ ‘ਤੇ ਵਿਸ਼ੇਸ ਬਲ ਦਿੱਤਾ ਜਾਵੇਗਾ, ਜਿਸ ਵਿੱਚ ਉਚਿਤ ਤੰਤਰ ਸਥਾਪਿਤ ਕਰਨਾ ਸ਼ਾਮਲ ਹੈ।

ਸਬੰਧਿਤ ਸੁਰੱਖਿਆ ਅਤੇ ਕਾਨੂੰਨ ਲਾਗੂਕਰਨ ਵਾਲੀਆਂ ਏਜੰਸੀਆਂ/ਸੰਗਠਨਾਂ ਦੇ ਦਰਮਿਆਨ ਨਿਯਮਿਤ ਸੰਵਾਦ ਅਤੇ ਅਦਾਨ-ਪ੍ਰਦਾਨ ਦੇ ਜ਼ਰੀਏ ਸੁਰੱਖਿਆ ਸਹਿਯੋਗ ਨੂੰ ਵਧਾਉਣਾ, ਨਾਲ ਹੀ ਥਾਈ ਰਾਸ਼ਟਰੀ ਸੁਰੱਖਿਆ ਪਰਿਸ਼ਦ ਅਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਸਕੱਤਰੇਤ ਦੇ ਦਰਮਿਆਨ ਉਪ-ਰਾਸ਼ਟਰੀ ਸੁਰੱਖਿਆ ਸਲਾਹਕਾਰ/ਜਨਰਲ ਸਕੱਤਰ ਪੱਧਰ ਦੀ ਰਣਨੀਤਕ ਵਾਰਤਾ ਨੂੰ ਸ਼ਾਮਲ ਕਰਕੇ, ਤੇਜ਼ੀ ਨਾਲ ਚੁਣੌਤੀਪੂਰਨ ਆਲਮੀ ਅਤੇ ਖੇਤਰੀ ਸੁਰੱਖਿਆ ਵਾਤਾਵਰਣ ਨੂੰ ਸੰਬੋਧਨ ਕਰਨਾ। ਰੱਖਿਆ, ਸਮੁੰਦਰੀ ਸੁਰੱਖਿਆ, ਸਾਇਬਰ ਸੁਰੱਖਿਆ, ਆਤੰਕਵਾਦ ਦਾ ਮੁਕਾਬਲਾ, ਕਾਨੂੰਨ ਲਾਗੂਕਰਨ ਵਾਲੇ ਮੁੱਦਿਆਂ ਅਤੇ ਸਾਇਬਰ ਕ੍ਰਾਈਮ, ਅੰਤਰਰਾਸ਼ਟਰੀ ਆਰਥਿਕ ਅਪਰਾਧ, ਮਨੀ ਲਾਂਡਰਿੰਗ ਵਿਰੋਧੀ, ਅਤੇ ਮਾਨਵ, ਨਸ਼ੀਲੇ ਪਦਾਰਥਾਂ, ਹਥਿਆਰਾਂ, ਵਣਜੀਵ ਤਸਕਰੀ ਜਿਹੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਜਿਹੇ ਪਰੰਪਰਾਗਤ ਅਤੇ ਗ਼ੈਰ-ਪਰੰਪਰਾਗਤ ਸੁਰੱਖਿਆ ਮੁੱਦਿਆਂ ‘ਤੇ ਸੂਚਨਾ ਅਤੇ ਖੂਫੀਆ ਜਾਣਕਾਰੀ ਦੇ ਅਦਾਨ-ਪ੍ਰਦਾਨ ਅਤੇ ਬਿਹਤਰੀਨ ਪਿਰਤਾਂ ਨੂੰ ਸਾਂਝਾ ਕਰਨ ਦੇ ਜ਼ਰੀਏ ਸਹਿਯੋਗ ਕਰਨਾ।

ਆਰਥਿਕਵਪਾਰ ਅਤੇ ਨਿਵੇਸ਼ ਸਹਿਯੋਗ

ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਸੰਯੁਕਤ ਵਪਾਰ ਕਮੇਟੀ ਦੇ ਮੌਜੂਦਾ ਤੰਤਰ ਦੇ ਤਹਿਤ ਸਬੰਧਿਤ ਕਮਰਸ/ਕਮਰਸ ਅਤੇ ਉਦਯੋਗ ਮੰਤਰਾਲੇ ਦੇ ਦਰਮਿਆਨ ਨਿਯਮਿਤ ਬੈਠਕਾਂ ਅਤੇ ਅਦਾਨ-ਪ੍ਰਦਾਨ ਆਯੋਜਿਤ ਕਰਨਾ। ਦੋਨਾਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਦੇਣ ਦੇ ਲਈ ਮੌਜੂਦਾ ਤੰਤਰਾਂ ਦੀ ਸਲਾਨਾ ਬੈਠਕਾਂ ਸੁਨਿਸ਼ਚਿਤ ਕਰਨ; ਗਲੋਬਲ ਸਪਲਾਈ ਚੇਨ ਵਿੱਚ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਦੇ ਪ੍ਰਾਈਵੇਟ ਸੈਕਟਰਾਂ ਦੇ ਵਿਸ਼ਵਾਸ ਨੂੰ ਵਧਾਉਣ ਦੇ ਉਦੇਸ਼ ਨਾਲ ਵਪਾਰ ਨੂੰ ਸੁਵਿਧਾਜਨਕ ਬਣਾਉਣ ਅਤੇ ਬਜ਼ਾਰ ਪਹੁੰਚ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਭੀ ਸਹਿਮਤੀ ਹੋਈ; ਇਸ ਵਿੱਚ ਤਾਲਮੇਲ, ਸਮਾਨਤਾ ਅਤੇ ਆਪਸੀ ਤੌਰ ‘ਤੇ ਸਹਿਮਤ ਖੇਤਰਾਂ ਦੇ ਮਿਆਰਾਂ ਦੀ ਆਪਸੀ ਮਾਨਤਾ ਵਿੱਚ ਸਹਿਯੋਗ ਸ਼ਾਮਲ ਹੈ; ਅਤੇ ਵਪਾਰ ਅਤੇ ਨਿਵੇਸ਼ ਦੇ ਨਵੇਂ ਖੇਤਰਾਂ, ਵਿਸ਼ੇਸ਼ ਤੌਰ ‘ਤੇ ਭਵਿੱਖਮੁਖੀ ਉਦਯੋਗਾਂ, ਜਿਵੇਂ ਕਿ ਅਖੁੱਟ ਊਰਜਾ, ਇਲੈਕਟ੍ਰਿਕ ਵਾਹਨ, ਡਿਜੀਟਲ ਟੈਕਨੋਲੋਜੀ, ਰੋਬੋਟਿਕਸ, ਆਈਸੀਟੀ, ਸਪੇਸ ਟੈਕਨੋਲੋਜੀ, ਬਾਇਓ ਟੈਕਨੋਲੋਜੀ, ਰਚਨਾਤਮਕ ਉਦਯੋਗ ਅਤੇ ਸਟਾਰਟਅਪਸ ਦੇ ਲਈ ਤਿਆਰੀ ਕਰਨਾ।

ਵਧਦੇ ਦੁਵੱਲੇ ਵਪਾਰ ਦਾ ਸੁਆਗਤ ਕੀਤਾ ਗਿਆ, ਜੋ 2023-24 ਵਿੱਚ ਲਗਭਗ 15 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ। ਵੈਲਿਊ-ਐਡਡ ਸਮੁੰਦਰੀ ਉਤਪਾਦ, ਸਮਾਰਟਫੋਨ, ਬਿਜਲੀ ਵਾਹਨ, ਫੂਡ ਪ੍ਰੋਸੈੱਸਿੰਗ, ਪੈਟਰੋਲੀਅਮ ਉਤਪਾਦ, ਆਟੋ ਕੰਪੋਨੈਂਟ, ਸੇਵਾਵਾਂ ਅਤੇ ਫਾਰਮਾਸਿਊਟੀਕਲਸ ਜਿਹੇ ਖੇਤਰਾਂ ਵਿੱਚ ਟਿਕਾਊ ਵਪਾਰ ਨੂੰ ਹੁਲਾਰਾ ਦੇਣਾ।

ਵਪਾਰ ਸੁਵਿਧਾ ਨੂੰ ਹੁਲਾਰਾ ਦੇਣਾ ਅਤੇ ਥਾਈਲੈਂਡ ਅਤੇ ਭਾਰਤ ਦੇ ਦਰਮਿਆਨ ਵਪਾਰ ਮੁਕਤ ਵਪਾਰ ਖੇਤਰ ਦੀ ਸਥਾਪਨਾ ਦੇ ਲਈ ਫ੍ਰੇਮਵਰਕ  ਸਮਝੌਤੇ ਅਤੇ ਆਸੀਆਨ-ਭਾਰਤ ਮਾਲ ਵਪਾਰ ਸਮਝੌਤੇ (ਏਆਈਟੀਆਈਜੀਏ-AITIGA) ਸਹਿਤ ਮੌਜੂਦਾ ਸਮਝੌਤਿਆਂ ਅਤੇ ਫ੍ਰੇਮਵਰਕਸ ਦੇ ਤਹਿਤ ਸਹਿਯੋਗ ਨੂੰ ਮਜ਼ਬੂਤ ਕਰਨਾ। ਸਥਾਨਕ ਮੁਦਰਾ-ਅਧਾਰਿਤ ਨਿਪਟਾਨ ਤੰਤਰ ਦੀ ਸਥਾਪਨਾ ਦੀ ਖੋਜ ਕਰਕੇ ਦੁਵੱਲੇ ਵਪਾਰ ਨੂੰ ਹੋਰ ਅਧਿਕ ਪ੍ਰੋਤਸਾਹਨ ਪ੍ਰਦਾਨ ਕਰਨਾ।

ਆਸੀਆਨ-ਭਾਰਤ ਵਸਤੂ ਵਪਾਰ ਸਮਝੌਤੇ (ਏਆਈਟੀਆਈਜੀਏ-AITIGA) ਦੀ ਸਮੀਖਿਆ ਵਿੱਚ ਸਹਾਇਤਾ ਕਰਨਾ ਅਤੇ ਉਸ ਨੂੰ ਕਾਰੋਬਾਰਾਂ ਦੇ ਲਈ ਵਧੇਰੇ ਉਪਯੋਗਕਰਤਾ-ਅਨੁਕੂਲ, ਸਰਲ ਅਤੇ ਵਪਾਰ-ਸੁਵਿਧਾਜਨਕ ਬਣਾਉਣਾ। ਇਸ ਦਾ ਲਕਸ਼ 2025 ਤੱਕ ਉਚਿਤ ਸਿੱਟੇ ਪ੍ਰਾਪਤ ਕਰਨਾ ਅਤੇ ਭਾਰਤ ਅਤੇ ਆਸੀਆਨ ਦੇਸ਼ਾਂ ਦੇ ਦਰਮਿਆਨ ਸਪਲਾਈ ਚੇਨਸ ਨੂੰ ਮਜ਼ਬੂਤ ਕਰਨਾ ਹੈ।

ਥਾਈਲੈਂਡ ਦੇ ਨਿਵੇਸ਼ ਬੋਰਡ ਅਤੇ ਇਨਵੈਸਟ ਇੰਡੀਆ ਸਹਿਤ ਦੋਨਾਂ ਦੇਸ਼ਾਂ ਦੀ ਨਿਵੇਸ਼ ਪ੍ਰਮੋਸ਼ਨ ਏਜੰਸੀਆਂ ਦੇ ਦਰਮਿਆਨ ਗਹਿਰੇ ਸਹਿਯੋਗ ਨੂੰ ਹੁਲਾਰਾ ਦੇਣਾ, ਤਾਕਿ ਮੌਜੂਦਾ ਨਿਵੇਸ਼ ਨੀਤੀਆਂ ਅਤੇ ਯੋਜਨਾਵਾਂ, ਵਿਸ਼ੇਸ਼ ਤੌਰ ‘ਤੇ ਐਕਟ ਈਸਟ ਪਾਲਿਸੀ ਅਤੇ ਮੇਕ ਇਨ ਇੰਡੀਆ ਦੇ ਜ਼ਰੀਏ ਇਗਨਾਈਟ ਥਾਈਲੈਂਡ ਦੇ ਵਿਜ਼ਨ ਨੂੰ ਅੱਗੇ ਵਧਾਉਣ ਵਾਲੀਆਂ ਨੀਤੀਆਂ ਅਤੇ ਦੁਵੱਲੇ ਨਿਵੇਸ਼ ਨੂੰ ਵਧਾਉਣ ਦੇ ਲਈ ਦੋਨਾਂ ਦੇਸ਼ਾਂ ਵਿੱਚ ਵਿਸ਼ੇਸ਼ ਆਰਥਿਕ ਖੇਤਰਾਂ (ਐੱਸਈਜ਼ੈੱਡ-SEZs) ਅਤੇ ਉਦਯੋਗਿਕ ਕੌਰੀਡੋਰਸ ਦੇ ਉਪਯੋਗ ਨੂੰ ਪ੍ਰਭਾਵੀ ਢੰਗ ਨਾਲ ਹੁਲਾਰਾ ਦਿੱਤਾ ਜਾ ਸਕੇ।

ਦੋਵਾਂ ਦੇਸ਼ਾਂ ਦੇ ਨਿਜੀ ਖੇਤਰਾਂ ਦੇ ਦਰਮਿਆਨ ਅਦਾਨ-ਪ੍ਰਦਾਨ ਅਤੇ ਸੰਯੁਕਤ ਪ੍ਰੋਜੈਕਟਾਂ ਅਤੇ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਮੁੱਖ ਤੰਤਰ ਦੇ ਰੂਪ ਵਿੱਚ ਕਾਰਜ ਕਰਨ ਦੇ ਲਈ ਭਾਰਤ-ਥਾਈਲੈਂਡ ਸੰਯੁਕਤ ਵਪਾਰ ਮੰਚ (ਆਈਟੀਜੇਬੀਐੱਫ-ITJBF) ਦੀ ਸਲਾਨਾ ਅਧਾਰ ‘ਤੇ ਨਿਯਮਿਤ ਬੈਠਕਾਂ ਆਯੋਜਿਤ ਕਰਨਾ।

ਉੱਦਮੀਆਂ, ਐੱਸਐੱਮਈਜ਼ ਅਤੇ ਸਟਾਰਟਅਪ ਦੇ ਦਰਮਿਆਨ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਦੇ ਲਈ ਉਪਯੁਕਤ ਤੰਤਰਾਂ ਦੀ ਖੋਜ ਕਰਨਾ। ਭਾਰਤ ਅਤੇ ਥਾਈਲੈਂਡ ਸਟਾਰਟਅਪ ਈਕੋਸਿਸਟਮ ਤੰਤਰਾਂ ਦੇ ਲਈ ਸਮਰੱਥਾ ਨਿਰਮਾਣ ਅਤੇ ਵਧੀ ਹੋਈ ਬਜ਼ਾਰ ਪਹੁੰਚ ਦੇ ਆਮ ਰਣਨੀਤਕ ਲਕਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਨਾਂ ਪੱਖਾਂ ਨੇ ਪਰਸਪਰ ਮਹੱਤਵ ਦੇ ਖੇਤਰਾਂ ‘ਤੇ ਮੈਂਟਰਸ਼ਿਪ ਪ੍ਰੋਗਰਾਮ ਅਤੇ ਮਾਹਿਰ ਸੈਸ਼ਨ, ਕੇਂਦ੍ਰਿਤ ਨਿਵੇਸ਼ਕ ਪਿਚਿੰਗ, ਕਾਰਪੋਰੇਟਸ ਅਤੇ ਕਾਰੋਬਾਰੀ ਸੰਘਾਂ ਦੇ ਨਾਲ ਵਪਾਰ ਮੇਲ -ਮਿਲਾਪ, ਇਨੋਵੇਸ਼ਨ ਚੁਣੌਤੀਆਂ, ਦੋਨਾਂ ਦੇਸ਼ਾਂ ਵਿੱਚ ਵਿੱਦਿਅਕ ਸੰਸਥਾਨਾਂ ਦਾ ਏਕੀਕਰਣ, ਅਤੇ ਕ੍ਰੌਸ-ਇਨਕਿਊਬੇਸ਼ਨ ਮਾਡਲ ਦਾ ਸਮਰਥਨ ਸਹਿਤ ਸਟਾਰਟਅਪਸ ਨਾਲ ਸਬੰਧਿਤ ਗਤੀਵਿਧੀਆਂ ਆਯੋਜਿਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।

ਭਾਰਤ ਅਤੇ ਥਾਈਲੈਂਡ ਦੇ ਵਿੱਤੀ ਸਰਵਿਸ ਪ੍ਰੋਵਾਇਡਰਸ ਦੇ ਦਰਮਿਆਨ ਗਹਿਰੇ ਸਹਿਯੋਗ ਨੂੰ ਹੁਲਾਰਾ ਦੇਣਾ, ਤਾਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਆਰਥਿਕ ਅਤੇ ਵਿੱਤੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਵਪਾਰ, ਨਿਵੇਸ਼ ਅਤੇ ਸੀਮਾ ਪਾਰ ਭੁਗਤਾਨ ਦੀ ਸੁਵਿਧਾ ਪ੍ਰਦਾਨ ਕੀਤੀ ਜਾ ਸਕੇ।

ਬਾਇਓ-ਸਰਕੂਲਰ-ਗ੍ਰੀਨ ਇਕੌਨਮੀ ਅਤੇ ਵਾਤਾਵਰਣ ਦੇ ਲਈ ਜੀਵਨ ਸ਼ੈਲੀ ਸਹਿਤ ਟਿਕਾਊ ਆਰਥਿਕ ਵਿਕਾਸ ਦੇ ਲਈ ਸਹਿਯੋਗ ਨੂੰ ਹੁਲਾਰਾ ਦੇਣਾ, ਵਿਸ਼ੇਸ਼ ਤੌਰ ‘ਤੇ ਅਖੁੱਟ ਊਰਜਾ ਅਤੇ ਊਰਜਾ ਕੁਸ਼ਲਤਾ ਟੈਕਨੋਲੋਜੀਆਂ ਦੇ ਖੇਤਰਾਂ ਵਿੱਚ, ਤਾਕਿ ਦੋਵਾਂ ਪੁੱਖਾਂ ਦੇ ਸਬੰਧਿਤ ਜਲਵਾਯੂ ਪਰਿਵਰਤਨ ਲਕਸ਼ਾਂ ਨੂੰ ਪੂਰਾ ਕੀਤਾ ਜਾ ਸਕੇ।

ਸੰਪਰਕ

ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਭੌਤਿਕ, ਡਿਜੀਟਲ ਅਤੇ ਵਿੱਤੀ ਜਿਹੇ ਹਰ ਤਰ੍ਹਾਂ ਦੇ ਸੰਪਰਕ ਨੂੰ ਵਧਾਉਣਾ ਅਤੇ ਖੇਤਰੀ ਸਬੰਧਾਂ ਨੂੰ ਮਜ਼ਬੂਤ ਕਰਨਾ, ਜਿਸ ਵਿੱਚ ਭਾਰਤ-ਮਿਆਂਮਾਰ-ਥਾਈਲੈਂਡ ਤਿੰਨ-ਪੱਖੀ ਰਾਜਮਾਰਗ ਅਤੇ ਇਸ ਦੇ ਪੂਰਬ ਦੀ ਤਰਫ਼ ਵਿਸਤਾਰ ਦੇ ਨਾਲ-ਨਾਲ ਭਾਰਤ, ਮਿਆਂਮਾਰ ਅਤੇ ਥਾਈਲੈਂਡ ਮੋਟਰ ਵਾਹਨ ਸਮਝੌਤੇ ਵਿੱਚ ਤੇਜ਼ੀ ਲਿਆਉਣਾ, ਕੌਸਟਲ ਸ਼ਿਪਿੰਗ ਦੇ ਜ਼ਰੀਏ ਖੇਤਰੀ ਸਮੁੰਦਰੀ ਸੰਪਰਕ ਨੂੰ ਮਜ਼ਬੂਤ ਕਰਨਾ ਅਤੇ ਬੰਦਰਗਾਹ ਤੋਂ ਬੰਦਰਗਾਹ ਤੱਕ ਸੰਪਰਕ ਵਧਾਉਣਾ ਅਤੇ ਦੋਨਾਂ ਦੇਸ਼ਾਂ ਦੇ ਨਾਗਰਿਕ ਹਵਾਬਾਜ਼ੀ ਅਧਿਕਾਰੀਆਂ ਨੂੰ ਦੋਨਾਂ ਦੇਸ਼ਾਂ ਦੇ ਦਰਮਿਆਨ ਹਵਾਈ ਸੰਪਰਕ ਵਧਾਉਣ ਦੇ ਲਈ ਚਰਚਾਵਾਂ ਵਿੱਚ ਸ਼ਾਮਲ ਰਹਿਣ ਦੀ ਪ੍ਰਕਿਰਿਆ ਜਾਰੀ ਰੱਖਣ ਦੇ ਲਈ ਪ੍ਰੋਤਸਾਹਿਤ ਕਰਨਾ ਸ਼ਾਮਲ ਹੈ।

ਸਮਾਜਿਕ-ਸੱਭਿਆਚਾਰਕਵਿੱਦਿਅਕ ਅਤੇ ਲੋਕਾਂ ਨਾਲ ਲੋਕਾਂ ਦੇ ਦਰਮਿਆਨ ਅਦਾਨ-ਪ੍ਰਦਾਨ

ਲੋਕਾਂ ਨਾਲ ਲੋਕਾਂ ਦੇ ਦਰਮਿਆਨ ਅਦਾਨ-ਪ੍ਰਦਾਨ ਦੀ ਸਕਾਰਾਤਮਕ ਗਤੀ ਨੂੰ ਹੁਲਾਰਾ ਦੇਣਾ, ਨਾਲ ਹੀ ਦੋਨਾਂ ਦੇਸ਼ਾਂ ਦੇ ਦਰਮਿਆਨ ਟੂਰਿਜ਼ਮ ਦੇ ਸੰਭਾਵਿਤ ਖੇਤਰਾਂ ਨੂੰ ਹੁਲਾਰਾ ਦੇਣਾ। ਵਿੱਦਿਅਕ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਦੋਨਾਂ ਦੇਸ਼ਾਂ ਵਿੱਚ ਸਿੱਖਿਆ ਦੇ ਲਈ ਜ਼ਿੰਮੇਦਾਰ ਮੰਤਰਾਲਿਆਂ ਦੇ ਦਰਮਿਆਨ ਸਹਿਯੋਗ ਦੇ ਤੰਤਰ ਨੂੰ ਮਜ਼ਬੂਤ ਕਰਨਾ। ਇਸ ਵਿੱਚ ਯੋਗਤਾ ਦੀ ਪਰਸਪਰ ਮਾਨਤਾ, ਭਾਰਤ ਅਤੇ ਥਾਈਲੈਂਡ ਵਿੱਚ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ ਦੇ ਅਦਾਨ-ਪ੍ਰਦਾਨ ਵਿੱਚ ਵਾਧਾ, ਵਿਦਿਆਰਥੀ ਅਦਾਨ-ਪ੍ਰਦਾਨ, ਸੰਯੁਕਤ ਖੋਜ ਅਤੇ ਫੈਲੋਸ਼ਿਪ ਦੀ ਸੁਵਿਧਾ ਸ਼ਾਮਲ ਹੈ। ਕੌਸ਼ਲ ਵਿਕਾਸ, ਅੰਗ੍ਰੇਜ਼ੀ ਭਾਸ਼ਾ ਟ੍ਰੇਨਿੰਗ, ਟੈਕਨੋਲੋਜੀ ਅਤੇ ਵਪਾਰਕ ਸਿੱਖਿਆ ਅਤੇ ਟ੍ਰੇਨਿੰਗ (ਟੀਵੀਈਟੀ-TVET) ਥਾਈ ਅਤੇ ਹਿੰਦੀ ਅਧਿਐਨ, ਅਤੇ ਦੋਵਾਂ ਦੇਸ਼ਾਂ ਵਿੱਚ ਵਿੱਦਿਅਕ ਅਤੇ ਟ੍ਰੇਨਿੰਗ ਸੰਸਥਾਵਾਂ ਦੇ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣਾ।

ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ (ਸੀਈਪੀ-CEP) ਵਿੱਚ ਪਹਿਚਾਣੇ ਗਏ ਪ੍ਰਦਰਸ਼ਨ ਕਲਾ, ਪ੍ਰਦਰਸ਼ਨੀਆਂ, ਸੈਮੀਨਾਰਾਂ, ਕਾਨਫਰੰਸਾਂ, ਪੁਰਾਤੱਤਵ, ਪੁਰਾਲੇਖ, ਅਜਾਇਬ ਘਰਾਂ, ਖੋਜ ਅਤੇ ਦਸਤਾਵੇਜ਼ੀਕਰਣ, ਅਤੇ ਤਿਉਹਾਰਾਂ ਸਹਿਤ ਸੱਭਿਆਚਾਰਕ ਸਬੰਧਾਂ ਅਤੇ  ਸਹਿਯੋਗ ਨੂੰ ਗਹਿਰਾ ਕਰਨ ਦੇ ਜ਼ਰੀਏ ਦੋਨਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨਾ।

ਖੇਡਾਂ ਵਿੱਚ ਸਹਿਯੋਗ ਦੇ ਸੰਭਾਵਿਤ ਖੇਤਰਾਂ ਦਾ ਪਤਾ ਲਗਾਉਣਾ, ਜਿਵੇਂ ਖੇਡ ਅਖੰਡਤਾ, ਖੇਡ ਪ੍ਰਬੰਧਕ ਸੰਸਥਾਵਾਂ, ਖੇਡ ਵਿਗਿਆਨ ਅਤੇ ਖੋਜ, ਖੇਡ ਉਦਯੋਗ, ਅਤੇ ਖੇਡ ਟੂਰਿਜ਼ਮ, ਨਾਲ ਹੀ ਆਪਸੀ ਹਿਤਾਂ ਦੇ ਖੇਤਰਾਂ ਵਿੱਚ ਮਾਹਿਰਾਂ ਅਤੇ ਚਿਕਿਤਸਕਾਂ ਦਾ ਅਦਾਨ-ਪ੍ਰਦਾਨ।

ਭਾਰਤ ਦੇ ਉਤਰ-ਪੂਰਬ (ਐੱਨਈਆਰ) ਦੇ ਨਾਲ ਗਹਿਰੇ ਸਹਿਯੋਗ ਸਥਾਪਿਤ ਕਰਨ ਅਤੇ ਵਿਸ਼ੇਸ਼ ਤੌਰ ‘ਤੇ ਟੂਰਿਜ਼ਮ, ਸੱਭਿਆਚਾਰ, ਸਿੱਖਿਆ, ਵਪਾਰ ਅਤੇ ਤਕਨੀਕੀ ਸਹਿਯੋਗ ਦੇ ਖੇਤਰਾਂ ਵਿੱਚ ਅਦਾਨ-ਪ੍ਰਦਾਨ ਵਧਾਉਣ ਦੇ ਲਈ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਗਹਿਰੇ ਸਹਿਯੋਗ ਨੂੰ ਹੁਲਾਰਾ ਦੇਣਾ।

ਸੰਯੁਕਤ ਖੋਜ ਪ੍ਰੋਜੈਕਟਾਂ, ਵਰਕਸ਼ਾਪਾਂ ਅਤੇ ਖੇਤੀਬਾੜੀ, ਬਾਇਓ ਟੈਕਨੋਲੋਜੀ, ਆਈਸੀਟੀ (ICT) ਅਤੇ ਸਪੇਸ ਟੈਕਨੋਲੋਜੀ ਜਿਹੇ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਅਦਾਨ-ਪ੍ਰਦਾਨ ਦੇ ਜ਼ਰੀਏ ਸਾਇੰਸ ਅਤੇ ਟੈਕਨੋਲੋਜੀ ਵਿੱਚ ਵਧਦੇ ਅਦਾਨ-ਪ੍ਰਦਾਨ ਅਤੇ ਨਿਕਟ ਸਹਿਯੋਗ ਦੇ ਨਾਲ ਨਵੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਅਵਸਰ ਪੈਦਾ ਕਰਨ ਦੇ ਲਈ ਸਾਇੰਸ ਅਤੇ ਟੈਕਨੋਲੋਜੀ ਦੇ ਲਈ ਜ਼ਿੰਮੇਦਾਰ ਮੰਤਰਾਲਿਆਂ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ।

ਸਿਹਤ, ਮੈਡੀਕਲ ਉਤਪਾਦਾਂ, ਨਾਲ ਹੀ ਪਰੰਪਰਾਗਤ ਚਿਕਿਤਸਾ ਦੇ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣਾ। ਇਸ ਵਿੱਚ ਸੂਚਨਾ, ਖੋਜ ਅਤੇ ਵਿਕਾਸ ਅਤੇ ਮਾਨਵ ਸੰਸਾਧਨ ਵਿਕਾਸ ਦੇ ਅਦਾਨ-ਪ੍ਰਦਾਨ ਵਿੱਚ ਵਾਧਾ ਸ਼ਾਮਲ ਹੈ।

ਮਹਿਲਾਵਾਂ ਦੇ ਸਰਬਪੱਖੀ ਵਿਕਾਸ ਵਿੱਚ ਸ਼ਾਮਲ ਅਦਾਨ-ਪ੍ਰਦਾਨ ਅਤੇ ਸਹਿਯੋਗ ਸਥਾਪਿਤ ਕਰਨਾ। ਇਸ ਵਿੱਚ ਮਹਿਲਾ ਉੱਦਮਤਾ (women entrepreneurship) ਨੂੰ ਵਧਾਉਣ ਦੇ ਲਈ ਲੀਡਰਸ਼ਿਪ, ਨਿਰਣੇ ਲੈਣੇ ਅਤੇ ਵੋਕੇਸ਼ਨਲ ਕੌਸ਼ਲ (vocational skills) ਸ਼ਾਮਲ ਹਨ।

ਖੇਤਰੀਬਹੁਪੱਖੀ ਅਤੇ ਅੰਤਰਰਾਸ਼ਟਰੀ ਸਹਿਯੋਗ

ਪਰਸਪਰ ਚਿੰਤਾ ਅਤੇ ਹਿਤ ਦੇ ਆਲਮੀ ਮੁੱਦਿਆਂ ‘ਤੇ ਦੋਹਾਂਧਿਰਾਂ ਦੀ ਰਚਨਾਤਮਕ ਭੂਮਿਕਾ ਨੂੰ ਹੁਲਾਰਾ ਦੇਣ ਦੇ ਲਈ ਵਿਸ਼ੇਸ਼ ਤੌਰ ‘ਤੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਅਤੇ ਥਾਈਲੈਂਡ ਦੇ  ਦਰਮਿਆਨ ਸਹਿਯੋਗ ਵਧਾਉਣਾ।

ਦੱਖਣ-ਪੂਰਬ ਏਸ਼ਿਆਈ ਰਾਸ਼ਟਰਾਂ ਦੇ ਸੰਗਠਨ (ਆਸੀਆਨ-ASEAN), ਅਯੇਯਾਵਾਡੀ-ਚਾਓ ਫ੍ਰਾਯਾ-ਮੇਕਾਂਗ ਆਰਥਿਕ ਸਹਿਯੋਗ ਰਣਨੀਤੀ (ਏਸੀਐੱਮਈਸੀਐੱਸ) (Ayeyawady-Chao Phraya-Mekong Economic Cooperation Strategy (ACMECS)) ਮੇਕਾਂਗ-ਗੰਗਾ ਸਹਿਯੋਗ (ਐੱਮਜੀਸੀ-MGC), ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਲਈ ਬੰਗਾਲੀ ਕੀ ਖਾੜੀ ਪਹਿਲ (ਬਿਮਸਟੈੱਕ-BIMSTEC), ਹਿੰਦ ਮਹਾਸਾਗਰ ਰਿਮ ਐਸੋਸਿਏਸ਼ਨ, (ਆਈਓਆਰਏ-IORA), ਏਸ਼ੀਆ ਸਹਿਯੋਗ ਵਾਰਤਾ (ਐੱਸਡੀ) ਅਤੇ ਇੰਡੋਨੇਸ਼ੀਆ-ਮਲੇਸ਼ੀਆ-ਥਾਈਲੈਂਡ ਗ੍ਰੋਥ ਟ੍ਰਾਇਐਂਗਲ (ਆਈਐੱਮਟੀ-ਜੀਟੀ) ਸਹਿਤ ਖੇਤਰੀ ਅਤੇ ਉਪ-ਖੇਤਰੀ ਢਾਂਚੇ ਦੇ ਅੰਦਰ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ। ਖੇਤਰੀ ਅਤੇ ਉਪ-ਖੇਤਰੀ ਚੁਣੌਤੀਆਂ ਦਾ ਵਿਆਪਕ ਅਤੇ ਪ੍ਰਭਾਵੀ ਢੰਗ ਨਾਲ ਸਮਾਧਾਨ ਕਰਨ ਦੇ ਉਦੇਸ਼ ਨਾਲ ਇਨ੍ਹਾਂ ਢਾਂਚਿਆਂ ਦੇ ਦਰਮਿਆਨ ਤਾਲਮੇਲ ਅਤੇ ਪੂਰਕਤਾ ਨੂੰ ਹੁਲਾਰਾਦੇਣਾ।

ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਨੂੰ ਸੰਯੁਕਤ  ਤੌਰ ‘ਤੇ ਉਠਾਉਣ ਦੇ ਲਈ ਜੀ77 ਅਤੇ ਦੱਖਣ-ਦੱਖਣ ਸਹਿਯੋਗ (G77 and South-South Cooperation) ਜਿਹੇ  ਬਹੁਪੱਖੀ ਢਾਂਚਿਆਂ (multilateral frameworks) ਵਿੱਚ ਥਾਈਲੈਂਡ ਅਤੇ ਭਾਰਤ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ।

ਸੰਨ 2022 ਵਿੱਚ ਨੋਮ ਪੇਨਹ (Phnom Penh) ਵਿੱਚ ਆਸੀਆਨ-ਭਾਰਤ ਵਾਰਤਾ ਸਬੰਧਾਂ ਦੀ 30ਵੀਂ ਵਰ੍ਹੇਗੰਢ ਮਨਾਉਣ ਲਈ 19ਵੇਂ ਆਸੀਆਨ-ਭਾਰਤ ਸਮਿਟ ਵਿੱਚ ਸਥਾਪਿਤ ਆਸੀਆਨ-ਭਾਰਤ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਸੰਯੁਕਤ ਤੌਰ ‘ਤੇ ਮਜ਼ਬੂਤ ਕਰਨਾ। ਆਸੀਆਨ ਦੀ ਕੇਂਦਰੀਅਤਾ ਦੇ ਲਈ ਭਾਰਤ ਦੇ ਨਿਰੰਤਰ ਸਮਰਥਨ ਅਤੇ ਉੱਭਰਦੇ ਖੇਤਰੀ ਵਾਸਤੂਕਲਾ ਵਿੱਚ ਆਸੀਆਨ ਦੀ ਅਗਵਾਈ ਵਾਲੇ ਤੰਤਰਾਂ ਵਿੱਚ ਸਰਗਰਮ ਸਹਿਯੋਗ ਦਾ ਸੁਆਗਤ ਕਰਨਾ।

ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਅਤੇ ਸੰਪਰਕ ਨੂੰ ਵਧਾਉਣ ਦੇ ਲਈ ਮੇਕਾਂਗ-ਗੰਗਾ ਸਹਿਯੋਗ (Mekong-Ganga Cooperation) (ਐੱਮਜੀਸੀ-MGC) ਢਾਂਚੇ ਦੇ ਤਹਿਤ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਅਤੇ ਸਦੀਆਂ ਪੁਰਾਣੇ ਸੱਭਿਅਤਾਗਤ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ।

ਬਿਮਸਟੈੱਕ ਦੇ ਸੰਸਥਾਪਕ ਮੈਂਬਰਾਂ ਅਤੇ ਦੋ ਸਭ ਤੋਂ ਬੜੀਆਂ ਅਰਥਵਿਵਸਥਾਵਾਂ ਦੇ ਰੂਪ ਵਿੱਚ ਭਾਰਤ ਅਤੇ ਥਾਈਲੈਂਡ ਦੀ ਮੋਹਰੀ ਅਤੇ ਸਰਗਰਮ ਭੂਮਿਕਾ ਨੂੰ ਹੁਲਾਰਾ ਦੇਣਾ, ਤਾਕਿ ਬੰਗਾਲ ਦੀ ਖਾੜੀ ਦੇ ਸਮ੍ਰਿੱਧ, ਲਚੀਲੇ, ਅਤੇ ਖੁੱਲ੍ਹੇ ਸਮੁਦਾਇ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਸਕੇ। ਇਸ ਦੇ ਨਾਲ ਹੀ ਬਿਮਸਟੈੱਕ ਚਾਰਟਰ ਦੇ ਹਾਲ ਹੀ ਵਿੱਚ ਅਪਣਾਏ ਗਏ ਪ੍ਰਤੀਬੱਧਤਾ ਅਤੇ ਦੱਖਣ ਅਤੇ ਦੱਖਣ-ਪੂਰਬ ਏਸ਼ੀਆ ਦੇ ਦਰਮਿਆਨ ਸੇਤੁ ਦੇ ਰੂਪ ਵਿੱਚ ਬਿਮਸਟੈੱਕ ਦੇ ਅਦੁੱਤੀ ਚਰਿੱਤਰ ਦਾ ਲਾਭ ਉਠਾਇਆ ਜਾ ਸਕੇ। ਟ੍ਰਾਂਸਪੋਰਟ ਕਨੈਕਟਿਵਿਟੀ ਦੇ ਲਈ ਬਿਮਸਟੈੱਕ ਮਾਸਟਰ ਪਲਾਨ ਅਤੇ ਸਮੁਦੰਰੀ ਆਵਾਜਾਈ ਸਹਿਯੋਗ ‘ਤੇ ਸਮਝੌਤੇ ਸਹਿਤ ਸਬੰਧਿਤ ਸਮਝੌਤਿਆਂ ਦੇ ਲਾਗੂਕਰਨ ਦੇ ਜ਼ਰੀਏ ਬਿਮਸਟੈੱਕ ਟ੍ਰਾਂਸਪੋਰਟ ਕਨੈਕਟਿਵਿਟੀ ਨੂੰ ਮਜ਼ਬੂਤ ਕਰਨਾ।

ਥਾਈਲੈਂਡ ਸਾਮਰਾਜ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਨੇ ਰਣਨੀਤਕ ਸਾਂਝੇਦਾਰੀਦੇ ਪ੍ਰਭਾਵੀ ਲਾਗੂਕਰਨ ਦੀ ਦਿਸ਼ਾ ਵਿੱਚ ਸੰਯੁਕਤ ਕਾਰਜ ਯੋਜਨਾ ਤਿਆਰ ਕਰਨ ਦੇ  ਲਈ ਸਬੰਧਿਤ ਏਜੰਸੀਆਂ ਦੇ ਨਾਲ ਕੋਆਰਡੀਨੇਟ (ਤਾਲਮੇਲ) ਕਰਨ ਦੇ ਲਈ ਥਾਈਲੈਂਡ ਸਾਮਰਾਜ ਦੇ ਵਿਦੇਸ਼ ਮੰਤਰਾਲੇ ਅਤੇ ਭਾਰਤ ਗਣਰਾਜ ਦੇ ਵਿਦੇਸ਼ ਮੰਤਰਾਲੇ ਨੂੰ ਕਾਰਜ ਸੌਂਪਣ ‘ਤੇ ਸਹਿਮਤੀ ਵਿਅਕਤ ਕੀਤੀ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Millennials Rejected Them, Gen Z Too…’: PM Modi Dismisses Rahul Gandhi’s ‘Vote Chori’ Claims

Media Coverage

Millennials Rejected Them, Gen Z Too…’: PM Modi Dismisses Rahul Gandhi’s ‘Vote Chori’ Claims
NM on the go

Nm on the go

Always be the first to hear from the PM. Get the App Now!
...
Text of PM’s address during launch of development works, nationwide campaign for HPV vaccination from Ajmer
February 28, 2026
Our government is committed to all-round development: PM
Today, I had the privilege of launching the nationwide HPV vaccination campaign from Ajmer, inaugurating and laying foundation stones for multiple projects and distributing appointment letters to the youth: PM
The HPV vaccination campaign has commenced from Ajmer, this campaign is a significant step towards empowering the Nari Shakti of the country: PM
The double-engine government is moving forward by taking both Rajasthan’s heritage and development together: PM
The campaign to link rivers started by our government will significantly benefit Rajasthan: PM
There is no shortage of sunlight in Rajasthan, this very sunshine is becoming a source of savings and income for the common man: PM
A very significant role is being played by the PM Surya Ghar Free Electricity Scheme, this scheme has the power to change Rajasthan's destiny: PM

भारत माता की जय।

भारत माता की जय।

भारत माता की जय।

तीर्थराज पुष्कर और माता सावित्री की इस पावन भूमि पर, आज मुझे आप सबके बीच आने का, आपके आशीर्वाद प्राप्त करने का अवसर मिला है। इस मंच से मैं सुरसुरा के तेजाजी धाम को, पृथ्वीराज की भूमि अजमेर को प्रणाम करता हूं।

मेरे साथ बोलिए –

तीर्थराज पुष्कर की जय।

तीर्थराज पुष्कर की जय।

वीर तेजाजी महाराज की जय।

वीर तेजाजी महाराज की जय।

भगवान देव नारायण की जय।

भगवान देव नारायण की जय।

वरूण अवतार भगवान झूलेलाल जी की जय।

भगवान झूलेलाल जी की जय।

मंच पर विराजमान राजस्थान के राज्यपाल हरिभाउ बागडे जी, राज्य के लोकप्रिय मुख्यमंत्री श्री भजनलाल शर्मा जी, पूर्व मुख्यमंत्री बहन वसुंधरा जी, केंद्रीय मंत्रिमंडल में मेरे साथी भगीरथ चौधरी जी, उपमुख्यमंत्री प्रेमचंद भैरवा जी, दिया कुमारी जी, संसद में मेरे साथी, भाजपा के प्रदेश अध्यक्ष मदन राठौर जी, उपस्थित अन्य मंत्रिगण, अन्य महानुभाव और राजस्थान के मेरे प्यारे भाई और बहनों। मैं पूज्य संतों का बहुत आभारी हूं, कि हमें आशीर्वाद देने के लिए इतनी बड़ी संख्या में पूज्य संतगण यहां मौजूद हैं।

साथियों,

अजमेर आस्था और शौर्य की धरती है। यहां तीर्थ भी है और क्रांतिवीरों के पदचिन्ह भी हैं। अभी कल ही मैं इजराइल की यात्रा को पूरा करके भारत लौटा हूं। राजस्थान के सपूत मेजर दलपत सिंह के शौर्य को इजराइल के लोग आज भी गौरव से याद करते हैं। मुझे भी इजराइल की संसद में, मेजर दलपत सिंह जी के शौर्य को नमन करने का सौभाग्य मिला। राजस्थान के वीर बाकुरों की, इजराइल के हाइफा शहर को आजाद कराने में जो भूमिका थी, मुझे उसका गौरवगान करने का अवसर मिला है।

साथियों,

कुछ समय पहले ही, राजस्थान में भाजपा की डबल इंजर सरकार को दो साल पूरे हुए हैं, मुझे संतोष है कि आज राजस्थान विकास के नए पथ पर अग्रसर है। विकास के जिन वायदों के साथ भाजपा सरकार आपकी सेवा में आई थी, उन्हें तेजी के साथ पूरा कर रही है। और आज का दिन, विकास के इसी अभियान को तेज करने का दिवस है। थोड़ी देर पहले यहां राजस्थान के विकास से जुड़ी करबी 17 हजार करोड़ रूपयों की परियोजनाओं का शिलान्यास और लोकार्पण हुआ है। सड़क, बिजली, पानी, स्वास्थ्य, शिक्षा, हर क्षेत्र में नई शक्ति जुड़ रही है। ये सारे प्रोजेक्टस राजस्थान की जनता की सुविधा बढ़ाएंगे और राजस्थान के युवाओं के लिए, रोजगार के भी अवसर पैदा करेंगे।

साथियों,

भाजपा की डबल इंजर सरकार लगातार युवा शक्ति को सशक्त कर रही है। दो साल पहले तक राजस्थान से भर्तियों में भ्रष्टाचार और पेपर लीक की ही खबरें चमकती रहती थीं, आती रहती थीं। अब राजस्थान में पेपर लीक पर लगाम लगी है, दोषियों पर सख्त कार्रवाई हो रही है। आज यहां इसी मंच से राजस्थान के 21 हजार से अधिक युवाओं को नियुक्ति पत्र भी सौंपे गए हैं। ये बहुत बड़ा बदलाव आया है। मैं इस बदलाव के लिए, नई नौकरियों के लिए, विकास के सभी कामों के लिए, राजस्थान के आप सभी लोगों को बहुत-बहुत बधाई देता हूं।

साथियों,

आज वीरांगनाओं की इस धरती से, मुझे देशभर की बेटियों के लिए एक अहम अभियान शुरू करने का अवसर मिला है। यहां अजमेर से HPV वैक्सीनेशन अभियान शुरू हुआ है। ये अभियान, देश की नारीशक्ति को सशक्त करने की दिशा में अहम कदम है।

साथियों,

हम सब जानते हैं कि परिवार में जब मां बीमार होती है, तो घर बिखर सा जाता है। अगर मां स्वस्थ है, तो परिवार हर संकट का सामना करने में सक्षम रहता है। इसी भाव से, भाजपा सरकार ने महिलाओं को संबल देने वाली अनेक योजनाएं चलाई हैं।

साथियों,

हमने 2014 से पहले का वो दौर देखा है, जिसमें शौचालय के अभाव में बहनों-बेटियों को कितनी पीड़ा, कितना अपमान झेलना पड़ता था। बच्चियां स्कूल छोड़ देती थीं, क्योंकि वहां अलग टॉयलेट की सुविधा नहीं होती थी। गरीब बेटियां सेनिटरी पैड्स नहीं ले पाती थीं। पहले जो सत्ता में रहे, उनके लिए ये छोटी बातें थीं। इसलिए इन समस्याओं की चर्चा तक नहीं होती थी। लेकिन हमारे लिए ये बहनों-बेटियों को बीमार करने वाला, उनके अपमान से जुड़ा संवेदनशील मसला था। इसलिए, हमने इनका मिशन मोड पर समाधान किया।

साथियों,

गर्भावस्था के दौरान कुपोषण माताओं के जीवन के लिए बहुत बड़ा खतरा होता था। हमने सुरक्षित मातृत्व के लिए योजना चलाई, मां को पोषक आहार मिले, इसके लिए पांच हज़ार रुपए बहनों के खाते में जमा करने की योजना शुरु की। मां धुएं में खांसती रहती थी, लेकिन उफ्फ तक नहीं करती थी। हमने कहा ये नहीं चलेगा। और इसलिए उज्जवला गैस योजना बनाई गई। ये सब इसलिए संभव हुआ, क्योंकि भाजपा सरकार, सत्ता भाव से नहीं, संवेदनशीलता के साथ काम करती है।

साथियों,

21वीं सदी का एक चौथाई हिस्सा बीत चुका है। आज का समय राजस्थान के विकास के लिए बड़ा महत्वपूर्ण है। भाजपा की डबल इंजन सरकार, राजस्थान की विरासत और विकास, दोनों को साथ लेकर चल रही है। हम सब जानते हैं, अच्छी सड़क, अच्छी रेल और हवाई सुविधा सिर्फ सफर आसान नहीं करती, वो पूरे इलाके की किस्मत बदल देती है। जब गांव-गांव तक अच्छी सड़क पहुँचती है, तो किसान अपनी फसल सही दाम पर बेच पाता है। व्यापारी आसानी से अपना सामान बाहर भेज पाते हैं। और हमारा अजमेर-पुष्कर तो, उसकी पर्यटन की ताकत कौन नहीं जानता। अच्छी कनेक्टिविटी का पर्यटन पर सबसे अच्छा असर पड़ता है। जब सफर आसान होता है, तो ज्यादा लोग घूमने आते हैं।

और साथियों,

जब पर्यटक आते हैं तो स्वाभाविक है होटल चलते हैं, ढाबे चलते हैं, कचौड़ी और दाल बाटी ज्यादा बिकती है, यहां राजस्थान के कारीगरों का बनाया सामान बिकता है, टैक्सी चलती है, गाइड को काम मिलता है। यानी एक पर्यटक कई परिवारों की रोज़ी-रोटी बन जाता है। इसी सोच के साथ हमारी सरकार, राजस्थान में आधुनिक कनेक्टिविटी पर बहुत बल दे रही है।

साथियों,

जैसे-जैसे राजस्थान में कनेक्टिविटी का विस्तार हो रहा है, वैसे-वैसे यहां निवेश के लिए भी अवसर लगातार बढ़ते जा रहे हैं। दिल्ली-मुंबई इंडस्ट्रियल कॉरिडोर के इर्द-गिर्द उद्योगों के लिए एक बहुत ही शानदार इंफ्रास्ट्रक्चर बनाया जा रहा है। यानी राजस्थान को अवसरों की भूमि बनाने के लिए, डबल इंजन सरकार हर संभव, अनेक विध काम कर रही है।

साथियों,

राजस्थान की माताएं अपने बच्चों को पालने में ही, राष्ट्र भक्ति का संस्कार देती हैं। राजस्थान की ये धरा जानती है कि देश का सम्मान क्या होता है, और इसीलिए आज राजस्थान की इस धरा पर, मैं आप लोगों से एक और बात कहने आया हूं।

साथियों,

हाल में ही, दिल्ली में, दुनिया का सबसे बड़ा AI सम्मेलन हुआ, Artificial Intelligence इसमें दुनिया के अनेक देशों के प्रधानमंत्री, अनेक देशों के राष्ट्रपति, अनेक देशों के मंत्रि, उस कार्यक्रम में आए थे। दुनिया की बड़ी-बड़ी कंपनियां, उन कंपनियों के कर्ता-धर्ता वो भी एक छत के नीचे इकट्ठे हुए थे। सबने भारत की खुले मन से प्रशंसा की। मैं जरा राजस्थान के मेरे भाई-बहनों से पूछना चाहता हूं। जब दुनिया के इतने सारे लोग, भारत की प्रशंसा करते हैं, ये सुनकर के आपको गर्व होता है की नहीं होता है? आपको गर्व होता है कि नहीं होता है? आपको अभिमान होता है कि नहीं होता है? आपका माथा ऊंचा हुआ या नहीं हुआ? आपका सीना चौड़ा हुआ कि नहीं हुआ?

साथियों,

आपको गर्व हुआ, लेकिन हताशा निराशा में डूबी, लगातार पराजय के कारण थक चुकी कांग्रेस ने क्या किया, ये आपने देखा है। दुनियाभर के मेहमानों के सामने, कांग्रेस ने देश को बदनाम करने की कोशिश की। इन्होंने विदेशी मेहमानों के सामने देश को बेइज्जत करने के लिए पूरा ड्रामा किया।

साथियों,

कांग्रेस, पूरे देश में ल्रगातार हार रही है, और गुस्से में वो इसका बदला, वो भारत को बदनाम करके ले रही है। कभी कांग्रेस, INC यानी इंडियन नेशनल कांग्रेस थी, लेकिन अब INC नहीं बची है, इंडियन नेशनल कांग्रेस नहीं बची है, आज वो INC के बजाय MMC, MMC बन गई है। MMC यानी मुस्लिम लीगी माओवादी कांग्रेस हो चुकी है।

राजस्थान के मेरे वीरों,

इतिहास गवाह है, मुस्लिम लीग भारत से नफरत करती थी, और इसलिए मुस्लिम लीग ने देश बांट दिया। आज कांग्रेस भी वही कर रही है। माओवादी भी, भारत की समृद्धि, हमारे संविधान और हमारे सफल लोकतंत्र से नफरत करते हैं, ये घात लगाकर हमला करते हैं, कांग्रेस भी घात लगाकर, देश को बदनाम करने के लिए कहीं भी घुस जाती है। कांग्रेस के ऐसे कुकर्मों को देश कभी माफ नहीं करेगा।

साथियों,

देश को बदनाम करना, देश की सेनाओं को कमजोर करना, ये कांग्रेस की पुरानी आदत रही है। आप याद कीजिए, यही कांग्रेस है, जिसने हमारी सेना के जवानों को हथियारों और वर्दी तक के लिए तरसा कर रखा था। ये वही कांग्रेस है, जिसने सालों तक हमारे सैनिक परिवारों को वन रैंक वन पेंशन से वंचित रखा था। ये वही कांग्रेस है, जिसके जमाने में विदेशों से होने वाले रक्षा सौदों में बड़े-बड़े घोटाले होते थे।

साथियों,

बीते 11 वर्षों में भारत की सेना ने हर मोर्चे पर आतंकियों पर, देश के दुश्मनों पर करारा प्रहार किया। हमारी सेना, हर मिशन, हर मोर्चे में विजयी रही। सर्जिकल स्ट्राइक से लेकर ऑपरेशन सिंदूर तक, वीरता का लोहा मनवाया, लेकिन कांग्रेस के नेताओं ने इसमें भी दुश्मनों के झूठ को ही आगे बढ़ाया। देश के लिए जो भी शुभ है, जो भी अच्छा है, जो भी देशवासियों का भला करने वाला है, कांग्रेस उस सबका विरोध करती है। इसलिए, देश आज कांग्रेस को सबक सिखा रहा है।

साथियों,

राजस्थान में तो आपने कांग्रेस के कुशासन को करीब से अनुभव किया है। यहां जितने दिन कांग्रेस की सरकार रही, वो भ्रष्टाचार करने और आपसी लड़ाई-झगड़े में ही उलझी रही। कांग्रेस ने हमारे किसानों को भी हमेशा धोखा दिया है। आप याद कीजिए, कांग्रेस ने दशकों तक सिंचाई की परियोजनाओं को कैसे लटकाए रखा। इसका राजस्थान के किसानों को बहुत अधिक नुकसान हुआ है। ERCP परियोजना को कांग्रेस की सरकारों ने केवल फाइलों और घोषणाओं में उलझाकर रखा। हमारी सरकार ने आते ही इस स्कीम को फाइलों से निकालकर धरातल पर उतारने का प्रयास किया है।

साथियों,

हमारी सरकार ने नदियों को जोड़ने का जो अभियान शुरु किया है, उसका बहुत अधिक फायदा राजस्थान को मिलना तय है। संशोधित पार्वती-कालीसिंध-चंबल लिंक परियोजना हो, यमुना-राजस्थान लिंक प्रोजेक्ट हो, डबल इंजन सरकार ऐसी अनेक सिंचाई परियोजनाओं का लाभ किसानों तक पहुंचाने के लिए प्रतिबद्ध है। आज भी झालावाड़, बारां, कोटा और बूंदी जिले के लिए पानी की अनेक परियोजनाओं पर काम शुरु हुआ है। हमारा प्रयास है, कि राजस्थान में भूजल का स्तर भी ऊपर उठे।

साथियों,

भाजपा सरकार, राजस्थान के सामर्थ्य को समझते हुए, योजनाएं बना रही है, उन्हें लागू कर रही है। मुझे खुशी है कि राजस्थान अब, सूरज की ताकत से समृद्धि कमाने वाली धरती बन गया है। हम सब जानते हैं, हमारे राजस्थान में धूप की कोई कमी नहीं। अब यही धूप, सामान्य मानवी के घर की बचत और कमाई का साधन बन रही है। और इसमें बहुत बड़ी भूमिका है, प्रधानमंत्री सूर्यघर मुफ्त बिजली योजना की। इस योजना में राजस्थान का भाग्य बदलने की ताकत है। इस योजना में भाजपा सरकार लोगों को अपनी छत पर सोलर पैनल लगाने के लिए 78 हजार रुपए की सहायता देती है। सरकार सीधे आपके बैंक खाते में पैसे भेजती है। आजादी के बाज सब बजट, सब योजनाएं देख लीजिए, जिसमें मध्यम वर्ग को सबसे ज्यादा लाभ होने वाला है, ऐेसी योजना कभी नजर नहीं आएगी, आज इन परिवारों को सोलर पैनल लगाने के लिए 78 हजार रुपए सीधा सरकार देती है। सबसे अधिक लाभ मध्यम वर्ग के लोग ले रहे हैं। और जिससे घर पर एक छोटा सा बिजली घर तैयार हो जाता है। दिन में सूरज की रोशनी से बिजली बनती है, घर में वही बिजली काम आती है और जो ज्यादा बिजली बनती है, वो बिजली ग्रिड में जाती है। और जिस घर में बिजली बनी होती है, उसे भी इसका लाभ मिलता है।

साथियों,

आज राजस्थान में सवा लाख से अधिक परिवार इस योजना से जुड़ चुके हैं। और इस योजना की वजह से, कई घरों का बिजली बिल लगभग जीरो आ रहा है। यानी खर्च कम हुआ है, बचत ज़्यादा हुई है।

साथियों,

विकसित राजस्थान से विकसित भारत के मंत्र पर हम लगातार काम कर रहे हैं। आज जिन योजनाओं पर काम शुरू हुआ है, वो विकसित राजस्थान की नींव को और अधिक मजबूत करेंगे। जब राजस्थान विकसित होगा, तो यहां के हर परिवार का जीवन समृद्ध होगा। आप सभी को एक बार फिर, विकास परियोजनाओं के लिए बहुत-बहुत शुभकामनाएं। मेरे साथ बोलिये-

भारत माता की जय!

भारत माता की जय!

वंदे मातरम के 150 साल देश मना रहा है। मेरे साथ बोलिये-

वंदे मातरम।

वंदे मातरम।

वंदे मातरम।

वंदे मातरम।

वंदे मातरम।

वंदे मातरम।

वंदे मातरम।

वंदे मातरम।

वंदे मातरम।

वंदे मातरम।

बहुत-बहुत धन्यवाद।