ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਡਾ. ਨਵੀਨਚੰਦਰ ਰਾਮਗੁਲਾਮ ਭਾਰਤ ਦੇ ਸਰਕਾਰੀ ਦੌਰੇ ‘ਤੇ ਆਏ। ਦੋਵਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਮੁੱਦਿਆਂ ਦੀ ਇੱਕ ਵਿਸਤ੍ਰਿਤ ਲੜੀ 'ਤੇ ਅਤਿਅੰਤ ਲਾਭਦਾਇਕ ਚਰਚਾ ਕੀਤੀ। ਮੌਰੀਸ਼ਸ ਸਰਕਾਰ ਦੀ ਬੇਨਤੀ 'ਤੇ ਹੇਠਾਂ ਲਿਖੇ ਪ੍ਰੋਜੈਕਟਾਂ 'ਤੇ ਸਿਧਾਂਤਕ ਤੌਰ 'ਤੇ ਭਾਰਤ ਅਤੇ ਮੌਰੀਸ਼ਸ ਦੁਆਰਾ ਸੰਯੁਕਤ ਤੌਰ 'ਤੇ ਲਾਗੂ ਕਰਨ ਲਈ ਸਹਿਮਤੀ ਵਿਅਕਤ ਕੀਤੀ ਗਈ ਹੈ।
ਗ੍ਰਾਂਟ ਦੇ ਅਧਾਰ 'ਤੇ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਜੈਕਟ/ਸਹਾਇਤਾ
I. ਨਿਊ ਸਰ ਸੀਵੂਸਾਗੁਰ ਰਾਮਗੁਲਾਮ ਨੈਸ਼ਨਲ ਹਸਪਤਾਲ।
II. ਆਯੂਸ਼ ਸੈਂਟਰ ਆਫ਼ ਐਕਸੀਲੈਂਸ।
III. ਵੈਟਰਨਰੀ ਸਕੂਲ ਅਤੇ ਪਸ਼ੂ ਹਸਪਤਾਲ।
IV. ਹੈਲੀਕੌਪਟਰਾਂ ਦੀ ਵਿਵਸਥਾ।
ਅਨੁਮਾਨ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਅਤੇ ਬੇਨਤੀ-ਅਧਾਰਿਤ ਸਹਾਇਤਾ ਦੀ ਲਾਗਤ ਲਗਭਗ 215 ਮਿਲੀਅਨ ਅਮਰੀਕੀ ਡਾਲਰ/9.80 ਬਿਲੀਅਨ ਐੱਮਯੂਆਰ ਹੋਵੇਗੀ।
ਗ੍ਰਾਂਟ-ਕਮ-ਐੱਲਓਸੀ ਦੇ ਅਧਾਰ 'ਤੇ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਜੈਕਟ/ਸਹਾਇਤਾ
I. ਐੱਸਐੱਸਆਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਨਵੇਂ ਏਟੀਸੀ ਟਾਵਰ ਦਾ ਨਿਰਮਾਣ ਕਾਰਜ ਪੂਰਾ ਕਰਨਾ।
II. ਮੋਟਰਵੇ ਐੱਮ4 ਦਾ ਵਿਕਾਸ।
III. ਰਿੰਗ ਰੋਡ ਫੇਜ਼ II ਦਾ ਵਿਕਾਸ।
IV. ਸੀਐੱਚਸੀਐੱਲ ਦੁਆਰਾ ਬੰਦਰਗਾਹ ਸਬੰਧਿਤ ਉਪਕਰਣਾਂ ਦੀ ਖਰੀਦ।
ਇਨ੍ਹਾਂ ਪ੍ਰੋਜੈਕਟਾਂ/ਸਹਾਇਤਾ ਦੀ ਅਨੁਮਾਨਤ ਲਾਗਤ ਲਗਭਗ 440 ਮਿਲੀਅਨ ਅਮਰੀਕੀ ਡਾਲਰ/ 20.10 ਬਿਲੀਅਨ ਐੱਮਯੂਆਰ ਹੋਵੇਗੀ।
2. ਰਣਨੀਤਕ ਮੋਰਚੇ 'ਤੇ, ਦੋਵੇਂ ਧਿਰ ਹੇਠ ਲਿਖੇ ‘ਤੇ ਵੀ ਸਿਧਾਂਤਕ ਤੌਰ 'ਤੇ ਸਹਿਮਤ ਹੋਏ ਹਨ:
I. ਮੌਰੀਸ਼ਸ ਵਿੱਚ ਬੰਦਰਗਾਹ ਦਾ ਪੁਨਰ ਵਿਕਾਸ ਅਤੇ ਪੁਨਰ ਨਿਰਮਾਣ;
II. ਚਾਗੋਸ ਸਮੁੰਦਰੀ ਸੁਰੱਖਿਅਤ ਖੇਤਰ ਦੇ ਵਿਕਾਸ ਅਤੇ ਨਿਗਰਾਨੀ ਵਿੱਚ ਸਹਾਇਤਾ।
3. ਇਸ ਗੱਲ ‘ਤੇ ਵੀ ਸਿਧਾਂਤਕ ਤੌਰ 'ਤੇ ਸਹਿਮਤੀ ਹੋਈ ਕਿ ਭਾਰਤ ਸਰਕਾਰ ਮੌਜੂਦਾ ਵਿੱਤੀ ਸਾਲ ਵਿੱਚ 25 ਮਿਲੀਅਨ ਅਮਰੀਕੀ ਡਾਲਰ ਦੀ ਬਜਟ ਸਹਾਇਤਾ ਪ੍ਰਦਾਨ ਕਰੇਗੀ।





