Your Excellency, ਪ੍ਰਧਾਨ ਮੰਤਰੀ ਲਕਸਨ,

ਦੋਨਾਂ ਦੇਸ਼ਾਂ ਦੇ delegates,

Media ਦੇ ਸਾਰੇ ਸਾਥੀ,

ਨਮਸਕਾਰ!( Namaskar!)

ਕੀਆ ਓਰਾ! (Kia Ora!)

 

ਮੈਂ ਪ੍ਰਧਾਨ ਮੰਤਰੀ ਲਕਸਨ ਅਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ (ਵਫ਼ਦ) ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਪ੍ਰਧਾਨ ਮੰਤਰੀ ਲਕਸਨ ਭਾਰਤ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਕੁਝ ਦਿਨ ਪਹਿਲੇ, ਔਕਲੈਂਡ (Auckland) ਵਿੱਚ, ਹੋਲੀ ਦੇ ਰੰਗਾਂ ਵਿੱਚ ਰੰਗ ਕੇ ਉਨ੍ਹਾਂ ਨੇ ਜਿਸ ਤਰ੍ਹਾਂ ਉਤਸਵ ਦਾ ਮਾਹੌਲ ਬਣਾਇਆ, ਉਹ ਅਸੀਂ ਸਭ ਨੇ ਦੇਖਿਆ! ਪ੍ਰਧਾਨ ਮੰਤਰੀ ਲਕਸਨ ਦੇ ਨਿਊਜ਼ੀਲੈਂਡ ਵਿੱਚ ਵਸਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੇ ਪ੍ਰਤੀ ਲਗਾਅ ਨੂੰ ਇਸ ਬਾਤ ਤੋਂ ਭੀ ਦੇਖਿਆ ਜਾ ਸਕਦਾ ਹੈ, ਕਿ ਉਨ੍ਹਾਂ ਦੇ ਨਾਲ ਇੱਕ ਬੜਾ community delegation ਭੀ ਭਾਰਤ ਆਇਆ ਹੈ। ਉਨ੍ਹਾਂ ਜਿਹੇ ਯੁਵਾ, ਊਰਜਾਵਾਨ ਅਤੇ ਪ੍ਰਤਿਭਾਸ਼ਾਲੀ ਲੀਡਰ ਦਾ ਇਸ ਵਰ੍ਹੇ Raisina Dialogue ਦਾ ਮੁੱਖ ਮਹਿਮਾਨ ਹੋਣਾ ਸਾਡੇ ਲਈ ਖੁਸ਼ੀ ਦੀ ਬਾਤ ਹੈ।
 

Friends,
ਅੱਜ ਅਸੀਂ ਆਪਣੇ ਦੁਵੱਲੇ ਸਬੰਧਾਂ ਦੇ ਵਿਭਿੰਨ ਪਹਿਲੂਆਂ ‘ਤੇ ਵਿਸਤ੍ਰਿਤ ਚਰਚਾ ਕੀਤੀ। ਅਸੀਂ ਆਪਣੀ ਰੱਖਿਆ ਅਤੇ ਸੁਰੱਖਿਆ ਸਾਂਝੇਦਾਰੀ ਨੂੰ ਮਜ਼ਬੂਤ ਅਤੇ ਸੰਸਥਾਗਤ ਰੂਪ ਦੇਣ ਦਾ ਨਿਰਣਾ ਲਿਆ ਹੈ। Joint Exercises, Training, Port Visits ਦੇ ਨਾਲ-ਨਾਲ ਰੱਖਿਆ ਉਦਯੋਗ ਜਗਤ ਵਿੱਚ ਭੀ ਆਪਸੀ ਸਹਿਯੋਗ ਦੇ ਲਈ ਰੋਡਮੈਪ ਬਣਾਇਆ ਜਾਵੇਗਾ। ਹਿੰਦ ਮਹਾਸਾਗਰ ਵਿੱਚ ਮੇਰੀਟਾਇਮ ਸਕਿਉਰਿਟੀ ਦੇ ਲਈ, Combined Task Force-150 ਵਿੱਚ ਸਾਡੀਆਂ ਜਲ ਸੈਨਾਵਾਂ ਮਿਲ ਕੇ ਕੰਮ ਕਰ ਰਹੀਆਂ ਹਨ। ਅਤੇ, ਸਾਨੂੰ ਪ੍ਰਸੰਨਤਾ ਹੈ ਕਿ ਨਿਊਜ਼ੀਲੈਂਡ ਦੀ ਜਲਸੈਨਾ ਦਾ ਜਹਾਜ਼ ਦੋ ਦਿਨ ਵਿੱਚ ਮੁੰਬਈ ਵਿੱਚ ਪੋਰਟ ਕਾਲ (port call) ਕਰ ਰਿਹਾ ਹੈ।

 

Friends,
ਦੋਨਾਂ ਦੇਸ਼ਾਂ ਦੇ  ਦਰਮਿਆਨ ਇੱਕ ਪਰਸਪਰ ਲਾਭਕਾਰੀ Free Trade Agreement ‘ਤੇ negotiations ਸ਼ੁਰੂ ਕਰਨ ਦਾ ਨਿਰਣਾ ਲਿਆ ਗਿਆ ਹੈ। ਇਸ ਨਾਲ ਆਪਸੀ ਵਪਾਰ ਅਤੇ ਨਿਵੇਸ਼ ਦੇ potential ਨੂੰ ਹੁਲਾਰਾ ਮਿਲੇਗਾ। Dairy, Food Processing, ਅਤੇ Pharma ਜਿਹੇ ਖੇਤਰਾਂ ਵਿੱਚ ਆਪਸੀ ਸਹਿਯੋਗ ਅਤੇ ਨਿਵੇਸ਼ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ। Renewable Energy ਅਤੇ ਕ੍ਰਿਟਿਕਲ ਮਿਨਰਲਸ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਅਸੀਂ ਪ੍ਰਾਥਮਿਕਤਾ ਦਿੱਤੀ ਹੈ। Forestry ਅਤੇ Horticulture ਵਿੱਚ ਸੰਯੁਕਤ ਤੌਰ ‘ਤੇ ਕੰਮ ਕੀਤਾ ਜਾਵੇਗਾ। ਮੈਨੂੰ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਦੇ ਨਾਲ ਆਏ ਬੜੇ ਬਿਜ਼ਨਸ delegation ਨੂੰ ਭਾਰਤ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਦੇਖਣ ਅਤੇ ਸਮਝਣ ਦਾ ਅਵਸਰ ਮਿਲੇਗਾ।

 

Friends,
ਕ੍ਰਿਕਟ ਹੋਵੇ, ਹਾਕੀ, ਜਾਂ mountaineering, ਦੋਨੋਂ ਦੇਸ਼ਾਂ ਦੇ ਦਰਮਿਆਨ ਖੇਡਾਂ ਵਿੱਚ ਪੁਰਾਣੇ ਸਬੰਧ ਹਨ। ਅਸੀਂ Sports ਵਿੱਚ ਕੋਚਿੰਗ ਅਤੇ ਖਿਡਾਰੀਆਂ ਦੇ exchange ਦੇ ਨਾਲ-ਨਾਲ,  Sports Science, ਸਾਇਕੋਲੋਜੀ (psychology) ਅਤੇ medicine ਵਿੱਚ ਭੀ ਸਹਿਯੋਗ ‘ਤੇ ਬਲ ਦਿੱਤਾ ਹੈ। ਅਤੇ ਵਰ੍ਹੇ 2026 ਵਿੱਚ, ਦੋਨਾਂ ਦੇਸ਼ਾਂ ਦੇ ਦਰਮਿਆਨ ਖੇਡ ਸਬੰਧਾਂ ਦੇ 100 ਸਾਲ ਮਨਾਉਣ ਦਾ ਨਿਰਣਾ ਲਿਆ ਗਿਆ ਹੈ।

 

Friends,
ਨਿਊਜ਼ੀਲੈਂਡ ਵਿੱਚ ਰਹਿਣ ਵਾਲਾ ਭਾਰਤੀ ਸਮੁਦਾਇ ਨਿਊਜ਼ੀਲੈਂਡ ਵਿੱਚ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਸਕਾਰਾਤਮਕ ਯੋਗਦਾਨ ਦੇ ਰਿਹਾ ਹੈ। ਅਸੀਂ ਤੈ ਕੀਤਾ ਹੈ ਕਿ Skilled workers ਦੀ ਮੋਬਿਲਿਟੀ ਨੂੰ ਸਰਲ ਬਣਾਉਣ ਅਤੇ illegal migration ਨਾਲ ਨਜਿੱਠਣ ਦੇ ਲਈ, ਇੱਕ ਸਮਝੌਤੇ ‘ਤੇ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ। UPI ਕਨੈਕਟਿਵਿਟੀ,

ਡਿਜੀਟਲ  transactions ਅਤੇ ਟੂਰਿਜ਼ਮ ਵਧਾਉਣ ‘ਤੇ ਭੀ ਬਲ ਦਿੱਤਾ ਜਾਵੇਗਾ। ਸਿੱਖਿਆ ਦੇ ਖੇਤਰ ਵਿੱਚ ਸਾਡੇ ਪੁਰਾਣੇ ਸਬੰਧ ਹਨ। ਅਸੀਂ ਨਿਊਜ਼ੀਲੈਂਡ ਦੀਆਂ Universities ਨੂੰ ਭਾਰਤ ਵਿੱਚ campus ਖੋਲ੍ਹਣ ਦੇ ਲਈ ਸੱਦਾ ਦਿੰਦੇ ਹਾਂ।

 

Friends,

ਆਤੰਕਵਾਦ ਦੇ ਖ਼ਿਲਾਫ਼ ਅਸੀਂ ਦੋਨੋਂ ਇੱਕਮਤ ਹਾਂ। ਚਾਹੇ 15 ਮਾਰਚ 2019 ਦਾ ਕ੍ਰਾਇਸਟਚਰਚ (Christchurch) ਆਤੰਕੀ ਹਮਲਾ ਹੋਵੇ ਜਾਂ 26 ਨਵੰਬਰ 2008 ਦਾ ਮੁੰਬਈ ਹਮਲਾ, ਆਤੰਕਵਾਦ ਕਿਸੇ ਭੀ ਰੂਪ ਵਿੱਚ ਅਸਵੀਕਾਰਯੋਗ (unacceptable) ਹੈ। ਆਤੰਕੀ ਹਮਲਿਆਂ ਦੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜ਼ਰੂਰੀ ਹੈ। ਆਤੰਕਵਾਦੀ, ਅਲਗਾਵਵਾਦੀ (ਵੱਖਵਾਦੀ) ਅਤੇ ਕੱਟੜਪੰਥੀ ਤੱਤਾਂ ਦੇ ਖ਼ਿਲਾਫ਼ ਅਸੀਂ ਮਿਲ ਕੇ ਸਹਿਯੋਗ ਕਰਦੇ ਰਹਾਂਗੇ। ਇਸ ਸੰਦਰਭ ਵਿੱਚ ਨਿਊਜ਼ੀਲੈਂਡ ਵਿੱਚ ਕੁਝ ਗ਼ੈਰ-ਕਾਨੂੰਨੀ ਤੱਤਾਂ ਦੁਆਰਾ ਭਾਰਤ-ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਅਸੀਂ ਆਪਣੀ ਚਿੰਤਾ ਸਾਂਝੀ ਕੀਤੀ। ਸਾਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਸਾਰੇ ਗ਼ੈਰ-ਕਾਨੂੰਨੀ ਤੱਤਾਂ ਦੇ ਖ਼ਿਲਾਫ਼ ਸਾਨੂੰ ਨਿਊਜ਼ੀਲੈਂਡ ਸਰਕਾਰ ਦਾ ਸਹਿਯੋਗ ਅੱਗੇ ਭੀ ਮਿਲਦਾ ਰਹੇਗਾ।

Friends,
Free, Open, Secure, ਅਤੇ Prosperous ਇੰਡੋ-ਪੈਸਿਫਿਕ ਦਾ ਅਸੀਂ ਦੋਨੋਂ ਸਮਰਥਨ ਕਰਦੇ ਹਾਂ। ਅਸੀਂ ਵਿਕਾਸਵਾਦ ਦੀ ਨੀਤੀ ਵਿੱਚ ਵਿਸ਼ਵਾਸ ਰੱਖਦੇ ਹਾਂ, ਵਿਸਤਾਰਵਾਦ ਵਿੱਚ ਨਹੀਂ। Indo-Pacific Ocean Initiative ਨਾਲ ਜੁੜਨ ਦੇ ਲਈ ਅਸੀਂ ਨਿਊਜ਼ੀਲੈਂਡ ਦਾ ਸੁਆਗਤ ਕਰਦੇ ਹਾਂ। International Solar Alliance ਦੇ ਬਾਅਦ, CDRI ਨਾਲ ਜੁੜਨ ਦੇ ਲਈ ਭੀ ਅਸੀਂ ਨਿਊਜ਼ੀਲੈਂਡ ਦਾ ਅਭਿਨੰਦਨ ਕਰਦੇ ਹਾਂ।

 

Friends,
ਅੰਤ ਵਿੱਚ, Rugby (ਰਗਬੀ) ਦੀ ਭਾਸ਼ਾ ਵਿੱਚ ਕਹਾਂ ਤਾਂ – ਅਸੀਂ ਦੋਨੋਂ ਆਪਣੇ ਸਬੰਧਾਂ ਦੇ ਉੱਜਵਲ ਭਵਿੱਖ ਦੇ ਲਈ “Front up” ਦੇ ਲਈ ਤਿਆਰ ਹਨ। We are ready to step up together and take responsibility for a bright partnership! ਅਤੇ, ਮੈਨੂੰ ਵਿਸ਼ਵਾਸ ਹੈ ਕਿ ਸਾਡੀ ਸਾਂਝੇਦਾਰੀ, ਦੋਨਾਂ ਦੇਸ਼ਾਂ ਦੇ ਲੋਕਾਂ ਦੇ ਲਈ, ਇੱਕ match-winning ਪਾਰਟਨਰਸ਼ਿਪ ਸਾਬਤ ਹੋਵੇਗੀ।

ਬਹੁਤ-ਬਹੁਤ ਧੰਨਵਾਦ!( Thank you very much!)

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
2025 a year of 'pathbreaking reforms' across sectors, says PM Modi

Media Coverage

2025 a year of 'pathbreaking reforms' across sectors, says PM Modi
NM on the go

Nm on the go

Always be the first to hear from the PM. Get the App Now!
...
Prime Minister Emphasizes Power of Benevolent Thoughts for Social Welfare through a Subhashitam
December 31, 2025

The Prime Minister, Shri Narendra Modi, has underlined the importance of benevolent thinking in advancing the welfare of society.

Shri Modi highlighted that the cultivation of noble intentions and positive resolve leads to the fulfillment of all endeavors, reinforcing the timeless message that individual virtue contributes to collective progress.

Quoting from ancient wisdom, the Prime Minister in a post on X stated:

“कल्याणकारी विचारों से ही हम समाज का हित कर सकते हैं।

यथा यथा हि पुरुषः कल्याणे कुरुते मनः।

तथा तथाऽस्य सर्वार्थाः सिद्ध्यन्ते नात्र संशयः।।”