ਬਹੁਤ ਹੀ ਮਾਣਯੋਗ,

ਮਹਾਮਹਿਮ,

ਮੈਂ ਅੱਜ ਸਾਡੀਆਂ ਸਕਾਰਾਤਮਕ ਚਰਚਾਵਾਂ ਅਤੇਤੁਹਾਡੇ ਕੀਮਤੀ ਵਿਚਾਰਾਂ ਅਤੇ ਸੁਝਾਵਾਂ ਲਈ ਧੰਨਵਾਦ ਪ੍ਰਗਟ ਕਰਦਾ ਹਾਂ।

ਮੈਂ ਅੱਜ ਦੇ ਸਿਖਰ ਸੰਮੇਲਨ ਦੇ ਸਫਲ ਆਯੋਜਨ ਲਈ ਪ੍ਰਧਾਨ ਮੰਤਰੀ ਸੋਨੇਕਸੇ ਸਿਫਾਨਡੋਨ ਦਾ ਵੀ ਦਿਲੋਂ ਧੰਨਵਾਦ ਕਰਨਾ ਚਾਹਾਂਗਾ।

ਡਿਜੀਟਲ ਪਰਿਵਰਤਨ ਅਤੇ ਸਾਡੀ ਵਿਆਪਕ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਅਸੀਂ ਜੋ ਦੋ ਸਾਂਝੇ ਬਿਆਨ ਅਪਣਾਏ ਹਨ, ਉਹ ਭਵਿੱਖ ਵਿੱਚ ਸਾਡੇ ਸਹਿਯੋਗ ਲਈ ਆਧਾਰ ਬਣਾਉਣਗੇ। ਮੈਂ ਇਸ ਪ੍ਰਾਪਤੀ ਲਈ ਸਾਰਿਆਂ ਦੀ ਤਾਰੀਫ਼ ਕਰਦਾ ਹਾਂ।

ਮੈਂ ਪਿਛਲੇ ਤਿੰਨ ਸਾਲਾਂ ਵਿੱਚ ਆਸੀਆਨ ਵਿੱਚ ਭਾਰਤ ਦੇ ਕੰਟਰੀ ਕੋਆਰਡੀਨੇਟਰ ਦੇ ਰੂਪ ਵਿੱਚ ਉਸਦੀ ਸਕਾਰਾਤਮਕ ਭੂਮਿਕਾ ਲਈ ਸਿੰਗਾਪੁਰ ਦਾ ਧੰਨਵਾਦ ਕਰਨਾ ਚਾਹਾਂਗਾ। ਤੁਹਾਡੇ ਸਹਿਯੋਗ ਲਈ ਧੰਨਵਾਦ, ਅਸੀਂ ਭਾਰਤ-ਆਸੀਆਨ ਸਬੰਧਾਂ ਵਿੱਚ ਬੇਮਿਸਾਲ ਪ੍ਰਗਤੀ ਕੀਤੀ ਹੈ। ਮੈਂ ਸਾਡੇ ਨਵੇਂ ਕੰਟਰੀ ਕੋਆਰਡੀਨੇਟਰ ਵਜੋਂ ਫਿਲੀਪੀਨਜ਼ ਦਾ ਸੁਆਗਤ ਕਰਦਾ ਹਾਂ ਅਤੇ ਵਧਾਈ ਦਿੰਦਾ ਹਾਂ।

ਮੈਨੂੰ ਭਰੋਸਾ ਹੈ ਕਿ ਅਸੀਂ ਦੋ ਅਰਬ ਲੋਕਾਂ ਦੇ ਉੱਜਵਲ ਭਵਿੱਖ ਅਤੇ ਖੇਤਰੀ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਸਹਿਯੋਗ ਕਰਨਾ ਜਾਰੀ ਰੱਖਾਂਗੇ।

ਇੱਕ ਵਾਰ ਫਿਰ, ਮੈਂ ਲਾਓ ਪੀਡੀਆਰ ਦੇ ਪ੍ਰਧਾਨ ਮੰਤਰੀ ਨੂੰ ਆਸੀਆਨ ਦੀ ਮਿਸਾਲੀ ਪ੍ਰਧਾਨਗੀ ਲਈ ਦਿਲੋਂ ਵਧਾਈ ਦਿੰਦਾ ਹਾਂ।

ਜਿਸ ਤਰ੍ਹਾਂ ਮਲੇਸ਼ੀਆ ਅਗਲੀ ਪ੍ਰਧਾਨਗੀ ਸੰਭਾਲ ਰਿਹਾ ਹੈ, ਮੈਂ 1.4 ਅਰਬ ਭਾਰਤੀਆਂ ਦੀ ਤਰਫੋਂ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਤੁਸੀਂ ਆਪਣੀ ਪ੍ਰਧਾਨਗੀ ਦੀ ਸਫਲਤਾ ਲਈ ਭਾਰਤ ਦੇ ਅਟੁੱਟ ਸਮਰਥਨ 'ਤੇ ਭਰੋਸਾ ਕਰ ਸਕਦੇ ਹੋ।

ਤੁਹਾਡਾ ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi inaugurates Northeast’s first Emergency Landing Facility in Moran. Why it matters?

Media Coverage

PM Modi inaugurates Northeast’s first Emergency Landing Facility in Moran. Why it matters?
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 15 ਫਰਵਰੀ 2026
February 15, 2026

Visionary Leadership in Action: From AI Global Leadership to Life-Saving Reforms Under PM Modi