ਨਿਰਮਾਣ ਦੇ ਦੌਰਾਨ ਇਨ੍ਹਾਂ ਪ੍ਰੋਜੈਕਟਾਂ ਨਾਲ ਲਗਭਗ 108 ਲੱਖ ਮਾਨਵ ਦਿਵਸਾਂ ਦੇ ਲਈ ਪ੍ਰਤੱਖ ਰੋਜ਼ਗਾਰ ਪੈਦਾ ਹੋਵੇਗਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਰੇਲਵੇ ਮੰਤਰਾਲੇ ਦੇ ਦੋ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਦੀ ਕੁੱਲ ਲਾਗਤ 6,405 ਕਰੋੜ ਰੁਪਏ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ:
1. ਕੋਡਰਮਾ–ਬਰਕਾਕਾਨਾ ਡਬਲਿੰਗ (133 ਕਿਲੋਮੀਟਰ)- ਇਹ ਪ੍ਰੋਜੈਕਟ ਸੈਕਸ਼ਨ ਝਾਰਖੰਡ ਦੇ ਇੱਕ ਪ੍ਰਮੁੱਖ ਕੋਲਾ ਉਤਪਾਦਕ ਖੇਤਰ ਤੋਂ ਹੋ ਕੇ ਗੁਜਰਦਾ ਹੈ। ਇਸ ਦੇ ਅਤਿਰਿਕਤ, ਇਹ ਪਟਨਾ ਅਤੇ ਰਾਂਚੀ ਦੇ ਦਰਮਿਆਨ ਸਭ ਤੋਂ ਛੋਟਾ ਅਤੇ ਅਧਿਕ ਕੁਸ਼ਲ ਰੇਲ ਸੰਪਰਕ ਹੈ।
2. ਬਲਾਰੀ-ਚਿਕਜਾਜੁਰ ਡਬਲਿੰਗ (185 ਕਿਲੋਮੀਟਰ) ਪ੍ਰੋਜੈਕਟ ਲਾਇਨ ਕਰਨਾਟਕ ਦੇ ਬਲਾਰੀ ਅਤੇ ਚਿਤਰਦੁਰਗ ਜ਼ਿਲ੍ਹਿਆਂ ਅਤੇ ਆਂਧਰ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਤੋਂ ਹੋ ਕੇ ਗੁਜਰਦੀ ਹੈ।
ਵਧੀ ਹੋਈ ਲਾਇਨ ਸਮਰੱਥਾ ਨਾਲ ਗਤੀਸ਼ੀਲਤਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ, ਜਿਸ ਸਦਕਾ ਭਾਰਤੀ ਰੇਲਵੇ ਦੇ ਲਈ ਸੰਚਾਲਨ ਦਕਸ਼ਤਾ ਅਤੇ ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਹੋਵੇਗਾ। ਇਨ੍ਹਾਂ ਮਲਟੀ-ਟ੍ਰੈਕਿੰਗ ਪ੍ਰਸਤਾਵਾਂ ਨਾਲ ਸੰਚਾਲਨ ਸੁਵਿਵਸਥਿਤ ਹੋਵੇਗਾ ਅਤੇ ਭੀੜ ਘੱਟ ਹੋਵੇਗੀ। ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਵੇਂ ਭਾਰਤ ਦੇ ਵਿਜ਼ਨ ਦੇ ਅਨੁਰੂਪ ਹਨ, ਜੋ ਖੇਤਰ ਵਿੱਚ ਵਿਆਪਕ ਵਿਕਾਸ ਦੇ ਜ਼ਰੀਏ ਲੋਕਾਂ ਨੂੰ ਆਤਮਨਿਰਭਰ (“Atmanirbhar”) ਬਣਾਉਣਗੇ, ਜਿਸ ਨਾਲ ਉਨ੍ਹਾਂ ਦੇ ਲਈ ਰੋਜ਼ਗਾਰ/ਸਵੈਰੋਜ਼ਗਾਰ ਦੇ ਅਵਸਰ ਵਧਣਗੇ।
ਇਹ ਪ੍ਰੋਜੈਕਟ ਮਲਟੀ-ਮੋਡਲ ਕਨੈਕਟਿਵਿਟੀ ਦੇ ਲਈ ਪੀਐੱਮ-ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ (PM-Gati Shakti National Master Plan ) ਦਾ ਪਰਿਣਾਮ ਹਨ; ਜੋ ਏਕੀਕ੍ਰਿਤ ਯੋਜਨਾ ਦੇ ਜ਼ਰੀਏ ਸੰਭਵ ਹੋਇਆ ਹੈ ਅਤੇ ਇਹ ਲੋਕਾਂ, ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਦੇ ਲਈ ਨਿਰਵਿਘਨ ਕਨੈਕਟਿਵਿਟੀ ਪ੍ਰਦਾਨ ਕਰਨਗੇ।
ਝਾਰਖੰਡ, ਕਰਨਾਟਕ ਅਤੇ ਆਂਧਰ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਨੂੰ ਸ਼ਾਮਲ ਕਰਨ ਵਾਲੇ ਇਹ ਦੋ ਪ੍ਰੋਜੈਕਟ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਨੂੰ ਲਗਭਗ 318 ਕਿਲੋਮੀਟਰ ਤੱਕ ਵਧਾ ਦੇਣਗੇ।
ਮਨਜ਼ੂਰਸ਼ੁਦਾ ਮਲਟੀ-ਟ੍ਰੈਕਿੰਗ ਪ੍ਰੋਜੈਕਟ ਲਗਭਗ 1,408 ਪਿੰਡਾਂ ਵਿੱਚ ਕਨੈਕਟਿਵਿਟੀ ਵਧਾਏਗਾ, ਜਿਨ੍ਹਾਂ ਦੀ ਅਬਾਦੀ ਲਗਭਗ 28.19 ਲੱਖ ਹੈ।
ਕੋਲਾ, ਕੱਚਾ ਲੋਹਾ (iron ore) , ਤਿਆਰ ਸਟੀਲ, ਸੀਮਿੰਟ, ਖਾਦ, ਖੇਤੀਬਾੜੀ ਵਸਤਾਂ, ਅਤੇ ਪੈਟਰੋਲੀਅਮ ਉਤਪਾਦਾਂ ਆਦਿ ਜਿਹੀਆਂ ਵਸਤੂਆਂ ਦੀ ਟ੍ਰਾਂਸਪੋਰਟੇਸ਼ਨ ਦੇ ਲਈ ਇਹ ਜ਼ਰੂਰੀ ਮਾਰਗ ਹਨ। ਸਮਰੱਥਾ ਵਾਧਾ ਕਾਰਜਾਂ ਸਦਕਾ 49 ਐੱਮਟੀਪੀਏ (ਮਿਲੀਅਨ ਟਨ ਪ੍ਰਤੀ ਵਰ੍ਹੇ) ਦੇ ਅਤਿਰਿਕਤ ਮਾਲ ਦੀ ਆਵਾਜਾਈ ਹੋਵੇਗੀ। ਰੇਲਵੇ ਵਾਤਾਵਰਣ ਦਾ ਅਨੁਕੂਲ ਅਤੇ ਊਰਜਾ ਸਮਰੱਥ ਸਾਧਨ ਹੈ, ਜਿਸ ਨਾਲ ਜਲਵਾਯੂ ਲਕਸ਼ਾਂ ਨੂੰ ਹਾਸਲ ਕਰਨ ਅਤੇ ਦੇਸ਼ ਦੀ ਲੌਜਿਸਟਿਕਸ ਲਾਗਤ ਨੂੰ ਘਟਾਉਣ, ਤੇਲ ਆਯਾਤ (52 ਕਰੋੜ ਲੀਟਰ) ਨੂੰ ਘੱਟ ਕਰਨ ਅਤੇ ਕਾਰਬਨ ਡਾਈਆਕਸਾਇਡ ਉਤਸਰਜਨ (264 ਕਰੋੜ ਕਿਲੋਗ੍ਰਾਮ), ਜੋ 11 ਕਰੋੜ ਰੁੱਖ (ਪੌਦੇ) ਲਗਾਉਣ ਦੇ ਬਰਾਬਰ ਹੈ, ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।
Today, two vital projects relating to the Railways were approved. Covering various states, these projects will improve connectivity, commerce and also boost sustainability. https://t.co/zQeMcU3MYq
— Narendra Modi (@narendramodi) June 11, 2025


