{ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (HPCL) ਅਤੇ ਰਾਜਸਥਾਨ ਸਰਕਾਰ ਦਾ ਇੱਕ ਸਾਂਝਾ ਉੱਦਮ}

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ ਐੱਚਪੀਸੀਐੱਲ ਰਾਜਸਥਾਨ ਰਿਫਾਇਨਰੀ ਲਿਮਿਟੇਡ (ਐੱਚਆਰਐੱਲ) ਪ੍ਰੋਜੈਕਟ ਦੀ ਲਾਗਤ ਨੂੰ 43,129 ਕਰੋੜ ਰੁਪਏ ਤੋਂ ਵਧਾ ਕੇ 79,459 ਕਰੋੜ ਰੁਪਏ ਕਰਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (HPCL) ਦੁਆਰਾ 8,962 ਕਰੋੜ ਰੁਪਏ ਦੇ ਵਾਧੂ ਇਕੁਵਿਟੀ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਾਧੇ ਤੋਂ ਬਾਅਦ ਐੱਚਪੀਸੀਐੱਲ ਦਾ ਕੁੱਲ ਇਕੁਵਿਟੀ ਨਿਵੇਸ਼ 19,600 ਕਰੋੜ ਰੁਪਏ ਹੋ ਜਾਵੇਗਾ। 

ਲਾਗੂਕਰਨ ਦੀ ਰਣਨੀਤੀ ਅਤੇ ਟੀਚਾ:

ਐੱਚਆਰਆਰਐੱਲ ਰਿਫਾਇਨਰੀ ਇੱਕ ਬਹੁਤ ਵਿਸ਼ਾਲ ਰਿਫਾਇਨਰੀ ਹੈ ਜਿਸ ਵਿੱਚ 26 ਪ੍ਰਤੀਸ਼ਤ ਤੋਂ ਵੱਧ ਪੈਟਰੋਕੈਮੀਕਲ ਉਤਪਾਦ ਤਿਆਰ ਹੁੰਦੇ ਹਨ। ਸਾਲਾਨਾ 1 ਮਿਲੀਅਨ ਮੀਟ੍ਰਿਕ ਟਨ ਪੈਟਰੋਲ ਅਤੇ 4 ਮਿਲੀਅਨ ਮੀਟ੍ਰਿਕ ਟਨ ਡੀਜ਼ਲ ਦੇ ਉਤਪਾਦਨ ਦੇ ਨਾਲ-ਨਾਲ, ਇਹ ਪ੍ਰਤੀ ਸਾਲ 1 ਮਿਲੀਅਨ ਮੀਟ੍ਰਿਕ ਟਨ ਪੌਲੀਪ੍ਰੋਪਾਈਲੀਨ, 0.5 ਮਿਲੀਅਨ ਮੀਟ੍ਰਿਕ ਟਨ ਐੱਲਐੱਲਪੀਡੀਈ (ਲੀਨੀਅਰ ਲੋਅ-ਡੈਂਸੀਟੀ ਪੌਲੀਥੀਲੀਨ), 0.5 ਮਿਲੀਅਨ ਮੀਟ੍ਰਿਕ ਟਨ ਐੱਚਡੀਪੀਈ (ਹਾਈ-ਡੈਂਸਿਟੀ ਪੌਲੀਥੀਲੀਨ) ਅਤੇ ਲਗਭਗ 0.4 ਮਿਲੀਅਨ ਮੀਟ੍ਰਿਕ ਟਨ ਬੈਂਜੀਨ, ਟੋਲੂਇਨ ਅਤੇ ਬੂਟਾਡੀਨ ਦਾ ਵੀ ਉਤਪਾਦਨ ਕਰੇਗੀ। ਇਹ ਸਾਰੇ ਉਤਪਾਦਨ ਟ੍ਰਾਂਸਪੋਰਟੇਸ਼ਨ, ਫਾਰਮਾ, ਪੈਂਟ, ਪੈਕੇਜ਼ਿੰਗ ਉਦਯੋਗ ਆਦਿ ਜਿਹੇ ਖੇਤਰਾਂ ਵਿੱਚ ਸਾਡੇ ਊਰਜਾ ਅਤੇ ਉਦਯੋਗਿਕ ਈਕੋ-ਸਿਸਟਮ ਦੇ ਲਈ ਮਹੱਤਵਪੂਰਨ ਹੈ। ਇਹ ਪ੍ਰੋਜੈਕਟ ਊਰਜਾ ਦੀ ਆਤਮਨਿਰਭਰਤਾ ਵੱਲ ਰਾਹ ਪੱਧਰਾ ਕਰੇਗਾ ਅਤੇ ਪੈਟਰੋਕੈਮੀਕਲ ਸੈਕਟਰ ਦੀ ਆਯਾਤ 'ਤੇ ਨਿਰਭਰਤਾ ਨੂੰ ਘਟਾਏਗਾ। ਇਸ ਦੀ ਨਿਰਧਾਰਿਤ ਵਪਾਰਕ ਸੰਚਾਲਨ ਮਿਤੀ (SCOD) 1 ਜੁਲਾਈ, 2026 ਹੈ।

ਰੁਜ਼ਗਾਰ ਸਿਰਜਣ ਦੀ ਸਮਰੱਥਾ ਸਮੇਤ ਪ੍ਰਭਾਵ:

ਦੇਸ਼ ਵਿੱਚ ਊਰਜਾ ਦੀਆਂ ਵਧਦੀਆਂ ਜ਼ਰੂਰਤਾਂ, ਪੈਟਰੋਕੈਮੀਕਲ ਦੀਆਂ ਜ਼ਰੂਰਤਾਂ ਅਤੇ ਵਿਸ਼ੇਸ਼ ਉਤਪਾਦਾਂ ਦੇ ਨਿਰਮਾਣ ਨੂੰ ਧਿਆਨ ਵਿੱਚ ਰੱਖਦੇ ਹੋਏ, HRL ਇੱਕ ਮਹੱਤਵਪੂਰਨ ਪ੍ਰੋਜੈਕਟ ਹੈ। ਇਸ ਨਾਲ ਆਯਾਤ ‘ਤੇ ਦੇਸ਼ ਦੀ ਨਿਰਭਰਤਾ ਘੱਟ ਹੋਵੇਗੀ ਅਤੇ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ। ਇਸ ਤੋਂ ਇਲਾਵਾ, ਇਹ ਪ੍ਰੋਜੈਕਟ ਪਛੜੇ ਖੇਤਰ ਦੇ ਉਦਯੋਗੀਕਰਣ, ਸਥਾਨਕ ਤੌਰ 'ਤੇ ਉਪਲਬਧ ਮੰਗਲਾ ਕੱਚੇ ਤੇਲ ਦੀ ਵਰਤੋਂ ਅਤੇ ਭਾਰਤ ਨੂੰ ਇੱਕ ਰਿਫਾਇਨਿੰਗ ਹੱਬ ਵਜੋਂ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਦੇਵੇਗਾ। ਇਸ ਪ੍ਰੋਜੈਕਟ ਦੇ ਲਾਗੂ ਕਰਨ ਦੌਰਾਨ, HRL ਨੇ ਰਿਫਾਇਨਰੀ ਯੂਨਿਟਾਂ ਦੇ ਨਿਰਮਾਣ ਵਿੱਚ ਲੱਗੇ ਵੱਖ-ਵੱਖ ਹਿਤਧਾਰਕਾਂ ਰਾਹੀਂ ਲਗਭਗ 25,000 ਕਾਮਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ।                                                                                                                                                                                             ਰਾਜਸਥਾਨ ਦੇ ਬਾਲੋਤਰਾ ਜ਼ਿਲ੍ਹੇ ਦੇ ਪਚਪਦਰਾ (Pachpadra) ਸਥਿਤ HRL ਇੱਕ 9 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ (MMTPA) ਦੀ ਸਮਰੱਥਾ ਵਾਲਾ ਗ੍ਰੀਨਫੀਲਡ ਰਿਫਾਇਨਰੀ-ਕਮ-ਪੈਟਰੋਕੈਮੀਕਲ ਕੰਪਲੈਕਸ ਹੈ, ਜਿਸ ਦੀ ਪੈਟਰੋਕੈਮੀਕਲ ਉਤਪਾਦਨ ਸਮਰੱਥਾ 2.4 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ ਹੈ। ਇਸ ਪ੍ਰੋਜੈਕਟ ਦਾ ਲਾਗੂ ਕਰਨ HPCL ਦੁਆਰਾ ਕੀਤਾ ਜਾ ਰਿਹਾ ਹੈ, ਜੋ HPCL ਅਤੇ ਰਾਜਸਥਾਨ ਸਰਕਾਰ ਦਾ ਸੰਯੁਕਤ ਉੱਦਮ (JV) ਹੈ। ਇਸ ਵਿੱਚ HPCL ਦੀ ਹਿੱਸੇਦਾਰੀ 74 ਪ੍ਰਤੀਸ਼ਤ ਅਤੇ HPCL ਦੀ ਹਿੱਸੇਦਾਰੀ 26 ਪ੍ਰਤੀਸ਼ਤ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'Best Never The Loudest': Bear Grylls Gives Shoutout To ‘Powerful Leader’ PM Modi

Media Coverage

'Best Never The Loudest': Bear Grylls Gives Shoutout To ‘Powerful Leader’ PM Modi
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 15 ਜੁਲਾਈ 2026
July 15, 2026

Rooted in Tradition, Built for Tomorrow: PM Modi’s Blueprint for a Developed India