ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਫਾਸਫੇਟਿਕ ਅਤੇ ਪੋਟਾਸਿਕ (ਪੀਐਂਡਕੇ) ਖਾਦ 'ਤੇ ਹਾੜ੍ਹੀ ਸੀਜ਼ਨ 2023-24 (01.10.2023 ਤੋਂ 31.03.2024 ਤੱਕ) ਲਈ ਪੌਸ਼ਟਿਕ ਤੱਤ ਆਧਾਰਿਤ ਸਬਸਿਡੀ (ਐੱਨਬੀਐੱਸ) ਦਰਾਂ ਨਿਰਧਾਰਤ ਕਰਨ ਲਈ ਖਾਦ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਾਲ

ਰੁ. ਪ੍ਰਤੀ ਕਿਲੋਗ੍ਰਾਮ

ਹਾੜ੍ਹੀ, 2023-24

(01.10.2023 to 31.03.2024 ਤੱਕ)

ਐੱਨ

ਪੀ

ਕੇ

ਐੱਸ

47.02

20.82

2.38

1.89

 

ਆਗਾਮੀ ਹਾੜ੍ਹੀ ਸੀਜ਼ਨ 2023-24 ਵਿੱਚ ਐੱਨਬੀਐੱਸ 'ਤੇ 22,303 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਹੈ।

ਪੀ ਅਤੇ ਕੇ  ਖਾਦਾਂ 'ਤੇ ਸਬਸਿਡੀ ਹਾੜੀ 2023-24 (01.10.2023 ਤੋਂ 31.03.2024 ਤੱਕ ਲਾਗੂ) ਲਈ ਪ੍ਰਵਾਨਿਤ ਦਰਾਂ ਦੇ ਆਧਾਰ 'ਤੇ ਮੁਹੱਈਆ ਕਰਵਾਈ ਜਾਵੇਗੀ, ਤਾਂ ਜੋ ਕਿਸਾਨਾਂ ਨੂੰ ਕਿਫਾਇਤੀ ਕੀਮਤਾਂ 'ਤੇ ਇਨ੍ਹਾਂ ਖਾਦਾਂ ਦੀ ਨਿਰਵਿਘਨ ਉਪਲਬਧਤਾ ਯਕੀਨੀ ਬਣਾਈ ਜਾ ਸਕੇ।

ਲਾਭ:

  1. ਕਿਸਾਨਾਂ ਨੂੰ ਸਬਸਿਡੀ, ਸਸਤੇ ਅਤੇ ਵਾਜਬ ਭਾਅ 'ਤੇ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ।

  2. ਖਾਦਾਂ ਅਤੇ ਇਨਪੁਟਸ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਹਾਲ ਹੀ ਦੇ ਰੁਝਾਨਾਂ ਦੇ ਮੱਦੇਨਜ਼ਰ ਪੀਐਂਡਕੇ ਖਾਦਾਂ 'ਤੇ ਸਬਸਿਡੀ ਨੂੰ ਤਰਕਸੰਗਤ ਬਣਾਉਣਾ।

ਪਿਛੋਕੜ:

ਸਰਕਾਰ ਖਾਦ ਨਿਰਮਾਤਾਵਾਂ/ਆਯਾਤਕਾਰਾਂ ਰਾਹੀਂ ਕਿਸਾਨਾਂ ਨੂੰ ਸਬਸਿਡੀ ਵਾਲੀਆਂ ਕੀਮਤਾਂ 'ਤੇ ਪੀ ਅਤੇ ਕੇ ਖਾਦਾਂ ਦੇ 25 ਗ੍ਰੇਡ ਉਪਲਬਧ ਕਰਵਾ ਰਹੀ ਹੈ। ਪੀਐਂਡਕੇ ਖਾਦਾਂ 'ਤੇ ਸਬਸਿਡੀ 01.04.2010 ਤੋਂ ਐੱਨਬੀਐੱਸ ਸਕੀਮ ਰਾਹੀਂ ਨਿਯੰਤ੍ਰਿਤ ਕੀਤੀ ਜਾਂਦੀ ਹੈ। ਆਪਣੀ ਕਿਸਾਨ ਪੱਖੀ ਪਹੁੰਚ ਦੇ ਅਨੁਸਾਰ, ਸਰਕਾਰ ਕਿਸਾਨਾਂ ਨੂੰ ਕਿਫਾਇਤੀ ਕੀਮਤਾਂ 'ਤੇ ਪੀਐਂਡਕੇ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਖਾਦਾਂ ਅਤੇ ਇਨਪੁਟਸ ਜਿਵੇਂ ਯੂਰੀਆ, ਡੀਏਪੀ, ਐੱਮਓਪੀ ਅਤੇ ਸਲਫਰ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਹਾਲ ਹੀ ਦੇ ਰੁਝਾਨਾਂ ਦੇ ਮੱਦੇਨਜ਼ਰ, ਸਰਕਾਰ ਨੇ ਫਾਸਫੇਟਿਕ ਅਤੇ ਪੋਟਾਸਿਕ ਖਾਦਾਂ 'ਤੇ 01.10.23 ਤੋਂ 31.03.24 ਤੱਕ ਪ੍ਰਭਾਵੀ ਹਾੜ੍ਹੀ ਸੀਜ਼ਨ 2023-24 ਲਈ ਐੱਨਬੀਐੱਸ ਦਰਾਂ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ। ਖਾਦ ਕੰਪਨੀਆਂ ਨੂੰ ਪ੍ਰਵਾਨਿਤ ਅਤੇ ਅਧਿਸੂਚਿਤ ਦਰਾਂ ਅਨੁਸਾਰ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਸਸਤੇ ਭਾਅ 'ਤੇ ਖਾਦ ਉਪਲਬਧ ਕਰਵਾਈ ਜਾ ਸਕੇ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
‘Assam Was Nearly Separated From India’: PM Modi Attacks Congress, Hails First CM Bordoloi's Role

Media Coverage

‘Assam Was Nearly Separated From India’: PM Modi Attacks Congress, Hails First CM Bordoloi's Role
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਦਸੰਬਰ 2025
December 20, 2025

Empowering Roots, Elevating Horizons: PM Modi's Leadership in Diplomacy, Economy, and Ecology