ਜੰਮੂ ਅਤੇ ਕਸ਼ਮੀਰ ਵਿੱਚ ਐਵੀਏਸ਼ਨ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੇਂਦਰੀ ਕੈਬਨਿਟ ਕਮੇਟੀ ਨੇ ਅੱਜ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪ੍ਰਸਤਾਵਿਤ 1,677 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸਿਵਿਲ ਐਨਕਲੇਵ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕਸ਼ਮੀਰ ਘਾਟੀ ਵਿੱਚ ਐਵੀਏਸ਼ਨ ਬੁਨਿਆਦੀ ਢਾਂਚੇ ਅਤੇ ਸੰਪਰਕ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਮੀਲ ਪੱਥਰ ਹੋਵੇਗਾ। ਪ੍ਰੋਜੈਕਟ ਦੇ ਦਾਇਰੇ ਵਿੱਚ ਸੁਰੱਖਿਆ ਕਰਮਚਾਰੀਆਂ ਲਈ ਬੈਰਕਾਂ ਦਾ ਨਿਰਮਾਣ ਵੀ ਸ਼ਾਮਲ ਹੈ। ਭਾਰਤੀ ਹਵਾਈ ਸੈਨਾ (IAF) ਦੇ ਬਡਗਾਮ ਏਅਰਬੇਸ ਦੇ ਅੰਦਰ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਦੁਆਰਾ ਸੰਚਾਲਿਤ, 2005 ਵਿੱਚ ਇੱਕ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਮਨੋਨੀਤ ਹਵਾਈ ਅੱਡਾ, ਸ੍ਰੀਨਗਰ ਸ਼ਹਿਰ ਤੋਂ ਲਗਭਗ 12 ਕਿਲੋਮੀਟਰ ਦੂਰ ਸਥਿਤ ਹੈ।

73.18 ਏਕੜ ਵਿੱਚ ਫੈਲੇ ਨਵੇਂ ਸਿਵਿਲ ਐਨਕਲੇਵ ਪ੍ਰੋਜੈਕਟ ਵਿੱਚ 71,500 ਵਰਗ ਮੀਟਰ (ਮੌਜੂਦਾ ਢਾਂਚੇ ਦੇ 20,659 ਵਰਗ ਮੀਟਰ ਸਮੇਤ) ਵਿੱਚ ਫੈਲੀ ਇੱਕ ਅਤਿ-ਆਧੁਨਿਕ ਟਰਮੀਨਲ ਇਮਾਰਤ ਹੋਵੇਗੀ, ਜੋ ਕਿ ਪੀਕ ਘੰਟਿਆਂ ਦੌਰਾਨ 2,900 ਯਾਤਰੀਆਂ ਦੀ ਸੇਵਾ ਕਰਨ ਲਈ ਅਤੇ ਪ੍ਰਤੀ ਵਰ੍ਹੇ 10 ਮਿਲੀਅਨ ਯਾਤਰੀਆਂ ਦੀ (MPPA) ਦੀ ਸਲਾਨਾ ਸਮਰੱਥਾ ਲਈ ਡਿਜ਼ਾਈਨ ਕੀਤੀ ਗਈ ਹੈ। ਵਿਸਤਾਰਿਤ ਐਪ੍ਰੌਨ ਵਿੱਚ 15 ਏਅਰਕ੍ਰਾਫਟ ਪਾਰਕਿੰਗ ਬੇਅ ਹੋਣਗੇ ਜਿਸ ਵਿੱਚ 1 ਚੌੜਾ (ਕੋਡ E) ਜਹਾਜ਼ (9 ਮੌਜੂਦਾ ਅਤੇ 6 ਪ੍ਰਸਤਾਵਿਤ) ਸ਼ਾਮਲ ਹੈ, ਜਦਕਿ 3,658 ਮੀਟਰ x 45 ਮੀਟਰ ਦਾ ਰਨਵੇਅ IAF ਦੁਆਰਾ ਚਲਾਇਆ ਜਾ ਰਿਹਾ ਹੈ। ਪ੍ਰੋਜੈਕਟ ਵਿੱਚ 1,000 ਕਾਰਾਂ ਲਈ ਬਹੁ-ਪੱਧਰੀ ਕਾਰ ਪਾਰਕਿੰਗ ਸਹੂਲਤ ਦਾ ਨਿਰਮਾਣ ਵੀ ਸ਼ਾਮਲ ਹੋਵੇਗਾ।

ਆਰਕੀਟੈਕਚਰਲ ਦ੍ਰਿਸ਼ਟੀ ਪੱਖੋਂ, ਨਵਾਂ ਟਰਮੀਨਲ ਆਧੁਨਿਕ ਡਿਜ਼ਾਈਨ ਅਤੇ ਕਸ਼ਮੀਰ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੇ ਸੁਮੇਲ ਵਾਲੇ ਮਿਸ਼ਰਣ ਨੂੰ ਦਰਸਾਉਂਦਾ ਹੈ, ਜਿਸ ਵਿੱਚ ਗੁੰਝਲਦਾਰ ਲੱਕੜ ਦੇ ਕੰਮ ਅਤੇ ਸਥਾਨਕ ਤੌਰ 'ਤੇ ਪ੍ਰੇਰਿਤ ਕਾਰੀਗਰੀ ਵਰਗੇ ਰਵਾਇਤੀ ਤੱਤਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੁਚਾਰੂ ਯਾਤਰੀ ਪ੍ਰੋਸੈੱਸਿੰਗ ਖੇਤਰਾਂ, ਵਿਸ਼ਾਲ ਲਾਉਂਜ, ਅਤੇ ਉੱਨਤ ਸੁਰੱਖਿਆ ਅਤੇ ਚੈੱਕ-ਇਨ ਸਹੂਲਤਾਂ ਦੁਆਰਾ ਕਾਰਜਸ਼ੀਲ ਕੁਸ਼ਲਤਾ ਨੂੰ ਬਣਾਏ ਰੱਖਿਆ ਜਾਵੇਗਾ।

ਸਥਿਰਤਾ ਇਸ ਪ੍ਰੋਜੈਕਟ ਦਾ ਮੁੱਖ ਅਧਾਰ ਬਣੀ ਹੋਈ ਹੈ, ਜਿਸ ਵਿੱਚ ਉੱਨਤ ਪਾਣੀ ਇਕੱਠਾ ਕਰਨ ਵਾਲੀਆਂ ਪ੍ਰਣਾਲੀਆਂ, ਊਰਜਾ ਦੀ ਖਪਤ ਨੂੰ ਘਟਾਉਣ ਲਈ ਵੱਧ ਤੋਂ ਵੱਧ ਕੁਦਰਤੀ ਰੋਸ਼ਨੀ ਦੀ ਵਰਤੋਂ ਅਤੇ ਕਾਰਬਨ ਫੁੱਟਪ੍ਰਿੰਟ ਨੂੰ ਘੱਟ ਕਰਨ ਲਈ ਸਥਾਨਕ ਤੌਰ 'ਤੇ ਉਪਲਬਧ ਵਾਤਾਵਰਣ-ਅਨੁਕੂਲ ਸਮੱਗਰੀ ਦੀ ਵਰਤੋਂ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਸ ਪ੍ਰੋਜੈਕਟ ਦਾ ਟੀਚਾ ਇੱਕ ਵੱਕਾਰੀ 5-ਸਟਾਰ GRIHA ਰੇਟਿੰਗ ਪ੍ਰਾਪਤ ਕਰਨਾ ਹੈ।

ਬੁਨਿਆਦੀ ਢਾਂਚੇ ਦੇ ਵਾਧੇ ਤੋਂ ਇਲਾਵਾ, ਇਸ ਪ੍ਰੋਜੈਕਟ ਤੋਂ ਡੱਲ ਝੀਲ, ਸ਼ੰਕਰਾਚਾਰਿਆ ਮੰਦਿਰ ਅਤੇ ਮੁਗਲ ਗਾਰਡਨ ਸਮੇਤ ਪ੍ਰਸਿੱਧ ਆਕਰਸ਼ਣਾਂ ਨਾਲ ਸੰਪਰਕ ਵਿੱਚ ਸੁਧਾਰ ਕਰਕੇ ਸੈਰ-ਸਪਾਟਾ ਅਤੇ ਆਰਥਿਕ ਵਿਕਾਸ ਨੂੰ ਮਹੱਤਵਪੂਰਨ ਤੌਰ 'ਤੇ ਵਧਾਉਣ ਦੀ ਉਮੀਦ ਹੈ। ਇਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇੱਕ ਪ੍ਰਮੁੱਖ ਟੂਰਿਜ਼ਮ ਅਤੇ ਆਰਥਿਕ ਕੇਂਦਰ ਵਜੋਂ ਸ਼੍ਰੀਨਗਰ ਦੀ ਸਥਿਤੀ ਨੂੰ ਮਜ਼ਬੂਤ ​​ਕੀਤਾ ਜਾਵੇਗਾ। ਇਸ ਤਰ੍ਹਾਂ ਸਿਵਿਲ ਐਨਕਲੇਵ ਦਾ ਵਿਕਾਸ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ, ਯਾਤਰੀਆਂ ਲਈ ਬਿਹਤਰ ਸਹੂਲਤਾਂ ਅਤੇ ਵਧੀ ਹੋਈ ਸੰਪਰਕ ਦੀ ਪੇਸ਼ਕਸ਼ ਕਰਨ ਵੱਲ ਇੱਕ ਪਰਿਵਰਤਨਸ਼ੀਲ ਕਦਮ ਨੂੰ ਦਰਸਾਉਂਦਾ ਹੈ, ਜੋ ਕਿ ਕਸ਼ਮੀਰ ਦੀ ਸੱਭਿਆਚਾਰਕ ਅਤੇ ਕੁਦਰਤੀ ਸੁੰਦਰਤਾ ਨੂੰ ਦੁਨੀਆ ਸਾਹਮਣੇ ਪ੍ਰਦਰਸ਼ਿਤ ਕਰਦਾ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's food services market to reach USD 150 billion by FY31, online share to rise to 18%: Report

Media Coverage

India's food services market to reach USD 150 billion by FY31, online share to rise to 18%: Report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 10 ਜੁਲਾਈ 2026
July 10, 2026

Building Viksit Bharat: PM Modi Accelerating India's Growth at Home and Across the World