ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਕੇਂਦਰੀ ਕੈਬਨਿਟ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ (ਡੀਏ) ਅਤੇ ਪੈਨਸ਼ਨਰਜ਼ ਨੂੰ ਮਹਿੰਗਾਈ ਰਾਹਤ (ਡੀਆਰ) ਦੀ ਇੱਕ ਵਾਧੂ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ, ਜੋ ਕਿ 01 ਜੁਲਾਈ 2025 ਤੋਂ ਪ੍ਰਭਾਵਸ਼ਾਲੀ ਮੰਨਿਆ ਜਾਵੇਗਾ।
ਇਹ ਮੂਲ ਤਨਖਾਹ/ਪੈਨਸ਼ਨ ਦੀ ਮੌਜੂਦਾ 55 ਪ੍ਰਤੀਸ਼ਤ ਦੀ ਦਰ ਵਿੱਚ 3 ਪ੍ਰਤੀਸ਼ਤ ਦਾ ਵਾਧੂ ਦਾ ਵਾਧਾ ਹੈ, ਜਿਸ ਨਾਲ ਮੂਲ ਵਾਧੇ ਦੀ ਭਰਪਾਈ ਕੀਤੀ ਜਾ ਸਕੇ। ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੋਵਾਂ ਵਿੱਚ ਵਾਧੇ ਨਾਲ ਪ੍ਰਤੀ ਵਰ੍ਹੇ ਸਰਕਾਰੀ ਖਜ਼ਾਨੇ 'ਤੇ 10083.96 ਕਰੋੜ ਰੁਪਏ ਦਾ ਸੰਯੁਕਤ ਪ੍ਰਭਾਵ ਪਵੇਗਾ। ਮਹਿੰਗਾਈ ਭੱਤੇ ਵਿੱਚ ਵਾਧੇ ਨਾਲ ਕੇਂਦਰ ਸਰਕਾਰਦੇ ਲਗਭਗ 49.19 ਲੱਖ ਕਰਮਚਾਰੀਆਂ ਅਤੇ 68.72 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ।
ਇਹ ਵਾਧਾ ਸੱਤਵੇਂ ਸੈਂਟਰਲ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਮਨਜ਼ੂਰਸ਼ੁਦਾ ਫਾਰਮੂਲੇ ਦੇ ਅਨੁਰੂਪ ਹੈ।


