ਪਿਛਲੇ 11 ਵਰ੍ਹਿਆਂ ਵਿੱਚ ਸਾਡੀ ਸਰਕਾਰ ਦਾ ਹਰ ਕਦਮ ਸੇਵਾ, ਸੁਸ਼ਾਸਨ ਅਤੇ ਗ਼ਰੀਬ ਕਲਿਆਣ ਦੇ ਲਈ ਸਮਰਪਿਤ ਰਿਹਾ ਹੈ: ਪ੍ਰਧਾਨ ਮੰਤਰੀ
ਸਾਡੀ ਸਰਕਾਰ ਦੇ ਸਰਬਪੱਖੀ ਵਿਕਾਸ ਦੇ ਪ੍ਰਯਾਸਾਂ ਨਾਲ ਪਰਿਵਰਤਨਕਾਰੀ ਪਰਿਣਾਮ ਸਾਹਮਣੇ ਆਏ ਹਨ ਅਤੇ ਗ਼ਰੀਬਾਂ ਅਤੇ ਵੰਚਿਤ ਵਰਗਾਂ ਦੇ ਲੋਕਾਂ ਨੂੰ ਲਾਭ ਮਿਲਿਆ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗ਼ਰੀਬ ਕਲਿਆਣ ਦੇ ਪ੍ਰਤੀ ਐੱਨਡੀਏ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ਨੂੰ ਦੁਹਰਾਇਆ, ਕਿਉਂਕਿ ਦੇਸ਼ ਪਰਿਵਰਤਨਕਾਰੀ ਅਤੇ ਸਮਾਵੇਸ਼ੀ ਸ਼ਾਸਨ ਦੇ 11 ਵਰ੍ਹੇ ਪੂਰੇ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਸ਼ਕਤੀਕਰਣ, ਬੁਨਿਆਦੀ ਢਾਂਚੇ ਅਤੇ ਸਮਾਵੇਸ਼ ‘ਤੇ ਕੇਂਦ੍ਰਿਤ ਇੱਕ ਦਿਆਲੂ (compassionate) ਸਰਕਾਰ ਨੇ 25 ਕਰੋੜ ਤੋਂ ਅਧਿਕ ਲੋਕਾਂ ਨੂੰ ਗ਼ਰੀਬੀ ਤੋਂ ਉੱਪਰ ਉਠਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

 ਪ੍ਰਧਾਨ ਮੰਤਰੀ ਨੇ ਪੀਐੱਮ ਆਵਾਸ ਯੋਜਨਾ, ਪੀਐੱਮ ਉੱਜਵਲਾ ਯੋਜਨਾ, ਜਨ ਧਨ ਯੋਜਨਾ ਅਤੇ ਆਯੁਸ਼ਮਾਨ ਭਾਰਤ ਜਿਹੀ ਪਰਿਵਰਤਨਕਾਰੀ ਯੋਜਨਾਵਾਂ ਦੇ ਪ੍ਰਭਾਵ ‘ਤੇ ਭੀ ਉਲੇਖ ਕੀਤਾ, ਜਿਸ ਨਾਲ ਆਵਾਸ, ਭੋਜਣ ਪਕਾਉਣ ਦੇ ਲਈ ਸਵੱਛ ਈਂਧਣ, ਬੈਂਕਿੰਗ ਅਤੇ ਸਿਹਤ ਸੇਵਾ ਤੱਕ ਪਹੁੰਚ ਦਾ ਵਿਸਤਾਰ ਹੋਇਆ ਹੈ। ਉਨ੍ਹਾਂ ਨੇ ਲਾਭਾਂ ਦੀ ਪਾਰਦਰਸ਼ੀ ਅਤੇ ਕੁਸ਼ਲ ਡਿਲਿਵਰੀ ਨੂੰ ਸੁਨਿਸ਼ਚਿਤ ਕਰਨ ਵਿੱਚ ਪ੍ਰਤੱਖ ਲਾਭ ਟ੍ਰਾਂਸਫਰ (ਡੀਬੀਟੀ), ਡਿਜੀਟਲ ਸਮਾਵੇਸ਼ ਅਤੇ ਗ੍ਰਾਮੀਣ ਬੁਨਿਆਦੀ ਢਾਂਚੇ ਦੇ ਮਹੱਤਵ ਨੂੰ ਭੀ ਰੇਖਾਂਕਿਤ ਕੀਤਾ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 "ਗ਼ਰੀਬ ਕਲਿਆਣ ਦੇ ਪ੍ਰਤੀ ਸਮਰਪਿਤ ਇੱਕ ਦਿਆਲੂ (compassionate) ਸਰਕਾਰ!

ਪਿਛਲੇ ਇੱਕ ਦਹਾਕੇ ਵਿੱਚ, ਐੱਨਡੀਏ ਸਰਕਾਰ ਨੇ ਕਈ ਲੋਕਾਂ ਨੂੰ ਗ਼ਰੀਬੀ ਦੀ ਸਥਿਤੀ ਤੋਂ ਕੱਢਣ ਦੇ ਲਈ ਮਹੱਤਵਪੂਰਨ ਕਦਮ ਉਠਾਏ ਹਨ, ਜਿਸ ਵਿੱਚ ਸਸ਼ਕਤੀਕਰਣ, ਬੁਨਿਆਦੀ ਢਾਂਚੇ ਅਤੇ ਸਮਾਵੇਸ਼ਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਸਾਡੀਆਂ ਸਾਰੀਆਂ ਪ੍ਰਮੁੱਖ ਯੋਜਨਾਵਾਂ ਨੇ ਗ਼ਰੀਬਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਪੀਐੱਮ ਆਵਾਸ ਯੋਜਨਾ, ਪੀਐੱਮ ਉੱਜਵਲਾ ਯੋਜਨਾ, ਜਨ ਧਨ ਯੋਜਨਾ ਅਤੇ ਆਯੁਸ਼ਮਾਨ ਭਾਰਤ (PM Awas Yojana, PM Ujjwala Yojana, Jan Dhan Yojana and Ayushman Bharat) ਜਿਹੀਆਂ ਪਹਿਲਾਂ ਨੇ ਆਵਾਸ, ਸਵੱਛ ਖਾਣਾ ਪਕਾਉਣ ਵਾਲੇ ਈਂਧਣ, ਬੈਂਕਿੰਗ ਅਤੇ ਸਿਹਤ ਸੇਵਾ ਤੱਕ ਪਹੁੰਚ ਨੂੰ ਵਧਾਇਆ ਹੈ। ਡਾਇਰੈਕਟ ਬੈਨੇਫਿਟ ਟ੍ਰਾਂਸਫਰ (ਡੀਬੀਟੀ), ਡਿਜੀਟਲ ਸਮਾਵੇਸ਼ਨ ਅਤੇ ਗ੍ਰਾਮੀਣ ਬੁਨਿਆਦੀ ਢਾਂਚੇ 'ਤੇ ਜ਼ੋਰ ਨੇ ਪਾਰਦਰਸ਼ਤਾ ਅਤੇ ਅੰਤਿਮ ਸਿਰੇ ਤੱਕ ਲਾਭਾਂ ਦੀ ਤੇਜ਼ ਡਿਲਿਵਰੀ ਸੁਨਿਸ਼ਚਿਤ ਕੀਤੀ ਹੈ।

ਇਸ ਦੇ ਕਾਰਨ 25 ਕਰੋੜ ਤੋਂ ਅਧਿਕ ਲੋਕਾਂ ਨੇ ਗ਼ਰੀਬੀ ਨੂੰ ਮਾਤ ਦਿੱਤੀ ਹੈ। ਐੱਨਡੀਏ ਇੱਕ ਸਮਾਵੇਸ਼ੀ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਲਈ ਪ੍ਰਤੀਬੱਧ ਹੈ, ਜਿੱਥੇ ਹਰੇਕ ਨਾਗਰਿਕ ਨੂੰ ਸਨਮਾਨ ਨਾਲ ਜੀਣ ਦਾ ਅਵਸਰ ਮਿਲੇ।

#11YearsOfGaribKalyan"

 

 

 "ਬੀਤੇ 11 ਸਾਲ ਵਿੱਚ ਸਾਡੀ ਸਰਕਾਰ ਦਾ ਹਰ ਕਦਮ ਸੇਵਾ, ਸੁਸ਼ਾਸਨ ਅਤੇ ਗ਼ਰੀਬ ਕਲਿਆਣ ਨੂੰ ਸਮਰਪਿਤ ਰਿਹਾ ਹੈ। ਇਸ ਦੌਰਾਨ ਸਾਡੀ ਉਪਲਬਧੀਆਂ ਨਾ ਸਿਰਫ਼ ਅਭੂਤਪੂਰਵ ਹਨ, ਬਲਕਿ 140 ਕਰੋੜ ਦੇਸ਼ਵਾਸੀਆਂ ਦੇ ਜੀਵਨ ਨੂੰ ਅਸਾਨ ਬਣਾਉਣ ਵਾਲੀਆਂ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੇਸ਼ ਨੂੰ ਅੱਗੇ ਲੈ ਜਾਣ ਦੇ ਆਪਣੇ ਇਨ੍ਹਾਂ ਪ੍ਰਯਾਸਾਂ ਦੇ ਨਾਲ ਅਸੀਂ ਵਿਕਸਿਤ ਅਤੇ ਆਤਮਨਿਰਭਰ ਭਾਰਤ ਦੇ ਲਕਸ਼ ਨੂੰ ਜ਼ਰੂਰ ਹਾਸਲ ਕਰਾਂਗੇ।

11YearsOfGaribKalyan"

 

 

 "ਸਾਡੀ ਸਰਕਾਰ ਦੇ ਸਰਬਪੱਖੀ ਵਿਕਾਸ ਦੇ ਪ੍ਰਯਾਸਾਂ ਨਾਲ ਪਰਿਵਰਤਨਕਾਰੀ ਪਰਿਣਾਮ ਸਾਹਮਣੇ ਆਏ ਹਨ ਅਤੇ ਗ਼ਰੀਬਾਂ ਅਤੇ ਵੰਚਿਤ ਵਰਗਾਂ ਦੇ ਲੋਕਾਂ ਨੂੰ ਲਾਭ ਮਿਲਿਆ ਹੈ।"

11YearsOfGaribKalyan"

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Strengthening India’s path to power leadership: How India is energising a new growth story - By Shri Manohar Lal, Union Minister of Power

Media Coverage

Strengthening India’s path to power leadership: How India is energising a new growth story - By Shri Manohar Lal, Union Minister of Power
NM on the go

Nm on the go

Always be the first to hear from the PM. Get the App Now!
...
Governor of Madhya Pradesh meets Prime Minister
March 18, 2026

Governor of Madhya Pradesh, Shri Mangubhai Patel met Prime Minister, Shri Narendra Modi in New Delhi today.

The Prime Minister’s Office posted on X;

“Governor of Madhya Pradesh, Shri Mangubhai Patel met Prime Minister @narendramodi.

@GovernorMP”