ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ, ਮਾਣਯੋਗ ਸ਼ੇਰ ਬਹਾਦੁਰ ਦੇਉਬਾ ਦੇ ਸੱਦੇ 'ਤੇ, 16 ਮਈ, 2022 ਨੂੰ ਬੁੱਧ ਪੂਰਣਿਮਾ ਦੇ ਸ਼ੁਭ ਮੌਕੇ 'ਤੇ ਲੁੰਬਿਨੀ, ਨੇਪਾਲ ਦਾ ਸਰਕਾਰੀ ਦੌਰਾ ਕੀਤਾ। ਪ੍ਰਧਾਨ ਮੰਤਰੀ ਵਜੋਂ, ਸ਼੍ਰੀ ਨਰੇਂਦਰ ਮੋਦੀ ਦੀ ਨੇਪਾਲ ਦੀ ਇਹ ਪੰਜਵੀਂ ਅਤੇ ਲੁੰਬਿਨੀ ਦੀ ਪਹਿਲੀ ਯਾਤਰਾ ਸੀ।

ਪ੍ਰਧਾਨ ਮੰਤਰੀ ਦੇਉਬਾ, ਉਨ੍ਹਾਂ ਦੀ ਧਰਮ ਪਤਨੀ ਡਾ: ਆਰਜੂ ਰਾਣਾ ਦੇਉਬਾ, ਗ੍ਰਹਿ ਮੰਤਰੀ ਸ਼੍ਰੀ ਬਾਲ ਕ੍ਰਿਸ਼ਨ ਖੰਡ, ਵਿਦੇਸ਼ ਮੰਤਰੀ ਡਾ. ਨਰਾਇਣ ਖੜਕਾ, ਭੌਤਿਕ ਬੁਨਿਆਦੀ ਢਾਂਚਾ ਅਤੇ ਟ੍ਰਾਂਸਪੋਰਟ ਮੰਤਰੀ ਸ਼੍ਰੀਮਤੀ ਰੇਣੂ ਕੁਮਾਰੀ ਯਾਦਵ, ਊਰਜਾ, ਜਲ ਸਰੋਤ ਅਤੇ ਸਿੰਚਾਈ ਮੰਤਰੀ ਸ਼੍ਰੀਮਤੀ ਪੰਫਾ ਭੁਸਲ, ਸੱਭਿਆਚਾਰ, ਸ਼ਹਿਰੀ ਹਵਾਬਾਜ਼ੀ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਪ੍ਰੇਮ ਬਹਾਦੁਰ ਆਲੇ, ਸਿੱਖਿਆ ਮੰਤਰੀ ਸ਼੍ਰੀ ਦੇਵੇਂਦਰ ਪੌਡੇਲ, ਕਾਨੂੰਨ, ਨਿਆਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਸ਼੍ਰੀ ਗੋਵਿੰਦਾ ਪ੍ਰਸਾਦ ਸ਼ਰਮਾ ਅਤੇ ਲੁੰਬਿਨੀ ਰਾਜ ਦੇ ਮੁੱਖ ਮੰਤਰੀ ਸ਼੍ਰੀ ਕੁਲ ਪ੍ਰਸਾਦ ਕੇ.ਸੀ. ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਉੱਥੇ ਪਹੁੰਚਣ ਤੋਂ ਬਾਅਦ ਦੋਵੇਂ ਪ੍ਰਧਾਨ ਮੰਤਰੀਆਂ ਨੇ ਮਾਇਆਦੇਵੀ ਮੰਦਿਰ ਦੇ ਦਰਸ਼ਨ ਕੀਤੇ। ਇਸ ਮੰਦਿਰ ਦੇ ਅੰਦਰ ਭਗਵਾਨ ਬੁੱਧ ਦਾ ਜਨਮ ਸਥਾਨ ਹੈ। ਦੋਵੇਂ ਪ੍ਰਧਾਨ ਮੰਤਰੀਆਂ ਨੇ ਇਸ ਮੰਦਿਰ ਵਿੱਚ ਬੋਧੀ ਰੀਤੀ ਰਿਵਾਜਾਂ ਅਨੁਸਾਰ ਹੋਈ ਪ੍ਰਾਰਥਨਾ ਵਿੱਚ ਹਿੱਸਾ ਲਿਆ ਅਤੇ ਭੇਟਾ ਚੜ੍ਹਾਈਆਂ। ਦੋਵੇਂ ਪ੍ਰਧਾਨ ਮੰਤਰੀਆਂ ਨੇ ਦੀਵੇ ਜਗਾਏ ਅਤੇ ਇਤਿਹਾਸਿਕ ਅਸ਼ੋਕ ਥੰਮ੍ਹ ਦਾ ਦੌਰਾ ਕੀਤਾ ਜਿਸ 'ਤੇ ਭਗਵਾਨ ਬੁੱਧ ਦੇ ਜਨਮ ਸਥਾਨ ਲੁੰਬਿਨੀ ਨਾਲ ਸਬੰਧਿਤ ਪਹਿਲਾ ਸ਼ਿਲਾਲੇਖ ਹੈ। ਦੋਵੇਂ ਨੇਤਾਵਾਂ ਨੇ ਪਵਿੱਤਰ ਬੋਧੀ ਦਰੱਖਤ ਨੂੰ ਵੀ ਪਾਣੀ ਪਿਲਾਇਆ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ 2014 ਵਿੱਚ ਨੇਪਾਲ ਦੌਰੇ ਦੌਰਾਨ ਤੋਹਫ਼ੇ ਵਜੋਂ ਲਿਆਂਦਾ ਸੀ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਸ਼੍ਰੀ ਦੇਉਬਾ ਦੇ ਨਾਲ ਇੰਟਰਨੈਸ਼ਨਲ ਬੁੱਧਿਸਟ ਕਨਫੈਡਰੇਸ਼ਨ (ਆਈਬੀਸੀ), ਨਵੀਂ ਦਿੱਲੀ ਨਾਲ ਸਬੰਧਿਤ ਲੁੰਬਿਨੀ ਵਿੱਚ ਇੱਕ ਜ਼ਮੀਨ ਦੇ ਪਲਾਟ 'ਤੇ ਬੋਧੀ ਸੱਭਿਆਚਾਰ ਅਤੇ ਵਿਰਾਸਤ ਲਈ ਇੰਡੀਆ ਇੰਟਰਨੈਸ਼ਨਲ ਸੈਂਟਰ ਦੇ ਨਿਰਮਾਣ ਲਈ "ਨੀਂਹ ਪੱਥਰ ਰੱਖਣ" ਦੇ ਸਮਾਰੋਹ ਵਿੱਚ ਹਿੱਸਾ ਲਿਆ। ਇਹ ਪਲਾਟ ਲੁੰਬੀਨੀ ਵਿਕਾਸ ਟ੍ਰੱਸਟ ਵੱਲੋਂ ਨਵੰਬਰ 2021 ਵਿੱਚ ਆਈਬੀਸੀ ਨੂੰ ਅਲਾਟ ਕੀਤਾ ਗਿਆ ਸੀ। "ਨੀਂਹ ਪੱਥਰ" ਰੱਖੇ ਜਾਣ ਦੇ ਸਮਾਰੋਹ ਤੋਂ ਬਾਅਦ, ਦੋਵੇਂ ਪ੍ਰਧਾਨ ਮੰਤਰੀਆਂ ਨੇ ਬੁੱਧ ਕੇਂਦਰ ਦੇ ਇੱਕ ਮਾਡਲ ਦਾ ਵੀ ਉਦਘਾਟਨ ਕੀਤਾ, ਜਿਸ ਦੀ ਕਲਪਨਾ ਇੱਕ ਪ੍ਰਾਰਥਨਾ ਹਾਲ, ਧਿਆਨ ਕੇਂਦਰ, ਲਾਇਬ੍ਰੇਰੀ, ਪ੍ਰਦਰਸ਼ਨੀ ਹਾਲ ਦੇ ਨਾਲ ਨੈੱਟ-ਜ਼ੀਰੋ ਕਾਰਬਨ ਨਿਕਾਸੀ ਦੇ ਅਨੁਕੂਲ ਵਿਸ਼ਵ ਪੱਧਰੀ ਸੁਵਿਧਾ ਦੇ ਰੂਪ ਵਿੱਚ ਕੀਤੀ ਗਈ ਹੈ, ਜਿਸ ਵਿੱਚ ਕੈਫ਼ੇਟੇਰੀਆ ਅਤੇ ਹੋਰ ਸਹੂਲਤਾਂ ਹੋਣਗੀਆਂ ਅਤੇ ਇਹ ਦੁਨੀਆ ਭਰ ਦੇ ਬੋਧੀ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਖੁੱਲ੍ਹਾ ਹੋਵੇਗਾ।

ਦੋਵੇਂ ਪ੍ਰਧਾਨ ਮੰਤਰੀਆਂ ਨੇ ਦੁਵੱਲੀ ਮੀਟਿੰਗ ਵੀ ਕੀਤੀ। ਇਸ ਮੁਲਾਕਾਤ ਦੌਰਾਨ ਦੋਵੇਂ ਆਗੂਆਂ ਨੇ 2 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਹੋਈ ਗੱਲਬਾਤ ਨੂੰ ਅੱਗੇ ਤੋਰਿਆ। ਉਨ੍ਹਾਂ ਨੇ ਸੱਭਿਆਚਾਰ, ਅਰਥਵਿਵਸਥਾ, ਵਪਾਰ, ਸੰਪਰਕ, ਊਰਜਾ ਅਤੇ ਵਿਕਾਸ ਭਾਈਵਾਲੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਪਹਿਲਾਂ ਅਤੇ ਵਿਚਾਰਾਂ 'ਤੇ ਚਰਚਾ ਕੀਤੀ। ਦੋਵੇਂ ਧਿਰਾਂ ਲੁੰਬਿਨੀ ਅਤੇ ਕੁਸ਼ੀਨਗਰ ਵਿਚਕਾਰ ਸਿਸਟਰ ਸਿਟੀ ਸਬੰਧਾਂ ਨੂੰ ਸਥਾਪਿਤ ਕਰਨ ਲਈ ਸਿਧਾਂਤਕ ਤੌਰ 'ਤੇ ਸਹਿਮਤ ਹੋਈਆਂ, ਜੋ ਕਿ ਬੁੱਧ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹਨ ਅਤੇ ਦੋਵੇਂ ਦੇਸ਼ਾਂ ਵਿਚਕਾਰ ਸਾਂਝੀ ਬੋਧੀ ਵਿਰਾਸਤ ਨੂੰ ਦਰਸਾਉਂਦੇ ਹਨ।

ਦੋਵੇਂ ਪ੍ਰਧਾਨ ਮੰਤਰੀਆਂ ਨੇ ਬਿਜਲੀ ਖੇਤਰ ਵਿੱਚ ਦੁਵੱਲੇ ਸਹਿਯੋਗ ਦੇ ਸਬੰਧ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਹੋਈ ਪ੍ਰਗਤੀ 'ਤੇ ਤਸੱਲੀ ਪ੍ਰਗਟਾਈ, ਜਿਸ ਵਿੱਚ ਉਤਪਾਦਨ ਪ੍ਰੋਜੈਕਟ, ਪਾਵਰ ਟ੍ਰਾਂਸਮਿਸ਼ਨ ਬੁਨਿਆਦੀ ਢਾਂਚੇ ਅਤੇ ਬਿਜਲੀ ਵਪਾਰ ਦੇ ਵਿਕਾਸ ਸ਼ਾਮਲ ਹਨ। ਪ੍ਰਧਾਨ ਮੰਤਰੀ ਸ਼੍ਰੀ ਦੇਉਬਾ ਨੇ ਨੇਪਾਲ ਵਿੱਚ ਪੱਛਮ ਸੇਤੀ ਪਣ–ਬਿਜਲੀ ਪ੍ਰੋਜੈਕਟ ਦੇ ਵਿਕਾਸ ਵਿੱਚ ਹਿੱਸਾ ਲੈਣ ਲਈ ਭਾਰਤੀ ਕੰਪਨੀਆਂ ਨੂੰ ਸੱਦਾ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨੇਪਾਲ ਦੇ ਪਣ-ਬਿਜਲੀ ਖੇਤਰ ਦੇ ਵਿਕਾਸ ਵਿੱਚ ਭਾਰਤ ਦੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਦਿਲਚਸਪੀ ਰੱਖਣ ਵਾਲੇ ਭਾਰਤੀ ਡਿਵੈਲਪਰਾਂ ਨੂੰ ਇਸ ਸਬੰਧ ਵਿੱਚ ਤੇਜ਼ੀ ਨਾਲ ਨਵੇਂ ਪ੍ਰੋਜੈਕਟਾਂ ਦੀ ਖੋਜ ਕਰਨ ਲਈ ਉਤਸ਼ਾਹਿਤ ਕੀਤਾ। ਦੋਵੇਂ ਪ੍ਰਧਾਨ ਮੰਤਰੀ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਨੇੜੇ ਲਿਆਉਣ ਲਈ ਵਿਦਿਅਕ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਹੋਰ ਵਧਾਉਣ ਲਈ ਸਹਿਮਤ ਹੋਏ। ਪ੍ਰਧਾਨ ਮੰਤਰੀ ਸ਼੍ਰੀ ਦੇਉਬਾ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਸਨਮਾਨ ਵਿੱਚ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਗਈ।

ਦੋਵੇਂ ਪ੍ਰਧਾਨ ਮੰਤਰੀਆਂ ਨੇ 2566ਵੀਂ ਬੁੱਧ ਜਯੰਤੀ ਦੇ ਜਸ਼ਨ ਮਨਾਉਣ ਲਈ ਨੇਪਾਲ ਸਰਕਾਰ ਦੀ ਅਗਵਾਈ ਹੇਠ ਲੁੰਬਿਨੀ ਵਿਕਾਸ ਟ੍ਰੱਸਟ ਵੱਲੋਂ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਹਿੱਸਾ ਲਿਆ। ਸਮਾਗਮ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਬੋਧੀ ਸੰਸਾਰ ਦੇ ਭਿਕਸ਼ੂਆਂ, ਅਧਿਕਾਰੀਆਂ, ਪਤਵੰਤਿਆਂ ਅਤੇ ਲੋਕਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਨੇਪਾਲ ਵਿੱਚ ਲੁੰਬਿਨੀ ਦੀ ਯਾਤਰਾ 1 ਤੋਂ 3 ਅਪ੍ਰੈਲ 2022 ਤੱਕ ਪ੍ਰਧਾਨ ਮੰਤਰੀ ਸ਼੍ਰੀ ਦੇਉਬਾ ਦੀ ਦਿੱਲੀ ਅਤੇ ਵਾਰਾਣਸੀ ਦੀ ਸਫ਼ਲ ਯਾਤਰਾ ਤੋਂ ਬਾਅਦ ਹੋਈ ਹੈ। ਅੱਜ ਦੀ ਯਾਤਰਾ ਨੇ ਦੋਵੇਂ ਦੇਸ਼ਾਂ ਵਿਚਾਲੇ ਬਹੁ-ਪੱਖੀ ਭਾਈਵਾਲੀ ਨੂੰ, ਖਾਸ ਕਰਕੇ ਸਿੱਖਿਆ, ਸੱਭਿਆਚਾਰ, ਊਰਜਾ ਅਤੇ ਦੋਵਾਂ ਦੇਸ਼ਾਂ ਵਿਚਾਲੇ ਲੋਕਾਂ ਦੇ ਅਦਾਨ-ਪ੍ਰਦਾਨ ਦੇ ਖੇਤਰਾਂ ਵਿੱਚ ਹੋਰ ਹੁਲਾਰਾ ਦਿੱਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਲੁੰਬਿਨੀ ਯਾਤਰਾ ਭਾਰਤ ਤੇ ਨੇਪਾਲ ਦੇ ਦਰਮਿਆਨ ਡੂੰਘੇ ਅਤੇ ਸਮ੍ਰਿੱਧ ਸੱਭਿਅਤਾ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਅੱਗੇ ਵਧਾਉਣ ਵਿੱਚ ਦੋਵਾਂ ਪਾਸਿਆਂ ਦੇ ਲੋਕਾਂ ਦੇ ਯੋਗਦਾਨ 'ਤੇ ਵੀ ਜ਼ੋਰ ਦਿੰਦੀ ਹੈ।

ਇਸ ਮੁਲਾਕਾਤ ਦੌਰਾਨ ਜਿਹੜੇ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦਿੱਤਾ ਗਿਆ, ਉਨ੍ਹਾਂ ਦੀ ਸੂਚੀ ਇੱਥੇ ਦੇਖੀ ਜਾ ਸਕਦੀ ਹੈ। 

 

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Around 8 million jobs created under the PMEGP, says MSME ministry

Media Coverage

Around 8 million jobs created under the PMEGP, says MSME ministry
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 23 ਜੁਲਾਈ 2024
July 23, 2024

Budget 2024-25 sets the tone for an all-inclusive, high growth era under Modi 3.0