ਪ੍ਰਧਾਨ ਮੰਤਰੀ ਨੇ ਨਾਰਵੇ ਸ਼ਤਰੰਜ ਟੂਰਨਾਮੈਂਟ 2025 ਵਿੱਚ ਮੈਗਨਸ ਕਾਰਲਸਨ 'ਤੇ ਪਹਿਲੀ ਜਿੱਤ ਦੇ ਲਈ ਗੁਕੇਸ਼ ਨੂੰ ਵਧਾਈਆਂ ਦਿੱਤੀਆਂ

June 02nd, 08:23 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਰਵੇ ਸ਼ਤਰੰਜ 2025 ਦੇ 6ਵੇਂ ਦੌਰ ਵਿੱਚ ਮੈਗਨਸ ਕਾਰਲਸਨ 'ਤੇ ਪਹਿਲੀ ਜਿੱਤ ਦੇ ਲਈ ਗੁਕੇਸ਼ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, ਵਰਲਡ ਨੰਬਰ-1 ਖ਼ਿਲਾਫ਼ ਜਿੱਤ ਪ੍ਰਾਪਤ ਕਰਨ ਦੇ ਲਈ ਉਨ੍ਹਾਂ ਨੂੰ ਵਧਾਈਆਂ। ਨਾਰਵੇ ਸ਼ਤਰੰਜ 2025 ਦੇ 6ਵੇਂ ਦੌਰ ਵਿੱਚ ਮੈਗਨਸ ਕਾਰਲਸਨ ਦੇ ਖ਼ਿਲਾਫ਼ ਉਨ੍ਹਾਂ ਦੀ ਇਹ ਪਹਿਲੀ ਜਿੱਤ ਉਨ੍ਹਾਂ ਦੀ ਪ੍ਰਤਿਭਾ ਅਤੇ ਸਮਰਪਣ ਨੂੰ ਦਰਸਾਉਂਦੀ ਹੈ।