ਆਦਰਯੋਗ ਸਭਾਪਤੀ ਜੀ,
ਤੁਸੀਂ ਵਕਤਾਵਾਂ (ਬੁਲਾਰਿਆਂ) ਲਈ ਕਾਫ਼ੀ ਸੀਮਾਵਾਂ ਬੰਨ੍ਹੀਆਂ ਹਨ, ਮੇਰੀ ਕੋਸ਼ਿਸ਼ ਰਹੇਗੀ ਕਿ ਉਨ੍ਹਾਂ ਸੀਮਾਵਾਂ ਦਾ ਪਾਲਨ ਕਰਦੇ ਹੋਏ ਆਪਣੀਆਂ ਭਾਵਨਾਵਾਂ ਨੂੰ ਅਭਿਵਿਅਕਤ ਕਰਾਂ।
ਵੈਸੇ ਸਾਡੇ ਇੱਥੇ ਵਿਦਾਈ ਸਮਾਰੋਹ ਤਾਂ ਹੈ ਹੀ ਹੈ, ਜਾ ਰਹੇ ਹਨ ਸਾਥੀ, ਲੇਕਿਨ ਜਿਵੇਂ ਬੰਗਾਲੀ ਵਿੱਚ ਕਹਿੰਦੇ ਹਨ ਆਮੇ ਆਸ਼ਚਿ (आमे आशचि), ਜਾਂ ਗੁਜਰਾਤੀ ਵਿੱਚ ਕਹਿੰਦੇ ਹਨ ਆਊਜੋ (आऊजो), come again. ਵੈਸੇ ਕਹਿੰਦੇ ਤਾਂ bye-bye ਹਨ ਲੇਕਿਨ ਕਹਿੰਦੇ ਹਨ come again. ਤਾਂ ਇੱਕ ਪ੍ਰਕਾਰ ਨਾਲ ਅਸੀਂ ਤਾਂ ਇਹੀ ਚਾਹਾਂਗੇ come again. ਤਾਕਿ ਜਿਵੇਂ ਸਭਾਪਤੀ ਜੀ ਨੇ ਕਿਹਾ ਕਿ ਇਤਨੇ-ਇਤਨੇ ਅਨੁਭਵ ਜਿਨ੍ਹਾਂ ਦੇ ਨਾਲ ਜੁੜੇ ਹੋਏ ਹਨ ਪੰਜ ਟਰਮ ਚਾਰ ਟਰਮ ਤਿੰਨ ਟਰਮ, ਇਤਨੇ ਸਮੇਂ ਤੋਂ ....... ਯਾਨੀ ਬਹੁਤ ਬੜੀ ਮਾਤਰਾ ਵਿੱਚ ਅਨੁਭਵ ਦਾ ਸੰਪੁਟ ਸਾਡੇ ਇਨ੍ਹਾਂ ਸਭੀ ਮਹਾਨੁਭਾਵਾਂ ਦੇ ਪਾਸ ਹੈ ਅਤੇ ਕਦੇ-ਕਦੇ ਗਿਆਨ ਤੋਂ ਜ਼ਿਆਦਾ ਅਨੁਭਵ ਦੀ ਤਾਕਤ ਹੁੰਦੀ ਹੈ।
Academic knowledge ਦੀਆਂ ਕਦੇ-ਕਦੇ ਬਹੁਤ ਸੀਮਾਵਾਂ ਹੁੰਦੀਆਂ ਹਨ, ਉਹ ਸੈਮੀਨਾਰ ਵਿੱਚ ਕੰਮ ਆਉਂਦਾ ਹੈ ਲੇਕਿਨ ਅਨੁਭਵ ਤੋਂ ਜੋ ਪ੍ਰਾਪਤ ਹੋਇਆ ਹੁੰਦਾ ਹੈ ਉਸ ਵਿੱਚ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਸਰਲ ਉਪਾਅ ਹੁੰਦੇ ਹਨ। ਉਸ ਵਿੱਚ ਨਵਾਂਪਣ ਲਈ ਅਨੁਭਵ ਦਾ ਮਿਸ਼ਰਣ ਹੋਣ ਦੇ ਕਾਰਨ ਗਲਤੀਆਂ ਘੱਟ ਤੋਂ ਘੱਟ ਹੁੰਦੀਆਂ ਹਨ। ਅਤੇ ਇਸ ਅਰਥ ਵਿੱਚ ਅਨੁਭਵ ਦਾ ਆਪਣਾ ਇੱਕ ਬਹੁਤ ਬੜਾ ਮਹੱਤਵ ਹੁੰਦਾ ਹੈ। ਅਤੇ ਜਦੋਂ ਅਜਿਹੇ ਅਨੁਭਵੀ ਸਾਥੀ ਸਦਨ ਤੋਂ ਜਾਂਦੇ ਹਨ ਤਾਂ ਬਹੁਤ ਬੜੀ ਕਮੀ ਸਦਨ ਨੂੰ ਹੁੰਦੀ ਹੈ, ਰਾਸ਼ਟਰ ਨੂੰ ਹੁੰਦੀ ਹੈ । ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜੋ ਨਿਰਣੇ ਹੋਣ ਵਾਲੇ ਹਨ , ਉਸ ਵਿੱਚ ਕੁਝ ਕਮੀ ਰਹਿ ਜਾਂਦੀ ਹੈ। ਅਤੇ ਇਸ ਲਈ ਜਦੋਂ ਅਨੁਭਵੀ ਲੋਕ ਜਾਂਦੇ ਹਨ ਉਨ੍ਹਾਂ ਦੇ ਲਈ ਇੱਥੇ ਬਹੁਤ ਕਿਹਾ ਜਾਵੇਗਾ।
ਲੇਕਿਨ ਜਦੋਂ ਅਨੁਭਵੀ ਇੱਥੇ ਨਹੀਂ ਹੈ, ਤਦ ਜੋ ਹੈ ਉਨ੍ਹਾਂ ਦੀ ਜ਼ਿੰਮੇਦਾਰੀ ਜਰਾ ਹੋਰ ਵਧ ਜਾਂਦੀ ਹੈ। ਉਹ ਜੋ ਅਨੁਭਵ ਦੀਆਂ ਗਾਥਾਵਾਂ ਇੱਥੇ ਛੱਡ ਕੇ ਗਏ ਹਨ , ਜੋ ਬਾਕੀ ਇੱਥੇ ਰਹਿਣ ਵਾਲੇ ਹਨ ਉਨ੍ਹਾਂ ਨੂੰ ਉਸ ਨੂੰ ਅੱਗੇ ਵਧਾਉਣਾ ਹੁੰਦਾ ਹੈ। ਅਤੇ ਜਦੋਂ ਉਹ ਅੱਗੇ ਵਧਾਉਂਦੇ ਹਨ ਤਾਂ ਸਦਨ ਦੀ ਤਾਕਤ ਨੂੰ ਕਦੇ ਕਮੀ ਮਹਿਸੂਸ ਨਹੀਂ ਹੁੰਦੀ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਆਪ ਜੋ ਸਾਥੀ ਅੱਜ ਵਿਦਾਈ ਲੈਣ ਵਾਲੇ ਹਨ ਉਨ੍ਹਾਂ ਤੋਂ ਅਸੀਂ ਜੋ ਸਭ ਸਿੱਖੇ ਹਾਂ, ਅੱਜ ਅਸੀਂ ਵੀ ਸੰਕਲਪ ਕਰੀਏ ਉਸ ਵਿੱਚੋਂ ਵੀ ਉੱਤਮ ਹੈ , ਜੋ ਸ੍ਰੇਸ਼ਠ ਹੈ ਉਸ ਨੂੰ ਅਸੀਂ ਅੱਗੇ ਵਧਾਉਣ ਵਿੱਚ ਇਸ ਸਦਨ ਦੀ ਪਵਿੱਤਰ ਜਗ੍ਹਾ ਦਾ ਜ਼ਰੂਰ ਅਸੀਂ ਉਪਯੋਗ ਕਰਾਂਗੇ ਔਰ ਤਾਕਿ ਦੇਸ਼ ਦੀ ਸਮ੍ਰਿੱਧੀ ਵਿੱਚ ਬਹੁਤ ਕੰਮ ਆਵੇਗਾ।
ਇੱਕ ਲੰਬਾ ਸਮਾਂ ਅਸੀਂ ਇਸ ਚਾਰ ਦੀਵਾਰਾਂ ਦੇ ਦਰਮਿਆਨ ਬਿਤਾਉਂਦੇ ਹਾਂ। ਹਿੰਦੁਸਤਾਨ ਦੇ ਹਰ ਕੋਨੇ ਦੀਆਂ ਭਾਵਨਾਵਾਂ ਦਾ ਇੱਥੇ ਪ੍ਰਤੀਬਿੰਬ, ਅਭਿਵਿਅਕਤੀ , ਵੇਦਨਾ , ਉਮੰਗ , ਸਭ ਕੁਝ ਇੱਥੇ ਇੱਕ ਪ੍ਰਵਾਹ ਵਹਿੰਦਾ ਰਹਿੰਦਾ ਹੈ , ਅਤੇ ਉਸ ਪ੍ਰਵਾਹ ਨੂੰ ਅਸੀਂ ਵੀ ਅਨੁਭਵ ਕਰਦੇ ਰਹਿੰਦੇ ਹਾਂ। ਲੇਕਿਨ ਕਦੇ ਸਾਨੂੰ ਲਗਦਾ ਹੋਵੇਗਾ ਮੈਂ ਸਦਨ ਵਿੱਚ ਬਹੁਤ ਕੁਝ contribute ਕੀਤਾ ਹੈ, ਬਹੁਤ ਸਚਾਈ ਹੈ, ਲੇਕਿਨ ਨਾਲ-ਨਾਲ ਇਸ ਸਦਨ ਨੇ ਵੀ ਸਾਡੇ ਜੀਵਨ ਵਿੱਚ ਬਹੁਤ ਕੁਝ contribute ਕੀਤਾ ਹੈ। ਅਸੀਂ ਸਦਨ ਨੂੰ ਦੇ ਕੇ ਜਾਂਦੇ ਹਾਂ ਉਸ ਤੋਂ ਜ਼ਿਆਦਾ ਸਦਨ ਤੋਂ ਲੈ ਕੇ ਜਾਂਦੇ ਹਾਂ ਕਿਉਂਕਿ ਭਾਰਤ ਦੀਆਂ ਵਿਵਿਧਤਾਵਾਂ ਨਾਲ ਭਰੀਆਂ ਹੋਈਆਂ ਸਮਾਜਿਕ ਵਿਵਸਥਾਵਾਂ ਤੋਂ ਅਨੇਕ ਪ੍ਰਕਾਰ ਦੇ ਉਤਾਰ-ਚੜ੍ਹਾਅ ਵਾਲੀਆਂ ਵਿਵਸਥਾਵਾਂ ਤੋਂ ਨਿਕਲੀਆਂ ਹੋਈਆਂ ਚੀਜ਼ਾਂ , ਉਸ ਨੂੰ ਅਸੀਂ ਪ੍ਰਤੀਦਿਨ ਅਨੁਭਵ ਕਰਦੇ ਹਾਂ ਸਦਨ ਵਿੱਚ।
ਅਤੇ ਇਸ ਲਈ ਮੈਂ ਅੱਜ ਇਹੀ ਕਹਾਂਗਾ ਕਿ ਭਲੇ ਅਸੀਂ ਇਸ ਚਾਰ ਦੀਵਾਰਾਂ ਤੋਂ ਨਿਕਲ ਰਹੇ ਹਾਂ, ਲੇਕਿਨ ਇਸ ਅਨੁਭਵ ਨੂੰ ਰਾਸ਼ਟਰ ਦੇ ਸਰਵੋਤਮ ਹਿਤ ਲਈ ਚਾਰੋਂ ਦਿਸ਼ਾਵਾਂ ਵਿੱਚ ਲੈ ਜਾਓ; ਚਾਰੋਂ ਦੀਵਾਰਾਂ ਵਿੱਚ ਪਾਇਆ ਹੋਇਆ ਚਾਰਾਂ ਦਿਸ਼ਾਵਾਂ ਵਿੱਚ ਲੈ ਜਾਓ, ਇਹ ਸਾਡਾ ਸਭ ਦਾ ਸੰਕਲਪ ਰਹੇ ਅਤੇ ਸਾਡੀ ਇਹ ਵੀ ਕੋਸ਼ਿਸ਼ ਰਹੇ ਕਿ ਸਦਨ ਵਿੱਚ ਆਪਣੇ ਕਾਲਖੰਡ ਵਿੱਚ ਜੋ ਮਹੱਤਵਪੂਰਨ ਚੀਜ਼ਾਂ ਅਸੀਂ contribute ਕੀਤੀਆਂ ਹਨ , ਜਿਸ ਨੇ ਦੇਸ਼ ਨੂੰ shape ਦਿੱਤੀ ਹੈ , ਦੇਸ਼ ਦੀ ਦਿਸ਼ਾ ਨੂੰ ਮੋੜਿਆ ਹੈ , ਮੈਂ ਚਾਹਾਂਗਾ ਉਨ੍ਹਾਂ ਸਮ੍ਰਿਤੀਆਂ ਨੂੰ ਆਪ ਕਿਤੇ ਨਾ ਕਿਤੇ ਸ਼ਬਦਬੱਧ ਕਰਿਓ , ਕਿਤੇ - ਕਿਤੇ ਲਿਖੋ ਤਾਕਿ ਕਦੇ ਨਾ ਕਦੇ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ reference ਦੇ ਰੂਪ ਵਿੱਚ ਕੰਮ ਆਵੇਗੀ।
ਕਿਤੇ ਵੀ ਅਸੀਂ ਬੈਠੇ ਹੋਈਏ, ਇੱਥੇ ਹੋਈਏ ਜਾਂ ਉੱਥੇ ਹੋਈਏ ਲੇਕਿਨ ਹਰੇਕ ਨੇ ਆਪਣੇ ਤਰੀਕੇ ਨਾਲ ਕੁਝ ਨਾ ਕੁਝ ਅਜਿਹਾ contribution ਕੀਤਾ ਹੋਵੇਗਾ ਜਿਸ ਨੇ ਦੇਸ਼ ਨੂੰ ਦਿਸ਼ਾ ਦੇਣ ਵਿੱਚ ਬਹੁਤ ਬੜੀ ਭੂਮਿਕਾ ਅਦਾ ਕੀਤੀ ਹੋਵੇਗੀ। ਇਸ ਨੂੰ ਅਗਰ ਅਸੀਂ ਸੰਗ੍ਰਹਿਤ ਕਰਾਂਗੇ , ਮੈਂ ਸਮਝਦਾ ਹਾਂ ਕਿ ਅਜਿਹਾ ਮੁੱਲਵਾਨ ਖਜਾਨਾ ਸਾਡੇ ਪਾਸ ਕੰਮ ਆਵੇਗਾ ਜੋ ਆਉਣ ਵਾਲੇ ਲੋਕਾਂ ਦੇ ਲਈ ਕੰਮ ਆ ਸਕਦਾ ਹੈ। ਯਾਨੀ ਇੱਕ institutionalize ਵਿਵਸਥਾ ਦੇ ਹਿਤ ਉਸ ਦਾ ਉਪਯੋਗ ਹੋ ਸਕਦਾ ਹੈ।
ਉਸੇ ਪ੍ਰਕਾਰ ਨਾਲ ਮੈਂ ਇਹ ਵੀ ਚਾਹਾਂਗਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਹੈ। ਆਜ਼ਾਦੀ ਦੇ 75 ਸਾਲ ਹੋਏ ਹਨ। ਸਾਡੇ ਮਹਾਪੁਰਸ਼ਾਂ ਨੇ ਦੇਸ਼ ਲਈ ਬਹੁਤ ਕੁਝ ਦਿੱਤਾ ਹੈ, ਹੁਣ ਦੇਣ ਦੀ ਜ਼ਿੰਮੇਦਾਰੀ ਸਾਡੀ ਹੈ । ਅਸੀਂ ਇੱਥੋਂ ਉਸ ਭਾਵ ਨੂੰ ਲੈ ਕੇ.....ਕਿਉਂਕਿ ਹੁਣ ਥੋੜ੍ਹਾ ਸਮਾਂ ਜ਼ਿਆਦਾ ਹੋਵੇਗਾ ਸਾਡੇ ਪਾਸ , ਜਦੋਂ ਇੱਥੋਂ ਜਾ ਰਹੇ ਹਾਂ ਤਾਂ...... ਸਭਾਪਤੀ ਜੀ ਦਾ ਬੰਧਨ ਵੀ ਨਹੀਂ ਹੋਵੇਗਾ। ਆਪ ਬੜੇ ਖੁੱਲ੍ਹੇ ਮਨ ਨਾਲ ਇੱਕ ਬੜੇ ਮੰਚ ਉੱਤੇ ਜਾ ਕੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਇਸ ਮਹਾਮੁੱਲ ਪੁਰਬ ਨੂੰ ਮਾਧਿਅਮ ਬਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਵੇਂ ਪ੍ਰੇਰਿਤ ਕਰ ਸਕਦੇ ਹਾਂ, ਉਸ ਵਿੱਚ ਅਗਰ ਤੁਹਾਡਾ ਯੋਗਦਾਨ ਰਹੇਗਾ….. ਮੈਂ ਸਮਝਦਾ ਹਾਂ ਦੇਸ਼ ਨੂੰ ਬਹੁਤ ਬੜੀ ਤਾਕਤ ਮਿਲੇਗੀ , ਬਹੁਤ ਬੜਾ ਲਾਭ ਮਿਲੇਗਾ।
ਮੈਂ ਸਾਰੇ ਸਾਥੀਆਂ ਨੂੰ, ਮੈਂ individually ਉਲੇਖ ਨਹੀਂ ਕਰ ਰਿਹਾ ਹੋ। ਸਭਾਪਤੀ ਜੀ ਨੇ ਕਿਹਾ ਹੈ ਕਿ ਵਿਅਕਤੀਗਤ ਮਿਲੋਂ ਤਾਂ ਕਹਿ ਦੇਣਾ , ਤਾਂ ਮੈਂ ਵਿਅਕਤੀਗਤ ਜ਼ਰੂਰ ਕੋਸ਼ਿਸ਼ ਕਰਾਂਗਾ, ਆਪ ਸਭ ਨੂੰ ਆਪਣੀਆਂ ਅੱਛੀਆਂ- ਅੱਛੀਆਂ ਬਾਤਾਂ ਦੱਸਾਂਗਾ । ਤੁਹਾਡੀਆਂ ਜੋ ਅੱਛੀਆਂ ਬਾਤਾਂ ਹਨ , ਉਨ੍ਹਾਂ ਨੂੰ ਮੈਂ ਜ਼ਰੂਰ ਨੋਟਿਸ ਕਰਦਾ ਹਾਂ ।
ਮੈਂ ਫਿਰ ਇੱਕ ਵਾਰ ਆਪ ਸਭ ਨੂੰ ਬਹੁਤ - ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ !
ਧੰਨਵਾਦ!