ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੀ ਪੇਜ ਕਮੇਟੀ ਦੇ ਮੈਂਬਰਾਂ ਨਾਲ ਨਮੋ ਐਪ ਦੇ ਜ਼ਰੀਏ ਗੱਲਬਾਤ ਕੀਤੀ। ਰਾਸ਼ਟਰੀ ਵੋਟਰ ਦਿਵਸ 'ਤੇ ਭਾਰਤ ਦੇ ਲੋਕਾਂ ਨੂੰ ਵਧਾਈਆਂ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅੱਜ ਰਾਸ਼ਟਰੀ ਵੋਟਰ ਦਿਵਸ ਹੈ। ਮੈਂ ਇਸ ਦਿਨ ਵਿਸ਼ੇਸ਼ ਤੌਰ 'ਤੇ 21ਵੀਂ ਸਦੀ 'ਚ ਜਨਮ ਲੈਣ ਵਾਲੇ ਸਾਡੇ millennials ਨੂੰ ਵਧਾਈ ਦਿੰਦਾ ਹਾਂ। ਭਾਰਤ ਦਾ ਚੋਣ ਕਮਿਸ਼ਨ ਅੱਜ ਪੂਰੀ ਦੁਨੀਆ ਦੇ ਲਈ ਇੱਕ ਬੈਂਚਮਾਰਕ ਹੈ। ਸਾਡਾ ਪ੍ਰਯਤਨ ਲੋਕਾਂ ਨੂੰ ਮਤਦਾਨ ਕਰਨ ਦੇ ਲਈ ਪ੍ਰੋਤਸਾਹਿਤ ਕਰਨ ਦਾ ਹੋਣਾ ਚਾਹੀਦਾ ਹੈ।”
ਭਾਜਪਾ ਕਾਰਯਕਰਤਾਵਾਂ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਪੁੱਛਿਆ, "ਕੀ ਅਸੀਂ ਇਹ ਸੰਕਲਪ ਲੈ ਸਕਦੇ ਹਾਂ ਕਿ ਅਸੀਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ, ਅਸੀਂ ਹਰ ਬੂਥ 'ਤੇ ਘੱਟੋ-ਘੱਟ 75% ਵੋਟਿੰਗ ਸੁਨਿਸ਼ਚਿਤ ਕਰਾਂਗੇ?"
ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਕਾਰਯਕਰਤਾਵਾਂ ਦੇ ਨਾਲ ਕਈ ਵਿਸ਼ਿਆਂ 'ਤੇ ਚਰਚਾ ਕੀਤੀ ਜਿਨ੍ਹਾਂ ਵਿੱਚ ਵੈਕਸੀਨੇਸ਼ਨ ਕਵਰੇਜ, ਟੈਕਨੋਲੋਜੀ ਨਾਲ ਸਬੰਧਿਤ ਮੁੱਦੇ, ਅੰਬਾ ਜੀ, ਸੌਰ ਊਰਜਾ ਪ੍ਰੋਜੈਕਟ, ਕੱਛ ਦਾ ਵਿਕਾਸ ਆਦਿ ਸ਼ਾਮਲ ਹਨ।
ਵਡੋਦਰਾ ਜ਼ਿਲ੍ਹੇ ਦੇ ਸ਼ੈਲੇਸ਼ ਪੰਚਾਲ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕੋਰੋਨਾ ਕਾਲ ਵਿੱਚ ਭਾਜਪਾ ਕਾਰਯਕਰਤਾਵਾਂ ਨੇ ਕਾਫੀ ਮਦਦ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਤੋਂ ਟੈਕਨੋਲੋਜੀ ਦੇ ਇਸਤੇਮਾਲ ਬਾਰੇ ਵੀ ਪੁੱਛਿਆ। ਇਸ ਦਾ ਜਵਾਬ ਦਿੰਦੇ ਹੋਏ ਪੰਚਾਲ ਨੇ ਕਿਹਾ, "ਅਸੀਂ ਸੋਸ਼ਲ ਮੀਡੀਆ 'ਤੇ ਸਰਗਰਮ ਹਾਂ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਅਲੱਗ-ਅਲੱਗ ਖੇਤਰਾਂ ਵਾਸਤੇ ਅਲੱਗ-ਅਲੱਗ ਵਟਸਐਪ ਅਤੇ ਮੈਸੇਜਿੰਗ ਗਰੁੱਪ ਬਣਾਏ ਹਨ।"
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਪਹਿਲਾਂ ਦੇਸ਼, ਫਿਰ ਦਲ... ਇਹ ਹਮੇਸ਼ਾ ਸਾਡੇ ਸਾਰੇ ਕਾਰਯਕਰਤਾਵਾਂ ਦੇ ਲਈ ਭਾਜਪਾ ਦਾ ਮੰਤਰ ਰਿਹਾ ਹੈ।" ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਜ ਦੇ ਸਾਰੇ ਪੰਨਾ ਪ੍ਰਮੁੱਖ ਆਪਣੇ ਪੰਨਾ ਵਿੱਚ ਮੌਜੂਦ ਇੱਕ-ਇੱਕ ਮੈਂਬਰ ਨੂੰ ਜਾਣਨ ਦਾ ਪ੍ਰਯਤਨ ਕਰਨ ਅਤੇ ਚੋਣਾਂ ਹੋਣ ਜਾਂ ਨਹੀਂ, ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਮੰਨਣ।
ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਪੰਨਾ ਪ੍ਰਮੁੱਖਾਂ ਨੂੰ ਇਕੱਠੇ ਬੈਠ ਕੇ ‘ਮਨ ਕੀ ਬਾਤ’ ਪ੍ਰੋਗਰਾਮ ਸੁਣਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਾਰਯਕਰਤਾਵਾਂ ਵਿੱਚੋਂ ਇੱਕ ਨੂੰ ਮਨ ਕੀ ਬਾਤ ਸੁਣਦੇ ਹੋਏ ਤਸਵੀਰ ਲੈਣ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨਾਲ ਸ਼ੇਅਰ ਕਰਨ ਦੇ ਲਈ ਵੀ ਕਿਹਾ।
ਪ੍ਰਧਾਨ ਮੰਤਰੀ ਨੇ ਪੰਨਾ ਪ੍ਰਮੁੱਖਾਂ ਨੂੰ ਮਾਈਕ੍ਰੋ ਡੋਨੇਸ਼ਨ, ਪਾਰਟੀ ਫੰਡ ਵਿੱਚ ਛੋਟੀ ਛੋਟੀ ਰਕਮ ਦਾਨ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ, “'ਕਮਲ ਪੁਸ਼ਪ' ਨਮੋ ਐਪ 'ਤੇ ਇੱਕ ਇਨੋਵੇਟਿਵ ਕੈਂਪੇਨ ਹੈ। ਮੈਂ ਪੰਨਾ ਪ੍ਰਮੁੱਖਾਂ ਨੂੰ ਸਮਾਜ ਦੀ ਸੇਵਾ ਕਰਨ ਵਾਲੇ ਵਰਕਰਾਂ ਦੀਆਂ ਪ੍ਰੇਰਕ ਕਹਾਣੀਆਂ ਇਕੱਠੀਆਂ ਕਰਨ ਦੀ ਤਾਕੀਦ ਕਰਦਾ ਹਾਂ।” ਪ੍ਰਧਾਨ ਮੰਤਰੀ ਮੋਦੀ ਨੇ ਕਾਰਯਕਰਤਾਵਾਂ ਨੂੰ ਕੁਪੋਸ਼ਣ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਵੀ ਗੱਲ ਕਹੀ।