Bharat Innovates is becoming a bridge between Indian talent and European capital: PM Modi in Nice, France
June 14th, 04:36 pm
PM Modi and French President Emmanuel Macron jointly inaugurated Bharat Innovates 2026 in Nice, France. Addressing a gathering, PM Modi highlighted India’s deep-tech revolution and the transformative potential of AI, satellite technology, advanced manufacturing and clean energy. He called for trusted, inclusive and human-centric innovation, while reaffirming India’s vision of becoming a global innovation hub.Prime Minister participates in Bharat Innovates 2026
June 14th, 03:00 pm
PM Modi and French President Emmanuel Macron jointly inaugurated Bharat Innovates 2026 in Nice, France. Addressing a gathering, PM Modi highlighted India’s deep-tech revolution and the transformative potential of AI, satellite technology, advanced manufacturing and clean energy. He called for trusted, inclusive and human-centric innovation, while reaffirming India’s vision of becoming a global innovation hub.PM Modi highlights youth-led development and India's thriving innovation ecosystem
June 13th, 11:44 am
Over the last 12 years, India’s youth have emerged as a driving force behind the nation’s growth story. Highlighting the success of initiatives such as Startup India, Digital India, Skill India and Atal Innovation Mission, PM Modi said India has become one of the world’s leading startup destinations, with young innovators shaping the future through technology, entrepreneurship, manufacturing, space, semiconductors, drones and sports.The trust of 140 crore Indians is our greatest strength and responsibility: PM Modi at the NDA Leaders’ Conclave
June 10th, 06:33 pm
PM Modi addressed the NDA Leaders' Conclave in New Delhi, highlighting the government's commitment to fulfilling the aspirations of 140 crore Indians and accelerating India's journey towards a Viksit Bharat. Speaking at the NDA Conclave at Bharat Mandapam after becoming the longest continuously serving elected Prime Minister of India, he said, To have the opportunity to serve Maa Bharti for such a long time is possible only through God's blessings. For me, 'Janta Janardan' is God.PM Modi addresses NDA Leaders' Conclave, reaffirms commitment to Viksit Bharat
June 10th, 06:30 pm
PM Modi addressed the NDA Leaders' Conclave in New Delhi, highlighting the government's commitment to fulfilling the aspirations of 140 crore Indians and accelerating India's journey towards a Viksit Bharat. Speaking at the NDA Conclave at Bharat Mandapam after becoming the longest continuously serving elected Prime Minister of India, he said, To have the opportunity to serve Maa Bharti for such a long time is possible only through God's blessings. For me, 'Janta Janardan' is God.ਪ੍ਰਧਾਨ ਮੰਤਰੀ ਨੇ ਵਿਸ਼ਵਾਸ, ਵਿਕਾਸ ਅਤੇ ਲੋਕ ਭਲਾਈ ਪ੍ਰਤੀ ਸਮਰਪਿਤ ਸਰਕਾਰ ਦੇ 12 ਸਾਲਾਂ 'ਤੇ ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ
June 09th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਸਰਕਾਰ ਦੇ ਪਿਛਲੇ 12 ਸਾਲ ਵਿਸ਼ਵਾਸ, ਵਿਕਾਸ ਅਤੇ ਲੋਕ ਭਲਾਈ ਨੂੰ ਸਮਰਪਿਤ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 140 ਕਰੋੜ ਦੇਸ਼-ਵਾਸੀਆਂ ਦੇ ਆਸ਼ੀਰਵਾਦ ਅਤੇ ਸਭ ਤੋਂ ਪਹਿਲਾਂ ਰਾਸ਼ਟਰ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਨੌਜਵਾਨਾਂ, ਔਰਤਾਂ ਅਤੇ ਕਿਸਾਨ ਭੈਣ-ਭਰਾਵਾਂ ਨੂੰ ਸਸ਼ਕਤ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਹੈ।ਪ੍ਰਧਾਨ ਮੰਤਰੀ ਨੇ ਪੁਰਸ਼ ਅੰਡਰ-18 ਏਸ਼ੀਆ ਕੱਪ 2026 ਦਾ ਖ਼ਿਤਾਬ ਜਿੱਤਣ ਵਾਲੀ ਭਾਰਤੀ ਪੁਰਸ਼ ਅੰਡਰ-18 ਹਾਕੀ ਟੀਮ ਨੂੰ ਵਧਾਈ ਦਿੱਤੀ
June 06th, 06:18 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੁਰਸ਼ ਅੰਡਰ-18 ਏਸ਼ੀਆ ਕੱਪ 2026 ਦਾ ਖ਼ਿਤਾਬ ਜਿੱਤਣ ਵਾਲੀ ਭਾਰਤੀ ਪੁਰਸ਼ ਅੰਡਰ-18 ਹਾਕੀ ਟੀਮ ਦੇ ਨੌਜਵਾਨ ਖਿਡਾਰੀਆਂ ਦੀ ਸ਼ਾਨਦਾਰ ਕਾਮਯਾਬੀ ਦੀ ਅੱਜ ਸ਼ਲਾਘਾ ਕੀਤੀ।ਦਮਨ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ/ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 05th, 07:20 pm
ਜਿਵੇਂ ਤੁਸੀਂ ਇੱਥੇ ਇਕੱਠੇ ਹੋਏ ਹੋ, ਉਵੇਂ ਹੀ ਲਕਸ਼ਦੀਪ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਲੋਕ ਵੀਡੀਓ ਰਾਹੀਂ ਸਾਡੇ ਨਾਲ ਜੁੜੇ ਹੋਏ ਹਨ, ਕਿਉਂਕਿ ਅੱਜ ਲਕਸ਼ਦੀਪ ਦੇ ਵਿਕਾਸ ਦੀ ਵੀ ਨਵੀਂ ਸ਼ੁਰੂਆਤ, ਨਵੇਂ ਪ੍ਰੋਜੈਕਟ, ਜੋ ਪੂਰੇ ਲਕਸ਼ਦੀਪ ਦੇ ਜੀਵਨ ਵਿੱਚ ਇੱਕ ਇਨਕਲਾਬੀ ਕੰਮ ਕਰਨ ਵਾਲਾ ਹੈ, ਉਸ ਲਈ ਵੀ ਕੁਝ ਯੋਜਨਾਵਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਹੋਇਆ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਮਨ ਵਿੱਚ ਲਗਭਗ ₹2,970 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ
June 05th, 07:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਮਨ ਵਿੱਚ ਲਗਭਗ ₹2,970 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ। ਸਥਾਨਕ ਨੇਤਾਵਾਂ ਅਤੇ ਨਾਗਰਿਕਾਂ ਦੀ ਵੱਡੀ ਗਿਣਤੀ ਵਿੱਚ ਮੌਜੂਦਗੀ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਜਨਤਾ ਵੱਲੋਂ ਮਿਲੇ ਭਾਰੀ ਸਮਰਥਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਕੀਤੀ। ਆਪਣੀ ਪਿਛਲੀ ਫੇਰੀ ਨੂੰ ਯਾਦ ਕਰਦੇ ਹੋਏ, ਉਨ੍ਹਾਂ ਗੌਰ ਕੀਤਾ ਕਿ ਕਿਵੇਂ ਪਹਿਲਾਂ ਦੇਖੀਆਂ ਚੀਜ਼ਾਂ ਹਕੀਕਤ ਵਿੱਚ ਬਦਲ ਗਈਆਂ ਹਨ; ਇਹ ਖੇਤਰ ਹੁਣ ਮਾਣ ਨਾਲ ਦੇਸ਼ ਦੀ ਵਿਭਿੰਨਤਾ ਅਤੇ ਜੀਵੰਤਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਦਮਨ ਮਿੰਨੀ ਇੰਡੀਆ ਦੀ ਇੱਕ ਜੀਵੰਤ ਮਿਸਾਲ ਬਣ ਗਿਆ ਹੈ, ਜਿੱਥੇ ਵੱਖ-ਵੱਖ ਖੇਤਰਾਂ ਦੇ ਲੋਕਾਂ ਦਾ ਨਿਵਾਸ ਪੂਰੇ ਦੇਸ਼ ਦੀ ਇੱਕ ਸੁੰਦਰ ਝਲਕ ਪੇਸ਼ ਕਰਦਾ ਹੈ।ਪ੍ਰਧਾਨ ਮੰਤਰੀ ਨੇ ਦ੍ਰਿੜ੍ਹ ਇਰਾਦੇ, ਸਵੈ-ਸੰਜਮ ਅਤੇ ਬੁੱਧੀਮਾਨੀ ਦੇ ਗੁਣਾਂ ਨੂੰ ਦਰਸਾਉਂਦਾ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
June 02nd, 09:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ। ਇਸ ਦਾ ਭਾਵ ਹੈ ਕਿ ਦ੍ਰਿੜ੍ਹ ਇਰਾਦਾ ਅਤੇ ਸਵੈ-ਸੰਜਮ ਹੀ ਉਹ ਸ਼ਕਤੀਆਂ ਹਨ, ਜਿਹੜੀਆਂ ਔਖੇ ਤੋਂ ਔਖੇ ਰਸਤਿਆਂ ਨੂੰ ਵੀ ਸੁਖਾਲਾ ਬਣਾ ਦਿੰਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਸਾਡੇ ਨੌਜਵਾਨ ਇਸੇ ਦ੍ਰਿੜ੍ਹ ਸੰਕਲਪ ਦੇ ਨਾਲ ਰਾਸ਼ਟਰ ਨਿਰਮਾਣ ਵਿੱਚ ਲਗਾਤਾਰ ਜੁਟੇ ਹੋਏ ਹਨ।ਰੋਜ਼ਗਾਰ ਮੇਲੇ ਤਹਿਤ ਨਿਯੁਕਤੀ ਪੱਤਰ ਵੰਡਣ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
May 23rd, 11:15 am
ਅੱਜ ਦੇਸ਼ ਭਰ ਦੇ ਹਜ਼ਾਰਾਂ ਨੌਜਵਾਨਾਂ ਲਈ ਬਹੁਤ ਹੀ ਮਹੱਤਵਪੂਰਨ ਦਿਵਸ ਹੈ। ਅੱਜ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਮਿਲਿਆ ਹੈ। ਅੱਜ ਤੁਸੀਂ ਸਭ ਦੇਸ਼ ਦੀ ਵਿਕਾਸ ਯਾਤਰਾ ਵਿੱਚ ਅਹਿਮ ਭਾਗੀਦਾਰ ਬਣ ਰਹੇ ਹੋ, ਜ਼ਿੰਮੇਵਾਰ ਭਾਗੀਦਾਰ ਬਣ ਰਹੇ ਹੋ। ਰੇਲਵੇ, ਬੈਂਕਿੰਗ, ਰੱਖਿਆ, ਸਿਹਤ, ਸਿੱਖਿਆ ਅਤੇ ਹੋਰ ਕਈ ਖੇਤਰਾਂ ਵਿੱਚ ਤੁਸੀਂ ਸਭ ਨਵੀਆਂ ਜ਼ਿੰਮੇਵਾਰੀਆਂ ਸੰਭਾਲਣ ਜਾ ਰਹੇ ਹੋ। ਆਉਣ ਵਾਲੇ ਵਰ੍ਹਿਆਂ ਵਿੱਚ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਵਿੱਚ ਤੁਸੀਂ ਸਭ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਹੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੁਜ਼ਗਾਰ ਮੇਲੇ ਵਿੱਚ ਸਰਕਾਰੀ ਸੇਵਾਵਾਂ ਲਈ ਨਵੇਂ ਨਿਯੁਕਤ ਕੀਤੇ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ
May 23rd, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ 19ਵੇਂ ਰੁਜ਼ਗਾਰ ਮੇਲੇ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵੇਂ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਇਸ ਮੌਕੇ ਨੂੰ ਦੇਸ਼ ਭਰ ਦੇ ਹਜ਼ਾਰਾਂ ਨੌਜਵਾਨਾਂ ਦੇ ਲਈ ਬਹੁਤ ਮਹੱਤਵਪੂਰਨ ਦਿਨ ਦੱਸਿਆ। ਉਨ੍ਹਾਂ ਨੇ ਸਰਕਾਰੀ ਸੇਵਾ ਵਿੱਚ ਨਵੇਂ ਪ੍ਰਵੇਸ਼ ਕਰਨ ਵਾਲਿਆਂ ਦਾ ਸਵਾਗਤ ਕਰਦੇ ਹੋਏ ਰੇਲਵੇ, ਬੈਂਕਿੰਗ, ਰੱਖਿਆ, ਸਿਹਤ ਅਤੇ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਭਾਰਤ ਦੇ ਵਿਕਾਸ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ’ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਆਉਣ ਵਾਲੇ ਵਰ੍ਹਿਆਂ ਵਿੱਚ ਤੁਸੀਂ ਸਾਰੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਓਗੇ।”ਪ੍ਰਧਾਨ ਮੰਤਰੀ 23 ਮਈ ਨੂੰ ਸਰਕਾਰੀ ਨੌਕਰੀਆਂ ਵਿੱਚ 51,000 ਤੋਂ ਵੱਧ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਰੋਜ਼ਗਾਰ ਮੇਲੇ ਵਿੱਚ ਨਿਯੁਕਤੀ ਪੱਤਰ ਵੰਡਣਗੇ
May 22nd, 03:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਮਈ, 2026 ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸਿੰਗ ਰਾਹੀਂ 19ਵੇਂ ਰੋਜ਼ਗਾਰ ਮੇਲੇ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ 51 ਹਜ਼ਾਰ ਤੋਂ ਵੱਧ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਉਹ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ।ਸਨਅਤਾਂ ਲਈ ਯੂਰਪੀ ਗੋਲਮੇਜ਼ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
May 18th, 05:00 am
ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਕ੍ਰਿਸਟਰਸਨ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇਸ ਰਾਊਂਡ ਟੇਬਲ ਵਿੱਚ ਸੱਦਾ ਦਿੱਤਾ। ਮੈਨੂੰ ਖ਼ੁਸ਼ੀ ਹੈ ਕਿ ਇਹ ਬੈਠਕ “ਗੋਥਨਬਰਗ” ਵਿੱਚ ਹੋ ਰਹੀ ਹੈ। ਇਹ ਉਹ ਸ਼ਹਿਰ ਹੈ, ਜੋ ਨਵੀਨਤਾ ਦੇ ਨਾਲ-ਨਾਲ ਯੂਰਪ ਦੀ ਮੈਨੂਫੈਕਚਰਿੰਗ ਸਪਿਰਟ ਦਾ ਵੀ ਜੀਵੰਤ ਪ੍ਰਤੀਕ ਹੈ।ਭਾਰਤ ਦੇ ਪ੍ਰਧਾਨ ਮੰਤਰੀ ਦੀ ਨੀਦਰਲੈਂਡਜ਼ ਯਾਤਰਾ ’ਤੇ ਭਾਰਤ-ਨੀਦਰਲੈਂਡਜ਼ ਸੰਯੁਕਤ ਬਿਆਨ
May 17th, 03:45 am
ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਸ਼੍ਰੀ ਰੌਬ ਜੈਟਨ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 16-17 ਮਈ, 2026 ਨੂੰ ਨੀਦਰਲੈਂਡਜ਼ ਦੀ ਅਧਿਕਾਰਤ ਯਾਤਰਾ ਕੀਤੀ। ਇਹ ਪ੍ਰਧਾਨ ਮੰਤਰੀ ਮੋਦੀ ਦੀ ਨੀਦਰਲੈਂਡਜ਼ ਦੀ ਦੂਜੀ ਯਾਤਰਾ ਸੀ।ਪ੍ਰਧਾਨ ਮੰਤਰੀ ਨੇ ਸਨਅਤਾਂ ਲਈ ਯੂਰਪੀ ਗੋਲਮੇਜ਼ (ਈਆਰਟੀ) ਨੂੰ ਸੰਬੋਧਨ ਕੀਤਾ
May 17th, 12:12 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 17 ਮਈ, 2026 ਨੂੰ ਗੋਥੇਨਬਰਗ ਵਿੱਚ ਸਨਅਤਾਂ ਲਈ ਯੂਰਪੀ ਗੋਲਮੇਜ਼ (ਈਆਰਟੀ) ਨੂੰ ਸੰਬੋਧਨ ਕੀਤਾ। ਸਵੀਡਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਮਿਸਟਰ ਉਲਫ ਕ੍ਰਿਸਟਰਸਨ, ਯੂਰਪੀ ਕਮਿਸ਼ਨ ਦੇ ਪ੍ਰਮੁੱਖ ਮਹਾਮਹਿਮ ਮਿਸ ਉਰਸੁਲਾ ਵਾਨ ਡੇਰ ਲੇਅਨ, ਸੀਨੀਅਰ ਯੂਰਪੀ ਸਨਅਤੀ ਨੇਤਾਵਾਂ ਅਤੇ ਪ੍ਰਮੁੱਖ ਯੂਰਪੀ ਅਤੇ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਵੋਲਵੋ ਸਮੂਹ ਵੱਲੋਂ ਆਯੋਜਿਤ ਗੱਲਬਾਤ ਵਿੱਚ ਹਿੱਸਾ ਲਿਆ।ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਰੌਬ ਯੇਤੇਨ ਨਾਲ ਵਫ਼ਦ-ਪੱਧਰੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ
May 16th, 11:58 pm
ਮੇਰਾ ਅਤੇ ਮੇਰੇ ਵਫ਼ਦ ਦਾ ਗਰਮਜੋਸ਼ੀ ਨਾਲ ਸਵਾਗਤ ਕਰਨ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਲਗਭਗ ਇੱਕ ਦਹਾਕੇ ਬਾਅਦ ਨੀਦਰਲੈਂਡਜ਼ ਦੀ ਯਾਤਰਾ ਕਰਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਪਿਛਲੇ ਇੱਕ ਦਹਾਕੇ ਵਿੱਚ ਭਾਰਤ-ਨੀਦਰਲੈਂਡਜ਼ ਭਾਗੀਦਾਰੀ ਨੇ ਅਹਿਮ ਤਰੱਕੀ ਕੀਤੀ ਹੈ।ਪ੍ਰਧਾਨ ਮੰਤਰੀ ਦਾ ਨੀਦਰਲੈਂਡਜ਼ ਵਿੱਚ ਭਾਰਤੀ ਭਾਈਚਾਰਕ ਪ੍ਰੋਗਰਾਮ ਦੌਰਾਨ ਸੰਬੋਧਨ ਦਾ ਪੰਜਾਬੀ ਅਨੁਵਾਦ
May 16th, 01:30 pm
ਇਹ ਦਿਖਾਉਂਦਾ ਹੈ ਕਿ ਪਾਸਪੋਰਟ ਦਾ ਰੰਗ ਬਦਲ ਸਕਦਾ ਹੈ, ਪਤਾ ਵੀ ਬਦਲ ਸਕਦਾ ਹੈ, ਸਮੇਂ ਦਾ ਜ਼ੋਨ ਵੀ ਬਦਲ ਸਕਦਾ ਹੈ, ਪਰ ਮਾਂ ਭਾਰਤੀ ਦੀਆਂ ਔਲਾਦਾਂ ਕਿਤੇ ਵੀ ਰਹਿਣ, ਇਹ ਗਰਮਜੋਸ਼ੀ, ਇਹ ਜੀਵੰਤਤਾ, ਜ਼ਿੰਦਗੀ ਨੂੰ ਮਾਣਨ ਦਾ ਜਜ਼ਬਾ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਮੈਂ ਤੁਹਾਡਾ ਸਭ ਦਾ, ਇਸ ਨਿੱਘੇ ਸਵਾਗਤ ਲਈ ਬਹੁਤ-ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ। ਅਤੇ ਜਦੋਂ ਮੈਂ ਇੱਥੇ ਦਾਖਲ ਹੋ ਰਿਹਾ ਸੀ ਤਾਂ ਪੂਰਾ ਮਹਾਰਾਸ਼ਟਰ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਮੇਰੇ ਪਿਆਰੇ ਰਾਜਸਥਾਨ ਅਤੇ ਏ ਫ਼ਾਰ ਅਸਾਮ...ਪ੍ਰਧਾਨ ਮੰਤਰੀ ਨੇ ਨੀਦਰਲੈਂਡਜ਼ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ
May 16th, 01:20 pm
ਪ੍ਰਧਾਨ ਮੰਤਰੀ ਮੋਦੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਉਤਸ਼ਾਹ ਭਰਪੂਰ ਅਤੇ ਰੰਗਾਰੰਗ ਸਵਾਗਤ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਡੱਚ ਸਮਾਜ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਯੋਗਦਾਨ ਅਤੇ ਭਾਰਤ ਅਤੇ ਨੀਦਰਲੈਂਡਜ਼ ਵਿਚਾਲੇ ਦੋਸਤੀ ਦੇ ਪੁਲ ਵਜੋਂ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੂਰੀਨਾਮੀ-ਹਿੰਦੁਸਤਾਨੀ ਭਾਈਚਾਰੇ ਦੇ ਭਾਰਤ ਨਾਲ ਡੂੰਘੇ ਅਤੇ ਸਥਾਈ ਇਤਿਹਾਸਕ ਸਬੰਧਾਂ ਨੂੰ ਵੀ ਯਾਦ ਕੀਤਾ ਅਤੇ ਪੀੜ੍ਹੀਆਂ ਤੋਂ ਉਨ੍ਹਾਂ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਹੁਲਾਰਾ ਦੇਣ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਤਕਨਾਲੋਜੀ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਪੇਸ਼ਾਵਰ ਅਤੇ ਡੱਚ ਯੂਨੀਵਰਸਿਟੀਆਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਵਧਦੀ ਗਿਣਤੀ, ਖ਼ਾਸ ਕਰਕੇ ਨਵੀਨਤਾ-ਆਧਾਰਿਤ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਵਿਚਾਲੇ ਸਮਕਾਲੀ ਭਾਈਵਾਲੀ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਡ ਰਿਸ਼ਤੇ, ਖ਼ਾਸ ਕਰਕੇ ਕ੍ਰਿਕਟ ਅਤੇ ਹਾਕੀ, ਦੋਹਾਂ ਦੇਸ਼ਾਂ ਵਿਚਾਲੇ ਨੇੜਲੇ ਲੋਕ-ਸਬੰਧਾਂ ਨੂੰ ਹੋਰ ਹੁਲਾਰਾ ਦੇ ਰਹੇ ਹਨ।ਗੁਜਰਾਤ ਦੇ ਵਡੋਦਰਾ ਵਿੱਚ ਸਰਦਾਰਧਾਮ ਹੋਸਟਲ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
May 11th, 06:15 pm
ਗੁਜਰਾਤ ਦੇ ਪ੍ਰਸਿੱਧ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਉਪ ਮੁੱਖ ਮੰਤਰੀ ਹਰਸ਼ ਸਾਂਘਵੀ ਜੀ, ਕੇਂਦਰੀ ਮੰਤਰੀ ਅਤੇ ਸੰਸਥਾਪਕ ਟਰਸਟੀ ਮਨਸੁਖ ਭਾਈ ਮਾਂਡਵੀਆ, ਸਰਦਾਰ ਧਾਮ ਦੇ ਪ੍ਰਧਾਨ ਗਾਗਜੀ ਭਾਈ ਸੁਤਾਰੀਆ ਜੀ, ਦੁਸ਼ਯੰਤ ਭਾਈ ਪਟੇਲ, ਪੰਕਜ ਭਾਈ ਪਟੇਲ, ਰਾਜ ਭਾਜਪਾ ਪ੍ਰਧਾਨ ਭਾਈ ਜਗਦੀਸ਼ ਵਿਸ਼ਵਕਰਮਾ, ਮੰਚ ‘ਤੇ ਮੌਜੂਦ ਗੁਜਰਾਤ ਸਰਕਾਰ ਦੇ ਸਾਰੇ ਮੰਤਰੀ, ਸਾਰੇ ਦਾਤਾ ਸ਼੍ਰੀ, ਟਰਸਟੀ ਸ਼੍ਰੀ, ਹੋਰ ਮਹਾਨੁਭਾਵ ਅਤੇ ਗੁਜਰਾਤ ਦੇ ਕੋਨੇ-ਕੋਨੇ ਤੋਂ ਆਏ ਹੋਏ ਮੇਰੇ ਪਿਆਰੇ ਭਰਾਵੋ ਅਤੇ ਭੈਣੋਂ।