ਪ੍ਰਧਾਨ ਮੰਤਰੀ ਨੇ ਯੋਗ ਅੰਦੋਲਨ ਨੂੰ ਮਜ਼ਬੂਤ ਕਰਨ ਵਿੱਚ ਆਂਧਰ ਪ੍ਰਦੇਸ਼ ਦੀ ਯੋਗਾਂਧਰਾ ਪਹਿਲ ਦੀ ਸ਼ਲਾਘਾ ਕੀਤੀ

June 22nd, 02:10 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰ ਪ੍ਰਦੇਸ਼ ਦੇ ਲੋਕਾਂ ਦੀ ਦੈਨਿਕ ਜੀਵਨ ਵਿੱਚ ਯੋਗ ਨੂੰ ਸ਼ਾਮਲ ਕਰਨ ਲਈ ਉਨ੍ਹਾਂ ਦੀ ਪ੍ਰੇਰਕ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ, ਜਿਸ ਨਾਲ ਸਿਹਤ ਅਤੇ ਭਲਾਈ ਦੇ ਲਈ ਰਾਸ਼ਟਰਵਿਆਪੀ ਅੰਦੋਲਨ ਨੂੰ ਹੋਰ ਪ੍ਰੋਤਸਾਹਨ ਮਿਲੇਗਾ।

ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੀ ਯੋਗਾਂਧਰ ਪਹਿਲ ਦੀ ਸ਼ਲਾਘਾ ਕੀਤੀ

June 03rd, 08:28 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰ ਪ੍ਰਦੇਸ਼ ਦੇ ਚਿਤੂਰ ਨੇੜੇ ਆਯੋਜਿਤ ਯੋਗਾਂਧਰ 2025 ਸਮਾਗਮ ਵਿੱਚ ਯੋਗ ਪ੍ਰੇਮੀਆਂ ਦੀ ਜੀਵੰਤ ਭਾਗੀਦਾਰੀ ਦੀ ਸ਼ਲਾਘਾ ਕੀਤੀ। ਇਹ ਸਮਾਗਮ ਪੁਲੀਗੁੰਡੂ ਟਵਿਨ ਹਿਲਸ ਦੇ ਦਰਮਿਆਨ ਆਯੋਜਿਤ ਕੀਤਾ ਗਿਆ, ਜਿੱਥੇ 2,000 ਤੋਂ ਅਧਿਕ ਯੋਗ ਪ੍ਰੇਮੀ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ-IDY) 2025 ਦੇ ਲਈ ਆਂਧਰ ਪ੍ਰਦੇਸ਼ ਵਿੱਚ ਮਹੀਨਾ ਭਰ ਚਲਣ ਵਾਲੇ ਸਮਾਗਮ ਦੀ ਸ਼ੁਰੂਆਤ ਕਰਨ ਦੇ ਲਈ ਇਕੱਤਰ ਹੋਏ।