ਓਲੰਪਿਕ ਮੈਡਲ ਜੇਤੂ ਅਤੇ ਪ੍ਰਸਿੱਧ ਐਥਲੀਟ ਕਰਨਮ ਮੱਲੇਸ਼ਵਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

April 15th, 09:54 am

ਓਲੰਪਿਕ ਮੈਡਲ ਜੇਤੂ ਅਤੇ ਪ੍ਰਸਿੱਧ ਐਥਲੀਟ, ਕਰਨਮ ਮੱਲੇਸ਼ਵਰੀ ਨੇ ਕੱਲ੍ਹ ਯਮੁਨਾਨਗਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਯੁਵਾ ਖਿਡਾਰੀਆਂ ਨੂੰ ਮਾਰਗਦਰਸ਼ਨ ਦੇਣ ਦੇ ਉਨ੍ਹਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।

ਅਦਭੁਤ ਸ਼ਰਧਾ! ਹਰਿਆਣਾ ਦਾ ਇੱਕ ਵਿਅਕਤੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਦੀ ਉਡੀਕ ਵਿੱਚ 14 ਸਾਲਾਂ ਤੋਂ ਨੰਗੇ ਪੈਰੀਂ ਤੁਰ ਰਿਹਾ ਹੈ

April 14th, 06:04 pm

ਅੱਜ ਯਮੁਨਾਨਗਰ ਵਿੱਚ ਇੱਕ ਜਨ ਸਭਾ ਦੇ ਦੌਰਾਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੈਥਲ, ਹਰਿਆਣਾ ਦੇ ਸ਼੍ਰੀ ਰਾਮਪਾਲ ਕਸ਼ਯਪ ਨੂੰ ਮਿਲੇ। 14 ਸਾਲ ਪਹਿਲਾਂ, ਸ਼੍ਰੀ ਕਸ਼ਯਪ ਨੇ ਪ੍ਰਣ ਲਿਆ ਸੀ - ਕਿ ਜਦੋਂ ਤੱਕ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਣ ਜਾਂਦੇ, ਉਹ ਜੁੱਤੀ ਨਹੀਂ ਪਹਿਨਣਗੇ ਅਤੇ ਉਹ ਉਨ੍ਹਾਂ ਨੂੰ ਵਿਅਕਤੀਗਤ ਤੌਰ 'ਤੇ ਮਿਲੇ।

ਹਰਿਆਣਾ ਦੇ ਯਮੁਨਾਨਗਰ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ / ਨੀਂਹ ਪੱਥਰ ਰੱਖਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

April 14th, 12:00 pm

ਹਰਿਆਣਾ ਦੇ ਮਕਬੂਲ ਮੁੱਖ ਮੰਤਰੀ ਸ਼੍ਰੀਮਾਨ ਨਾਇਬ ਸਿੰਘ ਸੈਣੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਮਨੋਹਰ ਲਾਲ ਜੀ, ਰਾਓ ਇੰਦਰਜੀਤ ਸਿੰਘ ਜੀ, ਕ੍ਰਿਸ਼ਨਪਾਲ ਜੀ, ਹਰਿਆਣਾ ਸਰਕਾਰ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ। ਹਰਿਆਣਾ ਕੇ ਮੇਰੇ ਭਾਈ-ਬੇਹਣਾ ਨੇ ਮੋਦੀ ਦੀ ਰਾਮ-ਰਾਮ। (हरियाणा के मेरे भाई-बेहणा ने मोदी की राम-राम।)

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੇ ਯਮੁਨਾਨਗਰ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

April 14th, 11:54 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਯਮੁਨਾਨਗਰ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਹਰਿਆਣਾ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਉਨ੍ਹਾਂ ਨੇ ਹਰਿਆਣਾ ਦੀ ਪਵਿੱਤਰ ਭੂਮੀ ਨੂੰ ਨਮਨ ਕੀਤਾ ਅਤੇ ਇਸ ਨੂੰ ਮਾਂ ਸਰਸਵਤੀ ਦੀ ਉਤਪਤੀ (ਮੂਲ ਸਥਲ), ਮੰਤਰਾ ਦੇਵੀ (Mantra Devi) ਦਾ ਨਿਵਾਸ ਸਥਲ, ਪੰਚਮੁਖੀ ਹਨੂੰਮਾਨ ਜੀ ਦਾ ਸਥਾਨ ਅਤੇ ਪਵਿੱਤਰ ਕਪਾਲ ਮੋਚਨ ਸਾਹਿਬ ਦਾ ਸਥਲ ਦੱਸਿਆ। ਉਨ੍ਹਾਂ ਨੇ ਕਿਹਾ, “ਹਰਿਆਣਾ ਸੱਭਿਆਚਾਰ, ਭਗਤੀ ਅਤੇ ਸਮਰਪਣ ਦਾ ਸੰਗਮ ਹੈ।” ਉਨ੍ਹਾਂ ਨੇ ਬਾਬਾ ਸਾਹੇਬ ਅੰਬੇਡਕਰ ਦੀ 135ਵੀਂ ਜਯੰਤੀ ‘ਤੇ ਸਾਰੇ ਨਾਗਰਿਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬਾਬਾ ਸਾਹੇਬ ਦੇ ਵਿਜ਼ਨ ਅਤੇ ਪ੍ਰੇਰਣਾ ‘ਤੇ ਚਾਨਣਾ ਪਾਇਆ, ਜਿਸ ਨਾਲ ਵਿਕਾਸ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਨੂੰ ਮਾਰਗਦਰਸ਼ਨ ਮਿਲ ਰਿਹਾ ਹੈ।

ਪ੍ਰਧਾਨ ਮੰਤਰੀ ਅੰਬੇਡਕਰ ਜਯੰਤੀ ਦੇ ਅਵਸਰ 'ਤੇ 14 ਅਪ੍ਰੈਲ ਨੂੰ ਹਰਿਆਣਾ ਦਾ ਦੌਰਾ ਕਰਨਗੇ

April 12th, 04:48 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੰਬੇਡਕਰ ਜਯੰਤੀ ਦੇ ਅਵਸਰ ‘ਤੇ 14 ਅਪ੍ਰੈਲ ਨੂੰ ਹਰਿਆਣਾ ਜਾਣਗੇ। ਹਰਿਆਣਾ ਵਿੱਚ ਉਹ ਸਭ ਤੋਂ ਪਹਿਲੇ ਹਿਸਾਰ ਜਾਣਗੇ ਅਤੇ ਸੁਬ੍ਹਾ ਕਰੀਬ 10:15 ਵਜੇ ਹਿਸਾਰ ਤੋਂ ਅਯੁੱਧਿਆ ਦੇ ਲਈ ਕਮਰਸ਼ੀਅਲ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਦੇ ਨਾਲ ਹੀ, ਉਹ ਹਿਸਾਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦਾ ਨੀਂਹ ਪੱਥਰ ਭੀ ਰੱਖਣਗੇ। ਪ੍ਰਧਾਨ ਮੰਤਰੀ ਹਿਸਾਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ।