ਪ੍ਰਧਾਨ ਮੰਤਰੀ ਨੇ ਵਰਲਡ ਲਿਵਰ ਡੇਅ ‘ਤੇ ਨਾਗਰਿਕਾਂ ਨੂੰ ਸੰਤੁਲਿਤ ਖੁਰਾਕ ਅਪਣਾਉਣ ਅਤੇ ਮੋਟਾਪੇ ਨਾਲ ਲੜਨ ਦੀ ਤਾਕੀਦ ਕੀਤੀ
April 19th, 01:13 pm
ਵਰਲਡ ਲੀਵਰ ਡੇਅ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਨਾਗਰਿਕਾਂ ਨੂੰ ਸੰਤੁਲਿਤ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਅਤੇ ਤੰਦਰੁਸਤ ਜੀਵਨਸ਼ੈਲੀ ਨੂੰ ਪ੍ਰਾਥਮਿਕਤਾ ਦੇਣ ਦੀ ਤਾਕੀਦ ਕੀਤੀ। ਛੋਟੇ ਲੇਕਿਨ ਪ੍ਰਭਾਵੀ ਬਦਲਾਵਾਂ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਲ ਦਾ ਸੇਵਨ ਘੱਟ ਕਰਨ ਜਿਹੇ ਉਪਾਅ ਸਮੁੱਚੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ।