'ਵਿਕਸਿਤ ਭਾਰਤ' ਦਾ ਸੰਕਲਪ ਜ਼ਰੂਰ ਪੂਰਾ ਹੋਵੇਗਾ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
December 28th, 11:30 am
ਸਾਲ ਦੇ ਆਖਰੀ ਮਨ ਕੀ ਬਾਤ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2025 ਵਿੱਚ, ਭਾਰਤ ਨੇ ਰਾਸ਼ਟਰੀ ਸੁਰੱਖਿਆ, ਖੇਡਾਂ, ਵਿਗਿਆਨ ਪ੍ਰਯੋਗਸ਼ਾਲਾਵਾਂ ਅਤੇ ਗਲੋਬਲ ਪਲੈਟਫਾਰਮਾਂ ਵਿੱਚ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਦੇਸ਼ 2026 ਵਿੱਚ ਨਵੇਂ ਸੰਕਲਪਾਂ ਨਾਲ ਅੱਗੇ ਵਧਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ, ਕੁਇਜ਼ ਮੁਕਾਬਲਾ, ਸਮਾਰਟ ਇੰਡੀਆ ਹੈਕਾਥੌਨ 2025 ਅਤੇ ਫਿੱਟ ਇੰਡੀਆ ਮੂਵਮੈਂਟ ਵਰਗੀਆਂ ਯੁਵਾ-ਕੇਂਦ੍ਰਿਤ ਪਹਿਲਕਦਮੀਆਂ ਨੂੰ ਵੀ ਉਜਾਗਰ ਕੀਤਾ।ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਭਾਰਤ-ਰੂਸ ਵਪਾਰ ਮੰਚ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
December 05th, 03:45 pm
ਭਾਰਤ ਰੂਸ ਵਪਾਰ ਮੰਚ, ਮੈਂ ਸਮਝਦਾ ਹਾਂ ਕਿ ਰਾਸ਼ਟਰਪਤੀ ਪੁਤਿਨ ਦੀ ਇਹ ਬਹੁਤ ਅਹਿਮ ਪਹਿਲਕਦਮੀ ਰਹੀ ਕਿ ਇੰਨਾ ਵੱਡਾ ਵਫ਼ਦ ਲੈ ਕੇ ਅੱਜ ਇਸ ਸਮਾਗਮ ਦਾ ਹਿੱਸਾ ਬਣੇ ਹਨ। ਅਤੇ ਤੁਹਾਡਾ ਸਾਰਿਆਂ ਦਾ ਮੈਂ ਦਿਲੋਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਅਤੇ ਮੇਰਾ ਵੀ ਤੁਹਾਡੇ ਸਾਰਿਆਂ ਦੇ ਵਿੱਚ ਆਉਣਾ ਇੱਕ ਬਹੁਤ ਖ਼ੁਸ਼ੀ ਦਾ ਮੌਕਾ ਹੈ। ਇਸ ਫੋਰਮ ਨਾਲ ਜੁੜਨ ਲਈ ਅਤੇ ਆਪਣੇ ਬਹੁ-ਕੀਮਤੀ ਵਿਚਾਰ ਸਾਂਝੇ ਕਰਨ ਲਈ, ਮੈਂ ਮੇਰੇ ਮਿੱਤਰ ਰਾਸ਼ਟਰਪਤੀ ਪੁਤਿਨ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ। ਬਿਜਨਸ ਲਈ ਸਿੰਪਲੀਫਾਈਡ ਪ੍ਰਡਿਕਟੇਬਲ ਮਕੈਨਿਜ਼ਮ ਬਣਾਏ ਜਾ ਰਹੇ ਹਨ। ਭਾਰਤ ਅਤੇ ਯੂਰੇਸ਼ੀਅਨ ਇਕੋਨਾਮਿਕ ਯੂਨੀਅਨ ਦੇ ਵਿੱਚ ਐੱਫਟੀਏ ’ਤੇ ਚਰਚਾ ਸ਼ੁਰੂ ਹੋ ਗਈ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਦੇ ਨਾਲ ਭਾਰਤ-ਰੂਸ ਵਪਾਰ ਫੋਰਮ ਨੂੰ ਸੰਬੋਧਨ ਕੀਤਾ
December 05th, 03:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਦੇ ਨਾਲ ਕੱਲ੍ਹ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ-ਰੂਸ ਵਪਾਰ ਫੋਰਮ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੁਤਿਨ, ਭਾਰਤ ਅਤੇ ਵਿਦੇਸ਼ਾਂ ਦੇ ਨੇਤਾਵਾਂ ਅਤੇ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤ-ਰੂਸ ਵਪਾਰ ਫੋਰਮ ਰਾਸ਼ਟਰਪਤੀ ਪੁਤਿਨ ਦੀ ਇੱਕ ਮਹੱਤਵਪੂਰਨ ਪਹਿਲਕਦਮੀ ਨੂੰ ਦਰਸਾਉਂਦਾ ਹੈ। ਉਹ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਇੱਕ ਵੱਡਾ ਵਫ਼ਦ ਲੈ ਕੇ ਆਏ ਹਨ। ਉਨ੍ਹਾਂ ਨੇ ਸਾਰੇ ਮੌਜੂਦ ਲੋਕਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਰਮਿਆਨ ਸ਼ਾਮਲ ਹੋਣਾ ਪ੍ਰਧਾਨ ਮੰਤਰੀ ਲਈ ਬਹੁਤ ਖ਼ੁਸ਼ੀ ਦਾ ਪਲ ਹੈ। ਸ਼੍ਰੀ ਮੋਦੀ ਨੇ ਆਪਣੇ ਦੋਸਤ ਰਾਸ਼ਟਰਪਤੀ ਪੁਤਿਨ ਦਾ ਫੋਰਮ ਵਿੱਚ ਸ਼ਾਮਲ ਹੋਣ ਅਤੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਲਈ ਡੂੰਘਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਪਾਰ ਲਈ ਸਰਲ ਅਤੇ ਭਰੋਸੇਮੰਦ ਵਿਧੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਯੂਰੇਸ਼ੀਅਨ ਆਰਥਿਕ ਯੂਨੀਅਨ ਦਰਮਿਆਨ ਇੱਕ ਮੁਫ਼ਤ ਵਪਾਰ ਸਮਝੌਤੇ 'ਤੇ ਚਰਚਾ ਸ਼ੁਰੂ ਹੋ ਗਈ ਹੈ।ਪ੍ਰਧਾਨ ਮੰਤਰੀ 29 ਅਕਤੂਬਰ ਨੂੰ ਮੁੰਬਈ ਦਾ ਦੌਰਾ ਕਰਨਗੇ
October 27th, 10:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਅਕਤੂਬਰ, 2025 ਨੂੰ ਮੁੰਬਈ ਦਾ ਦੌਰਾ ਕਰਨਗੇ ਅਤੇ ਸ਼ਾਮ 4:00 ਵਜੇ ਉਹ 'ਮੈਰੀਟਾਈਮ ਲੀਡਰਜ਼ ਕਨਕਲੇਵ' ਨੂੰ ਸੰਬੋਧਨ ਕਰਨਗੇ ਅਤੇ ਨੇਸਕੋ ਪ੍ਰਦਰਸ਼ਨੀ ਕੇਂਦਰ, ਮੁੰਬਈ ਵਿਖੇ ਆਯੋਜਿਤ 'ਇੰਡੀਆ ਮੈਰੀਟਾਈਮ ਵੀਕ 2025' ਵਿਖੇ ਗਲੋਬਲ ਮੈਰੀਟਾਈਮ ਸੀਈਓ ਫੋਰਮ ਦੀ ਪ੍ਰਧਾਨਗੀ ਕਰਨਗੇ।ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ ਪਹਿਲ ਦੇ 11 ਸਾਲ ਪੂਰੇ ਹੋਣ ’ਤੇ ਖ਼ੁਸ਼ੀ ਪ੍ਰਗਟਾਈ
September 25th, 01:01 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੇਕ ਇਨ ਇੰਡੀਆ ਪਹਿਲ ਦੀ 11ਵੀਂ ਵਰ੍ਹੇਗੰਢ ਮੌਕੇ ਭਾਰਤ ਦੀ ਸਮੁੱਚੀ ਆਰਥਿਕ ਸਥਿਤੀ ਅਤੇ ਉੱਦਮਤਾ ਈਕੋਸਿਸਟਮ ’ਤੇ ਇਸ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਲੈ ਕੇ ਖ਼ੁਸ਼ੀ ਪ੍ਰਗਟਾਈ। ਸ਼੍ਰੀ ਮੋਦੀ ਨੇ ਮੇਕ ਇਨ ਇੰਡੀਆ ਵੱਲੋਂ ਭਾਰਤ ਦੇ ਉੱਦਮੀਆਂ ਨੂੰ ਦਿੱਤੇ ਗਏ ਹੁਲਾਰੇ ਅਤੇ ਇਸ ਦੇ ਆਲਮੀ ਪ੍ਰਭਾਵ ਦੀ ਸ਼ਲਾਘਾ ਕੀਤੀ।ਪ੍ਰਧਾਨ ਮੰਤਰੀ ਨੇ ਸ੍ਰੀ ਨਾਰਾਇਣ ਦੀ ਜਨਮ ਵਰ੍ਹੇਗੰਢ 'ਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਯਾਦ ਕੀਤਾ
September 07th, 04:37 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਨਾਰਾਇਣ ਦੀ ਜਨਮ ਵਰ੍ਹੇਗੰਢ 'ਤੇ, ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਸਾਡੇ ਸਮਾਜਿਕ ਅਤੇ ਅਧਿਆਤਮਿਕ ਦ੍ਰਿਸ਼ 'ਤੇ ਇਨ੍ਹਾਂ ਦੇ ਪ੍ਰਭਾਵ ਨੂੰ ਯਾਦ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ, ਸਮਾਨਤਾ , ਦਇਆ ਅਤੇ ਵਿਸ਼ਵਵਿਆਪੀ ਭਾਈਚਾਰੇ ਦੀਆਂ ਉਨ੍ਹਾਂ ਦੀਆਂ ਸਿੱਖਿਆਵਾਂ ਵਿਆਪਕ ਤੌਰ 'ਤੇ ਗੂੰਜਦੀਆਂ ਹਨ,ਅਗਲੇ ਦਹਾਕੇ ਲਈ ਭਾਰਤ-ਜਾਪਾਨ ਸੰਯੁਕਤ ਦ੍ਰਿਸ਼ਟੀਕੋਣ : ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਅੱਠ ਸੂਤਰੀ ਦਿਸ਼ਾਵਾਂ
August 29th, 07:11 pm
ਭਾਰਤ ਅਤੇ ਜਾਪਾਨ, ਦੋ ਦੇਸ਼ ਜੋ ਵਿਧੀ ਦੇ ਸ਼ਾਸਨ ‘ਤੇ ਅਧਾਰਿਤ ਇੱਕ ਸੁਤੰਤਰ, ਖੁੱਲ੍ਹੇ, ਸ਼ਾਂਤੀਪੂਰਨ, ਸਮ੍ਰਿੱਧ ਅਤੇ ਦਬਾਅ-ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸੰਯੁਕਤ ਦ੍ਰਿਸ਼ਟੀਕੋਣ ਰੱਖਦੇ ਹਨ, ਦੋ ਅਰਥਵਿਵਸਥਾਵਾਂ ਜਿਨ੍ਹਾਂ ਦੇ ਕੋਲ ਪੂਰਕ ਸੰਸਾਧਨ ਸੰਪੰਨਤਾ, ਤਕਨੀਕੀ ਸਮਰੱਥਾਵਾਂ ਅਤੇ ਲਾਗਤ ਮੁਕਾਬਲੇਬਾਜ਼ੀ ਹੈ ਅਤੇ ਦੋ ਦੇਸ਼ ਜਿਨ੍ਹਾਂ ਦੇ ਕੋਲ ਮੈਤਰੀ ਅਤੇ ਆਪਸੀ ਸਦਭਾਵਨਾ ਦੀ ਲੰਬੀ ਪਰੰਪਰਾ ਹੈ, ਅਗਲੇ ਦਹਾਕੇ ਵਿੱਚ ਆਪਣੇ ਦੇਸ਼ਾਂ ਅਤੇ ਵਿਸ਼ਵ ਵਿੱਚ ਹੋਣ ਵਾਲੇ ਪਰਿਵਰਤਨਾਂ ਅਤੇ ਮੌਕਿਆਂ ਦਾ ਸੰਯੁਕਤ ਤੌਰ ‘ਤੇ ਲਾਭ ਉਠਾਉਣ, ਸਾਡੇ ਸਬੰਧਿਤ ਘਰੇਲੂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਅਤੇ ਸਾਡੇ ਦੇਸ਼ਾਂ ਅਤੇ ਅਗਲੀ ਪੀੜ੍ਹੀ ਦੇ ਲੋਕਾਂ ਨੂੰ ਪਹਿਲਾਂ ਤੋਂ ਕਿਤੇ ਵੱਧ ਕਰੀਬ ਲਿਆਉਣ ਦੀ ਆਪਣੀ ਅਭਿਲਾਸ਼ਾ ਵਿਅਕਤ ਕਰਦੇ ਹਨ।ਨਵੀਂ ਦਿੱਲੀ ਦੇ ਕਰਤਵਯ ਪਥ ‘ਤੇ ਕਰਤਵਯ ਭਵਨ ਦੇ ਉਦਘਾਟਨ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 06th, 07:00 pm
ਕੇਂਦਰ ਸਰਕਾਰ ਵਿੱਚ ਮੰਤਰੀਮੰਡਲ (ਕੈਬਨਿਟ) ਦੇ ਸਾਰੇ ਸਾਥੀ, ਉਪਸਥਿਤ ਮਾਣਯੋਗ ਸਾਂਸਦਗਣ, ਸਰਕਾਰ ਦੇ ਸਾਰੇ ਕਰਮਚਾਰੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ !ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਕਰਤਵਯ ਪਥ ‘ਤੇ ਕਰਤਵਯ ਭਵਨ (Kartavya Bhavan) ਦੇ ਉਦਘਾਟਨ ਪ੍ਰੋਗਰਾਮ ਨੂੰ ਸੰਬੋਧਨ ਕੀਤਾ
August 06th, 06:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਕਰਤਵਯ ਪਥ ‘ਤੇ ਕਰਤਵਯ ਭਵਨ-3 (Kartavya Bhavan-3) ਉਦਘਾਟਨ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਕਿਹਾ ਕਿ ਕ੍ਰਾਂਤੀ ਦਾ ਅਗਸਤ ਮਹੀਨਾ 15 ਅਗਸਤ ਤੋਂ ਪਹਿਲੇ ਇੱਕ ਹੋਰ ਇਤਿਹਾਸਕ ਮਹੱਤਵਪੂਰਨ ਉਪਲਬਧੀ ਲੈ ਕੇ ਆਇਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਭਾਰਤ ਇੱਕ ਤੋਂ ਬਾਅਦ ਇੱਕ ਆਧੁਨਿਕ ਭਾਰਤ ਦੇ ਨਿਰਮਾਣ ਨਾਲ ਜੁੜੀਆਂ ਪ੍ਰਮੁੱਖ ਉਪਲਬਧੀਆਂ ਦਾ ਗਵਾਹ ਬਣ ਰਿਹਾ ਹੈ। ਸ਼੍ਰੀ ਮੋਦੀ ਨੇ ਨਵੀਂ ਦਿੱਲੀ ਦਾ ਉਲੇਖ ਕਰਦੇ ਹੋਏ, ਹਾਲ ਦੇ ਇਨਫ੍ਰਾਸਟ੍ਰਕਚਰਲ ਲੈਂਡਮਾਰਕਸ: ਕਰਤਵਯ ਪਥ, ਨਵੇਂ ਸੰਸਦ ਭਵਨ, ਨਵੇਂ ਰੱਖਿਆ ਦਫ਼ਤਰ ਕੰਪਲੈਕਸ, ਭਾਰਤ ਮੰਡਪਮ, ਯਸ਼ੋਭੂਮੀ, ਸ਼ਹੀਦਾਂ ਨੂੰ ਸਮਰਪਿਤ ਰਾਸ਼ਟਰੀ ਯੁੱਧ ਸਮਾਰਕ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ਅਤੇ ਹੁਣ ਕਰਤਵਯ ਭਵਨ ਨੂੰ ਸੂਚੀਬੱਧ ਕੀਤਾ। ਇਸ ਬਾਤ ‘ਤੇ ਬਲ ਦਿੰਦੇ ਹੋਏ ਕਿ ਇਹ ਕੇਵਲ ਨਵੀਆਂ ਇਮਾਰਤਾਂ ਜਾਂ ਨਿਯਮਿਤ ਬੁਨਿਆਦੀ ਢਾਂਚੇ ਨਹੀਂ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ (Amrit Kaal) ਵਿੱਚ, ਵਿਕਸਿਤ ਭਾਰਤ ਨੂੰ ਆਕਾਰ ਦੇਣ ਵਾਲੀਆਂ ਨੀਤੀਆਂ ਇਨ੍ਹਾਂ ਹੀ ਢਾਂਚਿਆਂ ਵਿੱਚ ਤਿਆਰ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੇ ਦਹਾਕਿਆਂ ਵਿੱਚ, ਰਾਸ਼ਟਰ ਦੀ ਦਿਸ਼ਾ ਇਨ੍ਹਾਂ ਸੰਸਥਾਨਾਂ ਤੋਂ ਨਿਰਧਾਰਿਤ ਕੀਤੀ ਜਾਵੇਗੀ। ਉਨ੍ਹਾਂ ਨੇ ਕਰਤਵਯ ਭਵਨ ਦੇ ਉਦਘਾਟਨ ‘ਤੇ ਸਾਰੇ ਨਾਗਰਿਕਾਂ ਨੂੰ ਵਧਾਈਆਂ ਦਿੱਤੀ ਅਤੇ ਇਸ ਦੇ ਨਿਰਮਾਣ ਵਿੱਚ ਲਗੇ ਇੰਜੀਨੀਅਰਾਂ ਅਤੇ ਸ਼੍ਰਮਜੀਵੀਆਂ (Shramjeevis) ਦਾ ਵੀ ਆਭਾਰ ਵਿਅਕਤ ਕੀਤਾ।ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਨਾਲ ਸਾਂਝੀ ਪ੍ਰੈੱਸ ਸਟੇਟਮੈਂਟ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
July 24th, 04:20 pm
ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਸਟਾਰਮਰ ਦੇ ਗਰਮਜੋਸ਼ੀ ਭਰੇ ਸੁਆਗਤ-ਸਤਿਕਾਰ ਲਈ, ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਅੱਜ ਸਾਡੇ ਸਬੰਧਾਂ ਵਿੱਚ ਇੱਕ ਇਤਿਹਾਸਕ ਦਿਵਸ ਹੈ। ਮੈਨੂੰ ਪ੍ਰਸੰਨਤਾ ਹੈ ਕਿ ਕਈ ਵਰ੍ਹਿਆਂ ਦੀ ਮਿਹਨਤ ਤੋਂ ਬਾਅਦ, ਅੱਜ ਦੋਨੋਂ ਦੇਸ਼ਾਂ ਦਰਮਿਆਨ Comprehensive Economic and Trade Agreement ਸੰਪੰਨ ਹੋਇਆ ਹੈ।ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
July 24th, 04:00 pm
ਮੈਂ ਦਿਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਇਸ ਸੁਆਗਤ ਦੇ ਲਈ, ਸ਼ਾਨਦਾਰ ਸਨਮਾਨ ਦੇ ਲਈ ਅਤੇ ਚੈਕਰਸ ਵਿੱਚ ਅੱਜ ਇੱਕ ਨਵਾਂ ਇਤਿਹਾਸ ਰਚਣ ਅਸੀਂ ਜਾ ਰਹੇ ਹਾਂ। ਅਤੇ ਭਾਰਤ ਅਤੇ UK ਮਿਲ ਕੇ ਇੱਕ ਨਵਾਂ ਇਤਿਹਾਸ ਦੀ ਨੀਂਹ ਰੱਖ ਰਹੇ ਹਾਂ।ਪ੍ਰਧਾਨ ਮੰਤਰੀ ਨੇ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
July 24th, 03:59 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 -24 ਜੁਲਾਈ 2025 ਨੂੰ ਯੂਨਾਈਟਿਡ ਕਿੰਗਡਮ ਦੇ ਆਪਣੇ ਸਰਕਾਰੀ ਦੌਰੇ ਦੌਰਾਨ ਅੱਜ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ, ਮਾਣਯੋਗ ਸਰ ਕੀਰ ਸਟਾਰਮਰ (Sir Keir Starmer) ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਸਟਾਰਮਰ ਨੇ ਬਕਿੰਘਮਸ਼ਾਇਰ ਵਿੱਚ ਯੂਕੇ ਦੇ ਪ੍ਰਧਾਨ ਮੰਤਰੀ ਦੇ ਕੰਟ੍ਰੀ ਰੈਜ਼ੀਡੇਂਸ ਚੈਕਰਸ ਵਿਖੇ ਪਹੁੰਚਣ 'ਤੇ ਮੋਦੀ ਦਾ ਨਿੱਘਾ ਸਵਾਗਤ ਕੀਤਾ। ਦੋਵਾਂ ਨੇਤਾਵਾਂ ਨੇ ਵਨ-ਔਨ-ਵਨ ਮੀਟਿੰਗ ਦੇ ਨਾਲ- ਨਾਲ ਵਫ਼ਦ ਪੱਧਰ ਦੀ ਵਾਰਤਾ ਵੀ ਕੀਤੀ।ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਵਰਲਡ ਏਅਰ ਟ੍ਰਾਂਸਪੋਰਟ ਸਮਿਟ ਦੇ ਪਲੀਨਰੀ (ਸੰਪੂਰਨ) ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
June 02nd, 05:34 pm
ਕੇਂਦਰ ਵਿੱਚ ਮੇਰੇ ਸਹਿਯੋਗੀ ਰਾਮਮੋਹਨ ਨਾਇਡੂ ਜੀ, ਮੁਰਲੀਧਰ ਮੋਹੋਲ ਜੀ, IATA ਬੋਰਡ ਆਵ੍ ਗਵਰਨਰਸ ਦੇ ਚੇਅਰਮੈਨ ਪੀਟਰ ਐਲਬਰਸ ਜੀ, IATA ਦੇ ਡਾਇਰੈਕਟਰ ਜਨਰਲ ਵਿਲੀ ਵਾਲਸ਼ ਜੀ, ਇੰਡੀਗੋ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਭਾਟੀਆ ਜੀ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਏਟੀਏ (IATA) ਦੀ 81ਵੀਂ ਵਾਰਸ਼ਿਕ ਜਨਰਲ ਮੀਟਿੰਗ ਅਤੇ ਵਰਲਡ ਏਅਰ ਟ੍ਰਾਂਸਪੋਰਟ ਸਮਿਟ (World Air Transport Summit) ਦੇ ਸੰਪੂਰਨ ਸੈਸ਼ਨ (plenary Session) ਨੂੰ ਸੰਬੋਧਨ ਕੀਤਾ
June 02nd, 05:00 pm
ਵਿਸ਼ਵ ਪੱਧਰੀ ਹਵਾਈ ਇਨਫ੍ਰਾਸਟ੍ਰਕਚਰ ਵਿਕਸਿਤ ਕਰਨ ਅਤੇ ਕਨੈਕਟਿਵਿਟੀ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ-IATA) ਦੀ 81ਵੀਂ ਵਾਰਸ਼ਿਕ ਜਨਰਲ ਮੀਟਿੰਗ (ਏਜੀਐੱਮ-AGM) ਅਤੇ ਵਰਲਡ ਏਅਰ ਟ੍ਰਾਂਸਪੋਰਟ ਸਮਿਟ (ਡਬਲਿਊਏਟੀਐੱਸ-WATS) ਦੇ ਸੰਪੂਰਨ ਸੈਸ਼ਨ (plenary session) ਨੂੰ ਸੰਬੋਧਨ ਕੀਤਾ। ਭਾਰਤ ਮੰਡਪਮ (Bharat Mandapam), ਵਿੱਚ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਅਤਿਥੀਆਂ ਦਾ ਸੁਆਗਤ ਕੀਤਾ ਅਤੇ ਚਾਰ ਦਹਾਕਿਆਂ ਦੇ ਬਾਅਦ ਭਾਰਤ ਵਿੱਚ ਆਯੋਜਿਤ ਇਸ ਸਮਾਗਮ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਇਸ ਅਵਧੀ ਦੇ ਦੌਰਾਨ ਭਾਰਤ ਵਿੱਚ ਹੋਏ ਪਰਿਵਰਤਨਕਾਰੀ ਬਦਲਾਵਾਂ ‘ਤੇ ਜ਼ੋਰ ਦਿੰਦੇ ਹੋਏ ਦੱਸਿਆ ਕਿ ਅੱਜ ਦਾ ਭਾਰਤ ਪਹਿਲੇ ਤੋਂ ਕਿਤੇ ਅਧਿਕ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਨਾ ਕੇਵਲ ਇੱਕ ਵਿਸ਼ਾਲ ਬਜ਼ਾਰ ਦੇ ਰੂਪ ਵਿੱਚ, ਬਲਕਿ ਨੀਤੀ ਅਗਵਾਈ, ਇਨੋਵੇਸ਼ਨ ਅਤੇ ਸਮਾਵੇਸ਼ੀ ਵਿਕਾਸ ਦੇ ਪ੍ਰਤੀਕ ਦੇ ਰੂਪ ਵਿੱਚ ਗਲੋਬਲ ਏਵੀਏਸ਼ਨ ਈਕੋਸਿਸਟਮ (global aviation ecosystem) ਵਿੱਚ ਭਾਰਤ ਦੀ ਭੂਮਿਕਾ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਭਾਰਤ ਸਪੇਸ-ਏਵੀਏਸ਼ਨ ਕਨਵਰਜੈਂਸ (space-aviation convergence) ਵਿੱਚ ਇੱਕ ਗਲੋਬਲ ਲੀਡਰ (global leader) ਦੇ ਰੂਪ ਵਿੱਚ ਉੱਭਰ ਰਿਹਾ ਹੈ।” ਉਨ੍ਹਾਂ ਨੇ ਇਹ ਭੀ ਕਿਹਾ ਕਿ ਸਿਵਲ ਏਵੀਏਸ਼ਨ ਸੈਕਟਰ ਵਿੱਚ ਪਿਛਲੇ ਦਹਾਕੇ ਵਿੱਚ ਇਤਿਹਾਸਿਕ ਪ੍ਰਗਤੀ ਹੋਈ ਹੈ, ਜਿਸ ਨੂੰ ਸਾਰੇ ਜਾਣਦੇ ਹਨ।ਦ ਵਰਲਡ ਦਿਸ ਵੀਕ ਔਨ ਇੰਡੀਆ
April 22nd, 12:27 pm
ਕੂਟਨੀਤਕ ਫੋਨ ਕਾਲਾਂ ਤੋਂ ਲੈ ਕੇ ਸ਼ਾਨਦਾਰ ਵਿਗਿਆਨਕ ਖੋਜਾਂ ਤੱਕ, ਇਸ ਹਫ਼ਤੇ ਆਲਮੀ ਮੰਚ 'ਤੇ ਭਾਰਤ ਦੀ ਮੌਜੂਦਗੀ ਸਹਿਯੋਗ, ਇਨੋਵੇਸ਼ਨ ਅਤੇ ਸੱਭਿਆਚਾਰਕ ਮਾਣ ਨਾਲ ਚਿੰਨ੍ਹਿਤ ਸੀ।ਪ੍ਰਧਾਨ ਮੰਤਰੀ ਦਾ ਮੌਰੀਸ਼ਸ ਦੀ ਸਰਕਾਰੀ ਯਾਤਰਾ ਤੋਂ ਪਹਿਲਾਂ ਰਵਾਨਗੀ ਬਿਆਨ
March 10th, 06:18 pm
ਮੇਰੇ ਦੋਸਤ ਪ੍ਰਧਾਨ ਮੰਤਰੀ ਡਾ. ਨਵੀਨਚੰਦ੍ਰ ਰਾਮਗੁਲਾਮ (Dr. Navinchandra Ramgoolam) ਦੇ ਸੱਦੇ ‘ਤੇ, ਮੈਂ ਮੌਰੀਸ਼ਸ ਦੇ 57ਵੇਂ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਦੇ ਲਈ ਮੌਰੀਸ਼ਸ ਦੀ ਦੋ ਦਿਨ ਦੀ ਸਰਕਾਰੀ ਯਾਤਰਾ ‘ਤੇ ਜਾ ਰਿਹਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਮਾਰਚ ਨੂੰ ਰੋਜ਼ਗਾਰ ਵਿਸ਼ੇ ‘ਤੇ ਪੋਸਟ-ਬਜਟ ਵੈਬੀਨਾਰ ਵਿੱਚ ਹਿੱਸਾ ਲੈਣਗੇ
March 04th, 05:09 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਮਾਰਚ ਨੂੰ ਕਰੀਬ 1:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੋਜ਼ਗਾਰ ‘ਤੇ ਪੋਸਟ-ਬਜਟ ਵੈਬੀਨਾਰ ਵਿੱਚ ਹਿੱਸਾ ਲੈਣਗੇ। ਵੈਬੀਨਾਰ ਦੇ ਮੁੱਖ ਵਿਸ਼ਿਆਂ ਵਿੱਚ ਲੋਕਾਂ ਵਿੱਚ ਨਿਵੇਸ਼, ਅਰਥਵਿਵਸਥਾ ਅਤੇ ਇਨੋਵੇਸ਼ਨ ਸ਼ਾਮਲ ਹਨ। ਪ੍ਰਧਾਨ ਮੰਤਰੀ ਇਸ ਮੌਕੇ ‘ਤੇ ਮੌਜੂਦ ਇਕੱਠ ਨੂੰ ਸੰਬੋਧਨ ਵੀ ਕਰਨਗੇ।ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 23rd, 06:11 pm
ਭੈਯਾ ਹਰੌ ਬੋਲੋ ਮਤੰਗੇਸ਼ਵਰ ਭਗਵਾਨ ਕੀ ਜੈ, ਬਾਗੇਸ਼ਵਰ ਧਾਮ ਕੀ ਜੈ, ਜੈ ਜਟਾਸ਼ੰਕਰ ਧਾਮ ਕੀ ਜੈ, ਅਪੁਨ ਓਂਰਣ ਖਾਂ ਮੋਰੀ ਤਰਫ ਸੇਂ ਦੋਈ ਹਾਂਥ, ਜੋਰ ਕੇ ਰਾਮ-ਰਾਮ ਜੂ। (भैया हरौ बोलो मतंगेश्वर भगवान की जै, बागेश्वर धाम की जै, जय जटाशंकर धाम की जै, अपुन ओंरण खाँ मोरी तरफ सें दोई हाँथ, जोर के राम-राम जू।) ਪ੍ਰੋਗਰਾਮ ਵਿੱਚ ਉਪਸਥਿਤ ਮੱਧ ਪ੍ਰਦੇਸ਼ ਦੇ ਗਵਰਨਰ ਸ਼੍ਰੀ ਮੰਗੂਭਾਈ ਪਟੇਲ, ਮੁੱਖ ਮੰਤਰੀ ਭਾਈ ਮੋਹਨ ਯਾਦਵ ਜੀ, ਜਗਤਗੁਰੂ ਪੂਜਯ ਰਾਮਭਦ੍ਰਾਚਾਰਿਆ ਜੀ, ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਸ਼੍ਰੀ ਧੀਰੇਂਦਰ ਸ਼ਾਸਤ੍ਰੀ ਜੀ, ਸਾਧਵੀ ਰਿਤੰਭਰਾ ਜੀ, ਸਵਾਮੀ ਚਿਦਾਨੰਦ ਸਰਸਵਤੀ ਜੀ, ਮਹੰਤ ਸ਼੍ਰੀ ਬਾਲਕ ਯੋਗੇਸ਼ਚਰਦਾਸ ਜੀ, ਇਸੇ ਖੇਤਰ ਦੇ ਸਾਂਸਦ ਵਿਸ਼ਣੁਦੇਵ ਸ਼ਰਮਾ ਜੀ, ਹੋਰ ਮਹਾਨੁਭਾਵ ਜੀ ਅਤੇ ਪਿਆਰੇ ਭਾਈਓ ਅਤੇ ਭੈਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਿਆ
February 23rd, 04:25 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ ਦੇ ਛਤਰਪੁਰ ਜ਼ਿਲ੍ਹੇ ਦੇ ਗੜ੍ਹਾ ਪਿੰਡ ਵਿੱਚ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਹ ਇੰਨ੍ਹੇ ਘੱਟ ਸਮੇਂ ਵਿੱਚ ਦੂਸਰੀ ਵਾਰ ਬੁੰਦੇਲਖੰਡ ਆਏ ਹਨ। ਉਨ੍ਹਾਂ ਨੇ ਕਿਹਾ ਕਿ ਅਧਿਆਤਿਕ ਕੇਂਦਰ ਬਾਗੇਸ਼ਵਰ ਧਾਮ ਜਲਦੀ ਹੀ ਹੈਲਥ ਸੈਂਟਰ ਵੀ ਬਣੇਗਾ। ਉਨ੍ਹਾਂ ਨੇ ਕਿਹਾ ਕਿ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ 10 ਏਕੜ ਖੇਤਰ ਵਿੱਚ ਬਣਾਇਆ ਜਾਵੇਗਾ ਅਤੇ ਪਹਿਲੇ ਪੜਾਅ ਵਿੱਚ 100 ਬਿਸਤਰਿਆਂ ਦੀ ਸੁਵਿਧਾ ਤਿਆਰ ਹੋਵੇਗੀ। ਉਨ੍ਹਾਂ ਨੇ ਇਸ ਨੇਕ ਕੰਮ ਦੇ ਲਈ ਸ਼੍ਰੀ ਧੀਰੇਂਦਰ ਸ਼ਾਸਤਰੀ ਨੂੰ ਵਧਾਈ ਦਿੱਤੀ ਅਤੇ ਬੁੰਦੇਲਖੰਡ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਭਾਰਤੀ ਮਿਟਿਰਯੋਲੌਜਿਕਲ ਵਿਭਾਗ ਨੇ 150ਵੇਂ ਸਥਾਪਨਾ ਦਿਵਸ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
January 14th, 10:45 am
ਅੱਜ ਅਸੀਂ ਭਾਰਤੀ ਮੌਸਮ ਵਿਭਾਗ, IMD ਦੇ 150 ਸਾਲ ਸੈਲੀਬ੍ਰੇਟ ਕਰ ਰਹੇ ਹਾਂ। IMD ਦੇ ਇਹ 150 ਸਾਲ, ਇਹ ਕੇਵਲ ਭਾਰਤੀ ਮੌਸਮ ਵਿਭਾਗ ਦੀ ਯਾਤਰਾ ਹੈ, ਅਜਿਹਾ ਨਹੀਂ ਹੈ। ਇਹ ਸਾਡੇ ਭਾਰਤ ਵਿੱਚ ਆਧੁਨਿਕ ਸਾਇੰਸ ਅਤੇ ਟੈਕਨੋਲੋਜੀ ਦੀ ਵੀ ਇੱਕ ਗੌਰਵਸ਼ਾਲੀ ਯਾਤਰਾ ਹੈ। IMD ਨੇ ਇਸ ਡੇਢ ਸੌ ਸਾਲਾਂ ਵਿੱਚ ਨਾ ਕੇਵਲ ਕਰੋੜਾਂ ਭਾਰਤੀਆਂ ਦੀ ਸੇਵਾ ਕੀਤੀ ਹੈ, ਬਲਕਿ ਭਾਰਤ ਦੀ ਵਿਗਿਆਨਕ ਯਾਤਰਾ ਦਾ ਵੀ ਪ੍ਰਤੀਕ ਬਣਿਆ ਹੈ। ਇਨ੍ਹਾਂ ਉਪਲੱਬਧੀਆਂ ’ਤੇ ਅੱਜ ਡਾਕ ਟਿਕਟ ਅਤੇ ਵਿਸ਼ੇਸ਼ coin ਵੀ ਰਿਲੀਜ਼ ਕੀਤਾ ਗਿਆ ਹੈ। 2047 ਵਿੱਚ, ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗਾ, ਤਦ ਭਾਰਤੀ ਮੌਸਮ ਵਿਭਾਗ ਦਾ ਸਵਰੂਪ ਕੀ ਹੋਵੇਗਾ, ਇਸ ਦੇ ਲਈ ਵਿਜ਼ਨ document ਵੀ ਜਾਰੀ ਹੋਇਆ ਹੈ।