ਓਡੀਸ਼ਾ ਦੇ ਝਾਰਸੁਗੁੜਾ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
September 27th, 11:45 am
ਇੱਥੇ ਕੁਝ ਨੌਜਵਾਨ ਸਾਥੀ ਬਹੁਤ ਸਾਰੀਆਂ ਕਲਾਕ੍ਰਿਤੀਆਂ ਬਣਾ ਕੇ ਲਿਆਏ ਹਨ, ਓਡੀਸ਼ਾ ਵਿੱਚ ਕਲਾ ਪ੍ਰਤੀ ਪਿਆਰ ਵਿਸ਼ਵ ਪ੍ਰਸਿੱਧ ਹੈ, ਮੈਂ ਤੁਹਾਡੇ ਸਾਰਿਆਂ ਦੀ ਇਹ ਭੇਟ ਤੋਹਫ਼ੇ ਨੂੰ ਸਵੀਕਾਰ ਕਰਦਾ ਹਾਂ ਅਤੇ ਮੇਰੇ ਐੱਸਪੀਜੀ ਦੇ ਸਾਥੀਆਂ ਨੂੰ ਕਹਿੰਦਾ ਹਾਂ ਕਿ ਉਹ ਸਾਰੀ ਚੀਜ਼ਾਂ ਤੁਹਾਡੇ ਤੋਂ ਕੁਲੈਕਟ ਕਰ ਲੈਣ, ਤੁਸੀਂ ਜੇ ਪਿੱਛੇ ਅਪਣਾ ਨਾਮ ਪਤਾ ਲਿਖਦੇ ਹੋ, ਤਾਂ ਮੇਰੇ ਵੱਲੋਂ ਇੱਕ ਚਿੱਠੀ ਜ਼ਰੂਰ ਮਿਲੇਗੀ ਤੁਹਾਨੂੰ। ਉੱਥੇ ਵੀ ਪਿੱਛੇ ਕੋਈ ਇੱਕ ਬੱਚਾ ਕੁਝ ਲੈ ਕੇ ਖੜ੍ਹਾ ਹੈ; ਉਸ ਦੇ ਹੱਥ ਦੁਖ ਜਾਣਗੇ, ਕਦੋਂ ਤੋਂ ਕਈ ਹੱਥ ਵਿੱਚ ਲੈ ਕੇ ਉਹ ਵੀ ਜ਼ਰਾ ਕੁਲੈਕਟ ਕਰ ਲਓ ਭਾਈ, ਕੋਈ ਮਦਦ ਕਰੋ ਉਨ੍ਹਾਂ ਦੀ। ਜੇ ਕਰ ਤੁਸੀਂ ਪਿੱਛੇ ਆਪਣਾ ਨਾਮ ਲਿਖਿਆ ਹੈ, ਤਾਂ ਮੈਂ ਤੁਹਾਨੂੰ ਜ਼ਰੂਰ ਚਿੱਠੀ ਲਿਖਾਂਗਾ। ਮੈਂ ਤੁਹਾਡੇ ਇਸ ਪਿਆਰ ਲਈ ਇਸ ਕਲਾਕ੍ਰਿਤੀ ਨੂੰ ਤਿਆਰ ਕਰਨ ਲਈ ਤੁਸੀਂ ਸਾਰੇ ਨੌਜਵਾਨਾਂ ਦਾ, ਮਹਿਲਾਵਾਂ ਦਾ ਅਤੇ ਛੋਟੇ-ਛੋਟੇ ਬੱਚਿਆਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਓਡੀਸ਼ਾ ਦੇ ਝਾਰਸੁਗੁੜਾ ਵਿੱਚ 60,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
September 27th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਡੀਸ਼ਾ ਦੇ ਝਾਰਸੁਗੁੜਾ ਵਿੱਚ 60,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਪਤਵੰਤੇ ਸੱਜਣਾਂ ਨੂੰ ਆਪਣੀਆਂ ਸਤਿਕਾਰ ਸਹਿਤ ਸ਼ੁਭਕਾਮਨਾਵਾਂ ਦਿੱਤੀਆਂ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਨਰਾਤਿਆਂ ਦਾ ਉਤਸਵ ਇਸ ਸਮੇਂ ਮਨਾਇਆ ਜਾ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਸ਼ੁਭ ਦਿਨਾਂ ਵਿੱਚ, ਉਨ੍ਹਾਂ ਨੂੰ ਮਾਂ ਸਮਾਲੇਈ ਅਤੇ ਮਾਂ ਰਾਮਚੰਡੀ ਦੀ ਪਵਿੱਤਰ ਧਰਤੀ 'ਤੇ ਜਾਣ ਅਤੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਮਾਵਾਂ ਅਤੇ ਭੈਣਾਂ ਦੀ ਮੌਜੂਦਗੀ ਨੂੰ ਨੋਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਹੀ ਤਾਕਤ ਦਾ ਸੱਚਾ ਸਰੋਤ ਹਨ, ਉਨ੍ਹਾਂ ਨੇ ਲੋਕਾਂ ਨੂੰ ਨਮਸਕਾਰ ਕੀਤਾ।ਵੀਡੀਓ ਕਾਨਫ਼ਰੰਸਿੰਗ ਰਾਹੀਂ ਬਿਹਾਰ ਦੀ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ
September 26th, 11:30 am
ਨਰਾਤਿਆਂ ਦੇ ਇਨ੍ਹਾਂ ਪਵਿੱਤਰ ਦਿਨਾਂ ਵਿੱਚ ਅੱਜ ਮੈਨੂੰ ਬਿਹਾਰ ਦੀ ਮਹਿਲਾ ਸ਼ਕਤੀ ਨਾਲ, ਉਨ੍ਹਾਂ ਦੀਆਂ ਖ਼ੁਸ਼ੀਆਂ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਹੈ। ਮੈਂ ਇੱਥੇ ਸਕ੍ਰੀਨ ’ਤੇ ਦੇਖ ਰਿਹਾ ਸੀ, ਲੱਖਾਂ ਮਹਿਲਾਵਾਂ-ਭੈਣਾਂ ਦਿਖ ਰਹੀਆਂ ਹਨ। ਨਰਾਤਿਆਂ ਦੇ ਇਸ ਪਵਿੱਤਰ ਤਿਉਹਾਰ ਦੌਰਾਨ ਤੁਹਾਡੇ ਸਭ ਦੇ ਆਸ਼ੀਰਵਾਦ, ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡੀ ਤਾਕਤ ਹਨ। ਮੈਂ ਅੱਜ ਤੁਹਾਡਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ ਅਤੇ ਅੱਜ ਤੋਂ 'ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ' ਸ਼ੁਰੂ ਕੀਤੀ ਜਾ ਰਹੀ ਹੈ। ਇਸ ਯੋਜਨਾ ਨਾਲ ਹੁਣ ਤੱਕ, ਜਿਵੇਂ ਮੈਨੂੰ ਦੱਸਿਆ ਗਿਆ, 75 ਲੱਖ ਭੈਣਾਂ ਜੁੜ ਚੁੱਕੀਆਂ ਹਨ। ਹੁਣ ਇੱਕੋ ਸਮੇਂ ਇਨ੍ਹਾਂ ਸਾਰੀਆਂ 75 ਲੱਖ ਭੈਣਾਂ ਦੇ ਬੈਂਕ ਖ਼ਾਤਿਆਂ ਵਿੱਚ 10-10 ਹਜ਼ਾਰ ਰੁਪਏ ਭੇਜੇ ਗਏ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਦੀ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ ਕੀਤੀ
September 26th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ਦੀ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਨਰਾਤਿਆਂ ਦੇ ਸ਼ੁਭ ਮੌਕੇ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਬਿਹਾਰ ਦੀਆਂ ਮਹਿਲਾਵਾਂ ਨਾਲ ਇਸ ਤਿਉਹਾਰ ਵਿੱਚ ਸ਼ਾਮਿਲ ਹੋਣ 'ਤੇ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ ਹੋ ਰਹੀ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ 75 ਲੱਖ ਮਹਿਲਾਵਾਂ ਪਹਿਲਾਂ ਹੀ ਇਸ ਪਹਿਲਕਦਮੀ ਨਾਲ ਜੁੜ ਚੁੱਕੀਆਂ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਇਨ੍ਹਾਂ 75 ਲੱਖ ਮਹਿਲਾਵਾਂ ਵਿੱਚੋਂ ਹਰੇਕ ਦੇ ਬੈਂਕ ਖਾਤਿਆਂ ਵਿੱਚ ਇੱਕੋ ਸਮੇਂ 10,000 ਰੁਪਏ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ।ਮੱਧ ਪ੍ਰਦੇਸ਼ ਦੇ ਧਾਰ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ
September 17th, 11:20 am
ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂਭਾਈ ਪਟੇਲ, ਇੱਥੋਂ ਦੇ ਪ੍ਰਸਿੱਧ ਮੁੱਖ ਮੰਤਰੀ ਸ਼੍ਰੀਮਾਨ ਮੋਹਨ ਯਾਦਵ ਜੀ, ਕੇਂਦਰ ਵਿੱਚ ਮੇਰੀ ਸਹਿਯੋਗੀ ਭੈਣ ਸਾਵਿਤ੍ਰੀ ਠਾਕੁਰ ਜੀ, ਦੇਸ਼ ਦੇ ਕੋਨੇ-ਕੋਨੇ ਤੋਂ ਇਸ ਸਮਾਗਮ ਦਾ ਹਿੱਸਾ ਬਣ ਰਹੇ ਸਾਰੇ ਕੇਂਦਰੀ ਮੰਤਰੀ, ਰਾਜਾਂ ਦੇ ਰਾਜਪਾਲ, ਰਾਜਾਂ ਦੇ ਮੁੱਖ ਮੰਤਰੀ, ਮੰਚ 'ਤੇ ਮੌਜੂਦ ਹੋਰ ਸਾਰੇ ਪਤਵੰਤੇ ਅਤੇ ਦੇਸ਼ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਧਾਰ ਵਿੱਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
September 17th, 11:19 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਧਾਰ ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਧਾਰ ਭੋਜਸ਼ਾਲਾ ਦੀ ਸਤਿਕਾਰਯੋਗ ਮਾਤਾ ਅਤੇ ਗਿਆਨ ਦੀ ਦੇਵੀ, ਵਾਗਦੇਵੀ ਦੇ ਚਰਨਾਂ ਵਿੱਚ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਹੁਨਰ ਅਤੇ ਸਿਰਜਣਾ ਦੇ ਦੇਵਤਾ, ਦੈਵੀ ਸ਼ਿਲਪਕਾਰ ਭਗਵਾਨ ਵਿਸ਼ਵਕਰਮਾ ਦੀ ਜਨਮ ਵਰ੍ਹੇਗੰਢ ਹੈ। ਉਨ੍ਹਾਂ ਨੇ ਭਗਵਾਨ ਵਿਸ਼ਵਕਰਮਾ ਨੂੰ ਨਮਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੀ ਸ਼ਿਲਪਕਲਾ ਅਤੇ ਸਮਰਪਣ ਨਾਲ ਦੇਸ਼ ਨਿਰਮਾਣ ਵਿੱਚ ਲੱਗੇ ਕਰੋੜਾਂ ਭਾਈਆਂ ਅਤੇ ਭੈਣਾਂ ਨੂੰ ਵੀ ਨਮਨ ਕੀਤਾ।ਪ੍ਰਧਾਨ ਮੰਤਰੀ ਨੇ ਵਿਸ਼ਵਕਰਮਾ ਜਯੰਤੀ 'ਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ
September 17th, 10:18 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, ਸ੍ਰਿਸ਼ਟੀ ਦੇ ਰਚਣਹਾਰ ਦੀ ਵਿਸ਼ੇਸ਼ ਪੂਜਾ ਦੇ ਇਸ ਪਵਿੱਤਰ ਮੌਕੇ 'ਤੇ, ਮੈਂ ਨਵੀਂ ਸਿਰਜਣਾ ਵਿੱਚ ਲੱਗੇ ਸਾਰੇ ਕਰਮਯੋਗੀਆਂ ਨੂੰ ਆਪਣੀਆਂ ਤਹਿ ਦਿਲੋਂ ਵਧਾਈਆਂ ਦਿੰਦਾ ਹਾਂ।‘ਵੋਕਲ ਫੌਰ ਲੋਕਲ’ - ‘ਮਨ ਕੀ ਬਾਤ’ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਸਵਦੇਸ਼ੀ ਮਾਣ ਨਾਲ ਤਿਉਹਾਰ ਮਨਾਉਣ ਦੀ ਅਪੀਲ ਕੀਤੀ
August 31st, 11:30 am
ਇਸ ਮਹੀਨੇ ਦੇ ‘ਮਨ ਕੀ ਬਾਤ’ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਸੁਰੱਖਿਆ ਬਲਾਂ ਅਤੇ ਨਾਗਰਿਕਾਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ। ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਖੇਡ ਸਮਾਗਮਾਂ, ਸੌਰ ਊਰਜਾ, ‘ਅਪ੍ਰੇਸ਼ਨ ਪੋਲੋ’ ਅਤੇ ਭਾਰਤੀ ਸੱਭਿਆਚਾਰ ਦੇ ਆਲਮੀ ਪ੍ਰਸਾਰ ਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਵੀ ਛੂਹਿਆ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਤਿਉਹਾਰਾਂ ਦੇ ਮੌਸਮ ਦੌਰਾਨ ਮੇਡ-ਇਨ-ਇੰਡੀਆ ਉਤਪਾਦਾਂ ਨੂੰ ਖਰੀਦਣ ਅਤੇ ਸਵੱਛਤਾ ਬਣਾਈ ਰੱਖਣ ਦੀ ਮਹੱਤਤਾ ਬਾਰੇ ਯਾਦ ਦਿਵਾਇਆ।ਪ੍ਰਧਾਨ ਮੰਤਰੀ ਨੇ ਵਿਸ਼ਵਕਰਮਾ ਜਯੰਤੀ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
September 17th, 09:07 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵਕਰਮਾ ਜਯੰਤੀ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਨਿਰਮਾਣ ਅਤੇ ਸਿਰਜਣ ਨਾਲ ਜੁੜੇ ਸਾਰੇ ਕੁਸ਼ਲ ਅਤੇ ਮਿਹਨਤੀ ਸ਼ਿਲਪਕਾਰਾਂ ਅਤੇ ਰਚਨਾਕਾਰਾਂ ਨੂੰ ਨਮਨ ਵੀ ਕੀਤਾ। ਸ਼੍ਰੀ ਮੋਦੀ ਨੇ ਵਿਸ਼ਵਾਸ ਜਤਾਇਆ ਕਿ ਵਿਕਸਿਤ ਅਤੇ ਆਤਮਨਿਰਭਰ ਭਾਰਤ ਦੇ ਸੰਕਲਪ ਦੀ ਸਿੱਧੀ ਵਿੱਚ ਉਨ੍ਹਾਂ ਦਾ ਯੋਗਦਾਨ ਸ਼ਾਨਦਾਰ ਰਹੇਗਾ।ਪ੍ਰਧਾਨ ਮੰਤਰੀ ਨੇ ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ ਭਗਵਾਨ ਵਿਸ਼ਵਕਰਮਾ ਨੂੰ ਨਮਨ ਕੀਤਾ
September 17th, 08:41 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ ਭਗਵਾਨ ਵਿਸ਼ਵਕਰਮਾ ਨੂੰ ਨਮਨ ਕੀਤਾ।ਯਸ਼ੋਭੂਮੀ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 17th, 06:08 pm
ਅੱਜ ਭਗਵਾਨ ਵਿਸ਼ਵਕਰਮਾ ਦੀ ਜਯੰਤੀ ਹੈ। ਇਹ ਦਿਨ ਸਾਡੇ ਪਾਰੰਪਰਿਕ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਮਰਪਿਤ ਹੈ। ਮੈਂ ਸਮੁੱਚੇ ਦੇਸ਼ਵਾਸੀਆਂ ਨੂੰ ਵਿਸ਼ਵਕਰਮਾ ਜਯੰਤੀ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਅੱਜ ਦੇ ਦਿਨ ਮੈਨੂੰ ਦੇਸ਼ ਭਰ ਦੇ ਲੱਖਾਂ ਵਿਸ਼ਵਕਰਮਾ ਸਾਥੀਆਂ ਨਾਲ ਜੁੜਣ ਦਾ ਅਵਸਰ ਮਿਲਿਆ ਹੈ। ਹੁਣ ਤੋਂ ਕੁਝ ਦੇਰ ਪਹਿਲਾਂ ਮੇਰੀਆਂ ਅਨੇਕਾਂ ਵਿਸ਼ਵਕਰਮਾ ਭਾਈ-ਭੈਣਾਂ ਨਾਲ ਗੱਲ ਵੀ ਹੋਈ ਹੈ। ਅਤੇ ਮੈਨੂੰ ਇੱਥੇ ਆਉਣ ਵਿੱਚ ਵਿਲੰਬ ਵੀ ਇਸ ਲਈ ਹੋਇਆ ਕਿ ਮੈਂ ਉਨ੍ਹਾਂ ਨਾਲ ਗੱਲਾਂ ਕਰਨ ਵਿੱਚ ਲਗ ਗਿਆ ਅਤੇ ਨਿੱਚੇ ਜੋ ਐਗਜ਼ੀਬਿਸ਼ਨ ਬਣਿਆ ਹੈ ਉਹ ਵੀ ਇੰਨਾ ਸ਼ਾਨਦਾਰ ਹੈ ਕਿ ਨਿਕਲਣ ਦਾ ਮਨ ਨਹੀਂ ਕਰਦਾ ਸੀ ਅਤੇ ਮੇਰੀ ਆਪ ਸਭ ਨੂੰ ਤਾਕੀਦ ਹੈ ਕਿ ਤੁਸੀਂ ਜ਼ਰੂਰ ਇਸ ਨੂੰ ਦੇਖੋ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਹੁਣ 2-3 ਦਿਨ ਹੋਰ ਚਲਣ ਵਾਲਾ ਹੈ, ਤਾਂ ਖਾਸ ਤੌਰ ‘ਤੇ ਦਿੱਲੀਵਾਸੀਆਂ ਨੂੰ ਮੈਂ ਜ਼ਰੂਰ ਕਹਾਂਗਾ ਕਿ ਉਹ ਜ਼ਰੂਰ ਦੇਖਣ।ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ - ‘ਯਸ਼ੋਭੂਮੀ’ ਦਾ ਪਹਿਲਾ ਫੇਜ਼ ਰਾਸ਼ਟਰ ਨੂੰ ਸਮਰਪਿਤ ਕੀਤਾ
September 17th, 12:15 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਦਵਾਰਕਾ ਵਿੱਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ - ‘ਯਸ਼ੋਭੂਮੀ’ ਦਾ ਪਹਿਲਾ ਫੇਜ਼ ਰਾਸ਼ਟਰ ਨੂੰ ਸਮਰਪਿਤ ਕੀਤਾ। 'ਯਸ਼ੋਭੂਮੀ' ਵਿੱਚ ਇੱਕ ਵਿਸ਼ਾਲ ਕਨਵੈਨਸ਼ਨ ਸੈਂਟਰ, ਕਈ ਪ੍ਰਦਰਸ਼ਨੀ ਹਾਲ ਅਤੇ ਹੋਰ ਸੁਵਿਧਾਵਾਂ ਹਨ। ਉਨ੍ਹਾਂ ਨੇ ਵਿਸ਼ਵਕਰਮਾ ਜਯੰਤੀ ਦੇ ਅਵਸਰ 'ਤੇ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਲਈ 'ਪੀਐੱਮ ਵਿਸ਼ਵਕਰਮਾ ਯੋਜਨਾ' ਵੀ ਲਾਂਚ ਕੀਤੀ। ਪ੍ਰਧਾਨ ਮੰਤਰੀ ਨੇ ਪੀਐੱਮ ਵਿਸ਼ਵਕਰਮਾ ਲੋਗੋ, ਟੈਗਲਾਈਨ ਅਤੇ ਪੋਰਟਲ ਵੀ ਲਾਂਚ ਕੀਤਾ। ਉਨ੍ਹਾਂ ਨੇ ਇਸ ਅਵਸਰ ’ਤੇ ਇੱਕ ਕਸਟਮਾਈਜ਼ਡ ਸਟੈਂਪ ਸ਼ੀਟ, ਇੱਕ ਟੂਲ ਕਿਟ, ਈ-ਬੁੱਕਲੇਟ ਅਤੇ ਵੀਡੀਓ ਵੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨੇ 18 ਲਾਭਾਰਥੀਆਂ ਨੂੰ ਵਿਸ਼ਵਕਰਮਾ ਸਰਟੀਫਿਕੇਟ ਪ੍ਰਦਾਨ ਕੀਤੇ।ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਵਿਸ਼ਵਕਰਮਾ ਜਯੰਤੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ
September 17th, 09:27 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਵਿਸ਼ਵਕਰਮਾ ਜਯੰਤੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਸਾਰੇ ਸ਼ਿਲਪਕਾਰਾਂ ਅਤੇ ਰਚਨਾਕਾਰਾਂ ਨੂੰ ਵੀ ਨਮਨ ਕੀਤਾ ਜੋ ਆਪਣੀ ਲਗਨ, ਪ੍ਰਤਿਭਾ ਅਤੇ ਮਿਹਨਤ ਨਾਲ ਸਮਾਜ ਵਿੱਚ ਨਵਨਿਰਮਾਣ ਨੂੰ ਅੱਗੇ ਲੈ ਜਾ ਰਹੇ ਹਾਂ।ਪ੍ਰਧਾਨ ਮੰਤਰੀ 17 ਸਤੰਬਰ, 2023 ਨੂੰ ਵਿਸ਼ਵਕਰਮਾ ਜਯੰਤੀ ਦੇ ਅਵਸਰ ’ਤੇ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਲਈ ‘ਪੀਐੱਮ ਵਿਸ਼ਵਕਰਮਾ’ ਲਾਂਚ ਕਰਨਗੇ
September 15th, 12:36 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿਸ਼ਵਕਰਮਾ ਜਯੰਤੀ ਦੇ ਅਵਸਰ ’ਤੇ 17 ਸਤੰਬਰ, 2023 ਨੂੰ ਸਵੇਰੇ ਲਗਭਗ 11 ਵਜੇ ਨਵੀਂ ਦਿੱਲੀ ਦੇ ਦਵਾਰਕਾ ਸਥਿਤ ਇੰਡੀਆ ਇੰਟਰਨੈਸ਼ਨਲ ਕਨਵੈਂਸ਼ਨ ਐਂਡ ਐਕਸਪੋ ਸੈਂਟਰ ’ਤੇ “ਪੀਐੱਮ ਵਿਸ਼ਵਕਰਮਾ” ਨਾਮ ਤੋਂ ਇੱਕ ਨਵੀਂ ਯੋਜਨਾ ਲਾਂਚ ਕਰਨਗੇ।ਅਸੀਂ ਦਿੱਵਯਾਂਗਜਨਾਂ ਦੇ ਲਈ ਸੁਲਭ ਭਾਰਤ ਬਣਾਉਣ ਵਾਸਤੇ ਕੰਮ ਕਰ ਰਹੇ ਹਾਂ: ਪ੍ਰਧਾਨ ਮੰਤਰੀ ਨਰੇਂਦਰ ਮੋਦੀ
August 15th, 05:01 pm
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਦੀ ਫ਼ਸੀਲ ਤੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਉਣ ਵਾਲੇ ਮਹੀਨੇ ਵਿੱਚ ਵਿਸ਼ਵਕਰਮਾ ਜਯੰਤੀ ’ਤੇ ਵਿਸ਼ਵਕਰਮਾ ਯੋਜਨਾ (Vishwakarma Yojana) ਲਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਯੋਜਨਾ ਪਰੰਪਰਾਗਤ ਕੌਸ਼ਲ ਵਾਲੇ ਲੋਕ ਅਰਥਾਤ ਉਹ ਲੋਕ ਜੋ ਔਜ਼ਾਰ ਨਾਲ ਅਤੇ ਆਪਣੇ ਹੱਥਾਂ ਨਾਲ ਕੰਮ ਕਰਨ ਵਾਲੇ ਵਰਗ ਯਾਨੀ ਜੋ ਕਿ ਜ਼ਿਆਦਾਤਰ ਓਬੀਸੀ ਸਮੁਦਾਇ (OBC community) ਤੋਂ ਹਨ, ਜਿਵੇਂ ਕਿ ਤਰਖਾਣ ਹੋਣ, ਸੁਨਿਆਰ ਹੋਣ, ਰਾਜ ਮਿਸਤਰੀ ਹੋਣ ( carpenters, goldsmiths, stone masons), ਕਪੱੜੇ ਧੋਣ ਵਾਲੇ ਕੰਮ ਕਰਨ ਵਾਲੇ ਲੋਕ ਹੋਣ, ਵਾਲ ਕੱਟਣ ਵਾਲੇ ਭਾਈ-ਭੈਣ ਪਰਿਵਾਰ, ਐਸੇ ਲੋਕਾਂ ਨੂੰ ਇੱਕ ਨਵੀਂ ਤਾਕਤ ਦੇਣ ਦਾ ਕੰਮ ਕਰੇਗੀ। ਇਸ ਯੋਜਨਾ ਦੀ ਸ਼ੁਰੂਆਤ ਲਗਭਗ 13-15 ਹਜ਼ਾਰ ਕਰੋੜ ਰੁਪਏ ਦੇ ਬਜਟ ਨਾਲ ਕੀਤੀ ਜਾਵੇਗੀ।ਦੁਨੀਆ ਸਵੀਕਾਰ ਕਰ ਚੁਕੀ ਹੈ ਕਿ ਫਿਜ਼ਿਕਲ ਅਤੇ ਮੈਂਟਲ ਵੈੱਲਨੈੱਸ ਦੇ ਲਈ ਯੋਗ ਬਹੁਤ ਜ਼ਿਆਦਾ ਕਾਰਗਰ ਹੈ: ਮਨ ਕੀ ਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ
September 25th, 11:00 am
ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਪਿਛਲੇ ਦਿਨੀਂ ਜਿਸ ਗੱਲ ਨੇ ਸਾਡੇ ਸਾਰਿਆਂ ਦਾ ਧਿਆਨ ਖਿੱਚਿਆ ਹੈ - ਉਹ ਹੈ ਚੀਤਾ। ਚੀਤਿਆਂ ਬਾਰੇ ਗੱਲ ਕਰਨ ਦੇ ਲਈ ਢੇਰ ਸਾਰੇ ਸੁਨੇਹੇ ਆਏ ਹਨ, ਉਹ ਭਾਵੇਂ ਉੱਤਰ ਪ੍ਰਦੇਸ਼ ਦੇ ਅਰੁਣ ਕੁਮਾਰ ਗੁਪਤਾ ਜੀ ਹੋਣ ਜਾਂ ਫਿਰ ਤੇਲੰਗਾਨਾ ਦੇ ਐੱਨ. ਰਾਮ ਚੰਦਰਨ ਰਘੂਰਾਮ ਜੀ, ਗੁਜਰਾਤ ਦੇ ਰਾਜਨ ਜੀ ਹੋਣ ਜਾਂ ਦਿੱਲੀ ਦੇ ਸੁਬ੍ਰਤ ਜੀ। ਦੇਸ਼ ਦੇ ਕੋਨੇ-ਕੋਨੇ ਤੋਂ ਲੋਕਾਂ ਨੇ ਭਾਰਤ ਵਿੱਚ ਚੀਤਿਆਂ ਦੇ ਵਾਪਸ ਪਰਤਣ ’ਤੇ ਖੁਸ਼ੀ ਪ੍ਰਗਟ ਕੀਤੀ ਹੈ। 130 ਕਰੋੜ ਭਾਰਤ ਵਾਸੀ ਖੁਸ਼ ਹਨ, ਫ਼ਖਰ ਨਾਲ ਭਰੇ ਹਨ - ਇਹ ਹੈ ਭਾਰਤ ਦਾ ਕੁਦਰਤ ਨਾਲ ਪਿਆਰ। ਇਸ ਬਾਰੇ ਲੋਕਾਂ ਦਾ ਇੱਕ ਆਮ ਸਵਾਲ ਇਹੀ ਹੈ ਕਿ ਮੋਦੀ ਜੀ ਸਾਨੂੰ ਚੀਤਿਆਂ ਨੂੰ ਦੇਖਣ ਦਾ ਮੌਕਾ ਕਦੋਂ ਮਿਲੇਗਾ?ਵਿਸ਼ਵਕਰਮਾ ਜਯੰਤੀ ਦੇ ਅਵਸਰ ‘ਤੇ ਆਈਟੀਆਈ ਦੇ ਕੌਸ਼ਲ ਦੀਕਸ਼ਾਂਤ ਸਮਾਰੋਹ ’ਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ
September 17th, 04:54 pm
ਅੱਜ ਮੇਰਾ ਸੁਭਾਗ ਕਿ ਮੈਨੂੰ ਦੇਸ਼ ਦੇ ਲੱਖਾਂ ITI ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ। ਸਕਿੱਲ ਡਿਵੈਲਪਮੈਂਟ ਨਾਲ ਸਬੰਧਿਤ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀ, ਅਧਿਆਪਕ, ਸਿੱਖਿਆ ਜਗਤ ਦੇ ਹੋਰ ਪਤਵੰਤੇ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਨੇ ਵਿਸ਼ਵਕਰਮਾ ਜਯੰਤੀ ਦੇ ਮੌਕੇ ’ਤੇ ਕੌਸ਼ਲ ਦੀਕਸ਼ਾਂਤ ਸਮਾਰੋਹ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ
September 17th, 03:39 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਹਿਲੀ ਵਾਰ ਕੌਸ਼ਲ ਦੀਕਸ਼ਾਂਤ ਸਮਾਰੋਹ ਵਿਖੇ ਉਦਯੋਗਿਕ ਸਿਖਲਾਈ ਸੰਸਥਾਨ (ਆਈਟੀਆਈ) ਦੇ ਵਿਦਿਆਰਥੀਆਂ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ। ਇਸ ਪ੍ਰੋਗਰਾਮ ਵਿੱਚ ਲਗਭਗ 40 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ।ਮੱਧ ਪ੍ਰਦੇਸ਼ ਦੇ ਸ਼ਿਓਪੁਰ ਵਿੱਚ ਮਹਿਲਾ ਸੈਲਫ ਹੈਲਪ ਗਰੁੱਪਾਂ ਦੀ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 17th, 01:03 pm
ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਾਥੀਗਣ, ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕ ਸਾਥੀ, ਵਿਸ਼ਾਲ ਸੰਖਿਆ ਵਿੱਚ ਪਹੁੰਚੇ ਹੋਏ ਹੋਰ ਸਾਰੇ ਮਹਾਨੁਭਾਵ ਅਤੇ ਅੱਜ ਇਸ ਪ੍ਰੋਗਰਾਮ ਦੇ ਕੇਂਦਰ ਬਿੰਦੂ ਵਿੱਚ ਹਨ, ਜਿਨ੍ਹਾਂ ਦੇ ਲਈ ਇਹ ਪ੍ਰੋਗਰਾਮ ਹੈ, ਐਸੀ ਬਹੁਤ ਬੜੀ ਸੰਖਿਆ ਵਿੱਚ ਉਪਸਥਿਤ ਸਵੈ-ਸਹਾਇਤਾ ਸਮੂਹ ਨਾਲ ਜੁੜੀਆਂ ਮਾਤਾਵਾਂ - ਭੈਣਾਂ ਨੂੰ ਪ੍ਰਣਾਮ!PM addresses Women Self Help Groups Conference in Karahal, Madhya Pradesh
September 17th, 01:00 pm
PM Modi participated in Self Help Group Sammelan organised at Sheopur, Madhya Pradesh. The PM highlighted that in the last 8 years, the government has taken numerous steps to empower the Self Help Groups. “Today more than 8 crore sisters across the country are associated with this campaign. Our goal is that at least one sister from every rural family should join this campaign”, PM Modi remarked.