ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 02nd, 11:30 am
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਯ ਜੀ, ਬ੍ਰਿਜੇਸ਼ ਪਾਠਕ ਜੀ, ਪਟਨਾ ਤੋਂ ਸਾਡੇ ਨਾਲ ਜੁੜੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੀ, ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜੁੜੇ ਹੋਏ ਸਾਰੇ ਆਦਰਯੋਗ ਮੁੱਖ ਮੰਤਰੀਗਣ, ਗਵਰਨਰ ਸ਼੍ਰੀ, ਮੰਤਰੀਗਣ, ਯੂਪੀ ਸਰਕਾਰ ਦੇ ਮੰਤਰੀਗਣ, ਯੂਪੀ ਭਾਜਪਾ ਪ੍ਰਧਾਨ ਭੂਪੇਂਦਰ ਸਿੰਘ ਚੌਧਰੀ ਜੀ, ਸਾਰੇ ਵਿਧਾਇਕ ਅਤੇ ਜਨਪ੍ਰਤੀਨਿਧੀ ਗਣ ਅਤੇ ਮੇਰੇ ਪਿਆਰੇ ਕਿਸਾਨ ਭਾਈਓ ਅਤੇ ਭੈਣੋਂ, ਅਤੇ ਵਿਸ਼ੇਸ਼ ਤੌਰ ‘ਤੇ ਕਾਸ਼ੀ ਦੇ ਮੇਰੇ ਮਾਲਕ ਜਨਤਾ ਜਨਾਰਦਨ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਲਗਭਗ 2,200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
August 02nd, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਲਗਭਗ 2,200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਵਣ ਦੇ ਪਾਵਨ ਮਹੀਨੇ (auspicious month of Sawan) ਵਿੱਚ ਵਾਰਾਣਸੀ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਆਪਣੀਆਂ ਹਾਰਦਿਕ ਭਾਵਨਾਵਾਂ ਵਿਅਕਤ ਕੀਤੀਆਂ। ਵਾਰਾਣਸੀ ਦੇ ਲੋਕਾਂ ਦੇ ਨਾਲ ਆਪਣੇ ਗਹਿਰੇ ਭਾਵਨਾਤਮਕ ਜੁੜਾਅ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਸ਼ਹਿਰ ਦੇ ਹਰੇਕ ਪਰਿਵਾਰ ਦੇ ਮੈਂਬਰ ਦੇ ਪ੍ਰਤੀ ਆਪਣਾ ਆਦਰਪੂਰਵਕ ਅਭਿਵਾਦਨ ਕੀਤਾ। ਸ਼੍ਰੀ ਮੋਦੀ ਨੇ ਸਾਵਣ ਦੇ ਪਾਵਨ ਮਹੀਨੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੇਸ਼ ਭਰ ਦੇ ਕਿਸਾਨਾਂ ਨਾਲ ਜੁੜਨ ‘ਤੇ ਵੀ ਸੰਤੋਸ਼ ਵਿਅਕਤ ਕੀਤਾ।