ਅਸਾਮ ਦੇ ਗੁਹਾਟੀ ਵਿੱਚ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

December 20th, 03:20 pm

ਮੈਂ ਆਪਣਾ ਭਾਸ਼ਣ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਹਾਂ, ਕਿ ਅੱਜ ਜਿੱਤ ਦਾ ਜੋ ਦਿਨ ਹੈ, ਇੱਕ ਤਰ੍ਹਾਂ ਨਾਲ ਵਿਕਾਸ ਦੇ ਜਸ਼ਨ ਦਾ ਦਿਨ ਹੈ ਅਤੇ ਇਹ ਸਿਰਫ਼ ਅਸਾਮ ਨਹੀਂ, ਪੂਰੇ ਉੱਤਰ-ਪੂਰਬ ਦੇ ਵਿਕਾਸ ਦਾ ਜਸ਼ਨ ਹੈ, ਅਤੇ ਇਸ ਲਈ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਪਣਾ ਮੋਬਾਇਲ ਫੋਨ ਕੱਢੋ, ਉਸ ’ਤੇ ਫਲੈਸ਼ ਲਾਈਟ ਚਾਲੂ ਕਰੋ ਅਤੇ ਸਾਰੇ ਦੇ ਸਾਰੇ ਇਸ ਵਿਕਾਸ ਦੇ ਜਸ਼ਨ ਵਿੱਚ ਭਾਗੀਦਾਰ ਬਣੋ। ਹਰ ਇੱਕ ਦੇ ਮੋਬਾਈਲ ਫੋਨ ਦੀ ਲਾਈਟ ਚੱਲਣੀ ਚਾਹੀਦੀ ਹੈ, ਦੇਖੋ ਤਾੜੀਆਂ ਦੀ ਗੂੰਜ ਨਾਲ ਪੂਰਾ ਦੇਸ਼ ਦੇਖੇਗਾ, ਕਿ ਅਸਾਮ ਵਿਕਾਸ ਦਾ ਜਸ਼ਨ ਮਨਾ ਰਿਹਾ ਹੈ। ਜਦੋਂ ਵਿਕਾਸ ਦਾ ਚਾਨਣ ਪਹੁੰਚਦਾ ਹੈ, ਤਾਂ ਜ਼ਿੰਦਗੀ ਦੀ ਹਰ ਰਾਹ ਨਵੀਆਂ ਉਚਾਈਆਂ ਨੂੰ ਛੂਹਣ ਲੱਗ ਜਾਂਦੀ ਹੈ। ਬਹੁਤ-ਬਹੁਤ ਧੰਨਵਾਦ ਸਭ ਦਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਗੁਹਾਟੀ ਵਿੱਚ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ

December 20th, 03:10 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਹਾਟੀ ਵਿੱਚ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਅਸਾਮ ਦੀ ਸੰਪਰਕ ਵਿਵਸਥਾ, ਆਰਥਿਕ ਵਿਸਥਾਰ ਅਤੇ ਵਿਸ਼ਵ-ਵਿਆਪੀ ਭਾਗੀਦਾਰੀ ਵਿੱਚ ਇਹ ਇੱਕ ਅਹਿਮ ਪ੍ਰਾਪਤੀ ਹੈ। ਇਸ ਮੌਕੇ 'ਤੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਅਸਾਮ ਅਤੇ ਉੱਤਰ-ਪੂਰਬ ਦੇ ਵਿਕਾਸ ਅਤੇ ਤਰੱਕੀ ਦਾ ਤਿਉਹਾਰ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਦੋਂ ਤਰੱਕੀ ਦਾ ਚਾਨਣ ਲੋਕਾਂ ਤੱਕ ਪਹੁੰਚਦਾ ਹੈ, ਤਾਂ ਜੀਵਨ ਦੇ ਹਰ ਰਾਹ ’ਤੇ ਨਵੀਆਂ ਉਚਾਈਆਂ ਨੂੰ ਛੂਹਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਦੀ ਧਰਤੀ ਨਾਲ ਉਨ੍ਹਾਂ ਦਾ ਡੂੰਘਾ ਲਗਾਅ, ਇੱਥੋਂ ਦੇ ਲੋਕਾਂ ਦਾ ਪਿਆਰ ਅਤੇ ਸਨੇਹ ਅਤੇ ਖ਼ਾਸ ਕਰਕੇ ਅਸਾਮ ਅਤੇ ਉੱਤਰ-ਪੂਰਬ ਦੀਆਂ ਮਾਵਾਂ ਅਤੇ ਭੈਣਾਂ ਦਾ ਪਿਆਰ ਅਤੇ ਅਪਣੱਤ ਉਨ੍ਹਾਂ ਨੂੰ ਲਗਾਤਾਰ ਪ੍ਰੇਰਿਤ ਕਰਦੀ ਹੈ ਅਤੇ ਇਸ ਖੇਤਰ ਦੇ ਵਿਕਾਸ ਲਈ ਸਮੂਹਿਕ ਸੰਕਲਪ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸਾਮ ਦੇ ਵਿਕਾਸ ਵਿੱਚ ਇੱਕ ਨਵਾਂ ਅਧਿਆਇ ਜੁੜ ਰਿਹਾ ਹੈ। ਭਾਰਤ ਰਤਨ ਭੂਪੇਨ ਹਜ਼ਾਰਿਕਾ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸਦਾ ਅਰਥ ਹੈ ਕਿ ਤਾਕਤਵਰ ਬ੍ਰਹਮਪੁੱਤਰ ਨਦੀ ਦੇ ਕੰਢੇ ਚਮਕਣਗੇ, ਹਨੇਰੇ ਦੀ ਹਰ ਕੰਧ ਟੁੱਟ ਜਾਵੇਗੀ ਅਤੇ ਇਹ ਯਕੀਨੀ ਤੌਰ 'ਤੇ ਹੋ ਸਕੇਗਾ ਕਿਉਂਕਿ ਇਹ ਰਾਸ਼ਟਰ ਦਾ ਸੰਕਲਪ ਅਤੇ ਦ੍ਰਿੜ੍ਹ ਵਚਨਬੱਧਤਾ ਹੈ।

ਪ੍ਰਧਾਨ ਮੰਤਰੀ 6 ਫਰਵਰੀ ਨੂੰ ਗੋਆ ਜਾਣਗੇ

February 05th, 11:30 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 6 ਫਰਵਰੀ, 2024 ਨੂੰ ਗੋਆ ਦਾ ਦੌਰਾ ਕਰਨਗੇ। ਸੁਬ੍ਹਾ ਲਗਭਗ 10.30 ਵਜੇ ਪ੍ਰਧਾਨ ਮੰਤਰੀ ਓਐੱਨਜੀਸੀ ਸੀ ਸਰਵਾਇਵਲ ਸੈਂਟਰ (ONGC Sea Survival Centre) ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਸੁਬ੍ਹਾ ਕਰੀਬ 10.45 ‘ਤੇ ਭਾਰਤ ਊਰਜਾ ਸਪਤਾਹ 2024 ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ ਦੁਪਹਿਰ ਲਗਭਗ 2.45 ‘ਤੇ ਪ੍ਰਧਾਨ ਮੰਤਰੀ, ਵਿਕਸਿਤ ਭਾਰਤ, ਵਿਕਸਿਤ ਗੋਆ 2047 ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।