Prime Minister’s meeting with Business Leaders in Malaysia
February 08th, 02:50 pm
In his interaction with leading industry leaders from Malaysia, PM Modi appreciated the growing B2B ties between India and Malaysia and the strong interest of Malaysian companies in India’s growth story. The industry leaders appreciated the reforms undertaken by the Government of India towards building a Viksit Bharat and conveyed their keen interest in increasing their business presence in India.No matter how many challenges there are, we have 140 crore solutions: PM Modi in Rajya Sabha
February 05th, 05:35 pm
PM Modi replied to the Motion of Thanks on the President’s Address in the Rajya Sabha. In his address, he highlighted that the President articulated the strength of every section and expressed faith in India’s bright future. Listing the government’s achievements over the past decade, he noted that while Congress viewed people as problems, the present government sees 140 crore Indians as the solution, with a focus on achieving a developed India by 2047.PM Modi’s reply to the Motion of Thanks on the President’s Address in Rajya Sabha
February 05th, 05:00 pm
PM Modi replied to the Motion of Thanks on the President’s Address in the Rajya Sabha. In his address, he highlighted that the President articulated the strength of every section and expressed faith in India’s bright future. Listing the government’s achievements over the past decade, he noted that while Congress viewed people as problems, the present government sees 140 crore Indians as the solution, with a focus on achieving a developed India by 2047.This year's budget will give India's Reform Express new energy and new momentum: PM Modi
February 01st, 01:38 pm
In his remarks on Union Budget 2026, PM Modi said the budget is historic, serving as the basis for India’s high flight towards becoming a developed nation by 2047. He noted that the budget presents an ambitious roadmap to accelerate Make in India and the Atmanirbhar Bharat campaign. Reiterating FM Sitharaman’s statement that this is a budget for the Yuva Shakti, the PM congratulated her and her team for presenting a futuristic, sensitive budget.PM Modi’s remarks on Union Budget 2026
February 01st, 01:00 pm
In his remarks on Union Budget 2026, PM Modi said the budget is historic, serving as the basis for India’s high flight towards becoming a developed nation by 2047. He noted that the budget presents an ambitious roadmap to accelerate Make in India and the Atmanirbhar Bharat campaign. Reiterating FM Sitharaman’s statement that this is a budget for the Yuva Shakti, the PM congratulated her and her team for presenting a futuristic, sensitive budget.PM Modi highlights Economic Survey as a comprehensive picture of India’s Reform Express
January 29th, 08:31 pm
PM Modi said that the Economic Survey tabled presents a comprehensive picture of India’s Reform Express, reflecting steady progress in a challenging global environment. He noted that the Survey highlights strong macroeconomic fundamentals, sustained growth momentum and the expanding role of innovation, entrepreneurship and infrastructure in nation-building.ਹੈਦਰਾਬਾਦ ਵਿੱਚ ਆਯੋਜਿਤ ਵਿੰਗਸ ਇੰਡੀਆ 2026 ਪ੍ਰੋਗਰਾਮ ਵਿੱਚ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
January 28th, 06:00 pm
ਕੇਂਦਰੀ ਕੈਬਨਿਟ ਵਿੱਚ ਮੇਰੇ ਸਾਥੀ, ਰਾਮ ਮੋਹਨ ਨਾਇਡੂ ਜੀ, ਮੁਰਲੀਧਰ ਮੋਹੋਲ ਜੀ, ਦੁਨੀਆ ਭਰ ਤੋਂ ਆਏ ਮਾਣਯੋਗ ਮੰਤਰੀ, ਵਿਸ਼ਵ ਹਵਾਬਾਜ਼ੀ ਉਦਯੋਗ ਦੇ ਆਗੂ, ਕੌਮਾਂਤਰੀ ਜਥੇਬੰਦੀਆਂ ਦੇ ਨੁਮਾਇੰਦੇ, ਉੱਘੇ ਨੁਮਾਇੰਦੇ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਹੈਦਰਾਬਾਦ ਵਿੱਚ 'ਵਿੰਗਸ ਇੰਡੀਆ 2026' ਸਮਾਗਮ ਨੂੰ ਸੰਬੋਧਨ ਕੀਤਾ
January 28th, 05:45 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਆਯੋਜਿਤ 'ਵਿੰਗਸ ਇੰਡੀਆ 2026' ਸਮਾਗਮ ਦੇ ਦੌਰਾਨ ਮੌਜੂਦ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਉਦਯੋਗ ਜਗਤ ਦੇ ਆਗੂਆਂ, ਮਾਹਰਾਂ ਅਤੇ ਨਿਵੇਸ਼ਕਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਹਵਾਬਾਜ਼ੀ ਉਦਯੋਗ ਦਾ ਅਗਲਾ ਦੌਰ ਉਮੀਦਾਂ ਨਾਲ ਭਰਿਆ ਹੋਇਆ ਹੈ ਅਤੇ ਭਾਰਤ ਇੱਕ ਅਹਿਮ ਖਿਡਾਰੀ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੇ ਜਹਾਜ਼ ਨਿਰਮਾਣ, ਪਾਇਲਟ ਸਿਖਲਾਈ, ਉੱਨਤ ਹਵਾਈ ਗਤੀਸ਼ੀਲਤਾ (ਅਡਵਾਂਸਡ ਏਅਰ ਮੋਬਿਲਿਟੀ) ਅਤੇ ਜਹਾਜ਼ ਲੀਜ਼ਿੰਗ ਦੇ ਖੇਤਰ ਵਿੱਚ ਭਾਰਤ ਵਿੱਚ ਮੌਜੂਦਾ ਵਿਆਪਕ ਮੌਕਿਆਂ ਨੂੰ ਉਜਾਗਰ ਕਰਦੇ ਹੋਏ ਸਾਰੇ ਹਿਤਧਾਰਕਾਂ ਲਈ ਵਿੰਗਸ ਇੰਡੀਆ ਸੰਮੇਲਨ ਦੇ ਮਹੱਤਵ 'ਤੇ ਜ਼ੋਰ ਦਿੱਤਾ।ਨਵੀਂ ਦਿੱਲੀ ਦੇ ਕਰਿਅੱਪਾ ਮੈਦਾਨ ਵਿਖੇ ਐੱਨਸੀਸੀ ਦੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
January 28th, 04:00 pm
ਅੱਜ ਦਾ ਦਿਨ ਸਾਡੇ ਲਈ ਇੱਕ ਵੱਡਾ ਦੁੱਖ ਲੈ ਕੇ ਵੀ ਆਇਆ ਹੈ। ਅੱਜ ਸਵੇਰੇ ਹੀ, ਮਹਾਰਾਸ਼ਟਰ ਵਿੱਚ ਇੱਕ ਦੁਖਦਾਈ ਜਹਾਜ਼ ਹਾਦਸਾ ਵਾਪਰਿਆ। ਇਸ ਹਾਦਸੇ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਜੀ ਅਤੇ ਕੁਝ ਸਾਥੀਆਂ ਨੂੰ ਸਾਡੇ ਤੋਂ ਖੋਹ ਲਿਆ ਹੈ। ਅਜੀਤ ਦਾਦਾ ਨੇ ਮਹਾਰਾਸ਼ਟਰ ਅਤੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਖ਼ਾਸ ਕਰਕੇ ਪਿੰਡਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਹਮੇਸ਼ਾ ਅੱਗੇ ਵਧ ਕੇ ਕੰਮ ਕੀਤਾ। ਮੈਂ ਅਜੀਤ ਪਵਾਰ ਜੀ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਜਿਨ੍ਹਾਂ ਸਾਥੀਆਂ ਨੂੰ ਅਸੀਂ ਇਸ ਹਾਦਸੇ ਵਿੱਚ ਗੁਆ ਦਿੱਤਾ ਹੈ, ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਵਿੱਚ ਸਾਲਾਨਾ ਐੱਨਸੀਸੀ ਪੀਐੱਮ ਰੈਲੀ ਨੂੰ ਸੰਬੋਧਨ ਕੀਤਾ
January 28th, 03:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਕਰਿਅੱਪਾ ਪਰੇਡ ਗ੍ਰਾਊਂਡ ਵਿਖੇ ਸਾਲਾਨਾ ਐੱਨਸੀਸੀ ਪੀ ਐੱਮ ਰੈਲੀ ਨੂੰ ਸੰਬੋਧਨ ਕੀਤਾ। ਐੱਨਸੀਸੀ ਦਿਵਸ ਦੇ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਨਸੀਸੀ ਅਤੇ ਐੱਨਐੱਸਐੱਸ ਕੈਡਿਟਾਂ, ਝਾਕੀ ਕਲਾਕਾਰਾਂ, ਰਾਸ਼ਟਰੀ ਰੰਗਸ਼ਾਲਾ ਦੇ ਸਾਥੀਆਂ ਅਤੇ ਦੇਸ਼ ਭਰ ਤੋ ਆਏ ਨੌਜਵਾਨ ਭਾਗੀਦਾਰਾਂ ਦਰਮਿਆਨ ਤਾਲਮੇਲ ਪ੍ਰਦਰਸ਼ਨ ਵਿੱਚ ਸਪਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਸੀ। ਸ਼੍ਰੀ ਮੋਦੀ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਸਵੇਰੇ ਮਹਾਰਾਸ਼ਟਰ ਵਿੱਚ ਹੋਏ ਦੁਖਦਾਈ ਜਹਾਜ਼ ਹਾਦਸੇ ਕਾਰਨ ਇਹ ਦਿਨ ਡੂੰਘਾ ਸੋਗ ਲੈ ਕੇ ਆਇਆ ਹੈ, ਜਿਸ ਵਿੱਚ ਉਪ ਮੁੱਖ ਮੰਤਰੀ ਸ਼੍ਰੀ ਅਜੀਤ ਪਵਾਰ ਜੀ ਅਤੇ ਕੁਝ ਸਾਥੀਆਂ ਦੀ ਜਾਨ ਚਲੀ ਗਈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਅਜੀਤ ਦਾਦਾ ਨੇ ਮਹਾਰਾਸ਼ਟਰ ਅਤੇ ਦੇਸ਼ ਦੇ ਵਿਕਾਸ ਵਿੱਚ, ਖ਼ਾਸ ਕਰਕੇ ਪੇਂਡੂ ਜੀਵਨ ਨੂੰ ਬਿਹਤਰ ਬਣਾਉਣ ਲਈ ਆਪਣੇ ਕੰਮ ਰਾਹੀਂ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਨੇ ਸ਼੍ਰੀ ਅਜੀਤ ਪਵਾਰ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਇਸ ਹਾਦਸੇ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਦੁੱਖ ਅਤੇ ਸੰਵੇਦਨਾ ਦੇ ਇਸ ਪਲ ਦੇ ਦਰਮਿਆਨ ਇੱਥੇ ਮੌਜੂਦ ਸਾਰੇ ਕੈਡਿਟਾਂ ਨੂੰ, ਜਿਨ੍ਹਾਂ ਵਿੱਚ ਦੋਸਤਾਨਾ ਦੇਸ਼ਾਂ ਦੇ ਕੈਡਿਟ ਵੀ ਸ਼ਾਮਲ ਸਨ, ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਸਾਲ ਮਹਿਲਾ ਵਿਦਿਆਰਥੀਆਂ ਦੀ ਵੱਡੀ ਭਾਗੀਦਾਰੀ ਦੀ ਸ਼ਲਾਘਾ ਕੀਤੀ।ਸੰਸਦ ਦਾ ਬਜਟ ਸੈਸ਼ਨ ਅੱਜ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਵਿੱਚ ਰਾਸ਼ਟਰਪਤੀ ਜੀ ਦੇ ਪ੍ਰੇਰਨਾਦਾਇਕ ਭਾਸ਼ਣ ਨਾਲ ਸ਼ੁਰੂ ਹੋਇਆ: ਪ੍ਰਧਾਨ ਮੰਤਰੀ
January 28th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਵਿੱਚ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਵਿੱਚ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਭਾਸ਼ਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਨੂੰ ਵਿਆਪਕ ਅਤੇ ਜਾਣਕਾਰੀ ਭਰਪੂਰ ਦੱਸਿਆ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਭਾਸ਼ਣ ਨੇ ਹਾਲ ਹੀ ਦੇ ਸਾਲਾਂ ਵਿੱਚ ਭਾਰਤ ਦੀ ਸ਼ਾਨਦਾਰ ਪ੍ਰਗਤੀ ਨੂੰ ਉਜਾਗਰ ਕੀਤਾ ਹੈ ਅਤੇ ਭਵਿੱਖ ਲਈ ਇੱਕ ਸਪਸ਼ਟ ਦਿਸ਼ਾ ਦਰਸਾਈ ਹੈ।ਪ੍ਰਧਾਨ ਮੰਤਰੀ 28 ਜਨਵਰੀ ਨੂੰ ਕਰਿਅੱਪਾ ਮੈਦਾਨ ਵਿੱਚ ਐੱਨਸੀਸੀ-ਪੀਐੱਮ ਰੈਲੀ ਨੂੰ ਸੰਬੋਧਨ ਕਰਨਗੇ
January 27th, 05:52 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਜਨਵਰੀ, 2026 ਨੂੰ ਦੁਪਹਿਰ ਲਗਭਗ 3:30 ਵਜੇ ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ ਵਿੱਚ ਸਾਲਾਨਾ ਐੱਨਸੀਸੀ-ਪੀਐੱਮ ਰੈਲੀ ਨੂੰ ਸੰਬੋਧਨ ਕਰਨਗੇ।ਪ੍ਰਧਾਨ ਮੰਤਰੀ ਨੇ ਗਣਤੰਤਰ ਦਿਵਸ ’ਤੇ ਸਾਰੇ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ
January 26th, 08:19 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਣਤੰਤਰ ਦਿਵਸ ਦੇ ਮੌਕੇ 'ਤੇ ਸਾਰੇ ਨਾਗਰਿਕਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ।ਪਹਿਲੀ ਵੋਟ ਤੋਂ ਲੈ ਕੇ ਸਟਾਰਟਅੱਪ ਇੰਡੀਆ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਵਿੱਚ ਭਾਰਤ ਦੇ ਨੌਜਵਾਨਾਂ ਦਾ ਜਸ਼ਨ ਮਨਾਇਆ
January 25th, 11:30 am
ਇਸ ਸਾਲ ਰਾਸ਼ਟਰੀ ਵੋਟਰ ਦਿਵਸ 'ਤੇ ਪਹਿਲੀ ਮਨ ਕੀ ਬਾਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਵੋਟ ਪਾਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹਰ ਵਿਅਕਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਟਾਰਟਅੱਪ, ਪਾਣੀ ਸੰਭਾਲ਼, ਗੁਣਵੱਤਾ, ਸੱਭਿਆਚਾਰ ਅਤੇ ਤਿਉਹਾਰਾਂ ਅਤੇ ਸਵੱਛਤਾ ਵਰਗੇ ਮੁੱਖ ਵਿਸ਼ਿਆਂ 'ਤੇ ਵੀ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਅਗਲੇ ਮਹੀਨੇ ਹੋਣ ਵਾਲੇ ਇੰਡੀਆ ਏਆਈ ਇਮਪੈਕਟ ਸਮਿਟ 'ਤੇ ਵੀ ਜ਼ੋਰ ਦਿੱਤਾ, ਜਿਸ ਵਿੱਚ ਦੁਨੀਆ ਭਰ ਦੇ ਐਕਸਪਰਟ ਹਿੱਸਾ ਲੈਣਗੇ।ਪ੍ਰਧਾਨ ਮੰਤਰੀ ਨੇ ਰਾਸ਼ਟਰੀ ਵੋਟਰ ਦਿਵਸ 'ਤੇ ਨਾਗਰਿਕਾਂ ਨੂੰ ਵਧਾਈ ਦਿੱਤੀ
January 25th, 10:24 am
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਰਾਸ਼ਟਰ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਨੂੰ ਹੋਰ ਗੂੜ੍ਹਾ ਕਰਨ ਦਾ ਮੌਕਾ ਹੈ। ਉਨ੍ਹਾਂ ਨੇ ਭਾਰਤ ਦੇ ਚੋਣ ਕਮਿਸ਼ਨ ਨਾਲ ਜੁੜੇ ਉਨ੍ਹਾਂ ਸਾਰੇ ਲੋਕਾਂ ਦੀ ਤਾਰੀਫ਼ ਕੀਤੀ, ਜਿਨ੍ਹਾਂ ਨੇ ਭਾਰਤ ਦੀਆਂ ਲੋਕਤੰਤਰੀ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਯਤਨ ਕੀਤੇ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਬਾਲੜੀ ਦਿਵਸ ਮੌਕੇ ਬੱਚੀਆਂ ਦੇ ਸਨਮਾਨ, ਮੌਕਿਆਂ ਅਤੇ ਸਸ਼ਕਤੀਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ
January 24th, 07:08 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਰ ਬੱਚੀ ਲਈ ਸਨਮਾਨ, ਮੌਕਿਆਂ ਅਤੇ ਉਮੀਦ ਨਾਲ ਭਰਿਆ ਜੀਵਨ ਯਕੀਨੀ ਬਣਾਉਣ ਦਾ ਆਪਣਾ ਪੱਕਾ ਇਰਾਦਾ ਦੁਹਰਾਇਆ ਹੈ।ਰੋਜ਼ਗਾਰ ਮੇਲੇ ਤਹਿਤ ਨਿਯੁਕਤੀ ਪੱਤਰ ਵੰਡਣ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 24th, 11:30 am
ਸਾਲ 2026 ਦੀ ਸ਼ੁਰੂਆਤ ਤੁਹਾਡੇ ਜੀਵਨ ਵਿੱਚ ਨਵੀਂਆਂ ਖ਼ੁਸ਼ੀਆਂ ਦੀ ਸ਼ੁਰੂਆਤ ਕਰ ਰਹੀ ਹੈ। ਇਸ ਦੇ ਨਾਲ ਹੀ, ਜਦੋਂ ਬਸੰਤ ਪੰਚਮੀ ਕੱਲ੍ਹ ਹੀ ਲੰਘੀ ਹੈ, ਤਾਂ ਤੁਹਾਡੇ ਜੀਵਨ ਵਿੱਚ ਵੀ ਇਸ ਨਵੀਂ ਬਸੰਤ ਦੀ ਸ਼ੁਰੂਆਤ ਹੋ ਰਹੀ ਹੈ। ਇਹ ਸਮਾਂ ਤੁਹਾਨੂੰ ਸੰਵਿਧਾਨ ਪ੍ਰਤੀ ਆਪਣੇ ਫ਼ਰਜ਼ਾਂ ਨਾਲ ਵੀ ਜੋੜ ਰਿਹਾ ਹੈ। ਸੰਜੋਗ ਨਾਲ ਇਸ ਸਮੇਂ ਦੇਸ਼ ਵਿੱਚ ਗਣਤੰਤਰ ਦਾ ਮਹਾਉਤਸਵ ਚੱਲ ਰਿਹਾ ਹੈ। ਕੱਲ੍ਹ 23 ਜਨਵਰੀ ਨੂੰ ਅਸੀਂ ਨੇਤਾਜੀ ਸੁਭਾਸ਼ ਦੀ ਜਯੰਤੀ ‘ਤੇ ਪਰਾਕ੍ਰਮ ਦਿਵਸ ਮਨਾਇਆ, ਅਤੇ ਹੁਣ ਕੱਲ੍ਹ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਹੈ, ਫਿਰ ਉਸ ਤੋਂ ਬਾਅਦ 26 ਜਨਵਰੀ ਨੂੰ ਗਣਤੰਤਰ ਦਿਵਸ ਹੈ। ਅੱਜ ਦਾ ਦਿਨ ਵੀ ਵਿਸ਼ੇਸ਼ ਹੈ। ਅੱਜ ਦੇ ਹੀ ਦਿਨ ਸਾਡੇ ਸੰਵਿਧਾਨ ਨੇ ‘ਜਨ ਗਣ ਮਨ’ ਨੂੰ ਰਾਸ਼ਟਰੀ ਗਾਣ ਅਤੇ ‘ਵੰਦੇ ਮਾਤਰਮ’ ਨੂੰ ਰਾਸ਼ਟਰੀ ਗੀਤ ਦੇ ਰੂਪ ਵਿੱਚ ਅਪਣਾਇਆ ਸੀ। ਅੱਜ ਦੇ ਇਸ ਮਹੱਤਵਪੂਰਨ ਦਿਨ, ਦੇਸ਼ ਦੇ 61 ਹਜ਼ਾਰ ਤੋਂ ਵੱਧ ਨੌਜਵਾਨ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰ ਰਹੇ ਹਨ। ਅੱਜ ਤੁਹਾਨੂੰ ਸਭ ਨੂੰ ਸਰਕਾਰੀ ਸੇਵਾਵਾਂ ਦੇ ਨਿਯੁਕਤੀ ਪੱਤਰ ਮਿਲ ਰਹੇ ਹਨ, ਇਹ ਇੱਕ ਤਰ੍ਹਾਂ ਨਾਲ ਦੇਸ਼ ਨਿਰਮਾਣ ਦਾ ਸੱਦਾ ਪੱਤਰ ਹੈ। ਇਹ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਰਫ਼ਤਾਰ ਦੇਣ ਦਾ ਸੰਕਲਪ ਪੱਤਰ ਹੈ। ਤੁਹਾਡੇ ਵਿੱਚ ਬਹੁਤ ਸਾਰੇ ਸਾਥੀ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ, ਸਾਡੀ ਸਿੱਖਿਆ ਅਤੇ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਗੇ, ਕਈ ਸਾਥੀ ਵਿੱਤੀ ਸੇਵਾਵਾਂ ਅਤੇ ਊਰਜਾ ਸੁਰੱਖਿਆ ਨੂੰ ਮਜ਼ਬੂਤੀ ਦੇਣਗੇ, ਤਾਂ ਕਈ ਨੌਜਵਾਨ ਸਾਡੀਆਂ ਸਰਕਾਰੀ ਕੰਪਨੀਆਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਮੈਂ ਤੁਹਾਨੂੰ ਸਭ ਨੌਜਵਾਨਾਂ ਨੂੰ ਤਹਿ ਦਿਲੋਂ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ 18ਵੇਂ ਰੁਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ
January 24th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 18ਵੇਂ ਰੁਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਸਾਲ 2026 ਦੀ ਸ਼ੁਰੂਆਤ ਲੋਕਾਂ ਦੇ ਜੀਵਨ ਵਿੱਚ ਨਵੀਆਂ ਖੁਸ਼ੀਆਂ ਲੈ ਕੇ ਹੋਈ ਹੈ ਅਤੇ ਨਾਲ ਹੀ ਨਾਗਰਿਕਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਫਰਜ਼ਾਂ ਨਾਲ ਵੀ ਜੋੜਿਆ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸਮਾਂ ਗਣਤੰਤਰ ਦਿਵਸ ਦੇ ਸ਼ਾਨਦਾਰ ਜਸ਼ਨ ਨਾਲ ਮੇਲ ਖਾਂਦਾ ਹੈ। ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ 23 ਜਨਵਰੀ ਨੂੰ ਰਾਸ਼ਟਰ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ 'ਤੇ ਪਰਾਕ੍ਰਮ ਦਿਵਸ ਮਨਾਇਆ ਸੀ ਅਤੇ ਕੱਲ੍ਹ, 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਅਤੇ ਉਸ ਤੋਂ ਬਾਅਦ ਗਣਤੰਤਰ ਦਿਵਸ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦਾ ਦਿਨ ਇਸ ਲਈ ਵੀ ਖਾਸ ਹੈ, ਕਿਉਂਕਿ ਇਸੇ ਦਿਨ ਸੰਵਿਧਾਨ ਨੇ 'ਜਨ ਗਣ ਮਨ' ਨੂੰ ਰਾਸ਼ਟਰੀ ਗੀਤ (ਨੈਸ਼ਨਲ ਐਂਥਮ) ਅਤੇ 'ਵੰਦੇ ਮਾਤਰਮ' ਨੂੰ ਰਾਸ਼ਟਰੀ ਗੀਤ ਵਜੋਂ ਅਪਣਾਇਆ ਸੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਮਹੱਤਵਪੂਰਨ ਦਿਨ 'ਤੇ 61 ਹਜ਼ਾਰ ਤੋਂ ਵੱਧ ਨੌਜਵਾਨ ਸਰਕਾਰੀ ਸੇਵਾਵਾਂ ਲਈ ਨਿਯੁਕਤੀ ਪੱਤਰ ਪ੍ਰਾਪਤ ਕਰਕੇ ਆਪਣੇ ਜੀਵਨ ਦਾ ਨਵਾਂ ਅਧਿਆਏ ਸ਼ੁਰੂ ਕਰ ਰਹੇ ਹਨ। ਸ਼੍ਰੀ ਮੋਦੀ ਨੇ ਇਨ੍ਹਾਂ ਨਿਯੁਕਤੀ ਪੱਤਰਾਂ ਨੂੰ ਰਾਸ਼ਟਰ ਨਿਰਮਾਣ ਦਾ ਸੱਦਾ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦਾ ਸੰਕਲਪ ਦੱਸਿਆ। ਉਨ੍ਹਾਂ ਕਿਹਾ ਕਿ ਅਨੇਕਾਂ ਨੌਜਵਾਨ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ, ਸਿੱਖਿਆ ਅਤੇ ਸਿਹਤ ਸੇਵਾ ਵਿਵਸਥਾ ਨੂੰ ਤਾਕਤਵਰ ਬਣਾਉਣਗੇ, ਵਿੱਤੀ ਸੇਵਾਵਾਂ ਅਤੇ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨਗੇ ਅਤੇ ਜਨਤਕ ਖੇਤਰ ਦੇ ਉੱਦਮਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਪ੍ਰਧਾਨ ਮੰਤਰੀ ਨੇ ਸਾਰੇ ਨੌਜਵਾਨਾਂ ਨੂੰ ਤਹਿ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।DMK is the biggest enemy of Tamil Nadu’s culture: PM Modi in Madhuranthakam
January 23rd, 03:15 pm
PM Modi addressed a public rally in Madhuranthakam, Tamil Nadu, where he said the people of the state had given the DMK a clear mandate twice, but the party betrayed the trust of the people. He added DMK made many promises but delivered zero results, adding that people are now calling it a CMC government, one that promotes corruption, mafia, and crime.Tamil Nadu shows massive support for NDA at PM Modi’s Madhuranthakam rally
January 23rd, 03:00 pm
PM Modi addressed a public rally in Madhuranthakam, Tamil Nadu, where he said the people of the state had given the DMK a clear mandate twice, but the party betrayed the trust of the people. He added DMK made many promises but delivered zero results, adding that people are now calling it a CMC government, one that promotes corruption, mafia, and crime.