ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ 2026 ਦੇ ਸਮਾਪਤੀ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

January 12th, 06:45 pm

ਕੇਂਦਰੀ ਕੈਬਨਿਟ ਦੇ ਮੇਰੇ ਸਾਥੀ, ਸਾਰੇ ਸੰਸਦ ਮੈਂਬਰ, ਵਿਕਸਿਤ ਭਾਰਤ ਯੰਗ ਲੀਡਰਜ਼ ਚੈਲੇਂਜ ਦੇ ਜੇਤੂ, ਹੋਰ ਪਤਵੰਤੇ ਅਤੇ ਦੇਸ਼ ਭਰ ਤੋਂ ਇੱਥੇ ਆਏ ਮੇਰੇ ਸਾਰੇ ਨੌਜਵਾਨ ਸਾਥੀ, ਵਿਦੇਸ਼ਾਂ ਤੋਂ ਜੋ ਨੌਜਵਾਨ ਆਏ ਹਨ, ਉਨ੍ਹਾਂ ਨੂੰ ਵੀ ਇੱਥੇ ਇੱਕ ਨਵਾਂ ਤਜਰਬਾ ਮਿਲਿਆ ਹੋਵੇਗਾ। ਕੀ ਤੁਸੀਂ ਲੋਕ ਥੱਕ ਨਹੀਂ ਗਏ? ਦੋ ਦਿਨਾਂ ਤੋਂ ਇਹੀ ਕਰ ਰਹੇ ਹੋ, ਤਾਂ ਹੁਣ ਕੀ-ਕੀ ਸੁਣ ਕੇ ਥੱਕ ਨਹੀਂ ਜਾਓਂਗੇ? ਵੈਸੇ ਤਾਂ ਪਿਛਲੀ ਸੀਟ 'ਤੇ ਮੈਂ ਜਿੰਨਾਂ ਕਹਿਣਾ ਸੀ, ਕਹਿ ਦਿੱਤਾ ਸੀ। ਜਦੋਂ ਮੈਂ ਪਹਿਲੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ, ਮੈਂ ਸਮਝਦਾ ਹਾਂ ਓਦੋਂ ਤੁਹਾਡੇ ਵਿੱਚੋਂ ਬਹੁਤ ਸਾਰੇ ਨੌਜਵਾਨ ਅਜਿਹੇ ਹੋਣਗੇ, ਜਿਨ੍ਹਾਂ ਦਾ ਜਨਮ ਵੀ ਨਹੀਂ ਹੋਇਆ ਹੋਵੇਗਾ। ਅਤੇ ਜਦੋਂ ਮੈਂ 2014 ਵਿੱਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ, ਤਾਂ ਤੁਹਾਡੇ ਵਿੱਚੋਂ ਜ਼ਿਆਦਾਤਰ ਨੂੰ ਬੱਚੇ ਕਿਹਾ ਜਾਂਦਾ ਹੋਵੇਗਾ। ਪਰ ਪਹਿਲਾਂ ਮੁੱਖ ਮੰਤਰੀ ਵਜੋਂ ਅਤੇ ਹੁਣ ਪ੍ਰਧਾਨ ਮੰਤਰੀ ਵਜੋਂ, ਮੈਨੂੰ ਹਮੇਸ਼ਾ ਨੌਜਵਾਨ ਪੀੜ੍ਹੀ ’ਤੇ ਬਹੁਤ ਜ਼ਿਆਦਾ ਭਰੋਸਾ ਰਿਹਾ ਹੈ। ਤੁਹਾਡੀ ਤਾਕਤ, ਤੁਹਾਡੀ ਪ੍ਰਤਿਭਾ, ਮੈਂ ਹਮੇਸ਼ਾ ਤੁਹਾਡੀ ਊਰਜਾ ਤੋਂ, ਖ਼ੁਦ ਵੀ ਊਰਜਾ ਪਾਉਂਦਾ ਰਿਹਾ ਹਾਂ। ਅਤੇ ਅੱਜ ਦੇਖੋ, ਅੱਜ ਤੁਸੀਂ ਸਾਰਿਆਂ ਨੇ ਵਿਕਸਿਤ ਭਾਰਤ ਦੇ ਟੀਚੇ ਦੀ ਵਾਗਡੋਰ ਸੰਭਾਲੀ ਹੋਈ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2026 ਨੂੰ ਸੰਬੋਧਨ ਕੀਤਾ

January 12th, 06:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2026 ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਅੱਜ ਦੇ ਬਹੁਤ ਸਾਰੇ ਨੌਜਵਾਨ ਨਾਗਰਿਕ ਪੈਦਾ ਵੀ ਨਹੀਂ ਹੋਏ ਸਨ ਅਤੇ ਜਦੋਂ ਉਨ੍ਹਾਂ ਨੇ 2014 ਵਿੱਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ, ਤਾਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਓਦੋਂ ਵੀ ਬੱਚੇ ਸਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ, ਨੌਜਵਾਨ ਪੀੜ੍ਹੀ ’ਤੇ ਉਨ੍ਹਾਂ ਦਾ ਵਿਸ਼ਵਾਸ ਅਟੱਲ ਅਤੇ ਅਟੁੱਟ ਬਣਿਆ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, ਮੈਂ ਹਮੇਸ਼ਾ ਤੁਹਾਡੀ ਸਮਰੱਥਾ, ਤੁਹਾਡੀ ਪ੍ਰਤਿਭਾ, ਤੁਹਾਡੀ ਊਰਜਾ ਤੋਂ ਪ੍ਰੇਰਨਾ ਲਈ ਹੈ। ਅਤੇ ਅੱਜ ਦੇਖੋ, ਤੁਹਾਡੇ ਸਾਰਿਆਂ ਦੇ ਹੱਥਾਂ ਵਿੱਚ ਵਿਕਸਿਤ ਭਾਰਤ ਦੇ ਟੀਚੇ ਦੀ ਵਾਗਡੋਰ ਹੈ।

ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ‘ਤੇ ਟੀਮ ਇਸਰੋ ਨੂੰ ਕੀਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

August 26th, 08:15 am

ਆਪ ਸਭ ਦੇ ਦਰਮਿਆਨ ਆ ਕੇ ਅੱਜ ਇੱਕ ਅਲੱਗ ਹੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਸ਼ਾਇਦ ਐਸੀ ਖੁਸ਼ੀ ਬਹੁਤ rare occasion ‘ਤੇ ਹੁੰਦੀ ਹੈ। ਜਦੋਂ ਤਨ ਮਨ ਖੁਸ਼ੀਆਂ ਨਾਲ ਭਰ ਗਿਆ ਹੋਵੇ ਅਤੇ ਵਿਅਕਤੀ ਦੇ ਜੀਵਨ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਘਟਦੀਆਂ ਹਨ ਕਿ ਉਸ ‘ਤੇ ਬੇਸਬਰੀ ਹਾਵੀ ਹੋ ਜਾਂਦੀ ਹੈ। ਇਸ ਵਾਰ ਮੇਰੇ ਨਾਲ ਭੀ ਇਸੇ ਤਰ੍ਹਾਂ ਹੀ ਹੋਇਆ ਹੈ, ਇਤਨੀ ਬੇਸਬਰੀ। ਮੈਂ ਸਾਊਥ ਅਫਰੀਕਾ ਵਿੱਚ ਸਾਂ ਫਿਰ ਗ੍ਰੀਸ ਦਾ ਕਾਰਜਕ੍ਰਮ ਸੀ ਤਾਂ ਉੱਥੇ ਚਲਾ ਗਿਆ ਲੇਕਿਨ ਮੇਰਾ ਮਨ ਪੂਰੀ ਤਰ੍ਹਾਂ ਤੁਹਾਡੇ ਨਾਲ ਹੀ ਲਗਿਆ ਹੋਇਆ ਸੀ। ਲੇਕਿਨ ਕਦੇ-ਕਦੇ ਲਗਦਾ ਹੈ ਕਿ ਮੈਂ ਆਪ(ਤੁਸੀਂ) ਲੋਕਾਂ ਦੇ ਨਾਲ ਅਨਿਆਂ ਕਰ ਦਿੰਦਾ ਹਾਂ। ਬੇਸਬਰੀ ਮੇਰੀ ਅਤੇ ਮੁਸੀਬਤ ਤੁਹਾਡੀ। ਇਤਨੀ ਸਵੇਰੇ-ਸਵੇਰੇ ਆਪ ਸਭ ਨੂੰ ਅਤੇ ਇਤਨਾ ਟਾਇਮ ਲੇਕਿਨ ਬੱਸ ਮਨ ਕਰ ਰਿਹਾ ਸੀ ਜਾਵਾਂ ਤੁਹਾਨੂੰ ਨਮਨ ਕਰਾਂ। ਤੁਹਾਨੂੰ ਦਿੱਕਤ ਹੋਈ ਹੋਵੇਗੀ, ਲੇਕਿਨ ਮੈਂ ਭਾਰਤ ਵਿੱਚ ਆਉਂਦੇ ਹੀ ਜਲਦੀ ਤੋਂ ਜਲਦੀ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸਾਂ। ਆਪ ਸਭ ਨੂੰ ਸੈਲਿਊਟ ਕਰਨਾ ਚਾਹੁੰਦਾ ਸਾਂ। ਸੈਲਿਊਟ ਤੁਹਾਡੇ ਪਰਿਸ਼੍ਰਮ (ਤੁਹਾਡੀ ਮਿਹਨਤ) ਨੂੰ, ਸੈਲਿਊਟ ਤੁਹਾਡੇ ਧੀਰਜ ਨੂੰ, ਸੈਲਿਊਟ ਤੁਹਾਡੀ ਲਗਨ ਨੂੰ, ਸੈਲਿਊਟ ਤੁਹਾਡੀ ਜੀਵੰਤਤਾ ਨੂੰ, ਸੈਲਿਊਟ ਤੁਹਾਡੇ ਜਜ਼ਬੇ ਨੂੰ। ਆਪ (ਤੁਸੀਂ) ਦੇਸ਼ ਨੂੰ ਜਿਸ ਉਚਾਈ ‘ਤੇ ਲੈ ਕੇ ਗਏ ਹੋ, ਇਹ ਕੋਈ ਸਾਧਾਰਣ ਸਫ਼ਲਤਾ ਨਹੀਂ ਹੈ। ਇਹ ਅਨੰਤ ਅੰਤਰਿਕਸ਼(ਪੁਲਾੜ) ਵਿੱਚ ਭਾਰਤ ਦੀ ਵਿਗਿਆਨਿਕ ਸਮਰੱਥਾ ਦਾ ਸ਼ੰਖਨਾਦ ਹੈ।

ਚੰਦਰਯਾਨ-3 ਦੀ ਸਫ਼ਲਤਾ 'ਤੇ ਪ੍ਰਧਾਨ ਮੰਤਰੀ ਨੇ ਇਸਰੋ ਦੀ ਟੀਮ ਨੂੰ ਸੰਬੋਧਨ ਕੀਤਾ

August 26th, 07:49 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗ੍ਰੀਸ ਤੋਂ ਪਰਤਣ ਬਾਅਦ ਬੰਗਲੁਰੂ ਵਿੱਚ ਇਸਰੋ ਟੈਲੀਮੈਟਰੀ ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ (ਆਈਐੱਸਟੀਆਰਏਸੀ) ਦਾ ਦੌਰਾ ਕੀਤਾ ਅਤੇ ਚੰਦਰਯਾਨ-3 ਦੀ ਸਫ਼ਲਤਾ 'ਤੇ ਟੀਮ ਇਸਰੋ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਚੰਦਰਯਾਨ-3 ਮਿਸ਼ਨ ਵਿੱਚ ਸ਼ਾਮਲ ਇਸਰੋ ਦੇ ਵਿਗਿਆਨੀਆਂ ਨਾਲ ਮੁਲਾਕਾਤ ਅਤੇ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਨੂੰ ਚੰਦਰਯਾਨ-3 ਮਿਸ਼ਨ ਦੇ ਨਤੀਜਿਆਂ ਅਤੇ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਪ੍ਰਧਾਨ ਮੰਤਰੀ ਨੇ ਭਾਰਤ ਦੇ ਪਹਿਲੇ ਨਿਜੀ ਰੌਕੇਟ, ਵਿਕ੍ਰਮ-ਐੱਸ ਦੇ ਸਫਲ ਲਾਂਚ ਦੇ ਲਈ ਇਸਰੋ ਅਤੇ ਇਨ-ਸਪੇਸ ਨੂੰ ਵਧਾਈਆਂ ਦਿੱਤੀਆਂ

November 18th, 05:33 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਕਾਈਰੂਟ ਏਅਰੋਸਪੇਸ ਦੁਆਰਾ ਵਿਕਸਿਤ ਭਾਰਤ ਦੇ ਪਹਿਲੀ ਨਿਜੀ ਰੌਕੇਟ, ਵਿਕ੍ਰਮ ਸਬਔਰਬਿਟਲ ਦੇ ਸਫਲ ਲਾਂਚ ਦੇ ਲਈ ਇੰਡੀਅਨ ਸਪੇਸ ਰਿਸਰਚ ਔਰਗਨਾਈਜ਼ੇਸ਼ਨ (ਇਸਰੋ) ਅਤੇ ਇਨ-ਸਪੇਸ ਨੂੰ ਵਧਾਈਆਂ ਦਿੱਤੀਆਂ ਹਨ।