Today, BJP stands for good governance and last-mile delivery: PM Modi
April 06th, 12:30 pm
PM Modi addressed BJP Karyakartas on the party’s Sthapana Diwas, paying tribute to generations of workers and their dedication, sacrifice and unwavering commitment. He reminisced about the early years when the BJP had neither power nor resources, and karyakartas travelled tirelessly to connect with people. He reiterated their belief in a brighter future for Bharat, which kept them going despite challenges like the Emergency, political isolation and violence.PM Modi addresses Party Karyakartas on BJP Sthapana Diwas
April 06th, 12:00 pm
PM Modi addressed BJP Karyakartas on the party’s Sthapana Diwas, paying tribute to generations of workers and their dedication, sacrifice and unwavering commitment. He reminisced about the early years when the BJP had neither power nor resources, and karyakartas travelled tirelessly to connect with people. He reiterated their belief in a brighter future for Bharat, which kept them going despite challenges like the Emergency, political isolation and violence.ਅਸਾਮ ਦੇ ਸਿਲਚਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
March 14th, 11:10 am
ਸੱਭਿਆਚਾਰ, ਹੌਸਲੇ ਅਤੇ ਜੀਵਿਤਤਾ ਨਾਲ ਭਰਪੂਰ ਬਰਾਕ ਘਾਟੀ ਦੇ ਤੁਸੀਂ ਸਾਰੇ ਪਰਿਵਾਰਕ ਮੈਂਬਰਾਂ ਵਿਚਾਲੇ ਆਉਣਾ ਬਹੁਤ ਹੀ ਖ਼ਾਸ ਤਜਰਬਾ ਹੁੰਦਾ ਹੈ। ਸਿਲਚਰ ਨੂੰ ਤਾਂ ਬਰਾਕ ਘਾਟੀ ਦਾ ਮੁੱਖ ਦੁਆਰ (ਗੇਟਵੇਅ) ਕਿਹਾ ਜਾਂਦਾ ਹੈ। ਇਹ ਉਹ ਥਾਂ ਹੈ ਜਿੱਥੇ ਇਤਿਹਾਸ, ਭਾਸ਼ਾ, ਸੱਭਿਆਚਾਰ ਅਤੇ ਉੱਦਮ ਨੇ ਮਿਲ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇੱਥੇ ਬੰਗਾਲੀ ਬੋਲੀ ਜਾਂਦੀ ਹੈ, ਅਸਾਮੀ ਦੀ ਗੂੰਜ ਸੁਣਾਈ ਦਿੰਦੀ ਹੈ ਅਤੇ ਹੋਰ ਕਬਾਇਲੀ ਪਰੰਪਰਾਵਾਂ ਵੀ ਵੱਧਦੀਆਂ-ਫੁੱਲਦੀਆਂ ਹਨ। ਇੱਥੇ ਇੰਨੀ ਵੰਨ-ਸੁਵੰਨਤਾ ਨੂੰ ਆਪਣੀ ਤਾਕਤ ਬਣਾ ਕੇ ਤੁਸੀਂ ਸਾਰੇ ਭਾਈਚਾਰੇ ਨਾਲ, ਪਿਆਰ ਨਾਲ, ਇਸ ਪੂਰੇ ਖੇਤਰ ਦਾ ਵਿਕਾਸ ਕਰ ਰਹੇ ਹੋ। ਇਹ ਬਰਾਕ ਘਾਟੀ ਦੀ ਬਹੁਤ ਵੱਡੀ ਸਮਰੱਥਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਸਿਲਚਰ ਵਿੱਚ 23,550 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
March 14th, 10:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਸਿਲਚਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੱਭਿਆਚਾਰ ਅਤੇ ਜੀਵਿਤਤਾ ਨਾਲ ਭਰਪੂਰ ਬਰਾਕ ਘਾਟੀ ਦਾ ਦੌਰਾ ਕਰਨਾ ਉਨ੍ਹਾਂ ਲਈ ਹਮੇਸ਼ਾ ਇੱਕ ਖ਼ਾਸ ਤਜਰਬਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਲਚਰ ਇਸ ਘਾਟੀ ਦਾ ਮੁੱਖ ਦੁਆਰ ਹੈ, ਜਿੱਥੇ ਇਤਿਹਾਸ ਅਤੇ ਭਾਸ਼ਾ ਦਾ ਸੁਮੇਲ ਇੱਕ ਵਿਲੱਖਣ ਖੇਤਰੀ ਪਛਾਣ ਬਣਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਖੇਤਰ ਦੀ ਤਾਕਤ ਇਸ ਦੀ ਵਿਭਿੰਨਤਾ (ਵੰਨ-ਸੁਵੰਨਤਾ) ਵਿੱਚ ਹੈ, ਜਿੱਥੇ ਬੰਗਾਲੀ, ਅਸਾਮੀ ਅਤੇ ਆਦਿਵਾਸੀ ਪਰੰਪਰਾਵਾਂ ਆਪਸੀ ਪਿਆਰ ਨਾਲ ਵੱਧ-ਫੁੱਲ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, ਬਰਾਕ ਘਾਟੀ ਦੀ ਵਿਭਿੰਨਤਾ ਹੀ ਇਸ ਦੀ ਸਭ ਤੋਂ ਵੱਡੀ ਪੂੰਜੀ ਹੈ, ਜੋ ਇੱਥੋਂ ਦੇ ਨਾਗਰਿਕਾਂ ਵਿੱਚ ਭਾਈਚਾਰੇ ਦੀ ਭਾਵਨਾ ਨੂੰ ਵਧਾਉਂਦੀ ਹੈ।ਦੇਹਰਾਦੂਨ ਵਿੱਚ ਉੱਤਰਾਖੰਡ ਦੀ ਸਥਾਪਨਾ ਦੇ ਸਿਲਵਰ ਜੁਬਲੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 09th, 01:00 pm
ਦੇਵ-ਭੂਮੀ ਉੱਤਰਾਖੰਡ ਦੇ ਮੇਰੇ ਪਿਆਰੇ ਭਰਾਵੋ, ਭੈਣੋ ਅਤੇ ਸਤਿਕਾਰਯੋਗ ਬਜ਼ੁਰਗੋ। ਤੁਹਾਨੂੰ ਸਾਰਿਆਂ ਨੂੰ ਮੇਰਾ ਪ੍ਰਣਾਮ ਅਤੇ ਨਮਸਕਾਰ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਹਰਾਦੂਨ ਵਿੱਚ ਉੱਤਰਾਖੰਡ ਦੀ ਸਥਾਪਨਾ ਦੇ ਸਿਲਵਰ ਜੁਬਲੀ ਸਮਾਗਮ ਨੂੰ ਸੰਬੋਧਨ ਕੀਤਾ
November 09th, 12:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਹਰਾਦੂਨ ਵਿੱਚ ਉੱਤਰਾਖੰਡ ਦੀ ਸਥਾਪਨਾ ਦੇ ਸਿਲਵਰ ਜੁਬਲੀ ਸਮਾਗਮ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ 8140 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਮੋਦੀ ਨੇ ਦੇਵ-ਭੂਮੀ ਉੱਤਰਾਖੰਡ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰਿਆਂ ਦਾ ਸਵਾਗਤ ਕਰਦਿਆਂ ਸਨਮਾਨ ਅਤੇ ਸੇਵਾ ਦਾ ਸੰਦੇਸ਼ ਦਿੱਤਾ।ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
September 22nd, 11:36 am
ਹੈਲੀਪੈਡ ਤੋਂ ਇੱਥੋਂ ਇਸ ਮੈਦਾਨ ਤੱਕ ਆਉਣਾ, ਰਸਤੇ ਵਿੱਚ ਇੰਨੇ ਸਾਰੇ ਲੋਕਾਂ ਨਾਲ ਮਿਲਣਾ, ਬੱਚਿਆਂ ਦੇ ਹੱਥਾਂ ਵਿੱਚ ਤਿਰੰਗਾ, ਬੇਟੇ-ਬੇਟੀਆਂ ਦੇ ਹੱਥਾਂ ਵਿੱਚ ਤਿਰੰਗਾ, ਅਰੁਣਾਚਲ ਦਾ ਇਹ ਆਦਰ-ਸਤਿਕਾਰ, ਮਾਣ ਨਾਲ ਭਰ ਦਿੰਦਾ ਹੈ। ਅਤੇ ਇਹ ਸਵਾਗਤ ਇੰਨਾ ਜ਼ਬਰਦਸਤ ਸੀ ਕਿ ਮੈਨੂੰ ਪਹੁੰਚਣ ਵਿੱਚ ਵੀ ਦੇਰੀ ਹੋ ਗਈ, ਅਤੇ ਇਸ ਲਈ ਵੀ ਮੈਂ ਆਪ ਸਭ ਤੋਂ ਮਾਫ਼ੀ ਮੰਗਦਾ ਹਾਂ। ਅਰੁਣਾਚਲ ਦੀ ਇਹ ਧਰਤੀ, ਚੜ੍ਹਦੇ ਸੂਰਜ ਦੀ ਧਰਤੀ ਦੇ ਨਾਲ ਹੀ ਦੇਸ਼ ਭਗਤੀ ਦੇ ਉਫਾਨ ਦੀ ਵੀ ਧਰਤੀ ਹੈ। ਜਿਵੇਂ ਤਿਰੰਗੇ ਦਾ ਪਹਿਲਾ ਰੰਗ ਕੇਸਰੀ ਹੈ, ਓਵੇਂ ਹੀ ਅਰੁਣਾਚਲ ਦਾ ਪਹਿਲਾ ਰੰਗ ਕੇਸਰੀ ਹੈ। ਇੱਥੇ ਦਾ ਹਰ ਵਿਅਕਤੀ ਮਾਣ ਦਾ ਪ੍ਰਤੀਕ ਹੈ, ਸਾਦਗੀ ਦਾ ਪ੍ਰਤੀਕ ਹੈ। ਅਤੇ ਇਸ ਲਈ ਅਰੁਣਾਚਲ ਤਾਂ ਮੈਂ ਕਈ ਵਾਰ ਆਇਆ ਹਾਂ, ਰਾਜਨੀਤੀ ਵਿੱਚ ਸੱਤਾ ਦੇ ਗਲਿਆਰਿਆਂ ਵਿੱਚ ਨਹੀਂ ਸੀ, ਓਦੋਂ ਵੀ ਆਇਆ ਹਾਂ, ਅਤੇ ਇਸ ਲਈ ਇੱਥੇ ਦੀਆਂ ਬਹੁਤ ਸਾਰੀਆਂ ਯਾਦਾਂ ਮੇਰੇ ਨਾਲ ਜੁੜੀਆਂ ਹੋਈਆਂ ਹਨ, ਅਤੇ ਉਸ ਦੀ ਯਾਦ ਵੀ ਮੈਨੂੰ ਬਹੁਤ ਚੰਗੀ ਲਗਦੀ ਹੈ। ਆਪ ਸਭ ਦੇ ਨਾਲ ਬਿਤਾਏ ਹਰ ਪਲ ਮੇਰੇ ਲਈ ਯਾਦਗਾਰ ਹੁੰਦੇ ਹਨ। ਤੁਸੀਂ ਜਿੰਨਾ ਪਿਆਰ ਮੈਨੂੰ ਦਿੰਦੇ ਹੋ, ਮੈਂ ਸਮਝਦਾ ਹਾਂ ਜੀਵਨ ਵਿੱਚ ਇਸ ਤੋਂ ਵੱਡਾ ਕੋਈ ਸੁਭਾਗ ਨਹੀਂ ਹੁੰਦਾ ਹੈ। ਤਵਾਂਗ ਮਠ ਤੋਂ ਲੈ ਕੇ ਨਮਸਾਈ ਦੇ ਸਵਰਣ ਪਗੋਡਾ ਤੱਕ ਅਰੁਣਾਚਲ ਸ਼ਾਂਤੀ ਅਤੇ ਸੱਭਿਆਚਾਰ ਦਾ ਸੰਗਮ ਹੈ। ਮਾਂ ਭਾਰਤੀ ਦਾ ਮਾਣ ਹੈ, ਮੈਂ ਇਸ ਪੂਜਨੀਕ ਧਰਤੀ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ₹5,100 ਕਰੋੜ ਤੋਂ ਵੱਧ ਲਾਗਤ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
September 22nd, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ₹5,100 ਕਰੋੜ ਤੋਂ ਵੱਧ ਲਾਗਤ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਮੌਕੇ ’ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਸਰਬ-ਸ਼ਕਤੀਮਾਨ ਡੋਨਯੀ ਪੋਲੋ ਦੇ ਪ੍ਰਤੀ ਸ਼ਰਧਾ ਪ੍ਰਗਟ ਕੀਤੀ ਅਤੇ ਸਾਰਿਆਂ ‘ਤੇ ਕਿਰਪਾ ਦੀ ਪ੍ਰਾਰਥਨਾ ਕੀਤੀ।ਪ੍ਰਧਾਨ ਮੰਤਰੀ ਦੀਆਂ ਪ੍ਰੀਫੈਕਚਰ ਦੇ ਰਾਜਪਾਲਾਂ ਨਾਲ ਗੱਲਬਾਤ ਦੌਰਾਨ ਟਿੱਪਣੀਆਂਪ੍ਰਧਾਨ ਮੰਤਰੀ ਦੀਆਂ ਪ੍ਰੀਫੈਕਚਰ ਦੇ ਰਾਜਪਾਲਾਂ ਨਾਲ ਗੱਲਬਾਤ ਦੌਰਾਨ ਟਿੱਪਣੀਆਂ
August 30th, 08:00 am
ਮੈਂ ਅਨੁਭਵ ਕਰ ਰਿਹਾ ਹਾਂ ਕਿ ਇਸ ਕਮਰੇ ਵਿੱਚ- ਸੈਤਾਮਾ ਦੀ ਰਫ਼ਤਾਰ ਹੈ, ਮਿਯਾਗੀ ਦੀ resilience ਹੈ, ਫੁਕੁਓਕਾ ਦੀ ਜੀਵੰਤਤਾ ਹੈ, ਅਤੇ, ਨਾਰਾ ਦੀ ਵਿਰਾਸਤ ਦੀ ਖੁਸ਼ਬੂ ਹੈ। ਤੁਹਾਡੇ ਸਾਰਿਆਂ ਵਿੱਚ ਕੁਮਾਮੋਤੋ ਦੀ ਗਰਮਜ਼ੋਸ਼ੀ ਹੈ, ਨਾਗਾਨੋ ਦੀ ਤਾਜ਼ਗੀ ਹੈ, ਸ਼ਿਜ਼ੂਕਾ ਦੀ ਸੁੰਦਰਤਾ ਹੈ, ਅਤੇ ਨਾਗਾਸਾਕੀ ਦੀ ਧੜਕਨ ਹੈ। ਤੁਸੀਂ ਸਾਰੇ, mount ਫੂਜੀ ਦੀ ਤਾਕਤ ਹੋ, ਸਾਕੁਰਾ ਦੀ ਆਤਮਾ ਦੇ ਪ੍ਰਤੀਕ ਹੋ। Together, you make Japan timeless.ਬਿਹਾਰ ਦੇ ਮੋਤਹਾਰੀ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 18th, 11:50 am
ਸਾਵਨ ਦੇ ਇਸ ਪਵਿੱਤਰ ਮਹੀਨੇ ਵਿੱਚ ਅਸੀਂ ਬਾਬਾ ਸੋਮੇਸ਼ਵਰਨਾਥ ਦੇ ਚਰਨਾਂ ਵਿੱਚ ਨਮਨ ਕਰਦੇ ਹਾਂ, ਅਤੇ ਉਨ੍ਹਾਂ ਦਾ ਅਸ਼ੀਰਵਾਦ ਮੰਗਦਾ ਹਾਂ, ਤਾਂ ਜੋ ਸੰਪੂਰਨ ਬਿਹਾਰ ਵਾਸੀਆਂ ਦੇ ਜੀਵਨ ਵਿੱਚ ਸੁਖ-ਸ਼ੁਭ ਹੋਵੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਦੇ ਮੋਤੀਹਾਰੀ ਵਿੱਚ 7,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
July 18th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਮੋਤੀਹਾਰੀ ਵਿੱਚ 7,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਸਾਉਣ ਦੇ ਪਵਿੱਤਰ ਮਹੀਨੇ ਦੌਰਾਨ ਬਾਬਾ ਸੋਮੇਸ਼ਵਰਨਾਥ ਦੇ ਚਰਨਾਂ ਵਿੱਚ ਨਮਨ ਕਰਦਿਆਂ, ਪ੍ਰਧਾਨ ਮੰਤਰੀ ਨੇ ਬਿਹਾਰ ਵਾਸੀਆਂ ਦੇ ਜੀਵਨ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਆਸ਼ੀਰਵਾਦ ਲਿਆ। ਸਭਾ ਨੂੰ ਸੰਬੋਧਨ ਕਰਦਿਆਂ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਚੰਪਾਰਣ ਦੀ ਧਰਤੀ ਨੇ ਇਤਿਹਾਸ ਦਾ ਸਰੂਪ ਬਦਲਿਆ ਹੈ। ਆਜ਼ਾਦੀ ਦੇ ਅੰਦੋਲਨ ਦੌਰਾਨ, ਇਸ ਧਰਤੀ ਨੇ ਮਹਾਤਮਾ ਗਾਂਧੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸੇ ਧਰਤੀ ਤੋਂ ਪ੍ਰੇਰਨਾ ਹੁਣ ਬਿਹਾਰ ਦੇ ਨਵੇਂ ਭਵਿੱਖ ਨੂੰ ਆਕਾਰ ਦੇਵੇਗੀ। ਉਨ੍ਹਾਂ ਨੇ ਇਨ੍ਹਾਂ ਵਿਕਾਸ ਪਹਿਲਕਦਮੀਆਂ ਲਈ ਮੌਜੂਦ ਸਾਰੇ ਲੋਕਾਂ ਅਤੇ ਬਿਹਾਰ ਦੇ ਲੋਕਾਂ ਨੂੰ ਵਧਾਈ ਦਿੱਤੀ।ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭਾਰਤੀ ਸਮੁਦਾਇ ਨੂੰ ਦਿੱਤੇ ਗਏ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 04th, 05:56 am
ਅੱਜ ਸ਼ਾਮ ਆਪ ਸਭ ਦੇ ਦਰਮਿਆਨ ਹੋਣਾ ਮੇਰੇ ਲਈ ਬਹੁਤ ਮਾਣ ਅਤੇ ਖੁਸ਼ੀ ਦੀ ਬਾਤ ਹੈ। ਮੈਂ ਪ੍ਰਧਾਨ ਮੰਤਰੀ ਕਮਲਾ ਜੀ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਹੁਣਚਾਰੀ ਅਤੇ ਸੱਜਨਤਾਪੂਰਨ ਸ਼ਬਦਾਂ (kind words) ਦੇ ਲਈ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਸਮੁਦਾਇਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ
July 04th, 04:40 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭਾਰਤੀ ਸਮੁਦਾਇ ਦੇ ਇੱਕ ਬੜੇ ਸਮੂਹ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਤ੍ਰਿਨੀਦਾਦ ਤੇ ਟੋਬੈਗੋ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀਮਤੀ ਕਮਲਾ ਪ੍ਰਸਾਦ-ਬਿਸੇਸਰ, ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ, ਸੰਸਦ ਮੈਂਬਰ ਅਤੇ ਕਈ ਹੋਰ ਪਤਵੰਤੇ ਉਪਸਥਿਤ ਸਨ। ਇਸ ਸਮਾਗਮ ਵਿੱਚ, ਪ੍ਰਧਾਨ ਮੰਤਰੀ ਦਾ ਪ੍ਰਵਾਸੀ ਸਮੁਦਾਇ ਦੁਆਰਾ ਅਸਾਧਾਰਣ ਗਰਮਜੋਸ਼ੀ ਦੇ ਨਾਲ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਦਾ ਰੰਗਾਰੰਗ ਪਰੰਪਰਾਗਤ ਭਾਰਤੀ-ਤ੍ਰਿਨੀਦਾਦੀਅਨ (Indo-Trinidadian) ਸੁਆਗਤ ਕੀਤਾ ਗਿਆ।ਜੰਮੂ ਅਤੇ ਕਸ਼ਮੀਰ ਦੇ ਕਟੜਾ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
June 06th, 12:50 pm
ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਜੀ, ਮੁੱਖ ਮੰਤਰੀ ਉਮਰ ਅਬਦੁੱਲਾ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ, ਜਿਤੇਂਦਰ ਸਿੰਘ, ਵੀ ਸੋਮੰਨਾ ਜੀ, ਡਿਪਟੀ ਸੀਐੱਮ ਸੁਰੇਂਦਰ ਕੁਮਾਰ ਜੀ, ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਨੇਤਾ ਵਿਰੋਧੀ ਧਿਰ ਦੇ ਨੇਤਾ ਸੁਨੀਲ ਜੀ, ਸੰਸਦ ਵਿੱਚ ਮੇਰੇ ਸਾਥੀ ਜੁਗਲ ਕਿਸ਼ੋਰ ਜੀ, ਹੋਰ ਜਨਪ੍ਰਤੀਨਿਧੀਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ। ਵੀਰ ਜੋਰਾਵਰ ਸਿੰਘ ਜੀ ਦੀ ਇਹ ਭੂਮੀ ਹੈ, ਮੈਂ ਇਸ ਧਰਤੀ ਨੂੰ ਪ੍ਰਣਾਮ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੰਮੂ ਅਤੇ ਕਸ਼ਮੀਰ ਵਿੱਚ 46,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਲੋਕਅਰਪਣ ਕੀਤਾ
June 06th, 12:45 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਮੂ ਅਤੇ ਕਸ਼ਮੀਰ ਦੇ ਕਟੜਾ ਵਿੱਚ 46,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਖਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਵੀਰ ਜ਼ੋਰਾਵਰ ਸਿੰਘ ਦੀ ਭੂਮੀ ਨੂੰ ਨਮਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਸਮਾਗਮ ਭਾਰਤ ਦੀ ਏਕਤਾ ਅਤੇ ਦ੍ਰਿੜ੍ਹ ਸੰਕਲਪ ਦਾ ਸ਼ਾਨਦਾਰ ਉਤਸਵ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਮਾਤਾ ਵੈਸ਼ਣੋ ਦੇਵੀ ਦੇ ਅਸ਼ੀਰਵਾਦ ਨਾਲ ਕਸ਼ਮੀਰ ਘਾਟੀ ਹੁਣ ਭਾਰਤ ਦੇ ਵਿਸ਼ਾਲ ਰੇਲ ਨੈੱਟਵਰਕ ਨਾਲ ਜੁੜ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਹਮੇਸ਼ਾ ਗਹਿਰੀ ਸ਼ਰਧਾ ਦੇ ਨਾਲ ‘ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ’ ਕਹਿੰਦੇ ਹੋਏ ਮਾਂ ਭਾਰਤੀ ਨੂੰ ਬੁਲਾਇਆ ਹੈ, ਅੱਜ ਇਹ ਸਾਡੇ ਰੇਲ ਨੈੱਟਵਰਕ ਵਿੱਚ ਵੀ ਇੱਕ ਅਸਲੀਅਤ ਬਣ ਗਈ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਊਧਮਪੁਰ-ਸ੍ਰੀਨਗਰ-ਬਾਰਾਮੁੱਲਾ ਰੇਲ ਲਾਇਨ ਪ੍ਰੋਜੈਕਟ ਕੇਵਲ ਇੱਕ ਨਾਮ ਨਹੀਂ ਹੈ, ਬਲਕਿ ਇਹ ਜੰਮੂ ਅਤੇ ਕਸ਼ਮੀਰ ਦੀ ਨਵੀਂ ਤਾਕਤ ਅਤੇ ਭਾਰਤ ਦੀਆਂ ਵਧਦੀਆਂ ਸਮਰੱਥਾਵਾਂ ਦਾ ਪ੍ਰਤੀਕ ਹੈ। ਖੇਤਰ ਵਿੱਚ ਰੇਲ ਬੁਨਿਆਦੀ ਢਾਂਚੇ ਅਤੇ ਕਨੈਕਟਿਵਿਟੀ ਨੂੰ ਹੁਲਾਰਾ ਦੇਣ ਦੀ ਪ੍ਰਤੀਬੱਧਤਾ ਦੇ ਅਨੁਰੂਪ, ਉਨ੍ਹਾਂ ਨੇ ਚਨਾਬ ਅਤੇ ਅੰਜੀ ਪੁਲ਼ਾਂ ਦਾ ਉਦਘਾਟਨ ਕੀਤਾ ਅਤੇ ਜੰਮੂ ਅਤੇ ਕਸ਼ਮੀਰ ਦੇ ਅੰਦਰ ਕਨੈਕਟਿਵਿਟੀ ਨੂੰ ਵਧਾਉਂਦੇ ਹੋਏ ਵੰਦੇ ਭਾਰਤ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਅਤਿਰਿਕਤ, ਸ਼੍ਰੀ ਮੋਦੀ ਨੇ ਜੰਮੂ ਵਿੱਚ ਇੱਕ ਨਵੇਂ ਮੈਡੀਕਲ ਕਾਲਜ ਦਾ ਨੀਂਹ ਪੱਥਰ ਭੀ ਰੱਖਿਆ, ਜਿਸ ਨਾਲ ਖੇਤਰ ਵਿੱਚ ਸਿਹਤ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਬਲ ਮਿਲਿਆ। ਉਨ੍ਹਾਂ ਨੇ ਕਿਹਾ ਕਿ 46,000 ਕਰੋੜ ਰੁਪਏ ਦੇ ਪ੍ਰੋਜੈਕਟ ਜੰਮੂ ਅਤੇ ਕਸ਼ਮੀਰ ਵਿੱਚ ਵਿਕਾਸ ਨੂੰ ਗਤੀ ਦੇਣਗੇ, ਜਿਸ ਨਾਲ ਪ੍ਰਗਤੀ ਅਤੇ ਸਮ੍ਰਿੱਧੀ ਆਵੇਗੀ। ਪ੍ਰਧਾਨ ਮੰਤਰੀ ਨੇ ਵਿਕਾਸ ਅਤੇ ਪਰਿਵਰਤਨ ਦੇ ਇਸ ਨਵੇਂ ਯੁਗ ਦੇ ਲਈ ਲੋਕਾਂ ਨੂੰ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ।ਕੈਬਨਿਟ ਨੇ ਵਿੱਤ ਵਰ੍ਹੇ 2024-25 ਤੋਂ 2028-29 ਦੇ ਲਈ “ਵਾਇਬ੍ਰੈਂਟ ਵਿਲੇਜਿਜ਼ ਪ੍ਰੋਗਰਾਮ- II (ਵੀਵੀਪੀ-II)” ਨੂੰ ਮਨਜ਼ੂਰੀ ਦਿੱਤੀ
April 04th, 03:11 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਕੇਂਦਰੀ ਖੇਤਰ ਦੀ ਯੋਜਨਾ (100% ਕੇਂਦਰ ਵਿੱਤ ਪੋਸ਼ਣ) ਦੇ ਰੂਪ ਵਿੱਚ ਵਾਇਬ੍ਰੈਂਟ ਵਿਲੇਜਿਜ਼ ਪ੍ਰੋਗਰਾਮ – II (ਵੀਵੀਪੀ-II) (Vibrant Villages Programme -II (VVP-II)) ਨੂੰ ਮਨਜ਼ੂਰੀ ਦੇ ਦਿੱਤੀ। ਇਹ ‘ਸੁਰੱਖਿਅਤ, ਮਹਿਫੂਜ਼ ਅਤੇ ਜੀਵੰਤ ਭੂਮੀ ਸੀਮਾਵਾਂ’ ਦੇ ਲਈ ਵਿਕਸਿਤ ਭਾਰਤ@2047 (Viksit Bharat@2047) ਦੇ ਦ੍ਰਿਸ਼ਟੀਕੋਣ ਦੇ ਲਈ ਪ੍ਰਤੀਬੱਧਤਾ ਨੂੰ ਅੱਗੇ ਵਧਾਉਂਦਾ ਹੈ। ਇਹ ਪ੍ਰੋਗਰਾਮ ਵੀਵੀਪੀ-I (VVP-I) ਦੇ ਤਹਿਤ ਪਹਿਲੇ ਤੋਂ ਹੀ ਕਵਰ ਕੀਤੀ ਗਈ ਉੱਤਰੀ ਸੀਮਾ ਦੇ ਇਲਾਵਾ ਅੰਤਰਰਾਸ਼ਟਰੀ ਭੂਮੀ ਸੀਮਾਵਾਂ (ਆਈਐੱਲਬੀਐੱਸ-ILBs) ਨਾਲ ਲਗਦੇ ਬਲੌਕਾਂ ਵਿੱਚ ਸਥਿਤ ਪਿੰਡਾਂ ਦੇ ਵਿਆਪਕ ਵਿਕਾਸ ਵਿੱਚ ਮਦਦ ਕਰੇਗਾ।ET Now ਗਲੋਬਲ ਬਿਜ਼ਨਿਸ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 15th, 08:30 pm
Last time ਜਦੋਂ ਮੈਂ ET Now ਸਮਿਟ ਵਿੱਚ ਆਇਆ ਸੀ ਤਾਂ ਚੋਣਾਂ ਹੋਣ ਹੀ ਵਾਲੀਆਂ ਸਨ। ਅਤੇ ਉਸ ਸਮੇਂ ਮੈਂ ਤੁਹਾਡੇ ਦਰਮਿਆਨ ਪੂਰੀ ਨਿਮਰਤਾ ਨਾਲ ਕਿਹਾ ਸੀ ਕਿ ਸਾਡੀ ਤੀਸਰੀ ਟਰਮ ਵਿੱਚ ਭਾਰਤ ਇੱਕ ਨਵੀਂ ਸਪੀਡ ਨਾਲ ਕੰਮ ਕਰੇਗਾ। ਮੈਨੂੰ ਸੰਤੋਸ਼ ਹੈ ਕਿ ਇਹ ਸਪੀਡ ਅੱਜ ਦਿਖ ਵੀ ਰਹੀ ਹੈ ਅਤੇ ਦੇਸ਼ ਇਸ ਨੂੰ ਸਮਰਥਨ ਵੀ ਦੇ ਰਿਹਾ ਹੈ। ਨਵੀਂ ਸਰਕਾਰ ਬਣਨ ਦੇ ਬਾਅਦ, ਦੇਸ਼ ਦੇ ਅਨੇਕ ਰਾਜਾਂ ਵਿਚ ਬੀਜੇਪੀ- NDA ਨੂੰ ਜਨਤਾ ਦਾ ਅਸ਼ੀਰਵਾਦ ਲਗਾਤਾਰ ਮਿਲ ਰਿਹਾ ਹੈ! ਜੂਨ ਵਿੱਚ ਓਡੀਸ਼ਾ ਦੇ ਲੋਕਾਂ ਨੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਗਤੀ ਦਿੱਤੀ, ਫਿਰ ਹਰਿਆਣਾ ਦੇ ਲੋਕਾਂ ਨੇ ਸਮਰਥਨ ਕੀਤਾ ਅਤੇ ਹੁਣ ਦਿੱਲੀ ਦੇ ਲੋਕਾਂ ਨੇ ਸਾਨੂੰ ਭਰਪੂਰ ਸਮਰਥਨ ਦਿੱਤਾ ਹੈ। ਇਹ ਇੱਕ ਐਕਨੌਲੇਜਮੈਂਟ ਹੈ ਕਿ ਦੇਸ਼ ਦੀ ਜਨਤਾ ਅੱਜ ਕਿਸ ਤਰ੍ਹਾਂ ਵਿਕਸਿਤ ਭਾਰਤ ਦੇ ਟੀਚੇ ਲਈ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੀ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਈਟੀ ਨਾਓ ਗਲੋਬਲ ਬਿਜ਼ਨਸ ਸਮਿਟ 2025 ਨੂੰ ਸੰਬੋਧਨ ਕੀਤਾ
February 15th, 08:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਈਟੀ ਨਾਓ ਗਲੋਬਲ ਬਿਜ਼ਨਸ ਸਮਿਟ 2025 ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਈਟੀ ਨਾਓ ਸਮਿਟ ਦੇ ਪਿਛਲੇ ਐਡੀਸ਼ਨ ਵਿੱਚ ਉਨ੍ਹਾਂ ਨੇ ਬਹੁਤ ਨਿਮਰਤਾ ਨਾਲ ਕਿਹਾ ਸੀ ਕਿ ਭਾਰਤ ਆਪਣੇ ਤੀਸਰੇ ਕਾਰਜਕਾਲ ਵਿੱਚ ਨਵੀਂ ਗਤੀ ਨਾਲ ਕੰਮ ਕਰੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਇਹ ਗਤੀ ਹੁਣ ਸਪਸ਼ਟ ਹੈ ਅਤੇ ਇਸ ਨੂੰ ਦੇਸ਼ ਤੋਂ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਨੇ ਓਡੀਸ਼ਾ, ਮਹਾਰਾਸ਼ਟਰ, ਹਰਿਆਣਾ ਅਤੇ ਨਵੀਂ ਦਿੱਲੀ ਦੇ ਲੋਕਾਂ ਨੂੰ ਵਿਕਸਿਤ ਭਾਰਤ ਦੇ ਪ੍ਰਤੀ ਪ੍ਰਤੀਬੱਧਤਾ ਦੇ ਲਈ ਅਪਾਰ ਸਮਰਥਨ ਦਿਖਾਉਣ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਨੂੰ ਇਸ ਗੱਲ ਦੀ ਮਾਨਤਾ ਦੇ ਰੂਪ ਵਿੱਚ ਸਵੀਕਾਰ ਕੀਤਾ ਕਿ ਕਿਵੇਂ ਦੇਸ਼ ਦੇ ਨਾਗਰਿਕ ਵਿਕਸਿਤ ਭਾਰਤ ਦੇ ਟੀਚੇ ਦੀ ਪ੍ਰਾਪਤੀ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੇ ਹਨ।ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਪ੍ਰਧਾਨ ਮੰਤਰੀ ਦੇ ਜਵਾਬ ਦਾ ਮੂਲ-ਪਾਠ
February 06th, 04:21 pm
ਆਦਰਯੋਗ ਰਾਸ਼ਟਰਪਤੀ ਜੀ ਨੇ ਭਾਰਤ ਦੀਆਂ ਉਪਲਬਧੀਆਂ ਬਾਰੇ, ਦੁਨੀਆ ਦੀ ਭਾਰਤ ਤੋਂ ਅਪੇਖਿਆਵਾਂ ਬਾਰੇ ਅਤੇ ਭਾਰਤ ਦੇ ਸਾਧਾਰਣ ਮਾਨਵੀ ਦਾ ਆਤਮਵਿਸ਼ਵਾਸ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ, ਇਨ੍ਹਾਂ ਸਾਰੇ ਵਿਸ਼ਿਆਂ ਨੂੰ ਲੈ ਕੇ ਦੇ ਵਿਸਤਾਰ ਨਾਲ ਚਰਚਾ ਕੀਤੀ ਹੈ, ਦੇਸ਼ ਨੂੰ ਅੱਗੇ ਦੀ ਦਿਸ਼ਾ ਭੀ ਦਿਖਾਈ ਹੈ। ਆਦਰਯੋਗ ਰਾਸ਼ਟਰਪਤੀ ਜੀ ਦਾ ਸੰਬੋਧਨ ਪ੍ਰੇਰਕ ਭੀ ਸੀ, ਪ੍ਰਭਾਵੀ ਭੀ ਸੀ ਅਤੇ ਸਾਡੇ ਸਭ ਦੇ ਲਈ ਭਵਿੱਖ ਦੇ ਕੰਮ ਦਾ ਮਾਰਗਦਰਸ਼ਨ ਭੀ ਸੀ। ਮੈਂ ਆਦਰਯੋਗ ਰਾਸ਼ਟਰਪਤੀ ਜੀ ਦੇ ਸੰਬੋਧਨ ‘ਤੇ ਧੰਨਵਾਦ ਕਰਨ ਦੇ ਲਈ ਉਪਸਥਿਤ ਹੋਇਆ ਹਾਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਜਵਾਬ
February 06th, 04:00 pm
ਸ਼੍ਰੀ ਮੋਦੀ ਨੇ ਕਿਹਾ ਕਿ 70 ਤੋਂ ਅਧਿਕ ਮਾਣਯੋਗ ਸਾਂਸਦਾਂ ਨੇ ਆਪਣੇ ਬਹੁਮੁੱਲੇ ਵਿਚਾਰਾਂ ਨਾਲ ਧੰਨਵਾਦ ਪ੍ਰਸਤਾਵ ਨੂੰ ਸਮ੍ਰਿੱਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋਹਾਂ ਪਾਸਿਆਂ ਤੋਂ ਚਰਚਾ ਹੋਈ ਅਤੇ ਸਾਰਿਆਂ ਨੇ ਰਾਸ਼ਟਰਪਤੀ ਦੇ ਸੰਬੋਧਨ ਨੂੰ ਆਪਣੀ ਸਮਝ ਦੇ ਅਧਾਰ ‘ਤੇ ਸਮਝਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ(Sabka Saath, Sabka Vikas) ਬਾਰੇ ਬਹੁਤ ਕੁਝ ਕਿਹਾ ਗਿਆ ਹੈ ਅਤੇ ਉਹ ਸਮਝ ਨਹੀਂ ਪਾ ਰਹੇ ਹਨ ਕਿ ਇਸ ਵਿੱਚ ਕਠਿਨਾਈਆਂ ਕੀ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਬਕਾ ਸਾਥ, ਸਬਕਾ ਵਿਕਾਸ (Sabka Saath, Sabka Vikas) ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਇਸੇ ਲਈ ਦੇਸ਼ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਅਵਸਰ ਦਿੱਤਾ ਹੈ।