ਕੱਛ ਅਤੇ ਸੌਰਾਸ਼ਟਰ ਖੇਤਰ ਲਈ ਆਯੋਜਿਤ ਵਾਈਬ੍ਰੈਂਟ ਗੁਜਰਾਤ ਰੀਜਨਲ ਕਾਨਫ਼ਰੰਸ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

January 11th, 02:45 pm

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਉਪ ਮੁੱਖ ਮੰਤਰੀ ਹਰਸ਼ ਸੰਘਵੀ, ਗੁਜਰਾਤ ਸਰਕਾਰ ਦੇ ਹੋਰ ਮੰਤਰੀ, ਸਾਂਸਦ ਅਤੇ ਵਿਧਾਇਕ, ਮਹਾਮਹਿਮ, ਉਦਯੋਗ ਜਗਤ ਦੇ ਨੁਮਾਇੰਦੇ, ਹੋਰ ਪਤਵੰਤੇ, ਦੇਵੀਓ ਅਤੇ ਸੱਜਣੋ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਕੋਟ ਵਿੱਚ ਕੱਛ ਅਤੇ ਸੌਰਾਸ਼ਟਰ ਖੇਤਰਾਂ ਲਈ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਦਾ ਉਦਘਾਟਨ ਕੀਤਾ

January 11th, 02:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਰਾਜਕੋਟ ਵਿੱਚ ਕੱਛ ਅਤੇ ਸੌਰਾਸ਼ਟਰ ਖੇਤਰਾਂ ਲਈ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ 2026 ਦੀ ਸ਼ੁਰੂਆਤ ਤੋਂ ਬਾਅਦ ਗੁਜਰਾਤ ਦੀ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਸਵੇਰੇ ਉਨ੍ਹਾਂ ਨੇ ਭਗਵਾਨ ਸੋਮਨਾਥ ਦੇ ਬ੍ਰਹਮ ਦਰਸ਼ਨ ਕੀਤੇ ਅਤੇ ਹੁਣ ਉਹ ਰਾਜਕੋਟ ਦੇ ਇਸ ਸ਼ਾਨਦਾਰ ਸਮਾਗਮ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਵਿਕਾਸ ਭੀ, ਵਿਰਾਸਤ ਭੀ ਦਾ ਮੰਤਰ ਜਗ੍ਹਾ ਗੂੰਜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਅਤੇ ਦੁਨੀਆ ਭਰ ਤੋਂ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਵਿੱਚ ਹਿੱਸਾ ਲੈਣ ਲਈ ਆਏ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ 11 ਜਨਵਰੀ ਨੂੰ ਰਾਜਕੋਟ ਦਾ ਦੌਰਾ ਕਰਨਗੇ

January 09th, 12:07 pm

ਪ੍ਰਧਾਨ ਮੰਤਰੀ 11 ਜਨਵਰੀ, 2026 ਨੂੰ ਰਾਜਕੋਟ ਦਾ ਦੌਰਾ ਕਰਨਗੇ ਅਤੇ ਕੱਛ ਅਤੇ ਸੌਰਾਸ਼ਟਰ ਖੇਤਰਾਂ ਲਈ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਵਿੱਚ ਹਿੱਸਾ ਲੈਣਗੇ। ਦੁਪਹਿਰ ਲਗਭਗ 1:30 ਵਜੇ ਉਹ ਸੰਮੇਲਨ ਵਿੱਚ ਟ੍ਰੇਡ ਸ਼ੋਅ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਦੁਪਹਿਰ ਲਗਭਗ 2:00 ਵਜੇ ਪ੍ਰਧਾਨ ਮੰਤਰੀ ਰਾਜਕੋਟ ਦੀ ਮਾਰਵਾੜੀ ਯੂਨੀਵਰਸਿਟੀ ਵਿਖੇ ਕੱਛ ਅਤੇ ਸੌਰਾਸ਼ਟਰ ਖੇਤਰਾਂ ਲਈ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ 'ਤੇ ਇੱਕ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ 14 ਗ੍ਰੀਨਫੀਲਡ ਸਮਾਰਟ ਗੁਜਰਾਤ ਇੰਡਸਟ੍ਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ (ਜੀਆਈਡੀਸੀ) ਅਸਟੇਟਾਂ ਦੇ ਵਿਕਾਸ ਦਾ ਐਲਾਨ ਕਰਨਗੇ ਅਤੇ ਰਾਜਕੋਟ ਵਿੱਚ ਜੀਆਈਡੀਸੀ ਦੇ ਮੈਡੀਕਲ ਡਿਵਾਈਸ ਪਾਰਕ ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ 10 ਤੋਂ 12 ਜਨਵਰੀ ਤੱਕ ਗੁਜਰਾਤ ਦਾ ਦੌਰਾ ਕਰਨਗੇ

January 09th, 12:02 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਤੋਂ 12 ਜਨਵਰੀ ਤੱਕ ਗੁਜਰਾਤ ਦੇ ਦੌਰੇ 'ਤੇ ਰਹਿਣਗੇ। ਪ੍ਰਧਾਨ ਮੰਤਰੀ 10 ਜਨਵਰੀ ਦੀ ਸ਼ਾਮ ਨੂੰ ਸੋਮਨਾਥ ਪਹੁੰਚਣਗੇ ਅਤੇ ਰਾਤ ਲਗਭਗ 8 ਵਜੇ ਓਂਕਾਰ ਮੰਤਰ ਜਾਪ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਸੋਮਨਾਥ ਮੰਦਰ ਵਿੱਚ ਇੱਕ ਡ੍ਰੋਨ ਸ਼ੋਅ ਦੇਖਣਗੇ।