ਪ੍ਰਧਾਨ ਮੰਤਰੀ ਨੇ ਵੇਦਮੂਰਤੀ ਦੇਵਵ੍ਰਤ ਮਹੇਸ਼ ਰੇਖੇ ਨੂੰ ਦੰਡਕ੍ਰਮ ਪਰਾਯਣਮ ਪੂਰਾ ਕਰਨ 'ਤੇ ਵਧਾਈ ਦਿੱਤੀ
December 02nd, 01:03 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੇਦਮੂਰਤੀ ਦੇਵਵ੍ਰਤ ਮਹੇਸ਼ ਰੇਖੇ ਨੂੰ ਸ਼ੁਕਲ ਯਜੁਰਵੇਦ ਦੀ ਮਾਧਿਅੰਦਿਨੀ ਸ਼ਾਖਾ ਦੇ 2000 ਮੰਤਰਾਂ ਵਾਲੇ ਦੰਡਕ੍ਰਮ ਪਰਾਯਣਮ ਨੂੰ ਬਿਨਾਂ ਰੁਕੇ 50 ਦਿਨਾਂ ਵਿੱਚ ਪੂਰਾ ਕਰਨ 'ਤੇ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ 19 ਸਾਲਾ ਵੇਦਮੂਰਤੀ ਦੇਵਵ੍ਰਤ ਮਹੇਸ਼ ਰੇਖੇ ਨੇ ਜੋ ਕੀਤਾ ਹੈ, ਉਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਸ਼੍ਰੀ ਮੋਦੀ ਨੇ ਅੱਗੇ ਕਿਹਾ, ਕਾਸ਼ੀ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ, ਮੈਨੂੰ ਖ਼ੁਸ਼ੀ ਹੈ ਕਿ ਇਹ ਅਸਾਧਾਰਨ ਕਾਰਨਾਮਾ ਇਸ ਪਵਿੱਤਰ ਸ਼ਹਿਰ ਵਿੱਚ ਹੋਇਆ। ਸ਼੍ਰੀ ਮੋਦੀ ਨੇ ਕਿਹਾ, “ਉਨ੍ਹਾਂ ਦੇ ਪਰਿਵਾਰ, ਭਾਰਤ ਭਰ ਦੇ ਕਈ ਸੰਤਾਂ, ਮਹਾਪੁਰਸ਼ਾਂ, ਵਿਦਵਾਨਾਂ ਅਤੇ ਸੰਗਠਨਾਂ ਨੂੰ ਮੇਰਾ ਪ੍ਰਣਾਮ, ਜਿਨ੍ਹਾਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ।