ਕੈਬਨਿਟ ਨੇ ਉੱਤਰ ਪ੍ਰਦੇਸ਼ ਵਿੱਚ ਰਾਸ਼ਟਰੀ ਰਾਜਮਾਰਗ-19 ਅਤੇ ਵਾਰਾਣਸੀ ਰਿੰਗ ਰੋਡ ਦਰਮਿਆਨ ਹਾਈਬ੍ਰਿਡ ਐਨੂਇਟੀ ਮਾਡਲ ‘ਤੇ 14447.64 ਕਰੋੜ ਰੁਪਏ ਦੀ ਕੁੱਲ ਪੂੰਜੀ ਲਾਗਤ ਨਾਲ 6 ਲੇਨ ਵਾਲੇ ਗ੍ਰੀਨਫੀਲਡ ਐਲੀਵੇਟਿਡ ਕੌਰੀਡੋਰ, ਰੈਂਪ/ਲੂਪ ਅਤੇ ਫੁੱਟ ਓਵਰ ਬ੍ਰਿਜ ਦੇ ਵਿਕਾਸ ਨੂੰ ਐੱਨਐੱਚ (ਓ) ਦੇ ਤਹਿਤ ਮਨਜ਼ੂਰੀ ਦਿੱਤੀ
July 15th, 04:53 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਆਰਥਿਕ ਮਾਮਲੇ ਦੀ ਕਮੇਟੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਸ਼ਹਿਰ ਵਿੱਚ ਆਵਾਜਾਈ ਦੀ ਭੀੜ ਘੱਟ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਰਾਜਮਾਰਗ-19 (ਐੱਨਐੱਚ-19) ਅਤੇ ਵਾਰਾਣਸੀ ਰਿੰਗ ਰੋਡ ਦਰਮਿਆਨ ਗੰਗਾ ਨਦੀ ਦੇ ਕਿਨਾਰੇ ਕਨੈਕਟੀਵਿਟੀ ਦੇ ਨਾਲ ਇੱਕ ਲਿੰਕ/ਕਨੈਕਟਰ ਕੌਰੀਡੋਰ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। 46.039 ਕਿਲੋਮੀਟਰ ਲੰਬੇ ਇਸ ਪ੍ਰੋਜੈਕਟ ਵਿੱਚ 6 ਲੇਨ ਦਾ ਐਲੀਵੇਟਿਡ ਮੇਨ ਕੈਰੀਜਵੇ, ਇੱਕ ਪ੍ਰਤਿਸ਼ਠਿਤ ਕੇਬਲ-ਸਟੇਅ ਬ੍ਰਿਜ, ਇੱਕ ਐਕਸਟਰਾਡੋਜ਼ਡ ਫੁੱਟ ਓਵਰ ਬ੍ਰਿਜ-ਕਮ-ਮੇਜਰ ਬ੍ਰਿਜ, ਲੂਪ, ਰੈਂਪ, ਲਿੰਕ ਰੋਡ ਅਤੇ ਸਰਵਿਸ ਰੋਡ ਸ਼ਾਮਲ ਹਨ। ਇਹ ਪ੍ਰੋਜੈਕਟ ਹਾਈਬ੍ਰਿਡ ਐਨੁਇਟੀ ਮਾਡਲ (ਐੱਚਐੱਮ) ਦੇ ਤਹਿਤ ਕੁੱਲ 14,447.64 ਕਰੋੜ ਰੁਪਏ ਦੀ ਪੂੰਜੀ ਲਾਗਤ ‘ਤੇ ਲਾਗੂ ਕੀਤਾ ਜਾਵੇਗਾ, ਜਿਸ ਵਿੱਚ 6,037.85 ਕਰੋੜ ਰੁਪਏ ਦੇ ਸਿਵਿਲ ਨਿਰਮਾਣ ਲਾਗਤ (ਯੂਟੀਲਿਟੀ ਸ਼ਿਫਟਿੰਗ ਸਮੇਤ, ਜੀਐੱਸਟੀ ਨੂੰ ਛੱਡ ਕੇ) ਅਤੇ ਐੱਨਐੱਚ (ਓ) ਦੇ ਤਹਿਤ 541.11 ਕਰੋੜ ਰੁਪਏ ਦੀ ਜ਼ਮੀਨ ਪ੍ਰਾਪਤੀ ਲਾਗਤ ਸ਼ਾਮਲ ਹੈ।ਕੇਂਦਰੀ ਕੈਬਨਿਟ ਨੇ 10,998.32 ਕਰੋੜ ਰੁਪਏ ਦੀ ਕੁੱਲ ਪੂੰਜੀਗਤ ਲਾਗਤ ਨਾਲ ਹਾਈਬ੍ਰਿਡ ਐਨੁਇਟੀ ਮਾਡਲ ‘ਤੇ ਉੱਤਰ ਪ੍ਰਦੇਸ਼ ਵਿੱਚ ਵਰੁਣ ਨਦੀ ਤੱਟ ਅਤੇ ਉਸ ਦੇ ਰੈਂਪ/ਲੂਬ ਦੇ ਨਾਲ6/4 ਲੇਨ ਦੇ ਐਲੀਵੇਟਿਡ ਕੌਰੀਡੋਰ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ
July 15th, 04:47 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਸ਼ਹਿਰ ਵਿੱਚ ਭੀੜ-ਭੜੱਕਾ ਘੱਟ ਕਰਨ ਲਈ ਵਰੁਣਾ ਨਦੀ ਦੇ ਕਿਨਾਰੇ ਐੱਨਐੱਚ-31 ਅਤੇ ਵਾਰਾਣਸੀ ਰਿੰਗ ਰੋਡ ਨੂੰ ਜੋੜਨ ਵਾਲੇ 43.218 ਕਿਲੋਮੀਟਰ ਦੇ ਲਿੰਕ/ਕਨੈਕਟਰ ਕੌਰੀਡੋਰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਵਿੱਚ 6/4-ਲੇਨ ਦਾ ਜ਼ਿਆਦਾਤਰ ਐਲੀਵੇਟਿਡ ਕੌਰੀਡੋਰ ਹੈ, ਜਿਸ ਵਿੱਚ ਮੇਨ ਕੈਰੇਜਵੇਅ, ਫਲਾਈਓਵਰ, ਲੂਪ, ਰੈਂਪ ਅਤੇ ਸਰਵਿਸ ਰੋਡ ਸ਼ਾਮਲ ਹਨ। ਇਸ ਨੂੰ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਹਾਈਬ੍ਰਿਡ ਐਨੂਅਿਟੀ ਮਾਡਲ (ਐੱਚਏਐੱਮ) ਦੇ ਤਹਿਤ 10,998.32 ਕਰੋੜ ਰੁਪਏ ਦੀ ਕੁੱਲ ਪੂੰਜੀਗਤ ਲਾਗਤ 'ਤੇ ਲਾਗੂ ਕਰੇਗੀ। ਇਸ ਵਿੱਚ 4,565.33 ਕਰੋੜ ਰੁਪਏ ਦੀ ਸਿਵਲ ਕੰਸਟ੍ਰਕਸ਼ਨ ਲਾਗਤ ਅਤੇ 934.91 ਕਰੋੜ ਰੁਪਏ ਦੀ ਜ਼ਮੀਨ ਐਕਵਾਇਰ ਲਾਗਤ ਸ਼ਾਮਲ ਹੈ।ਕੈਬਨਿਟ ਨੇ ਗੰਗਾ ਨਦੀ 'ਤੇ ਕਨੈਕਟਿਵਿਟੀ ਪ੍ਰਦਾਨ ਕਰਨ, ਯਾਤਰਾ ਨੂੰ ਅਸਾਨ ਬਣਾਉਣ, ਲੌਜਿਸਟਿਕਸ ਲਾਗਤਾਂ ਨੂੰ ਘਟਾਉਣ, ਤੇਲ ਦਾ ਆਯਾਤ ਘਟਾਉਣ ਅਤੇ ਕਾਰਬਨ ਡਾਇਆਕਸਾਇਡ ਦੇ ਨਿਕਾਸ ਨੂੰ ਘਟਾਉਣ ਲਈ ਇੱਕ ਨਵੇਂ ਰੇਲ-ਕਮ-ਰੋਡ ਬ੍ਰਿਜ ਸਮੇਤ ਵਾਰਾਣਸੀ-ਪੰਡਿਤ ਦੀਨਦਿਆਲ ਉਪਾਧਿਆਇ ਮਲਟੀਟ੍ਰੈਕਿੰਗ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ
October 16th, 03:18 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ 2,642 ਕਰੋੜ ਰੁਪਏ (ਲਗਭਗ) ਦੀ ਕੁੱਲ ਅਨੁਮਾਨਿਤ ਲਾਗਤ ਵਾਲੇ ਰੇਲ ਮੰਤਰਾਲੇ ਦੇ ਇੱਕ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਸਤਾਵਿਤ ਮਲਟੀ-ਟ੍ਰੈਕਿੰਗ ਪ੍ਰੋਜੈਕਟ ਭਾਰਤੀ ਰੇਲਵੇ ਦੇ ਸਭ ਤੋਂ ਵਿਅਸਤ ਸੈਕਸ਼ਨਾਂ 'ਤੇ ਬਹੁਤ-ਲੋੜੀਂਦਾ ਬੁਨਿਆਦੀ ਢਾਂਚਾ ਵਿਕਾਸ ਪ੍ਰਦਾਨ ਕਰਦੇ ਹੋਏ ਸੰਚਾਲਨ ਨੂੰ ਅਸਾਨ ਬਣਾਵੇਗਾ ਅਤੇ ਭੀੜ-ਭੜੱਕੇ ਨੂੰ ਘਟਾਏਗਾ। ਇਹ ਪ੍ਰੋਜੈਕਟ ਉੱਤਰ ਪ੍ਰਦੇਸ਼ ਦੇ ਵਾਰਾਣਸੀ ਅਤੇ ਚੰਦੌਲੀ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੈ।