ਗੁਜਰਾਤ ਦੇ ਸਾਨੰਦ ਵਿੱਚ ਸੀਜੀ ਸੈਮੀ ਓਐੱਸਏਟੀ ਸਹੂਲਤ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 04th, 05:15 pm
ਕੀ ਹਾਲ ਹੈ, ਸਭ ਠੀਕ-ਠਾਕ ਹੋ? ਗੁਜਰਾਤ ਦੇ ਹਰਮਨ-ਪਿਆਰੇ ਮੁੱਖ ਮੰਤਰੀ ਭੁਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ, ਊਰਜਾਵਾਨ ਉਪ ਮੁੱਖ ਮੰਤਰੀ ਹਰਸ਼ ਸੰਘਵੀ, ਗੁਜਰਾਤ ਸਰਕਾਰ ਦੇ ਮੰਤਰੀ ਸਾਹਿਬਾਨ, ਸੰਸਦ ਮੈਂਬਰ ਅਤੇ ਵਿਧਾਇਕ ਸਾਹਿਬਾਨ, ਸੀਜੀ ਪਾਵਰ ਦੇ ਚੇਅਰਮੈਨ ਵੇਲਾਇਨ ਸੁਬੱਈਆ ਜੀ, ਰੇਨੇਸਾਸ ਇਲੈਕਟ੍ਰਾਨਿਕਸ ਦੀ ਪ੍ਰੈਜ਼ੀਡੈਂਟ ਮਾਲਿਨੀ ਜੀ, ਸੀਜੀ ਸੈਮੀ ਦੇ ਚੇਅਰਮੈਨ ਗਿਰੀਸ਼ ਜੀ, ਇੱਥੇ ਮੌਜੂਦ ਹੋਰ ਸਾਰੇ ਉਦਯੋਗ ਜਗਤ ਦੇ ਆਗੂ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸਾਨੰਦ ਵਿੱਚ ਸੀਜੀ ਸੈਮੀ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ (ਓਐੱਸਏਟੀ) ਸਹੂਲਤ ਦਾ ਉਦਘਾਟਨ ਕੀਤਾ
July 04th, 05:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸਾਨੰਦ ਵਿੱਚ ਸੀਜੀ ਸੈਮੀ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ (ਓਐੱਸਏਟੀ) ਸਹੂਲਤ ਦਾ ਉਦਘਾਟਨ ਕੀਤਾ। ਇਸ ਮੌਕੇ ਦੇ ਮਹੱਤਵ ’ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਉਦਘਾਟਨ ਨੂੰ ਆਪਣੇ ਟੀਚਿਆਂ ਪ੍ਰਤੀ ਦੇਸ਼ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਦੱਸਿਆ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਬਿਨਾਂ ਕਿਸੇ ਝਿਜਕ ਦੇ ਆਪਣੇ ਦ੍ਰਿੜ੍ਹ ਇਰਾਦਿਆਂ ਨੂੰ ਲਗਾਤਾਰ ਜ਼ਮੀਨੀ ਪੱਧਰ ’ਤੇ ਉਤਾਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, ਅੱਜ ਦਾ ਇਹ ਸਮਾਗਮ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਜੋ ਵੀ ਸੰਕਲਪ ਲੈਂਦਾ ਹੈ, ਉਸ ਨੂੰ ਪੂਰੀ ਦ੍ਰਿੜ੍ਹਤਾ ਨਾਲ ਪੂਰਾ ਕਰਦਾ ਹੈ।ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਵਡੋਦਰਾ ਦਿਹਾਤੀ ਵਿੱਚ ਵਾਪਰੇ ਹਾਦਸੇ ਦੌਰਾਨ ਹੋਏ ਜਾਨ-ਮਾਲ ਦੇ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ
June 17th, 04:31 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਵਡੋਦਰਾ ਦਿਹਾਤੀ ਵਿੱਚ ਵਾਪਰੇ ਇੱਕ ਹਾਦਸੇ ਦੌਰਾਨ ਹੋਏ ਜਾਨ-ਮਾਲ ਦੇ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ।ਗੁਜਰਾਤ ਦੇ ਸੂਰਤ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 05th, 04:30 pm
ਮੈਨੂੰ ਕਈ ਵਾਰ ਲੱਗਦਾ ਹੈ ਕਿ, ਇਹ ਸੂਰਤ ਸ਼ਹਿਰ ਨਹੀਂ ਹੈ, ਸੂਰਤ ਇੱਕ ਜਜ਼ਬਾ ਹੈ, ਅਤੇ ਜੇ ਇਹ ਜਜ਼ਬਾ ਹੋਵੇ, ਤਾਂ ਹੀ ਵਾਤਾਵਰਣ ਦਿਵਸ ਮੌਕੇ ਹਰ ਪਰਿਵਾਰ ਨੂੰ ਨਾਲ ਜੋੜ ਕੇ, ਅਜਿਹੇ 15,000 ਵਾਤਾਵਰਣ ਨੂੰ ਸਮਰਪਿਤ ਬਹੁਤ ਸੋਹਣੇ ਪੋਸਟਰ ਬਣਾ ਕੇ ਲੋਕ ਲਿਆਏ ਹਨ। ਜਿਨ੍ਹਾਂ ਵੀ ਪਰਿਵਾਰਾਂ ਦੇ ਸਾਥੀਆਂ ਨੇ ਇਹ ਕੰਮ ਕੀਤਾ ਹੈ, ਮੈਂ ਉਨ੍ਹਾਂ ਸਾਰਿਆਂ ਦੀ ਬਹੁਤ-ਬਹੁਤ ਸ਼ਲਾਘਾ ਕਰਦਾ ਹਾਂ। ਕਿਉਂਕਿ ਜਦੋਂ ਉਨ੍ਹਾਂ ਨੇ ਇਹ ਵਿਚਾਰ ਕੀਤਾ ਹੋਵੇਗਾ ਨਾ, ਤਾਂ ਉਨ੍ਹਾਂ ਦਾ ਮਨ ਹੁਣ ਇਸ ਵਾਤਾਵਰਣ ਦੀ ਰਾਖੀ ਵਿੱਚ ਲੱਗ ਗਿਆ ਹੋਵੇਗਾ। ਸਾਡੇ ਕਾਠੀਆਵਾੜ ਦੇ ਬਹੁਤ ਸਾਰੇ ਭਰਾ ਇੱਥੇ ਸੂਰਤ ਵਿੱਚ ਰਹਿੰਦੇ ਹਨ, ਅਤੇ ਉਨ੍ਹਾਂ ਦੀ ਉੱਥੇ ਖੇਤੀ ਹੈ, ਤਾਂ ਮੇਰੀ ਉਨ੍ਹਾਂ ਨੂੰ ਇੱਕ ਅਪੀਲ ਹੈ ਕਿ ਵਾਤਾਵਰਣ ਦੇ ਇੱਕ ਕੰਮ ਦੇ ਹਿੱਸੇ ਵਜੋਂ ‘ਖੇਤ ਬਚਾਓ’ ਮੁਹਿੰਮ ਨਾਲ ਜੁੜ ਜਾਣ। ਕੈਮੀਕਲ ਮੁਕਤ ਖੇਤੀ, ਸਾਡੇ ਬਜ਼ੁਰਗ ਜੋ ਕੁਦਰਤੀ ਖੇਤੀ ਕਰਦੇ ਸਨ, ਅਤੇ ਮੈਂ ਤਾਂ ਸੂਰਤ ਦੇ ਜਿਨ੍ਹਾਂ-ਜਿਨ੍ਹਾਂ ਲੋਕਾਂ ਦੀ ਜਿੱਥੇ-ਜਿੱਥੇ ਵੀ ਖੇਤੀ ਹੈ, ਸਾਰਿਆਂ ਨੂੰ ਹੱਕ ਨਾਲ ਕਹਿਣਾ ਹੈ, ਕਿ ਮੇਰਾ ਇੰਨਾ ਕੰਮ ਜ਼ਰੂਰ ਕਰਨਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸੂਰਤ ਵਿੱਚ 18,800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ
June 05th, 04:16 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ। ਪ੍ਰਧਾਨ ਮੰਤਰੀ ਨੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਗੁਜਰਾਤ ਦੇ ਲੋਕਾਂ ਦੇ ਅਟੁੱਟ ਸਾਥ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਤੋਂ ਬਾਅਦ ਮੈਂ ਪਹਿਲੀ ਵਾਰ ਸੂਰਤ ਆਇਆ ਹਾਂ। ਮੈਂ ਸੂਰਤ ਤੋਂ ਪੂਰੇ ਗੁਜਰਾਤ ਦੇ ਲੋਕਾਂ ਨੂੰ ਸਲਾਮ ਕਰਦਾ ਹਾਂ ਅਤੇ ਵਧਾਈ ਦਿੰਦਾ ਹਾਂ।ਗੁਜਰਾਤ ਦੇ ਵਡੋਦਰਾ ਵਿੱਚ ਸਰਦਾਰਧਾਮ ਹੋਸਟਲ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
May 11th, 06:15 pm
ਗੁਜਰਾਤ ਦੇ ਪ੍ਰਸਿੱਧ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਉਪ ਮੁੱਖ ਮੰਤਰੀ ਹਰਸ਼ ਸਾਂਘਵੀ ਜੀ, ਕੇਂਦਰੀ ਮੰਤਰੀ ਅਤੇ ਸੰਸਥਾਪਕ ਟਰਸਟੀ ਮਨਸੁਖ ਭਾਈ ਮਾਂਡਵੀਆ, ਸਰਦਾਰ ਧਾਮ ਦੇ ਪ੍ਰਧਾਨ ਗਾਗਜੀ ਭਾਈ ਸੁਤਾਰੀਆ ਜੀ, ਦੁਸ਼ਯੰਤ ਭਾਈ ਪਟੇਲ, ਪੰਕਜ ਭਾਈ ਪਟੇਲ, ਰਾਜ ਭਾਜਪਾ ਪ੍ਰਧਾਨ ਭਾਈ ਜਗਦੀਸ਼ ਵਿਸ਼ਵਕਰਮਾ, ਮੰਚ ‘ਤੇ ਮੌਜੂਦ ਗੁਜਰਾਤ ਸਰਕਾਰ ਦੇ ਸਾਰੇ ਮੰਤਰੀ, ਸਾਰੇ ਦਾਤਾ ਸ਼੍ਰੀ, ਟਰਸਟੀ ਸ਼੍ਰੀ, ਹੋਰ ਮਹਾਨੁਭਾਵ ਅਤੇ ਗੁਜਰਾਤ ਦੇ ਕੋਨੇ-ਕੋਨੇ ਤੋਂ ਆਏ ਹੋਏ ਮੇਰੇ ਪਿਆਰੇ ਭਰਾਵੋ ਅਤੇ ਭੈਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਵਡੋਦਰਾ ਵਿੱਚ ਸਰਦਾਰਧਾਮ ਹੋਸਟਲ ਦਾ ਉਦਘਾਟਨ ਕੀਤਾ
May 11th, 06:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਵਡੋਦਰਾ ਵਿੱਚ ਸਰਦਾਰਧਾਮ ਹੋਸਟਲ ਦਾ ਉਦਘਾਟਨ ਕੀਤਾ। ਸੋਮਨਾਥ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੀ 75ਵੀਂ ਵਰ੍ਹੇਗੰਢ ਵਾਲੇ ਦਿਨ ਹੀ ਵਡੋਦਰਾ ਦੇ ਸਰਦਾਰਧਾਮ ਵਿਖੇ ਇੱਕ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਦਿਅਕ ਸੰਸਥਾਵਾਂ ਦੇ ਉਦਘਾਟਨ ਅਤੇ ਅਧਿਆਤਮਿਕ ਯਾਦਗਾਰੀ ਉੱਤਸਵ ਦੇ ਇਸ ਸ਼ੁਭ ਸੰਜੋਗ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਡਾ. ਦੁਸ਼ਯੰਤ ਅਤੇ ਦਕਸ਼ ਪਟੇਲ ਕੰਪਲੈਕਸ ਨੂੰ ਦਾ ਉਦਘਾਟਨ ਕੀਤਾ, ਨਾਲ ਹੀ ਸਿੱਖਿਆ ਸਹਾਇਤਾ ਯੋਜਨਾ ਦੀ ਸ਼ੁਰੂਆਤ ਕੀਤੀ, ਅਤੇ ਕਈ ਵਿਦਿਅਕ ਪ੍ਰੋਜੈਕਟਾਂ ਦਾ ਭੂਮੀ ਪੂਜਨ ਵੀ ਕੀਤਾ। ਉਨ੍ਹਾਂ ਨੇ ਇਨ੍ਹਾਂ ਪਹਿਲਕਦਮੀਆਂ ਨੂੰ ਨੌਜਵਾਨਾਂ ਦੇ ਭਵਿੱਖ ਦੇ ਕਰੀਅਰ ਲਈ ਲਾਂਚਿੰਗ ਪੈਡ ਦੱਸਿਆ। ਸ਼੍ਰੀ ਮੋਦੀ ਨੇ ਕਿਹਾ, ਕੁਝ ਘੰਟੇ ਪਹਿਲਾਂ, ਮੈਂ ਪ੍ਰਭਾਸ ਪਾਟਨ ਵਿੱਚ ਸੋਮਨਾਥ ਅੰਮ੍ਰਿਤ ਮਹੋਤਸਵ ਮਨਾ ਰਿਹਾ ਸੀ, ਅਤੇ ਹੁਣ ਅਸੀਂ ਇੱਥੇ ਪਰਿਵਰਤਨਸ਼ੀਲ ਵਿਦਿਅਕ ਸੰਸਥਾਵਾਂ ਦਾ ਉਦਘਾਟਨ ਕਰ ਰਹੇ ਹਾਂ। ਇਹ ਸੰਜੋਗ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡੀ ਵਿਰਾਸਤ ਅਤੇ ਤਰੱਕੀ ਨਾਲ-ਨਾਲ ਚਲਦੇ ਹਨ।ਪ੍ਰਧਾਨ ਮੰਤਰੀ ਨੇ ਵਡੋਦਰਾ ਜਾਂਦੇ ਸਮੇਂ ਸੋਮਨਾਥ ਮੰਦਿਰ ਦੀ ਇੱਕ ਤਸਵੀਰ ਸਾਂਝੀ ਕੀਤੀ
May 11th, 05:14 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੋਮਨਾਥ ਤੋਂ ਵਡੋਦਰਾ ਜਾਂਦੇ ਸਮੇਂ ਲਈ ਗਈ ਸੋਮਨਾਥ ਮੰਦਿਰ ਦੀ ਇੱਕ ਤਸਵੀਰ ਸਾਂਝੀ ਕੀਤੀ।ਪ੍ਰਧਾਨ ਮੰਤਰੀ 10-11 ਮਈ ਨੂੰ ਗੁਜਰਾਤ ਦਾ ਦੌਰਾ ਕਰਨਗੇ
May 09th, 11:19 am
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 10-11 ਮਈ, 2026 ਨੂੰ ਗੁਜਰਾਤ ਦਾ ਦੌਰਾ ਕਰਨਗੇ। ਉਹ 10 ਮਈ ਦੀ ਰਾਤ ਨੂੰ ਜਾਮਨਗਰ, ਗੁਜਰਾਤ ਪਹੁੰਚਣਗੇ। ਪ੍ਰਧਾਨ ਮੰਤਰੀ 11 ਮਈ ਨੂੰ ਸਵੇਰੇ ਲਗਭਗ 10:15 ਵਜੇ ਸੋਮਨਾਥ ਮੰਦਰ ਵਿੱਚ 'ਸੋਮਨਾਥ ਅੰਮ੍ਰਿਤ ਮਹੋਤਸਵ' ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਵਡੋਦਰਾ ਲਈ ਰਵਾਨਾ ਹੋਣਗੇ, ਜਿੱਥੇ ਉਹ ਸ਼ਾਮ ਲਗਭਗ 6 ਵਜੇ ਸਰਦਾਰਧਾਮ ਹੋਸਟਲ ਦਾ ਉਦਘਾਟਨ ਕਰਨਗੇ। ਉਹ ਦੋਵਾਂ ਮੌਕਿਆਂ 'ਤੇ ਜਨਤਕ ਸਭਾਵਾਂ ਨੂੰ ਸੰਬੋਧਨ ਵੀ ਕਰਨਗੇ।ਡੀਓ ਕਾਨਫਰੰਸਿੰਗ ਜ਼ਰੀਏ ਕੋਟਾ ਹਵਾਈ ਅੱਡੇ ਦੇ ਨੀਂਹ ਪੱਥਰ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
March 07th, 03:15 pm
ਪਿਛਲੇ ਹਫ਼ਤੇ ਹੀ ਮੈਨੂੰ ਰਾਜਸਥਾਨ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਅਜਮੇਰ ਦੀ ਪਵਿੱਤਰ ਧਰਤੀ ਤੋਂ ਅਸੀਂ ਰਾਜਸਥਾਨ ਦੇ ਵਿਕਾਸ ਨਾਲ ਜੁੜੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ ਸੀ। ਉਸੇ ਸਮਾਗਮ ਵਿੱਚ ਰਾਜਸਥਾਨ ਦੇ 21,000 ਤੋਂ ਵੱਧ ਨੌਜਵਾਨ ਸਾਥੀਆਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਗਏ ਸੀ। ਹੁਣ ਅਜਮੇਰ ਦੌਰੇ ਤੋਂ ਕੁਝ ਹੀ ਦਿਨਾਂ ਬਾਅਦ ਅੱਜ ਮੈਨੂੰ ਕੋਟਾ ਨਾਲ ਜੁੜੇ ਹੋਏ ਇਸ ਅਹਿਮ ਹਵਾਈ ਅੱਡੇ ਦੇ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਮੌਕਾ ਮਿਲ ਰਿਹਾ ਹੈ। ਇੱਕ ਹੀ ਹਫ਼ਤੇ ਵਿੱਚ ਰਾਜਸਥਾਨ ਵਿੱਚ ਵਿਕਾਸ ਦੇ ਇਨ੍ਹਾਂ ਦੋ ਵੱਡੇ ਸਮਾਗਮਾਂ ਦਾ ਬਹੁਤ ਵੱਡਾ ਸੁਨੇਹਾ ਹੈ। ਇਹ ਦੱਸਦੇ ਹਨ ਕਿ ਅੱਜ ਰਾਜਸਥਾਨ ਕਿਸ ਗਤੀ ਨਾਲ ਅੱਗੇ ਵਧ ਰਿਹਾ ਹੈ। ਭਾਵੇਂ ਬੁਨਿਆਦੀ ਢਾਂਚਾ ਹੋਵੇ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਹੋਣ, ਕਿਸਾਨਾਂ ਅਤੇ ਮਾਵਾਂ-ਭੈਣਾਂ ਲਈ ਯੋਜਨਾਵਾਂ ਹੋਣ, ਰਾਜਸਥਾਨ ਦੇ ਹਰ ਖੇਤਰ ਵਿੱਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਟਾ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ; ਜੋ ਹਡੌਤੀ ਖੇਤਰ ਦੀ ਤਬਦੀਲੀ ਨੂੰ ਦਿਖਾਉਂਦਾ ਹੈ
March 07th, 02:45 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਜ਼ਰੀਏ ਕੋਟਾ ਹਵਾਈ ਅੱਡੇ ਦੇ ਨੀਂਹ ਪੱਥਰ ਸਮਾਰੋਹ ਨੂੰ ਸੰਬੋਧਨ ਕੀਤਾ। ਇਹ ਹਡੌਤੀ ਖੇਤਰ ਲਈ ਇੱਕ ਅਹਿਮ ਉਪਲਬਧੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ, ਰਾਜਸਥਾਨ ਬੇਮਿਸਾਲ ਗਤੀ ਨਾਲ ਤਰੱਕੀ ਕਰ ਰਿਹਾ ਹੈ। ਅਤੇ ਇਹ ਨਵਾਂ ਹਵਾਈ ਅੱਡਾ ਆਰਥਿਕ ਅਤੇ ਉਦਯੋਗਿਕ ਵਿਕਾਸ ਵਿੱਚ ਸਹਾਇਕ ਹੋਵੇਗਾ।ਪ੍ਰਧਾਨ ਮੰਤਰੀ 28 ਫਰਵਰੀ ਨੂੰ ਰਾਜਸਥਾਨ ਦਾ ਦੌਰਾ ਕਰਨਗੇ
February 27th, 03:35 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਫਰਵਰੀ, 2026 ਨੂੰ ਰਾਜਸਥਾਨ ਦੇ ਅਜਮੇਰ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 11:30 ਵਜੇ, 16,680 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ, ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਉਹ ਇਸ ਮੌਕੇ 'ਤੇ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਹ ਪ੍ਰੋਜੈਕਟ ਸ਼ਹਿਰੀ ਵਿਕਾਸ, ਪੀਣ ਵਾਲੇ ਪਾਣੀ ਦੀ ਸਪਲਾਈ, ਸੜਕਾਂ, ਸਿੰਚਾਈ, ਊਰਜਾ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਸਮੇਤ ਮੁੱਖ ਖੇਤਰਾਂ ਨੂੰ ਕਵਰ ਕਰਦੇ ਹਨ।ਗੁਜਰਾਤ ਦੇ ਅਹਿਮਦਾਬਾਦ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 25th, 06:42 pm
ਗੁਜਰਾਤ ਦੇ ਰਾਜਪਾਲ ਸ਼੍ਰੀਮਾਨ ਆਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਪ੍ਰਸਿੱਧ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸੀਆਰ ਪਾਟਿਲ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀਗਣ, ਅਹਿਮਦਾਬਾਦ ਦੀ ਮੇਅਰ ਪ੍ਰਤਿਭਾ ਜੀ, ਹੋਰ ਜਨ ਪ੍ਰਤੀਨਿਧੀ ਗਣ ਅਤੇ ਅਹਿਮਦਾਬਾਦ ਦੇ ਮੇਰੇ ਭਰਾਵੋ ਅਤੇ ਭੈਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ, ਗੁਜਰਾਤ ਵਿੱਚ 5,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ
August 25th, 06:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ 5,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ। ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਇਸ ਸਮੇਂ ਗਣੇਸ਼ਉਤਸਵ ਦੇ ਉਤਸ਼ਾਹ ਵਿੱਚ ਡੁੱਬਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਗਣਪਤੀ ਬੱਪਾ ਦੇ ਅਸ਼ੀਰਵਾਦ ਨਾਲ, ਅੱਜ ਗੁਜਰਾਤ ਦੀ ਪ੍ਰਗਤੀ ਨਾਲ ਜੁੜੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਨਤਾ ਦੇ ਚਰਣਾਂ ਵਿੱਚ ਕਈ ਪ੍ਰੋਜੈਕਟ ਸਮਰਪਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਇਨ੍ਹਾਂ ਵਿਕਾਸ ਪਹਿਲਕਦਮੀਆਂ ਦੇ ਲਈ ਸਾਰੇ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਪੁਲ ਦੇ ਢਹਿ ਨਾਲ ਹੋਏ ਜਾਨੀ ਨੁਕਸਾਨ ‘ਤੇ ਸੋਗ ਪ੍ਰਗਟ ਕੀਤਾ
July 09th, 12:49 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਇੱਕ ਪੁਲ ਦੇ ਢਹਿਣ ਨਾਲ ਹੋਏ ਜਾਨੀ ਨੁਕਸਾਨ ‘ਤੇ ਗਹਿਰਾ ਦੁਖ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਦੁਰਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ ।ਗੁਜਰਾਤ ਦੇ ਦਾਹੋਦ ਵਿੱਚ ਵਿਭਿੰਨ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
May 26th, 11:45 am
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ, ਰੇਲ ਮੰਤਰੀ ਅਸ਼ਵਿਣੀ ਵੈਸ਼ਣਵ ਜੀ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀ ਮੰਡਲ ਦੇ ਮੇਰੇ ਸਾਥੀਓ, ਸਾਂਸਦ, ਵਿਧਾਇਕ ਸ਼੍ਰੀ ਹੋਰ ਸਾਰੇ ਮਹਾਨੁਭਾਵ ਅਤੇ ਮੇਰੇ ਦਾਹੋਦ ਦੇ ਪਿਆਰੇ ਭਾਈਓ ਅਤੇ ਭੈਣੋਂ,ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਦਾਹੋਦ ਵਿੱਚ 24,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਅਤੇ ਲੋਕਅਰਪਣ ਕੀਤਾ
May 26th, 11:40 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਦਾਹੋਦ ਵਿੱਚ 24,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ 26 ਮਈ ਦਾ ਦਿਨ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ 2014 ਵਿੱਚ ਇਸੇ ਦਿਨ ਉਨ੍ਹਾਂ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ ਸੀ। ਉਨ੍ਹਾਂ ਨੇ ਗੁਜਰਾਤ ਦੇ ਲੋਕਾਂ ਦੇ ਅਟੁੱਟ ਸਮਰਥਨ ਅਤੇ ਅਸ਼ੀਰਵਾਦ ਨੂੰ ਸਵੀਕਾਰ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਰਾਸ਼ਟਰ ਦੀ ਅਗਵਾਈ ਕਰਨ ਦੀ ਜ਼ਿੰਮੇਦਾਰੀ ਸੌਂਪੀ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਸ ਵਿਸ਼ਵਾਸ ਅਤੇ ਪ੍ਰੋਤਸਾਹਨ ਨੇ ਦਿਨ-ਰਾਤ ਰਾਸ਼ਟਰ ਦੀ ਸੇਵਾ ਕਰਨ ਦੇ ਲਈ ਉਨ੍ਹਾਂ ਦੇ ਸਮਰਪਣ ਨੂੰ ਹੁਲਾਰਾ ਦਿੱਤਾ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਨੇ ਅਜਿਹੇ ਅਭੂਤਪੂਰਵ ਅਤੇ ਅਕਲਪਨੀ ਨਿਰਣੇ ਲਏ ਹਨ, ਜੋ ਦਹਾਕਿਆਂ ਪੁਰਾਣੀਆਂ ਰੁਕਾਵਟਾਂ ਤੋਂ ਮੁਕਤ ਹੋਏ ਹਨ ਅਤੇ ਹਰ ਖੇਤਰ ਵਿੱਚ ਅੱਗੇ ਵਧੇ ਹਨ। ਉਨ੍ਹਾਂ ਨੇ ਕਿਹਾ,“ ਅੱਜ ਰਾਸ਼ਟਰ ਨਿਰਾਸ਼ਾ ਅਤੇ ਅੰਧਕਾਰ ਦੇ ਯੁਗ ਤੋਂ ਨਿਕਲ ਕੇ ਆਤਮਵਿਸ਼ਵਾਸ ਅਤੇ ਆਸ਼ਾਵਾਦ ਦੇ ਨਵੇਂ ਯੁਗ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ।”ਵੀਡੀਓ ਕਾਨਫਰੰਸਿੰਗ ਜਰੀਏ ਅਹਿਮਦਾਬਾਦ ਵਿੱਚ ਰਾਮਕ੍ਰਿਸ਼ਣ ਮਠ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 09th, 01:30 pm
ਪਰਮ ਪਵਿੱਤਰ ਸ਼੍ਰੀਮਤ ਸਵਾਮੀ ਗੌਤਮਾਨੰਦ ਜੀ ਮਹਾਰਾਜ, ਦੇਸ਼-ਵਿਦੇਸ਼ ਤੋਂ ਆਏ ਰਾਮਕ੍ਰਿਸ਼ਣ ਮਠ ਅਤੇ ਮਿਸ਼ਨ ਦੇ ਪੂਜਯ ਸੰਤਗਣ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਇਸ ਪ੍ਰੋਗਰਾਮ ਨਾਲ ਜੁੜੇ ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਨਮਸਕਾਰ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਗੁਜਰਾਤ ਵਿੱਚ ਰਾਮਕ੍ਰਿਸ਼ਨ ਮਠ ਦੁਆਰਾ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ
December 09th, 01:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਵਿੱਚ ਰਾਮਕ੍ਰਿਸ਼ਨ ਮਠ ਵਿੱਚ ਸਮਾਗਮ ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਸ਼੍ਰੀਮਤ ਸਵਾਮੀ ਗੌਤਮਾਨੰਦ ਜੀ ਮਹਾਰਾਜ, ਰਾਮਕ੍ਰਿਸ਼ਨ ਮਠ ਅਤੇ ਭਾਰਤ-ਵਿਦੇਸ਼ ਦੇ ਮਿਸ਼ਨ ਦੇ ਸਤਿਕਾਰਯੋਗ ਸੰਤਾਂ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਹੋਰ ਪਤਵੰਤਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਦੇਵੀ ਸ਼ਾਰਦਾ, ਗੁਰੂਦੇਵ ਰਾਮਕ੍ਰਿਸ਼ਨ ਪਰਮਹੰਸ ਅਤੇ ਸਵਾਮੀ ਵਿਵੇਕਾਨੰਦ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਸ਼੍ਰੀਮਤ ਸਵਾਮੀ ਪ੍ਰੇਮਾਨੰਦ ਮਹਾਰਾਜ ਦੇ ਜਨਮ ਦਿਨ 'ਤੇ ਆਯੋਜਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਰੋਜ਼ਗਾਰ ਮੇਲੇ (Rozgar Mela) ਦੇ ਤਹਿਤ 51,000+ ਨਿਯੁਕਤੀ ਪੱਤਰਾਂ ਦੀ ਵੰਡ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 29th, 11:00 am
ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਉਪਸਥਿਤ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ...ਸਾਂਸਦਗਣ... ਵਿਧਾਇਕਗਣ ... ਦੇਸ਼ ਦੇ ਯੁਵਾ ਸਾਥੀ ... ਦੇਵੀਓ ਅਤੇ ਸੱਜਣੋਂ।