ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

May 20th, 04:42 pm

ਮਹਾਮਹਿਮ ਅਤੇ ਡੈਲੀਗੇਟਸ, ਨਮਸਤੇ। ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਵਿੱਚ ਸਾਰਿਆਂ ਨੂੰ ਹਾਰਦਿਕ ਵਧਾਈਆਂ। (Excellencies and Delegates, Namaste. Warm greetings to everyone at the 78th Session of the World Health Assembly.)

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਿਨੇਵਾ ਵਿੱਚ ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਨੂੰ ਸੰਬੋਧਨ ਕੀਤਾ

May 20th, 04:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਿਨੇਵਾ ਵਿੱਚ ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਸਾਰੇ ਉਪਸਥਿਤ ਲੋਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ, ਇਸ ਵਰ੍ਹੇ ਦੇ ਥੀਮ ‘ਵੰਨ ਵਰਲਡ ਫੌਰ ਹੈਲਥ’ (‘One World for Health,’) ‘ਤੇ ਪ੍ਰਕਾਸ਼ ਪਾਇਆ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਗਲੋਬਲ ਹੈਲਥ ਦੇ ਲਈ ਭਾਰਤ ਦੇ ਵਿਜ਼ਨ ਦੇ ਅਨੁਰੂਪ ਹੈ। ਉਨ੍ਹਾਂ ਨੇ 2023 ਵਰਲਡ ਹੈਲਥ ਅਸੈਂਬਲੀ ਵਿੱਚ ਆਪਣੇ ਸੰਬੋਧਨ ਨੂੰ ਯਾਦ ਕੀਤਾ, ਜਿੱਥੇ ਉਨ੍ਹਾਂ ਨੇ ‘ਵੰਨ ਅਰਥ, ਵੰਨ ਹੈਲਥ’ (‘One Earth, One Health’) ਬਾਰੇ ਬਾਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਤੰਦਰੁਸਤ ਦੁਨੀਆ ਦਾ ਭਵਿੱਖ ਸਮਾਵੇਸ਼ਨ, ਏਕੀਕ੍ਰਿਤ ਦ੍ਰਿਸ਼ਟੀਕੋਣ ਅਤੇ ਸਹਿਯੋਗ ‘ਤੇ ਨਿਰਭਰ ਕਰਦਾ ਹੈ।

ਟੀਵੀ9 ਸਮਿਟ 2025 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

March 28th, 08:00 pm

ਅੱਜ ਵਿਸ਼ਵ ਦੀ ਦ੍ਰਿਸ਼ਟੀ ਭਾਰਤ 'ਤੇ ਹੈ, ਸਾਡੇ ਦੇਸ਼ 'ਤੇ ਹੈ। ਦੁਨੀਆ ਵਿੱਚ ਆਪ ਕਿਸੇ ਭੀ ਦੇਸ਼ ਵਿੱਚ ਜਾਓਂ, ਉੱਥੋਂ ਦੇ ਲੋਕ ਭਾਰਤ ਨੂੰ ਲੈ ਕੇ ਇੱਕ ਨਵੀਂ ਜਗਿਆਸਾ ਨਾਲ ਭਰੇ ਹੋਏ ਹਨ। ਆਖਰ ਐਸਾ ਕੀ ਹੋਇਆ ਕਿ ਜੋ ਦੇਸ਼ 70 ਸਾਲ ਵਿੱਚ ਗਿਆਰ੍ਹਵੇਂ ਨੰਬਰ ਦੀ ਇਕੌਨਮੀ ਬਣਿਆ, ਉਹ ਮਹਿਜ਼ 7-8 ਸਾਲ ਤੋਂ ਪੰਜਵੇਂ ਨੰਬਰ ਦੀ ਇਕੌਨਮੀ ਬਣ ਗਿਆ? ਹੁਣੇ IMF ਦੇ ਨਵੇਂ ਅੰਕੜੇ ਸਾਹਮਣੇ ਆਏ ਹਨ। ਉਹ ਅੰਕੜੇ ਕਹਿੰਦੇ ਹਨ ਕਿ ਭਾਰਤ, ਦੁਨੀਆ ਦੀ ਇੱਕਮਾਤਰ ਮੇਜਰ ਇਕੌਨਮੀ ਹੈ, ਜਿਸ ਨੇ 10 ਵਰ੍ਹਿਆਂ ਵਿੱਚ ਆਪਣੇ GDP ਨੂੰ ਡਬਲ ਕੀਤਾ ਹੈ। ਬੀਤੇ ਦਹਾਕੇ ਵਿੱਚ ਭਾਰਤ ਨੇ ਦੋ ਲੱਖ ਕਰੋੜ ਡਾਲਰ, ਆਪਣੀ ਇਕੌਨਮੀ ਵਿੱਚ ਜੋੜੇ ਹਨ। GDP ਦਾ ਡਬਲ ਹੋਣਾ ਸਿਰਫ਼ ਅੰਕੜਿਆਂ ਦਾ ਬਦਲਣਾ ਮਾਤਰ ਨਹੀਂ ਹੈ। ਇਸ ਦਾ impact ਦੇਖੋ, 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ, ਅਤੇ ਇਹ 25 ਕਰੋੜ ਲੋਕ ਇੱਕ ਨਿਓ ਮਿਡਲ ਕਲਾਸ ਦਾ ਹਿੱਸਾ ਬਣੇ ਹਨ। ਇਹ ਨਿਓ ਮਿਡਲ ਕਲਾਸ, ਇੱਕ ਪ੍ਰਕਾਰ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੀ ਹੈ। ਇਹ ਨਵੇਂ ਸੁਪਨਿਆਂ ਦੇ ਨਾਲ ਅੱਗੇ ਵਧ ਰਹੀ ਹੈ, ਸਾਡੀ ਇਕੌਨਮੀ ਵਿੱਚ ਕੰਟ੍ਰੀਬਿਊਟ ਕਰ ਰਹੀ ਹੈ, ਅਤੇ ਉਸ ਨੂੰ ਵਾਇਬ੍ਰੈਂਟ ਬਣਾ ਰਹੀ ਹੈ। ਅੱਜ ਦੁਨੀਆ ਦੀ ਸਭ ਤੋਂ ਬੜੀ ਯੁਵਾ ਆਬਾਦੀ ਸਾਡੇ ਭਾਰਤ ਵਿੱਚ ਹੈ। ਇਹ ਯੁਵਾ, ਤੇਜ਼ੀ ਨਾਲ ਸਕਿਲਡ ਹੋ ਰਿਹਾ ਹੈ, ਇਨੋਵੇਸ਼ਨ ਨੂੰ ਗਤੀ ਦੇ ਰਿਹਾ ਹੈ । ਅਤੇ ਇਨ੍ਹਾਂ ਸਭ ਦੇ ਵਿਚਾਲੇ, ਭਾਰਤ ਦੀ ਫੌਰਨ ਪਾਲਿਸੀ ਦਾ ਮੰਤਰ ਬਣ ਗਿਆ ਹੈ-India First, ਇੱਕ ਜ਼ਮਾਨੇ ਵਿੱਚ ਭਾਰਤ ਦੀ ਪਾਲਿਸੀ ਸੀ, ਸਭ ਤੋਂ ਸਮਾਨ ਰੂਪ ਨਾਲ ਦੂਰੀ ਬਣਾ ਕੇ ਚਲੋ, Equi-Distance ਦੀ ਪਾਲਿਸੀ, ਅੱਜ ਦੇ ਭਾਰਤ ਦੀ ਪਾਲਿਸੀ ਹੈ, ਸਭ ਦੇ ਸਮਾਨ ਰੂਪ ਨਾਲ ਕਰੀਬ ਹੋ ਕੇ ਚਲੋ, Equi-Closeness ਦੀ ਪਾਲਿਸੀ। ਦੁਨੀਆ ਦੇ ਦੇਸ਼ ਭਾਰਤ ਦੀ ਓਪੀਨੀਅਨ ਨੂੰ, ਭਾਰਤ ਦੇ ਇਨੋਵੇਸ਼ਨ ਨੂੰ, ਭਾਰਤ ਦੇ ਐਫਰਟਸ ਨੂੰ, ਜੈਸਾ ਮਹੱਤਵ ਅੱਜ ਦੇ ਰਹੇ ਹਨ, ਵੈਸਾ ਪਹਿਲੇ ਕਦੇ ਨਹੀਂ ਹੋਇਆ। ਅੱਜ ਦੁਨੀਆ ਦੀ ਨਜ਼ਰ ਭਾਰਤ 'ਤੇ ਹੈ, ਅੱਜ ਦੁਨੀਆ ਜਾਣਨਾ ਚਾਹੁੰਦੀ ਹੈ, What India Thinks Today.

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੀਵੀ9 ਸਮਿਟ 2025 ਨੂੰ ਸੰਬੋਧਨ ਕੀਤਾ

March 28th, 06:53 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਟੀਵੀ9 ਸਮਿਟ 2025 ਵਿੱਚ ਹਿੱਸਾ ਲਿਆ। ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਟੀਵੀ9 ਦੀ ਪੂਰੀ ਟੀਮ ਅਤੇ ਇਸ ਦੇ ਦਰਸ਼ਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਟੀਵੀ9 ਦੇ ਪਾਸ ਬੜੇ ਪੈਮਾਨੇ ‘ਤੇ ਖੇਤਰੀ ਦਰਸ਼ਕ ਹਨ ਅਤੇ ਹੁਣ ਆਲਮੀ ਦਰਸ਼ਕ ਭੀ ਤਿਆਰ ਹੋ ਰਹੇ ਹਨ। ਉਨ੍ਹਾਂ ਨੇ ਟੈਲੀਕਾਨਫਰੰਸ ਦੇ ਜ਼ਰੀਏ ਪ੍ਰੋਗਰਾਮ ਨਾਲ ਜੁੜੇ ਪ੍ਰਵਾਸੀ ਭਾਰਤੀਆਂ ਦਾ ਭੀ ਸੁਆਗਤ ਅਤੇ ਅਭਿਨੰਦਨ ਕੀਤਾ।

ਬਾਵਲਿਯਾਲੀ ਧਾਮ ਦੇ ਇੱਕ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

March 20th, 04:35 pm

ਸਭ ਤੋਂ ਪਹਿਲੇ ਮੈਂ ਭਰਵਾਡ ਸਮਾਜ ਦੀ ਪਰੰਪਰਾ ਅਤੇ ਸਾਰੇ ਪੂਜਯ ਸੰਤਾਂ ਨੂੰ, ਮਹੰਤਾਂ ਨੂੰ, ਸੰਪੂਰਨ ਪਰੰਪਰਾ ਦੇ ਲਈ ਜੀਵਨ ਅਰਪਣ ਕਰਨ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ। ਅੱਜ ਖੁਸ਼ੀ ਅਨੇਕ ਗੁਣਾ ਵਧ ਗਈ ਹੈ। ਇਸ ਵਾਰ ਜੋ ਮਹਾ ਕੁੰਭ ਹੋਇਆ ਹੈ, ਇਤਿਹਾਸਿਕ ਤਾਂ ਸੀ ਹੀ,ਪਰ ਸਾਡੇ ਲਈ ਗਰਵ (ਮਾਣ) ਦੀ ਬਾਤ ਹੈ ਕਿ ਕਿਉਂਕਿ ਮਹਾ ਕੁੰਭ ਦੇ ਪੁਣਯ (ਸ਼ੁਭ) ਅਵਸਰ ‘ਤੇ ਮਹੰਤ ਸ਼੍ਰੀ ਰਾਮ ਬਾਪੂ ਜੀ ਨੂੰ ਮਹਾ ਮੰਡਲੇਸ਼ਵਰ ਦੀ ਉਪਾਧੀ ਪ੍ਰਾਪਤ ਹੋਈ ਹੈ। ਇਹ ਕਾਫੀ ਬੜੀ ਘਟਨਾ ਹੈ, ਅਤੇ ਸਾਡੇ ਸਭ ਦੇ ਲਈ ਅਨੇਕ ਗੁਣਾ ਖੁਸ਼ੀ ਦਾ ਅਵਸਰ ਹੈ। ਰਾਮ ਬਾਪੂ ਜੀ ਅਤੇ ਸਮਾਜ ਦੇ ਸਾਰੇ ਪਰਿਵਾਰਜਨਾਂ ਨੂੰ ਮੇਰੀ ਤਰਫ਼ੋਂ ਖੂਬ-ਖੂਬ ਸ਼ੁਭਕਾਮਨਾਵਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਵਲਿਯਾਲੀ ਧਾਮ ਦੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ

March 20th, 04:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਗੁਜਰਾਤ ਦੇ ਭਰਵਾਡ ਸਮਾਜ (Bharwad Samaj of Gujarat) ਨਾਲ ਸਬੰਧਿਤ ਬਾਵਲਿਯਾਲੀ ਧਾਮ (Bavaliyali Dham) ਦੇ ਪ੍ਰੋਗਰਾਮ ਵਿੱਚ ਆਪਣੇ ਵਿਚਾਰ ਵਿਅਕਤ ਕੀਤੇ। ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਮਹੰਤ ਸ਼੍ਰੀ ਰਾਮ ਬਾਪੂ ਜੀ(Mahant Shri Ram Bapu ji), ਸਮੁਦਾਇ ਦੇ ਮੋਹਰੀ ਵਿਅਕਤੀਆਂ ਅਤੇ ਉਪਸਥਿਤ ਹਜ਼ਾਰਾਂ ਭਗਤਾਂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਭਰਵਾਡ ਸਮੁਦਾਇ (Bharwad community) ਦੀਆਂ ਪਰੰਪਰਾਵਾਂ ਅਤੇ ਇਨ੍ਹਾਂ ਪਰੰਪਰਾਵਾਂ ਨੂੰ ਕਾਇਮ ਰੱਖਣ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਪੂਜਯ ਸੰਤਾਂ ਅਤੇ ਮਹੰਤਾਂ ਨੂੰ ਆਦਰਪੂਰਵਕ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਇਤਿਹਾਸਿਕ ਮਹਾਕੁੰਭ (historic Mahakumbh) ਨਾਲ ਜੁੜੀ ਅਪਾਰ ਖੁਸ਼ੀ ਅਤੇ ਗੌਰਵ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਪਵਿੱਤਰ ਆਯੋਜਨ ਦੇ ਦੌਰਾਨ ਮਹੰਤ ਸ਼੍ਰੀ ਰਾਮ ਬਾਪੂ ਜੀ ਨੂੰ ਮਹਾਮੰਡਲੇਸ਼ਵਰ ਦੀ ਉਪਾਧੀ (title of Mahamandaleshwar) ਦਿੱਤੇ ਜਾਣ ਦੇ ਮਹੱਤਵਪੂਰਨ ਅਵਸਰ ’ਤੇ ਆਪਣੇ ਵਿਚਾਰ ਰੱਖੇ ਅਤੇ ਇਸ ਨੂੰ ਸਾਰਿਆਂ ਦੇ ਲਈ ਇੱਕ ਬੜੀ ਉਪਲਬਧੀ ਅਤੇ ਅਪਾਰ ਖੁਸ਼ੀ ਦਾ ਸਰੋਤ ਦੱਸਿਆ। ਉਨ੍ਹਾਂ ਨੇ ਮਹੰਤ ਸ਼੍ਰੀ ਰਾਮ ਬਾਪੂ ਜੀ (Mahant Shri Ram Bapu ji) ਅਤੇ ਸਮੁਦਾਇ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਯੋਗਦਾਨ ਅਤੇ ਉਪਲਬਧੀਆਂ ’ਤੇ ਖੁਸ਼ੀ ਵਿਅਕਤ ਕਰਦੇ ਹੋਏ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।