ਦੇਹਰਾਦੂਨ ਵਿੱਚ ਉੱਤਰਾਖੰਡ ਦੀ ਸਥਾਪਨਾ ਦੇ ਸਿਲਵਰ ਜੁਬਲੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 09th, 01:00 pm
ਦੇਵ-ਭੂਮੀ ਉੱਤਰਾਖੰਡ ਦੇ ਮੇਰੇ ਪਿਆਰੇ ਭਰਾਵੋ, ਭੈਣੋ ਅਤੇ ਸਤਿਕਾਰਯੋਗ ਬਜ਼ੁਰਗੋ। ਤੁਹਾਨੂੰ ਸਾਰਿਆਂ ਨੂੰ ਮੇਰਾ ਪ੍ਰਣਾਮ ਅਤੇ ਨਮਸਕਾਰ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਹਰਾਦੂਨ ਵਿੱਚ ਉੱਤਰਾਖੰਡ ਦੀ ਸਥਾਪਨਾ ਦੇ ਸਿਲਵਰ ਜੁਬਲੀ ਸਮਾਗਮ ਨੂੰ ਸੰਬੋਧਨ ਕੀਤਾ
November 09th, 12:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਹਰਾਦੂਨ ਵਿੱਚ ਉੱਤਰਾਖੰਡ ਦੀ ਸਥਾਪਨਾ ਦੇ ਸਿਲਵਰ ਜੁਬਲੀ ਸਮਾਗਮ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ 8140 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਮੋਦੀ ਨੇ ਦੇਵ-ਭੂਮੀ ਉੱਤਰਾਖੰਡ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰਿਆਂ ਦਾ ਸਵਾਗਤ ਕਰਦਿਆਂ ਸਨਮਾਨ ਅਤੇ ਸੇਵਾ ਦਾ ਸੰਦੇਸ਼ ਦਿੱਤਾ।ਪ੍ਰਧਾਨ ਮੰਤਰੀ ਨੇ ਉੱਤਰਾਖੰਡ ਸੂਬੇ ਦੀ 25ਵੀਂ ਵਰ੍ਹੇਗੰਢ 'ਤੇ ਸੂਬੇ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ
November 09th, 09:05 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਦੇ ਲੋਕਾਂ ਨੂੰ ਸੂਬੇ ਦੀ ਸਥਾਪਨਾ ਦੀ 25ਵੀਂ ਵਰ੍ਹੇਗੰਢ 'ਤੇ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ, ਕੁਦਰਤ ਦੀ ਗੋਦ ਵਿੱਚ ਵੱਸੀ ਸਾਡੀ ਇਹ ਦੇਵ-ਭੂਮੀ, ਅੱਜ ਸੈਰ-ਸਪਾਟਾ ਸਮੇਤ ਹਰ ਖੇਤਰ ਵਿੱਚ ਤਰੱਕੀ ਨੂੰ ਤੇਜ਼ ਕਰ ਰਹੀ ਹੈ।ਪ੍ਰਧਾਨ ਮੰਤਰੀ 9 ਨਵੰਬਰ ਨੂੰ ਦੇਹਰਾਦੂਨ ਦਾ ਦੌਰਾ ਕਰਨਗੇ
November 08th, 09:26 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਨਵੰਬਰ ਨੂੰ ਦੁਪਹਿਰ 12:30 ਵਜੇ ਦੇਹਰਾਦੂਨ ਪਹੁੰਚਣਗੇ ਅਤੇ ਉੱਤਰਾਖੰਡ ਦੇ ਗਠਨ ਦੇ ਸਿਲਵਰ ਜੁਬਲੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਇਸ ਮੌਕੇ ਇੱਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕਰਨਗੇ ਅਤੇ ਇਕੱਠ ਨੂੰ ਸੰਬੋਧਨ ਕਰਨਗੇ।ਪ੍ਰਧਾਨ ਮੰਤਰੀ ਨੇ ਦੇਹਰਾਦੂਨ ਦਾ ਦੌਰਾ ਕੀਤਾ ਅਤੇ ਉੱਤਰਾਖੰਡ ਵਿੱਚ ਹੜ੍ਹ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੇ ਲਈ ਸਮੀਖਿਆ ਮੀਟਿੰਗ ਕੀਤੀ
September 11th, 06:02 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11 ਸਤੰਬਰ 2025 ਨੂੰ ਦੇਹਰਾਦੂਨ ਦਾ ਦੌਰਾ ਕੀਤਾ ਅਤੇ ਉੱਤਰਾਖੰਡ ਦੇ ਪ੍ਰਭਾਵਿਤ ਖੇਤਰਾਂ ਵਿੱਚ ਬੱਦਲ ਫਟਣ, ਮੀਂਹ ਅਤੇ ਜ਼ਮੀਨ ਖਿਸਕਣ ਦੇ ਕਾਰਨ ਹੜ੍ਹ ਦੀ ਸਥਿਤੀ ਅਤੇ ਨੁਕਸਾਨ ਦੀ ਸਮੀਖਿਆ ਕੀਤੀ।ਪ੍ਰਧਾਨ ਮੰਤਰੀ 11 ਸਤੰਬਰ ਨੂੰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦਾ ਦੌਰਾ ਕਰਨਗੇ
September 10th, 01:01 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਸਤੰਬਰ ਨੂੰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦਾ ਦੌਰਾ ਕਰਨਗੇ।ਉੱਤਰਕਾਸ਼ੀ ਦੇ ਧਰਾਲੀ ਵਿੱਚ ਹੋਈ ਤਰਾਸਦੀ ‘ਤੇ ਪ੍ਰਧਾਨ ਮੰਤਰੀ ਨੇ ਸੋਗ ਵਿਅਕਤ ਕੀਤਾ
August 05th, 04:54 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਕਾਸ਼ੀ ਦੇ ਧਰਾਲੀ ਵਿੱਚ ਹੋਈ ਤਰਾਸਦੀ ਤੋਂ ਪ੍ਰਭਾਵਿਤ ਲੋਕਾਂ ਦੇ ਪ੍ਰਤੀ ਆਪਣੀਆਂ ਸੰਵੇਦਨਾਵਾਂ ਵਿਅਕਤ ਕੀਤੀਆਂ ਹਨ। ਉਨ੍ਹਾਂ ਨੇ ਇਸ ਘਟਨਾ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਕੁਸ਼ਲਖੇਮ ਦੀ ਕਾਮਨਾ ਵੀ ਕੀਤੀ ਹੈ।ਪ੍ਰਧਾਨ ਮੰਤਰੀ ਨੇ ਹਰਿਦੁਆਰ, ਉੱਤਰਖੰਡ ਵਿੱਚ ਹੋਈ ਭੱਜ-ਨੱਠ ਦੌਰਾਨ ਹੋਏ ਜਾਨੀ-ਨੁਕਸਾਨ ‘ਤੇ ਸੋਗ ਵਿਅਕਤ ਕੀਤਾ
July 27th, 12:39 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਦੁਆਰ, ਉੱਤਰਾਖੰਡ ਵਿੱਚ ਮਨਸਾ ਦੇਵੀ ਮੰਦਿਰ ਦੇ ਮਾਰਗ ‘ਤੇ ਹੋਈ ਭੱਜ-ਨੱਠ ਕਾਰਨ ਹੋਈ ਜਾਨੀ ਨੁਕਸਾਨ ‘ਤੇ ਸੋਗ ਵਿਅਕਤ ਕੀਤਾ।2047 ਵਿੱਚ ਵਿਕਸਿਤ ਭਾਰਤ ਦਾ ਰਾਹ ਆਤਮ-ਨਿਰਭਰਤਾ ਵਿੱਚੋਂ ਹੋ ਕੇ ਗੁਜਰਦਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
July 27th, 11:30 am
ਮੇਰੇ ਪਿਆਰੇ ਦੇਸਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਗੱਲ ਹੋਵੇਗੀ ਦੇਸ਼ ਦੀਆਂ ਸਫਲਤਾਵਾਂ ਦੀ, ਦੇਸ਼ ਵਾਸੀਆਂ ਦੀਆਂ ਪ੍ਰਾਪਤੀਆਂ ਦੀ। ਪਿਛਲੇ ਕੁਝ ਹਫਤਿਆਂ ਵਿੱਚ, ਸਪੋਰਟਸ ਹੋਵੇ, ਸਾਇੰਸ ਹੋਵੇ ਜਾਂ ਸੰਸਕ੍ਰਿਤੀ, ਬਹੁਤ ਕੁਝ ਅਜਿਹਾ ਹੋ ਰਿਹਾ ਹੈ, ਜਿਸ ’ਤੇ ਹਰ ਭਾਰਤ ਵਾਸੀ ਨੂੰ ਮਾਣ ਹੈ। ਹੁਣੇ ਜਿਹੇ ਹੀ ਸ਼ੁਭਾਂਸ਼ੂ ਸ਼ੁਕਲਾ ਦੀ ਸਪੇਸ ਤੋਂ ਵਾਪਸੀ ਨੂੰ ਲੈ ਕੇ ਦੇਸ਼ ਵਿੱਚ ਬਹੁਤ ਚਰਚਾ ਹੋਈ। ਜਿਵੇਂ ਹੀ ਸ਼ੁਭਾਂਸ਼ੂ ਧਰਤੀ ’ਤੇ ਸੁਰੱਖਿਅਤ ਉੱਤਰੇ, ਲੋਕ ਉਛਲ ਪਏ, ਹਰ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪੂਰਾ ਦੇਸ਼ ਮਾਣ ਨਾਲ ਭਰ ਗਿਆ। ਮੈਨੂੰ ਯਾਦ ਹੈ ਜਦੋਂ ਅਗਸਤ 2023 ਵਿੱਚ ਚੰਦਰਯਾਨ-3 ਦੀ ਸਫਲ ਲੈਂਡਿੰਗ ਹੋਈ ਸੀ, ਉਦੋਂ ਦੇਸ਼ ਵਿੱਚ ਇਕ ਨਵਾਂ ਮਾਹੌਲ ਬਣਿਆ। ਸਾਇੰਸ ਨੂੰ ਲੈ ਕੇ, ਸਪੇਸ ਨੂੰ ਲੈ ਕੇ ਬੱਚਿਆਂ ਵਿੱਚ ਇਕ ਨਵੀਂ ਜਿਗਿਆਸਾ ਵੀ ਜਾਗੀ। ਹੁਣ ਛੋਟੇ-ਛੋਟੇ ਬੱਚੇ ਕਹਿੰਦੇ ਹਨ ਅਸੀਂ ਵੀ ਸਪੇਸ ਵਿੱਚ ਜਾਵਾਂਗੇ, ਅਸੀਂ ਵੀ ਚੰਨ ’ਤੇ ਉੱਤਰਾਂਗੇ - ਸਪੇਸ ਸਾਇੰਟਿਸਟ ਬਣਾਂਗੇ।ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਸੜਕ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ‘ਤੇ ਸੋਗ ਵਿਅਕਤ ਕੀਤਾ
July 15th, 10:02 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਸੜਕ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ‘ਤੇ ਸੋਗ ਵਿਅਕਤ ਕੀਤਾ। ਉਨ੍ਹਾਂ ਨੇ ਹਰੇਕ ਮ੍ਰਿਤਕ ਦੇ ਨਿਕਟ ਸਬੰਧੀਆਂ ਦੇ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (ਪੀਐੱਮਐੱਨਆਰਐੱਫ) ਤੋਂ 2 ਲੱਖ ਰੁਪਏ ਅਤੇ ਹਰੇਕ ਜ਼ਖ਼ਮੀ ਦੇ ਲਈ 50,000 ਰੁਪਏ ਦੀ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਦੇਣ ਦਾ ਐਲਾਨ ਕੀਤਾ।ਉੱਤਰਾਖੰਡ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
July 14th, 07:08 pm
ਉੱਤਰਾਖੰਡ ਦੇ ਮੁੱਖ ਮੰਤਰੀ, ਸ਼੍ਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।ਮਨ ਕੀ ਬਾਤ ਦੇ 122ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.05.2025)
May 25th, 11:30 am
ਸਾਥੀਓ, ‘ਅਪ੍ਰੇਸ਼ਨ ਸਿੰਦੂਰ’ ਸਿਰਫ਼ ਇੱਕ ਫ਼ੌਜੀ ਮਿਸ਼ਨ ਨਹੀਂ ਹੈ, ਇਹ ਸਾਡੇ ਸੰਕਲਪ, ਹੌਸਲੇ ਅਤੇ ਬਦਲਦੇ ਭਾਰਤ ਦੀ ਤਸਵੀਰ ਹੈ ਅਤੇ ਇਸ ਤਸਵੀਰ ਨੂੰ ਪੂਰੇ ਦੇਸ਼ ਨੂੰ ਦੇਸ਼ ਭਗਤੀ ਦੇ ਭਾਵਾਂ ਨਾਲ ਭਰ ਦਿੱਤਾ ਹੈ, ਤਿਰੰਗੇ ਵਿੱਚ ਰੰਗ ਦਿੱਤਾ ਹੈ। ਤੁਸੀਂ ਦੇਖਿਆ ਹੋਵੇਗਾ ਦੇਸ਼ ਦੇ ਕਈ ਸ਼ਹਿਰਾਂ ਵਿੱਚ, ਪਿੰਡਾਂ ਵਿੱਚ, ਛੋਟੇ-ਛੋਟੇ ਕਸਬਿਆਂ ਵਿੱਚ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ, ਹਜ਼ਾਰਾਂ ਲੋਕ ਹੱਥਾਂ ’ਚ ਤਿਰੰਗਾ ਲੈ ਕੇ ਦੇਸ਼ ਦੀ ਸੈਨਾ, ਉਸ ਦੇ ਪ੍ਰਤੀ ਨਮਨ ਕਰਦੇ ਹੋਏ, ਵਧਾਈ ਦਿੰਦੇ ਹੋਏ ਨਿਕਲ ਪਏ। ਕਿੰਨੇ ਹੀ ਸ਼ਹਿਰਾਂ ਵਿੱਚ Civil Defence Volunteer ਬਣਨ ਦੇ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਇਕੱਠੇ ਹੋ ਗਏ ਅਤੇ ਅਸੀਂ ਦੇਖਿਆ ਕਿ ਚੰਡੀਗੜ੍ਹ ਦੇ ਵੀਡੀਓ ਤਾਂ ਕਾਫੀ ਵਾਇਰਲ ਹੋਏ ਸਨ। ਸੋਸ਼ਲ ਮੀਡੀਆ ’ਤੇ ਕਵਿਤਾਵਾਂ ਲਿਖੀਆਂ ਜਾ ਰਹੀਆਂ ਸਨ, ਸੰਕਲਪ ਗੀਤ ਗਾਏ ਜਾ ਰਹੇ ਸਨ, ਛੋਟੇ-ਛੋਟੇ ਬੱਚੇ ਪੇਂਟਿੰਗ ਬਣਾ ਰਹੇ ਸਨ, ਜਿਨ੍ਹਾਂ ਵਿੱਚ ਵੱਡੇ ਸੰਦੇਸ਼ ਲੁਕੇ ਸਨ। ਮੈਂ ਅਜੇ 3 ਦਿਨ ਪਹਿਲਾਂ ਬੀਕਾਨੇਰ ਗਿਆ ਸੀ, ਉੱਥੇ ਬੱਚਿਆਂ ਨੇ ਮੈਨੂੰ ਅਜਿਹੀ ਹੀ ਇੱਕ ਪੇਂਟਿੰਗ ਭੇਂਟ ਕੀਤੀ ਸੀ। ‘ਅਪ੍ਰੇਸ਼ਨ ਸਿੰਦੂਰ’ ਨੇ ਦੇਸ਼ ਦੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਕਈ ਪਰਿਵਾਰਾਂ ਨੇ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ। ਬਿਹਾਰ ਦੇ ਕਟਿਹਾਰ ਵਿੱਚ, ਯੂ. ਪੀ. ਦੇ ਕੁਸ਼ੀਨਗਰ ਵਿੱਚ ਅਤੇ ਹੋਰ ਵੀ ਕਈ ਸ਼ਹਿਰਾਂ ਵਿੱਚ ਉਸ ਦੌਰਾਨ ਜਨਮ ਲੈਣ ਵਾਲੇ ਬੱਚਿਆਂ ਦਾ ਨਾਮ ‘ਸਿੰਦੂਰ’ ਰੱਖਿਆ ਗਿਆ ਹੈ।ਕੇਰਲ ਦੇ ਤਿਰੂਵਨੰਤਪੁਰਮ ਵਿੱਚ ਵਿਝਿੰਜਮ ਇੰਟਰਨੈਸ਼ਨਲ ਸੀ-ਪੋਰਟ ਰਾਸ਼ਟਰ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
May 02nd, 02:06 pm
ਕੇਰਲ ਦੇ ਗਵਰਨਰ ਰਾਜੇਂਦਰ ਅਰਲੇਕਰ ਜੀ, ਮੁੱਖ ਮੰਤਰੀ ਸ਼੍ਰੀਮਾਨ ਪੀ. ਵਿਜਯਨ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀਗਣ, ਪਲੈਟਫਾਰਮ ‘ਤੇ ਮੌਜੂਦ ਹੋਰ ਸਾਰੇ ਮਹਾਨੁਭਾਵ, ਅਤੇ ਕੇਰਲ ਦੇ ਮੇਰੇ ਭਰਾਵੋਂ ਅਤੇ ਭੈਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਰਲ ਵਿੱਚ 8,800 ਕਰੋੜ ਰੁਪਏ ਦੀ ਲਾਗਤ ਵਾਲੇ ਵਿਝਿੰਜਮ ਇੰਟਰਨੈਸ਼ਨਲ ਸੀਪੋਰਟ ਰਾਸ਼ਟਰ ਨੂੰ ਸਮਰਪਿਤ ਕੀਤਾ
May 02nd, 01:16 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਰਲ ਦੇ ਤਿਰੂਵਨੰਤਪੁਰਮ ਵਿੱਚ 8,800 ਕਰੋੜ ਰੁਪਏ ਦੀ ਲਾਗਤ ਵਾਲੇ ਵਿਝਿੰਜਮ ਅੰਤਰਰਾਸ਼ਟਰੀ ਡੂੰਘੇ ਪਾਣੀ ਵਾਲਾ ਬਹੁ-ਮੰਤਵੀ ਸਮੁੰਦਰੀ ਪੋਰਟ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਭਗਵਾਨ ਆਦਿ ਸ਼ੰਕਰਾਚਾਰਯ ਦੀ ਜਯੰਤੀ ਦੇ ਸ਼ੁਭ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਤਿੰਨ ਵਰ੍ਹੇ ਪਹਿਲਾਂ ਸਤੰਬਰ ਵਿੱਚ ਉਨ੍ਹਾਂ ਨੂੰ ਆਦਿ ਸ਼ੰਕਰਾਚਾਰਯ ਦੇ ਪਵਿੱਤਰ ਜਨਸਥਾਨ ਦਾ ਦੌਰਾ ਕਰਨ ਦਾ ਸੁਭਾਗ ਮਿਲਿਆ ਸੀ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਆਦਿ ਸ਼ੰਕਰਾਚਾਰਯ ਦੀ ਸ਼ਾਨਦਾਰ ਪ੍ਰਤਿਮਾ ਉਨ੍ਹਾਂ ਦੇ ਸੰਸਦੀ ਖੇਤਰ ਕਾਸ਼ੀ ਵਿੱਚ ਵਿਸ਼ਵਨਾਥ ਧਾਮ ਪਰਿਸਰ ਵਿੱਚ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਨੇ ਅੱਗੇ ਚਾਨਣਾ ਪਾਇਆ ਕਿ ਉਨ੍ਹਾਂ ਨੂੰ ਉੱਤਰਾਖੰਡ ਦੇ ਪਵਿੱਤਰ ਕੇਦਾਰਨਾਥ ਧਾਮ ਵਿੱਚ ਆਦਿ ਸ਼ੰਕਰਾਚਾਰਯ ਦੀ ਸ਼ਾਨਦਾਰ ਪ੍ਰਤਿਮਾ ਦਾ ਅਨਾਵਰਣ ਕਰਨ ਦੇ ਲਈ ਸਨਮਾਨ ਮਿਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇੱਕ ਹੋਰ ਵਿਸ਼ੇਸ਼ ਅਵਸਰ ਹੈ, ਕਿਉਂਕਿ ਕੇਦਾਰਨਾਥ ਮੰਦਿਰ ਦੇ ਕਪਾਟ ਸ਼ਰਧਾਲੂਆਂ ਦੇ ਲਈ ਖੋਲ੍ਹ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਕੇਰਲ ਤੋਂ ਨਿਕਲ ਕੇ ਆਦਿ ਸ਼ੰਕਰਾਚਾਰਯ ਨੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਮਠਾਂ ਦੀ ਸਥਾਪਨਾ ਕਰਕੇ ਰਾਸ਼ਟਰ ਦੀ ਚੇਤਨਾ ਨੂੰ ਜਗਾਇਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਯਤਨਾਂ ਨੇ ਏਕੀਕ੍ਰਿਤ ਅਤੇ ਅਧਿਆਤਮਿਕ ਤੌਰ ‘ਤੇ ਗਿਆਨਵਾਨ ਭਾਰਤ ਦੀ ਨੀਂਹ ਰੱਖੀ।ਉੱਤਰਾਖੰਡ ਦੇ ਰਾਜਪਾਲ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
March 19th, 02:27 pm
ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਰਿਟਾਇਰਡ) ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।ਉੱਤਰਾਖੰਡ ਦੇ ਹਰਸਿਲ ਵਿਖੇ ਵਿੰਟਰ ਟੂਰਿਜ਼ਮ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦਾ ਮੂਲ-ਪਾਠ
March 06th, 02:07 pm
ਇੱਥੋਂ ਦੇ ਊਰਜਾਵਾਨ ਮੁੱਖ ਮੰਤਰੀ, ਮੇਰੇ ਛੋਟੇ ਭਰਾ ਪੁਸ਼ਕਰ ਸਿੰਘ ਧਾਮੀ ਜੀ, ਕੇਂਦਰੀ ਮੰਤਰੀ ਸ਼੍ਰੀ ਅਜੈ ਟਮਟਾ ਜੀ, ਰਾਜ ਦੇ ਮੰਤਰੀ ਸਤਪਾਲ ਮਹਾਰਾਜ ਜੀ, ਸੰਸਦ ਵਿੱਚ ਮੇਰੇ ਸਾਥੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਮਹੇਂਦਰ ਭੱਟ ਜੀ, ਸੰਸਦ ਵਿੱਚ ਮੇਰੇ ਸਾਥੀ ਮਾਲਾ ਰਾਜਯ ਲਕਸ਼ਮੀ ਜੀ, ਵਿਧਾਇਕ ਸੁਰੇਸ਼ ਚੌਹਾਨ ਜੀ, ਸਾਰੇ ਪਤਵੰਤੇ ਲੋਕ, ਭਰਾਵੋ ਅਤੇ ਭੈਣੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਤਰਾਖੰਡ ਦੇ ਹਰਸ਼ਿਲ ਵਿੱਚ ਸਰਦੀਆਂ ਦੇ ਟੂਰਿਜ਼ਮ ਪ੍ਰੋਗਰਾਮ ਨੂੰ ਸੰਬੋਧਨ ਕੀਤਾ
March 06th, 11:17 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਦੇ ਹਰਸ਼ਿਲ ਵਿੱਚ ਟ੍ਰੈਕ ਅਤੇ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਸਰਦੀ ਰੁੱਤ ਟੂਰਿਜ਼ਮ ਪ੍ਰੋਗਰਾਮ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਮੁਖਵਾ ਵਿੱਚ ਮਾਂ ਗੰਗਾ ਦੇ ਸ਼ੀਤਕਾਲੀਨ ਗੱਦੀ ਸਥਲ ‘ਤੇ ਪੂਜਾ ਅਰਚਨਾ ਅਤੇ ਦਰਸ਼ਨ ਵੀ ਕੀਤੇ। ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਮਾਣਾ ਪਿੰਡ ਵਿੱਚ ਹੋਈ ਦੁਖਦਾਈ ਘਟਨਾ ‘ਤੇ ਗਹਿਰਾ ਦੁਖ ਵਿਅਕਤ ਕੀਤਾ ਅਤੇ ਦੁਰਘਟਨਾ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਦੇਸ਼ ਦੇ ਲੋਕ ਇਕਜੁੱਟਤਾ ਦੇ ਨਾਲ ਖੜ੍ਹੇ ਹਨ, ਜਿਸ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਕਾਫੀ ਤਾਕਤ ਮਿਲੀ ਹੈ।ਕੈਬਨਿਟ ਨੇ ਰਾਸ਼ਟਰੀ ਰੋਪਵੇਅ ਵਿਕਾਸ ਪ੍ਰੋਗਰਾਮ - ਪਰਵਤਮਾਲਾ ਪਰਿਯੋਜਨਾ ਦੇ ਤਹਿਤ ਉੱਤਰਾਖੰਡ ਵਿੱਚ ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਜੀ (12.4 ਕਿਲੋਮੀਟਰ) ਤੱਕ ਰੋਪਵੇਅ ਪ੍ਰੋਜੈਕਟ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ
March 05th, 03:08 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਜੀ ਤੱਕ 12.4 ਕਿਲੋਮੀਟਰ ਰੋਪਵੇਅ ਪ੍ਰੋਜੈਕਟ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਨੂੰ ਡਿਜ਼ਾਈਨ, ਨਿਰਮਾਣ, ਵਿੱਤ, ਸੰਚਾਲਨ ਅਤੇ ਟ੍ਰਾਂਸਫਰ (ਡੀਬੀਐੱਫਓਟੀ) ਮੋਡ ‘ਤੇ ਵਿਕਸਿਤ ਕੀਤਾ ਜਾਵੇਗਾ, ਜਿਸ ਦੀ ਕੁੱਲ ਪੂੰਜੀਗਤ ਲਾਗਤ 2,730.13 ਕਰੋੜ ਰੁਪਏ ਹੋਵੇਗੀ।ਕੈਬਨਿਟ ਨੇ ਰਾਸ਼ਟਰੀ ਰੋਪਵੇਅ ਵਿਕਾਸ ਪ੍ਰੋਗਰਾਮ ਦੇ ਤਹਿਤ ਉੱਤਰਾਖੰਡ ਵਿੱਚ ਸੋਨਪ੍ਰਯਾਗ ਤੋਂ ਕੇਦਾਰਨਾਥ (12.9 ਕਿਲੋਮੀਟਰ) ਤੱਕ ਰੋਪਵੇਅ ਪ੍ਰੋਜੈਕਟ- ਪਰਵਤਮਾਲਾ ਪਰਿਯੋਜਨਾ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ
March 05th, 03:05 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ ਸੋਨਪ੍ਰਯਾਗ ਤੋਂ ਕੇਦਾਰਨਾਥ (12.9 ਕਿਲੋਮੀਟਰ) ਤੱਕ 12.9 ਕਿਲੋਮੀਟਰ ਰੋਪਵੇਅ ਪ੍ਰੋਜੈਕਟ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰੋਜੈਕਟ ਨੂੰ ਡਿਜ਼ਾਈਨ, ਨਿਰਮਾਣ, ਵਿੱਤ, ਸੰਚਾਲਨ ਅਤੇ ਟ੍ਰਾਂਸਫਰ (ਡੀਬੀਐੱਫਓਟੀ) ਮੋਡ ‘ਤੇ 4,081.28 ਕਰੋੜ ਰੁਪਏ ਦੀ ਕੁੱਲ ਪੂੰਜੀ ਲਾਗਤ ‘ਤੇ ਵਿਕਸਿਤ ਕੀਤਾ ਜਾਵੇਗਾ।ਪ੍ਰਧਾਨ ਮੰਤਰੀ 6 ਮਾਰਚ ਨੂੰ ਉਤਰਾਖੰਡ ਦਾ ਦੌਰਾ ਕਰਨਗੇ
March 05th, 11:18 am
ਉੱਤਰਾਖੰਡ ਸਰਕਾਰ ਨੇ ਇਸ ਸਾਲ ਸਰਦ ਰੁੱਤ ਟੂਰਿਜ਼ਮ ਪ੍ਰੋਗਰਾਮ ਸ਼ੁਰੂ ਕੀਤਾ ਹੈ। ਹਜ਼ਾਰਾਂ ਸ਼ਰਧਾਲੂ ਪਹਿਲਾਂ ਹੀ ਗੰਗੋਤਰੀ, ਯਮੁਨੋਤਰੀ, ਕੇਦਰਾਨਾਥ ਅਤੇ ਬਦਰੀਨਾਥ ਦੇ ਸਰਤ ਰੱਤ ਸਥਾਨਾਂ ਦੀ ਯਾਤਰਾ ਕਰ ਚੁੱਕੇ ਹਨ। ਇਸ ਪ੍ਰੋਗਰਾਮ ਦਾ ਉਦੇਸ਼ ਧਾਰਮਿਕ ਟੂਰਿਜ਼ਮ ਨੂੰ ਹੁਲਾਰਾ ਦੇਣਾ ਅਤੇ ਸਥਾਨਕ ਅਰਥਵਿਵਸਥਾ, ਹੋਮਸਟੇਅ ਸਮੇਤ ਟੂਰਿਜ਼ਮ ਕਾਰੋਬਾਰ ਨੂੰ ਹੁਲਾਰਾ ਦੇਣਾ ਹੈ।