ਭੁਬਨੇਸ਼ਵਰ ਵਿੱਚ 'ਉਤਕਰਸ਼ ਓਡੀਸ਼ਾ'-ਮੇਕ ਇਨ ਓਡੀਸ਼ਾ ਕਨਕਲੇਵ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

January 28th, 11:30 am

ਕਾਰਜਕ੍ਰਮ ਵਿੱਚ ਉਪਸਥਿਤ ਓਡੀਸ਼ਾ ਦੇ ਗਵਰਨਰ ਸ਼੍ਰੀ ਹਰਿ ਬਾਬੂ, ਇੱਥੋਂ ਦੇ ਮਕਬੂਲ ਮੁੱਖ ਮੰਤਰੀ ਸ਼੍ਰੀ ਮੋਹਨ ਚਰਣ ਮਾਝੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਮੰਤਰੀਗਣ, ਓਡੀਸ਼ਾ ਸਰਕਾਰ ਦੇ ਮੰਤਰੀ, ਸਾਂਸਦਗਣ, ਵਿਧਾਇਕਗਣ, ਉਦਯੋਗ ਅਤੇ ਵਪਾਰ ਜਗਤ ਦੇ ਪ੍ਰਮੁੱਖ ਉੱਦਮੀ ਸਾਥੀ, ਦੇਸ਼ ਅਤੇ ਦੁਨੀਆ ਦੇ ਇਨਵੈਸਟਰਸ, ਅਤੇ ਓਡੀਸ਼ਾ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭੁਬਨੇਸ਼ਵਰ ਵਿੱਚ ‘ਉਤਕਰਸ਼ ਓਡੀਸ਼ਾ’- ਮੇਕ ਇਨ ਓਡੀਸ਼ਾ ਕਨਕਲੇਵ 2025 ਦਾ ਉਦਘਾਟਨ ਕੀਤਾ

January 28th, 11:00 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਓਡੀਸ਼ਾ ਦੇ ਭੁਬਨੇਸ਼ਵਰ ਵਿੱਚ ਉਤਕਰਸ਼ ਓਡੀਸ਼ਾ- ਮੇਕ ਇਨ ਓਡੀਸ਼ਾ ਕਨਕਲੇਵ 2025 ਅਤੇ ਮੇਕ ਇਨ ਓਡੀਸ਼ਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਵਰੀ 2025 ਵਿੱਚ ਇਹ ਉਨ੍ਹਾਂ ਦੀ ਓਡੀਸ਼ਾ ਦੀ ਦੂਸਰੀ ਯਾਤਰਾ ਹੈ। ਉਨ੍ਹਾਂ ਨੇ ਪ੍ਰਵਾਸੀ ਭਾਰਤੀਯ ਦਿਵਸ 2025 ਸਮਾਗਮ ਦੇ ਉਦਘਾਟਨ ਦੇ ਲਈ ਆਪਣੀ ਯਾਤਰਾ ਨੂੰ ਯਾਦ ਕੀਤਾ। ਓਡੀਸ਼ਾ ਵਿੱਚ ਅੱਜ ਤੱਕ ਦੇ ਸਭ ਤੋਂ ਬੜੇ ਕਾਰੋਬਾਰ ਸੰਮੇਲਨ ਨੂੰ ਦੇਖਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਮੇਕ ਇਨ ਓਡੀਸ਼ਾ ਕਨਕਲੇਵ 2025 ਵਿੱਚ ਲਗਭਗ 5-6 ਗੁਣਾ ਅਧਿਕ ਨਿਵੇਸ਼ਕ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਇਸ ਸ਼ਾਨਦਾਰ ਸਮਾਗਮ ਦੇ ਆਯੋਜਨ ਦੇ ਲਈ ਓਡੀਸ਼ਾ ਦੇ ਲੋਕਾਂ ਅਤੇ ਸਰਕਾਰ ਨੂੰ ਵਧਾਈਆਂ ਭੀ ਦਿੱਤੀਆਂ।

ਪ੍ਰਧਾਨ ਮੰਤਰੀ 28 ਜਨਵਰੀ ਨੂੰ ਓਡੀਸ਼ਾ ਅਤੇ ਉੱਤਰਾਖੰਡ ਦਾ ਦੌਰਾ ਕਰਨਗੇ

January 27th, 06:44 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਜਨਵਰੀ ਨੂੰ ਓਡੀਸ਼ਾ ਅਤੇ ਉੱਤਰਾਖੰਡ ਦਾ ਦੌਰਾ ਕਰਨਗੇ। ਸਵੇਰੇ ਲਗਭਗ 11 ਵਜੇ, ਉਹ ਭੁਬਨੇਸ਼ਵਰ ਦੇ ਜਨਤਾ ਮੈਦਾਨ (Janata Maidan) ਵਿਖੇ ਉਤਕਰਸ਼ ਓਡੀਸ਼ਾ-ਮੇਕ ਇਨ ਓਡੀਸ਼ਾ ਕਨਕਲੇਵ 2025 ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ ਉਹ ਉੱਤਰਾਖੰਡ ਦੇ ਦੇਹਰਾਦੂਨ ਜਾਣਗੇ ਅਤੇ ਸ਼ਾਮ ਕਰੀਬ 6 ਵਜੇ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ।