ਪ੍ਰਧਾਨ ਮੰਤਰੀ ਨੇ ਮੇਜਰ ਅਭਿਲਾਸ਼ਾ ਬਰਾਕ ਨੂੰ ਯੂਐੱਨ ਮਿਲਟਰੀ ਜੈਂਡਰ ਐਡਵੋਕੇਟ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ 'ਤੇ ਵਧਾਈ ਦਿੱਤੀ

June 07th, 02:06 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੇਜਰ ਅਭਿਲਾਸ਼ਾ ਬਰਾਕ ਨੂੰ ਯੂਐੱਨ ਮਿਲਟਰੀ ਜੈਂਡਰ ਐਡਵੋਕੇਟ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ 'ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੇਜਰ ਬਰਾਕ ਲੇਬਨਾਨ ਵਿੱਚ ਸੰਯੁਕਤ ਰਾਸ਼ਟਰ ਅੰਤਰਿਮ ਬਲ (ਯੂਐੱਨਆਈਐੱਫਆਈਐੱਲ) ਵਿੱਚ ਇੱਕ ਐਂਗੇਜਮੈਂਟ ਟੀਮ ਕਮਾਂਡਰ ਅਤੇ ਜੈਂਡਰ ਫੋਕਲ ਪੁਆਇੰਟ ਵਜੋਂ ਸੇਵਾ ਨਿਭਾ ਰਹੇ ਹਨ।