ਸਟਾਰਟਅੱਪ ਇੰਡੀਆ ਦੇ ਇੱਕ ਦਹਾਕਾ ਪੂਰੇ ਹੋਣ ਦੇ ਮੌਕੇ ’ਤੇ ਆਯੋਜਿਤ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 16th, 01:30 pm
ਕੈਬਨਿਟ ਦੇ ਮੇਰੇ ਸਾਥੀ ਪੀਯੂਸ਼ ਗੋਇਲ ਜੀ, ਦੇਸ਼ ਭਰ ਤੋਂ ਆਏ ਸਟਾਰਟਅੱਪ ਈਕੋਸਿਸਟਮ ਦੇ ਮੇਰੇ ਦੋਸਤੋ, ਹੋਰ ਸਤਿਕਾਰਯੋਗ, ਦੇਵੀਓ ਅਤੇ ਸੱਜਣੋ!ਸਕਾਈਰੂਟ ਦੇ ਇਨਫਿਨਿਟੀ ਕੈਂਪਸ ਦੇ ਉਦਘਾਟਨ ਦੇ ਮੌਕੇ ‘ਤੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 27th, 11:01 am
ਕੈਬਨਿਟ ਵਿੱਚ ਮੇਰੇ ਸਾਥੀ ਮਿਸ਼ਰਾ ਜੀ, ਕਿਸ਼ਨ ਰੈੱਡੀ ਜੀ, ਆਂਧਰਾ ਪ੍ਰਦੇਸ਼ ਦੇ ਉਦਯੋਗ ਮੰਤਰੀ ਸ਼੍ਰੀ ਟੀ. ਜੀ. ਭਰਤ ਜੀ, ਇਨ-ਸਪੇਸ ਦੇ ਚੇਅਰਮੈਨ ਸ਼੍ਰੀ ਪਵਨ ਗੋਇਨਕਾ ਜੀ, ਟੀਮ ਸਕਾਈਰੂਟ, ਹੋਰ ਮਹਾਮਹਿਮ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹੈਦਰਾਬਾਦ ਵਿੱਚ ਸਕਾਈਰੂਟ ਇਨਫਿਨਿਟੀ ਕੈਂਪਸ ਦਾ ਉਦਘਾਟਨ ਕੀਤਾ
November 27th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸਕਾਈਰੂਟ ਇਨਫਿਨਿਟੀ ਕੈਂਪਸ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਪੁਲਾੜ ਖੇਤਰ ਵਿੱਚ ਇੱਕ ਬੇਮਿਸਾਲ ਮੌਕੇ ਦਾ ਗਵਾਹ ਬਣ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਨਿੱਜੀ ਖੇਤਰ ਦੀ ਵਧਦੀ ਪ੍ਰਸਿੱਧੀ ਦੇ ਨਾਲ ਭਾਰਤ ਦਾ ਪੁਲਾੜ ਈਕੋਸਿਸਟਮ ਇੱਕ ਵੱਡੀ ਛਲਾਂਗ ਮਾਰ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਕਾਈਰੂਟ ਇਨਫਿਨਿਟੀ ਕੈਂਪਸ ਭਾਰਤ ਦੀ ਨਵੀਂ ਸੋਚ, ਨਵੀਨਤਾ ਅਤੇ ਯੁਵਾ ਸ਼ਕਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀ ਨਵੀਨਤਾ, ਜੋਖ਼ਮ ਲੈਣ ਅਤੇ ਉੱਦਮਤਾ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸ ਗੱਲ ਦਾ ਪ੍ਰਤੀਬਿੰਬ ਹੈ ਕਿ ਭਾਰਤ ਭਵਿੱਖ ਵਿੱਚ ਗਲੋਬਲ ਸੈਟੇਲਾਈਟ ਲਾਂਚ ਵਾਤਾਵਰਣ ਪ੍ਰਣਾਲੀ ਵਿੱਚ ਕਿਵੇਂ ਇੱਕ ਮੋਹਰੀ ਵਜੋਂ ਉਭਰੇਗਾ। ਉਨ੍ਹਾਂ ਨੇ ਸ਼੍ਰੀ ਪਵਨ ਕੁਮਾਰ ਚੰਦਨਾ ਅਤੇ ਸ਼੍ਰੀ ਨਾਗਾ ਭਰਤ ਡਾਕਾ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਦੋਵੇਂ ਨੌਜਵਾਨ ਉੱਦਮੀ ਦੇਸ਼ ਭਰ ਦੇ ਅਣਗਿਣਤ ਨੌਜਵਾਨ ਪੁਲਾੜ ਉੱਦਮੀਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਨੂੰ ਖ਼ੁਦ ‘ਤੇ ਭਰੋਸਾ ਸੀ, ਜੋਖ਼ਮ ਲੈਣ ਤੋਂ ਨਹੀਂ ਝਿਜਕਦੇ ਨਹੀਂ ਸਨ ਅਤੇ ਨਤੀਜੇ ਵਜੋਂ ਅੱਜ ਪੂਰਾ ਦੇਸ਼ ਉਨ੍ਹਾਂ ਦੀ ਸਫਲਤਾ ਦੇਖ ਰਿਹਾ ਹੈ ਅਤੇ ਦੇਸ਼ ਉਨ੍ਹਾਂ 'ਤੇ ਮਾਣ ਮਹਿਸੂਸ ਕਰ ਰਿਹਾ ਹੈ।ਰਾਸ਼ਟਰੀ ਪੁਲਾੜ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
August 23rd, 11:00 am
ਕੇਂਦਰੀ ਕੈਬਿਨੇਟ ਦੇ ਸਾਥੀ, ਇਸਰੋ ਅਤੇ ਸਪੇਸ ਸੈਕਟਰ ਦੇ ਸਾਰੇ ਵਿਗਿਆਨੀ ਅਤੇ ਇੰਜੀਨੀਅਰਸ, ਅਤੇ ਮੇਰੇ ਪਿਆਰੇ ਦੇਸ਼ਵਾਸੀਓ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਨੈਸ਼ਲਨ ਸਪੇਸ ਡੇਅ- 2025 'ਤੇ ਸੰਬੋਧਨ
August 23rd, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੈਸ਼ਨਲ ਸਪੇਸ ਡੇਅ 2025 'ਤੇ ਆਯੋਜਿਤ ਇੱਕ ਪ੍ਰੋਗਰਾਮ ਨੂੰ ਇੱਕ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਨਿੱਘੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਸਾਲ ਦਾ ਵਿਸ਼ਾ, ਆਰੀਆਭੱਟ ਤੋਂ ਗਗਨਯਾਨ ਤੱਕ, ਭਾਰਤ ਦੇ ਅਤੀਤ ਦੇ ਆਤਮਵਿਸ਼ਵਾਸ ਅਤੇ ਭਵਿੱਖ ਦਾ ਸੰਕਲਪ, ਦੋਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਘੱਟ ਸਮੇਂ ਵਿੱਚ, ਨੈਸ਼ਨਲ ਸਪੇਸ ਡੇਅ ਭਾਰਤ ਦੇ ਨੌਜਵਾਨਾਂ ਲਈ ਉਤਸ਼ਾਹ ਅਤੇ ਆਕਰਸ਼ਣ ਦਾ ਮੌਕਾ ਬਣ ਗਿਆ ਹੈ, ਜੋ ਰਾਸ਼ਟਰੀ ਮਾਣ ਦੀ ਗੱਲ ਹੈ। ਉਨ੍ਹਾਂ ਨੇ ਵਿਗਿਆਨੀਆਂ ਅਤੇ ਨੌਜਵਾਨਾਂ ਸਮੇਤ ਪੁਲਾੜ ਖੇਤਰ ਨਾਲ ਜੁੜੇ ਸਾਰੇ ਵਿਅਕਤੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਦੱਸਿਆ ਕਿ ਭਾਰਤ ਵਰਤਮਾਨ ਵਿੱਚ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ 'ਤੇ ਅੰਤਰਰਾਸ਼ਟਰੀ ਓਲੰਪੀਆਡ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਵਿੱਚ ਸੱਠ ਤੋਂ ਵੱਧ ਦੇਸ਼ਾਂ ਦੇ ਲਗਭਗ 300 ਨੌਜਵਾਨ ਭਾਗੀਦਾਰ ਹਿੱਸਾ ਲੈ ਰਹੇ ਹਨ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਖੁਸ਼ੀ ਵਿਅਕਤ ਕੀਤੀ ਕਿ ਇਸ ਆਯੋਜਨ ਵਿੱਚ ਕਈ ਭਾਰਤੀ ਭਾਗੀਦਾਰਾਂ ਨੇ ਮੈਡਲ ਜਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਓਲੰਪੀਆਡ ਪੁਲਾੜ ਖੇਤਰ ਵਿੱਚ ਭਾਰਤ ਦੀ ਉੱਭਰਦੀ ਵਿਸ਼ਵ ਲੀਡਰਸ਼ਿਪ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਖੁਸ਼ੀ ਵਿਅਕਤ ਕੀਤੀ ਕਿ ਨੌਜਵਾਨਾਂ ਵਿੱਚ ਪੁਲਾੜ ਦੇ ਪ੍ਰਤੀ ਦਿਲਚਸਪੀ ਵਧਾਉਣ ਲਈ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇੰਡੀਅਨ ਸਪੇਸ ਹੈਕਾਥੌਨ ਅਤੇ ਰੋਬੋਟਿਕਸ ਚੈਲੇਂਜ ਜਿਹੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ।ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭਾਰਤੀ ਸਮੁਦਾਇ ਨੂੰ ਦਿੱਤੇ ਗਏ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 04th, 05:56 am
ਅੱਜ ਸ਼ਾਮ ਆਪ ਸਭ ਦੇ ਦਰਮਿਆਨ ਹੋਣਾ ਮੇਰੇ ਲਈ ਬਹੁਤ ਮਾਣ ਅਤੇ ਖੁਸ਼ੀ ਦੀ ਬਾਤ ਹੈ। ਮੈਂ ਪ੍ਰਧਾਨ ਮੰਤਰੀ ਕਮਲਾ ਜੀ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਹੁਣਚਾਰੀ ਅਤੇ ਸੱਜਨਤਾਪੂਰਨ ਸ਼ਬਦਾਂ (kind words) ਦੇ ਲਈ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਸਮੁਦਾਇਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ
July 04th, 04:40 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭਾਰਤੀ ਸਮੁਦਾਇ ਦੇ ਇੱਕ ਬੜੇ ਸਮੂਹ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਤ੍ਰਿਨੀਦਾਦ ਤੇ ਟੋਬੈਗੋ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀਮਤੀ ਕਮਲਾ ਪ੍ਰਸਾਦ-ਬਿਸੇਸਰ, ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ, ਸੰਸਦ ਮੈਂਬਰ ਅਤੇ ਕਈ ਹੋਰ ਪਤਵੰਤੇ ਉਪਸਥਿਤ ਸਨ। ਇਸ ਸਮਾਗਮ ਵਿੱਚ, ਪ੍ਰਧਾਨ ਮੰਤਰੀ ਦਾ ਪ੍ਰਵਾਸੀ ਸਮੁਦਾਇ ਦੁਆਰਾ ਅਸਾਧਾਰਣ ਗਰਮਜੋਸ਼ੀ ਦੇ ਨਾਲ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਦਾ ਰੰਗਾਰੰਗ ਪਰੰਪਰਾਗਤ ਭਾਰਤੀ-ਤ੍ਰਿਨੀਦਾਦੀਅਨ (Indo-Trinidadian) ਸੁਆਗਤ ਕੀਤਾ ਗਿਆ।ਸਾਇਪ੍ਰਸ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਸਾਇਪ੍ਰਸ ਅਤੇ ਭਾਰਤ ਦੇ ਵਪਾਰਕ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ
June 16th, 02:17 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਇਪ੍ਰਸ ਦੇ ਰਾਸ਼ਟਰਪਤੀ ਮਹਾਮਹਿਮ ਨਿਕੋਸ ਕ੍ਰਿਸਟੋਡੌਲਿਡੇਸ ਦੇ ਨਾਲ ਅੱਜ ਲਿਮਾਸੋਲ ਵਿੱਚ ਸਾਇਪ੍ਰਸ ਅਤੇ ਭਾਰਤ ਦੇ ਵਪਾਰਕ ਪ੍ਰਤੀਨਿਧੀਆਂ ਦੇ ਨਾਲ ਰਾਉਂਡ ਟੇਬਲ ਗੱਲਬਾਤ ਕੀਤੀ। ਪ੍ਰਤੀਭਾਗੀਆਂ ਵਿੱਚ ਬੈਂਕਿੰਗ, ਵਿੱਤੀ ਸੰਸਥਾਵਾਂ, ਮੈਨੂਫੈਕਚਰਿੰਗ, ਰੱਖਿਆ, ਲੌਜਿਸਟਿਕਸ, ਸਮੁੰਦਰੀ, ਸ਼ਿਪਿੰਗ, ਟੈਕਨੋਲੋਜੀ, ਇਨੋਵੇਸ਼ਨ, ਡਿਜੀਟਲ ਟੈਕਨੋਲੋਜੀ, ਏਆਈ, ਆਈਟੀ ਸੇਵਾਵਾਂ, ਟੂਰਿਜ਼ਮ ਅਤੇ ਗਤੀਸ਼ੀਲਤਾ ਜਿਹੇ ਵਿਵਿਧ ਖੇਤਰਾਂ ਦੇ ਪ੍ਰਤੀਨਿਧੀ ਸ਼ਾਮਲ ਸਨ।ਸਾਇਪ੍ਰਸ ਵਿੱਚ ਭਾਰਤ-ਸਾਇਪ੍ਰਸ ਬਿਜ਼ਨਸ ਰਾਊਂਡਟੇਬਲ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
June 15th, 11:10 pm
ਸਭ ਤੋਂ ਪਹਿਲੇ ਮੈਂ ਰਾਸ਼ਟਰਪਤੀ ਜੀ ਦਾ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ ਕਿ ਅੱਜ ਉਹ ਖ਼ੁਦ ਏਅਰਪੋਰਟ ‘ਤੇ ਮੈਨੂੰ ਰਿਸੀਵ ਕਰਨ ਦੇ ਲਈ ਆਏ ਸਨ। ਬਿਜ਼ਨਸ ਲੀਡਰਸ ਦੇ ਨਾਲ ਇਤਨਾ ਬੜਾ ਰਾਊਂਡਟੇਬਲ ਉਨ੍ਹਾਂ ਨੇ ਆਰਗੇਨਾਇਜ਼ ਕੀਤਾ, ਮੈਂ ਇਸ ਦੇ ਲਈ ਬਹੁਤ ਆਭਾਰੀ ਹਾਂ। ਉਨ੍ਹਾਂ ਨੇ ਮੇਰੇ ਲਈ ਅਤੇ ਸਾਡੀ ਪਾਰਟਨਰਸ਼ਿਪ ਦੇ ਲਈ ਜੋ ਸਕਾਰਾਤਮਕ ਵਿਚਾਰ ਰੱਖੇ ਹਨ, ਮੈਂ ਇਸ ਦੇ ਲਈ ਭੀ ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।ਦਿੱਲੀ ਵਿੱਚ ਕਰਿਅੱਪਾ ਪਰੇਡ ਮੈਦਾਨ ਵਿਖੇ ਐੱਨਸੀਸੀ ਰੈਲੀ (NCC Rally) ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
January 27th, 05:00 pm
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਸੰਜੈ ਸੇਠ ਜੀ, ਸੀਡੀਐੱਸ- ਜਨਰਲ ਅਨਿਲ ਚੌਹਾਨ ਜੀ, ਤਿੰਨੋਂ ਸੈਨਾਵਾਂ ਦੇ ਪ੍ਰਮੁੱਖ, ਰੱਖਿਆ ਸਕੱਤਰ ਸ਼੍ਰੀ, ਡੀਜੀ ਐੱਨਸੀਸੀ, ਹੋਰ ਮਹਿਮਾਨ ਅਤੇ NCC ਦੇ ਮੇਰੇ ਪਿਆਰੇ ਸਾਥੀਓ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਰਸ਼ਿਕ ਐੱਨਸੀਸੀ ਪੀਐੱਮ ਰੈਲੀ (NCC PM Rally) ਨੂੰ ਸੰਬੋਧਨ ਕੀਤਾ
January 27th, 04:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਕਰਿਅੱਪਾ ਪਰੇਡ ਗ੍ਰਾਊਂਡ ਵਿੱਚ ਵਾਰਸ਼ਿਕ ਰਾਸ਼ਟਰੀ ਕੈਡਿਟ ਕੋਰ (ਐੱਨਸੀਸੀ-NCC) ਪੀਐੱਮ ਰੈਲੀ (PM rally) ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਅਵਲੋਕਨ ਕੀਤਾ ਅਤੇ ਬਿਹਤਰੀਨ ਕੈਡਿਟ ਪੁਰਸਕਾਰ (Best Cadet Awards) ਪ੍ਰਦਾਨ ਕੀਤੇ। ਐੱਨਸੀਸੀ ਦਿਵਸ (NCC Day) ਦੇ ਅਵਸਰ ‘ਤੇ ਉਪਸਥਿਤ ਲੋਕਾਂ ਨੂੰ ਵਧਾਈਆਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 18 ਮਿੱਤਰ ਦੇਸ਼ਾਂ ਦੇ ਲਗਭਗ 150 ਕੈਡਿਟ ਇੱਥੇ ਉਪਸਥਿਤ ਹਨ ਅਤੇ ਉਨ੍ਹਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਮੇਰਾ ਯੁਵਾ ਭਾਰਤ (ਮਾਈ ਭਾਰਤ) ਪੋਰਟਲ (Mera Yuva Bharat (MY Bharat) portal) ਦੇ ਜ਼ਰੀਏ ਵਰਚੁਅਲੀ ਜੁੜਨ ਵਾਲੇ ਦੇਸ਼ ਭਰ ਦੇ ਨੌਜਵਾਨਾਂ ਨੂੰ ਵਧਾਈਆਂ ਦਿੱਤੀਆਂ।ਨਾਇਜੀਰੀਆ ਵਿੱਚ ਇੰਡੀਅਨ ਕਮਿਊਨਿਟੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
November 17th, 07:20 pm
ਅੱਜ ਤੁਸੀਂ ਅਬੁਜਾ ਵਿੱਚ ਅਜੂਬਾ ਕਰ ਦਿੱਤਾ ਹੈ। ਅਬੁਜਾ ਵਿੱਚ ਅਦਭੁਤ ਸਮਾਂ ਬੰਨ੍ਹ ਦਿੱਤਾ ਹੈ। ਅਤੇ ਇਹ ਸਭ ਦੇਖ ਕੇ ਕੱਲ੍ਹ ਸ਼ਾਮ ਤੋਂ ਮੈਂ ਦੇਖ ਰਿਹਾ ਹਾਂ, ਅਜਿਹਾ ਲਗਦਾ ਹੈ, ਮੈਂ ਅਬੁਜਾ ਵਿੱਚ ਨਹੀਂ ਬਲਕਿ ਭਾਰਤ ਦੇ ਹੀ ਕਿਸੇ ਸ਼ਹਿਰ ਵਿੱਚ ਮੌਜੂਦ ਹਾਂ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਲੇਗੋਸ, ਕਾਨੋ, ਕਡੂਨਾ, ਅਤੇ ਪੋਰਟ ਹਰਕੋਰਟ (Lagos, Kano, Kaduna, and Port Harcourt) ਤੋਂ, ਅਜਿਹੇ-ਅਜਿਹੇ ਅਲੱਗ ਇਲਾਕਿਆਂ ਤੋ ਅਬੁਜਾ ਪਹੁੰਚੇ ਹਨ, ਅਤੇ ਤੁਹਾਡੇ ਚਿਹਰੇ ਦੀ ਇਹ ਚਮਕ ਪੱਕਾ ਇਹ ਉਤਸ਼ਾਹ ਜਿਤਨਾ ਆਪ (ਤੁਸੀਂ) ਇੱਥੇ ਆਉਣ ਦੇ ਲਈ ਉਤਸੁਕ ਸੀ, ਉਤਨਾ ਹੀ ਮੈਂ ਭੀ ਤੁਹਾਨੂੰ ਮਿਲਣ ਦਾ ਇੰਤਜ਼ਾਰ ਕਰਦਾ ਸਾਂ। ਤੁਹਾਡਾ ਇਹ ਪਿਆਰ, ਇਹ ਸਨੇਹ ਇਹ ਮੇਰੇ ਲਈ ਬਹੁਤ ਬੜੀ ਪੂੰਜੀ ਹੈ। ਤੁਹਾਡੇ ਦਰਮਿਆਨ ਆਉਣਾ, ਤੁਹਾਡੇ ਨਾਲ ਸਮਾਂ ਬਿਤਾਉਣਾ ਅਤੇ ਇਹ ਪਲ ਜੀਵਨ ਭਰ ਮੇਰੇ ਨਾਲ ਰਹਿਣਗੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਇਜੀਰੀਆ ਵਿੱਚ ਇੰਡੀਅਨ ਕਮਿਊਨਿਟੀ ਨੂੰ ਸੰਬੋਧਨ ਕੀਤਾ
November 17th, 07:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਇਜੀਰੀਆ ਦੇ ਅਬੁਜਾ ਵਿੱਚ ਭਾਰਤੀ ਸਮੁਦਾਇ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤੀ ਸਮੁਦਾਇ ਦੁਆਰਾ ਗਰਮਜੋਸ਼ੀ ਅਤੇ ਉਤਸ਼ਾਹ ਦੇ ਨਾਲ ਕੀਤੇ ਗਏ ਉਨ੍ਹਾਂ ਦੇ ਸ਼ਾਨਦਾਰ ਸੁਆਗਤ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਮੁਦਾਇ ਤੋਂ ਮਿਲਿਆ ਪ੍ਰੇਮ ਅਤੇ ਮਿੱਤਰਤਾ ਉਨ੍ਹਾਂ ਦੇ ਲਈ ਬਹੁਤ ਬੜੀ ਪੂੰਜੀ ਹੈ।ਔਸਟ੍ਰੀਆ ਦੇ ਵਿਯਨਾ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 10th, 11:00 pm
ਔਸਟ੍ਰੀਆ ਦਾ ਇਹ ਮੇਰਾ ਪਹਿਲਾ ਦੌਰਾ ਹੈ। ਜੋ ਉਤਸ਼ਾਹ, ਜੋ ਉਮੰਗ ਮੈਂ ਇੱਥੇ ਦੇਖ ਰਿਹਾ ਹਾਂ ਉਹ ਵਾਕਈ ਅਦਭੁਤ ਹੈ। 41 ਵਰ੍ਹਿਆਂ ਦੇ ਬਾਅਦ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦਾ ਇੱਥੇ ਆਉਣਾ ਹੋਇਆ ਹੈ। ਤੁਹਾਡੇ ਵਿੱਚੋਂ ਬਹੁਤ ਲੋਕ ਅਜਿਹੇ ਹੋਣਗੇ, ਜਿਨ੍ਹਾਂ ਦੇ ਜਨਮ ਤੋਂ ਪਹਿਲਾਂ ਕੋਈ ਪ੍ਰਧਾਨ ਮੰਤਰੀ ਇੱਥੇ ਆਏ ਸਨ। ਤੁਹਾਨੂੰ ਕੀ ਲਗਦਾ ਹੈ ਇਹ ਇੰਤਜ਼ਾਰ ਕੁਝ ਜ਼ਿਆਦਾ ਹੀ ਲੰਬਾ ਹੋ ਗਿਆ ਹੈ ਨਾ? ਚਲੋ ਹੁਣ ਇਹ ਇੰਤਜ਼ਾਰ ਖ਼ਤਮ ਹੋ ਗਿਆ ਹੈ। ਹੁਣ ਤਾਂ ਤੁਸੀਂ ਖੁਸ਼ ਹੋ ਨਾ? ਮੈਨੂੰ ਦੱਸਣ ਦੇ ਲਈ ਕਹਿ ਰਹੇ ਹਨ ਕਿ real ਵਿੱਚ ਖੁਸ਼ ਹਨ? ਸੱਚਾ?ਪ੍ਰਧਾਨ ਮੰਤਰੀ ਨੇ ਔਸਟ੍ਰੀਆ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ
July 10th, 10:45 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਯਨਾ ਵਿੱਚ ਪ੍ਰਵਾਸੀ ਭਾਰਤੀਆਂ ਦੁਆਰਾ ਉਨ੍ਹਾਂ ਸਨਮਾਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦੇ ਆਗਮਨ ‘ਤੇ ਪ੍ਰਵਾਸੀ ਭਾਰਤੀ ਭਾਈਚਾਰੇ ਨੇ ਉਨ੍ਹਾਂ ਦਾ ਵੱਡੇ ਉਤਸ਼ਾਹ ਅਤੇ ਸਨੇਹ ਦੇ ਨਾਲ ਸੁਆਗਤ ਕੀਤਾ। ਔਸਟ੍ਰੀਆ ਦੇ ਸੰਘੀ ਸ਼੍ਰਮ ਅਤੇ ਅਰਥਵਿਵਸਥਾ ਮੰਤਰੀ ਮਹਾਮਹਿਮ ਸ਼੍ਰੀ ਮਾਰਟਿਨ ਕੋਚਰ ਵੀ ਸਮੁਦਾਇਕ ਸਭਾ ਵਿੱਚ ਸ਼ਾਮਲ ਹੋਏ।ਨਵੀਂ ਦਿੱਲੀ ਵਿੱਚ, ਭਾਰਤ ਮੰਡਪਮ ਵਿਖੇ ਸਟਾਰਟ-ਅੱਪ ਮਹਾਂਕੁੰਭ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
March 20th, 10:40 am
ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਪੀਯੂਸ਼ ਗੋਇਲ ਜੀ, ਅਨੁਪ੍ਰਿਯਾ ਪਟੇਲ ਜੀ, ਸੋਮ ਪ੍ਰਕਾਸ਼ ਜੀ, ਹੋਰ ਮਹਾਨੁਭਾਵ ਅਤੇ ਦੇਸ਼ ਭਰ ਤੋਂ ਸਾਡੇ ਨਾਲ ਜੁੜੇ ਹੋਰ ਸਟਾਰਟਅੱਪ ਈਕੋਸਿਸਟਮ ਦੇ ਸਾਰੇ ਸਾਥੀਓ, ਆਪ ਸਾਰਿਆਂ ਨੂੰ ਸਟਾਰਟ-ਅੱਪ ਮਹਾਂਕੁੰਭ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸਟਾਰਟ-ਅੱਪ ਮਹਾਂਕੁੰਭ ਦਾ ਉਦਘਾਟਨ ਕੀਤਾ
March 20th, 10:36 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸਟਾਰਟ-ਅੱਪ ਮਹਾਂਕੁੰਭ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਆਯੋਜਿਤ ਪ੍ਰਦਰਸ਼ਨੀ ਦੀ ਸੰਖੇਪ ਜਾਣਕਾਰੀ ਵੀ ਲਈ।ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਪ੍ਰਧਾਨ ਮੰਤਰੀ ਦੇ ਜਵਾਬ ਦਾ ਮੂਲ-ਪਾਠ
February 07th, 02:01 pm
ਮੈਂ ਇੱਥੇ ਆਦਰਯੋਗ ਰਾਸ਼ਟਰਪਤੀ ਜੀ ਦੇ ਅਭਿਭਾਸ਼ਣ ਦੀ ਚਰਚਾ ਵਿੱਚ ਭਾਗੀਦਾਰ ਬਣਨ ਦੇ ਲਈ ਉਪਸਥਿਤ ਹੋਇਆ ਹਾਂ। ਅਤੇ ਮੈਂ ਆਦਰਯੋਗ ਰਾਸ਼ਟਰਪਤੀ ਜੀ ਦੇ ਭਾਸ਼ਣ ਦਾ ਮੇਰੀ ਤਰਫ਼ੋਂ ਆਦਰਪੂਰਵਕ ਧੰਨਵਾਦ ਭੀ ਕਰਦਾ ਹਾਂ, ਅਭਿਨੰਦਨ ਭੀ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਜਵਾਬ ਦਿੱਤਾ
February 07th, 02:00 pm
ਸਦਨ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 75ਵਾਂ ਗਣਤੰਤਰ ਦਿਵਸ ਦੇਸ਼ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਅਤੇ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਦੇ ਦੌਰਾਨ ਭਾਰਤ ਦੇ ਆਤਮਵਿਸ਼ਵਾਸ ਦੀ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੇ ਉੱਜਵਲ ਭਵਿੱਖ ਬਾਰੇ ਵਿਸ਼ਵਾਸ ਵਿਅਕਤ ਕੀਤਾ ਅਤੇ ਭਾਰਤ ਦੇ ਨਾਗਰਿਕਾਂ ਦੀ ਸਮਰੱਥਾ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਰਾਸ਼ਟਰਪਤੀ ਦਾ ਉਨ੍ਹਾਂ ਦੇ ਪ੍ਰੇਰਣਾਦਾਇਕ ਸੰਬੋਧਨ ਦੇ ਲਈ ਧੰਨਵਾਦ ਕੀਤਾ, ਜਿਸ ਨੇ ਰਾਸ਼ਟਰ ਨੂੰ ਵਿਕਸਿਤ ਭਾਰਤ ਦਾ ਸੰਕਲਪ ਪੂਰਾ ਕਰਨ ਦੇ ਲਈ ਮਾਰਗਦਰਸ਼ਨ ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦੇ ਸੰਬੋਧਨ ‘ਤੇ ‘ਧੰਨਵਾਦ ਪ੍ਰਸਤਾਵ’ ‘ਤੇ ਸਾਰਥਕ ਚਰਚਾ ਦੇ ਲਈ ਸਦਨ ਦੇ ਮੈਂਬਰਾਂ ਦਾ ਧੰਨਵਾਦ ਭੀ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਰਾਸ਼ਟਰਪਤੀ ਜੀ ਦੇ ਸੰਬੋਧਨ ਵਿੱਚ ਭਾਰਤ ਦੇ ਵਧਦੇ ਆਤਮਵਿਸ਼ਵਾਸ, ਆਸ਼ਾਜਨਕ ਭਵਿੱਖ ਅਤੇ ਲੋਕਾਂ ਦੀਆਂ ਅਪਾਰ ਸੰਭਾਵਨਾਵਾਂ ‘ਤੇ ਬਲ ਦਿੱਤਾ ਗਿਆ।”ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ਦੇ ਪ੍ਰਧਾਨ ਮੰਤਰੀ ਦੇ ਜਵਾਬ ਦਾ ਮੂਲ-ਪਾਠ
February 05th, 05:44 pm
ਮੈਂ ਰਾਸ਼ਟਰਪਤੀ ਜੀ ਦੇ ਅਭਿਭਾਸ਼ਣ ‘ਤੇ ਧੰਨਵਾਦ ਦੇਣ ਲਈ ਖੜ੍ਹਿਆ ਹਾਂ। ਸੰਸਦ ਦੇ ਇਸ ਨਵੇਂ ਭਵਨ ਵਿੱਚ ਜਦੋਂ ਆਦਰਯੋਗ ਰਾਸ਼ਟਰਪਤੀ ਜੀ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਨ ਲਈ ਆਏ, ਅਤੇ ਜਿਸ ਗੌਰਵ ਅਤੇ ਸਨਮਾਨ ਨਾਲ ਸੇਂਗੋਲ ਪੂਰੇ procession ਦੀ ਅਗਵਾਈ ਕਰ ਰਿਹਾ ਸੀ, ਅਤੇ ਅਸੀਂ ਸਾਰੇ ਉਸ ਦੇ ਪਿੱਛੇ ਪਿੱਛੇ ਚਲ ਰਹੇ ਸਾਂ। ਨਵੇਂ ਸਦਨ ਵਿੱਚ ਇਹ ਨਵੀਂ ਪਰੰਪਰਾ ਭਾਰਤ ਦੀ ਆਜ਼ਾਦੀ ਦੇ ਉਸ ਪਵਿੱਤਰ ਪਲ ਦਾ ਪ੍ਰਤੀਬਿੰਬ, ਜਦੋਂ ਸਾਖੀ ਬਣਦਾ ਹੈ ਤਾਂ ਲੋਕਤੰਤਰ ਦੀ ਗਰਿਮਾ ਕਈ ਗੁਣਾ ਉੱਪਰ ਚਲੀ ਜਾਂਦੀ ਹੈ। ਇਹ 75ਵਾਂ ਗਣਤੰਤਰ ਦਿਵਸ, ਇਸ ਦੇ ਬਾਅਦ ਸੰਸਦ ਦਾ ਨਵਾਂ ਭਵਨ, ਸੇਂਗੋਲ ਦੀ ਅਗਵਾਈ, ਇਹ ਸਾਰਾ ਦ੍ਰਿਸ਼ ਆਪਣੇ ਆਪ ਵਿੱਚ ਬਹੁਤ ਹੀ ਪ੍ਰਭਾਵੀ ਸੀ। ਮੈਂ ਜਦੋਂ ਉੱਥੋਂ ਪੂਰੇ ਪ੍ਰੋਗਰਾਮ ਵਿੱਚ ਭਾਗੀਦਾਰੀ ਕਰ ਰਿਹਾ ਸਾਂ। ਇੱਥੋਂ ਤਾਂ ਉਤਨਾ ਸਾਨੂੰ ਭਵਯਤਾ (ਸ਼ਾਨ) ਨਜ਼ਰ ਨਹੀਂ ਆਉਂਦੀ ਹੈ। ਲੇਕਿਨ ਉੱਥੋਂ ਜਦੋਂ ਮੈਂ ਦੇਖਿਆ ਕਿ ਵਾਕਈ ਨਵੇਂ ਸਦਨ ਵਿੱਚ ਇਸ ਗਰਿਮਾਮਈ ਉਪਸਥਿਤੀ ਵਿੱਚ ਰਾਸ਼ਟਰਪਤੀ, ਉਪ ਰਾਸ਼ਟਰਪਤੀ ਦੁਆਰਾ, ਸਾਡੇ ਸਭ ਦੇ ਮਨ ਨੂੰ ਪ੍ਰਭਾਵਿਤ ਕਰਨ ਵਾਲਾ ਉਹ ਦ੍ਰਿਸ਼ ਹਮੇਸ਼ਾ-ਹਮੇਸ਼ਾ ਯਾਦ ਰਹੇਗਾ। ਜਿਨ੍ਹਾਂ ਆਦਰਯੋਗ ਕਰੀਬ 60 ਤੋਂ ਜ਼ਿਆਦਾ ਆਦਰਯੋਗ ਮੈਂਬਰਾਂ ਨੇ ਰਾਸ਼ਟਰਪਤੀ ਜੀ ਦੇ ਆਭਾਰ ਪ੍ਰਸਤਾਵ ‘ਤੇ ਆਪਣੇ ਆਪਣੇ ਵਿਚਾਰ ਰੱਖੇ ਹਨ। ਮੈਂ ਵਿਨਮਰਤਾ (ਨਿਮਰਤਾ) ਦੇ ਨਾਲ ਆਪਣੇ-ਆਪਣੇ ਵਿਚਾਰ ਵਿਅਕਤ ਕਰਨ ਵਾਲੇ ਸਾਰੇ ਆਪਣੇ ਆਦਰਯੋਗ ਸਾਂਸਦ ਗਣ ਦਾ ਆਭਾਰ ਵਿਅਕਤ ਕਰਦਾ ਹਾਂ। ਮੈਂ ਵਿਸ਼ੇਸ਼ ਤੌਰ ‘ਤੇ ਵਿਰੋਧੀ ਧਿਰ ਨੇ ਜੋ ਸੰਕਲਪ ਲਿਆ ਹੈ ਉਸ ਦੀ ਸਰਾਹਨਾ ਕਰਦਾ ਹਾਂ। ਉਨ੍ਹਾਂ ਦੇ ਭਾਸ਼ਣ ਦੀ ਇੱਕ ਇੱਕ ਬਾਤ ਨਾਲ ਮੇਰਾ ਅਤੇ ਦੇਸ਼ ਦਾ ਵਿਕਾਸ ਪੱਕਾ ਹੋ ਗਿਆ ਹੈ, ਕਿ ਇਨ੍ਹਾਂ ਨੇ ਲੰਬੇ ਅਰਸੇ ਤੱਕ ਉੱਥੇ ਰਹਿਣ ਦਾ ਸੰਕਲਪ ਲੈ ਲਿਆ ਹੈ। ਆਪ ਕਈ ਦਹਾਕਿਆਂ ਤੱਕ ਜਿਵੇਂ ਇੱਥੇ ਬੈਠੇ ਸੀ, ਵੈਸੇ (ਉਸੇ ਤਰ੍ਹਾਂ) ਹੀ ਕਈ ਦਹਾਕਿਆਂ ਤੱਕ ਉੱਥੇ ਬੈਠਣ ਦਾ ਤੁਹਾਡਾ ਸੰਕਲਪ ਅਤੇ ਜਨਤਾ ਜਨਾਰਦਨ ਤਾਂ ਈਸ਼ਵਰ ਦਾ ਰੂਪ ਹੁੰਦੀ ਹੈ। ਅਤੇ ਆਪ ਲੋਕ ਜਿਸ ਪ੍ਰਕਾਰ ਨਾਲ ਇਨ੍ਹੀਂ ਦਿਨੀਂ ਮਿਹਨਤ ਕਰ ਰਹੇ ਹੋ। ਮੈਂ ਪੱਕਾ ਮੰਨਦਾ ਹਾਂ ਕਿ ਈਸ਼ਵਰ ਰੂਪੀ ਜਨਤਾ ਜਨਾਰਦਨ ਤੁਹਾਨੂੰ ਜ਼ਰੂਰ ਅਸ਼ੀਰਵਾਦ ਦੇਵੇਗੀ। ਅਤੇ ਆਪ ਜਿਸ ਉਚਾਈ ‘ਤੇ ਹੋ ਉਸ ਤੋਂ ਭੀ ਅਧਿਕ ਉਚਾਈ ‘ਤੇ ਜ਼ਰੂਰ ਪਹੁੰਚੋਗੇ ਅਤੇ ਅਗਲੀ ਚੋਣ ਵਿੱਚ ਦਰਸ਼ਕ ਦਿਸ਼ਾ ਵਿੱਚ ਦਿਖੋਗੇ। ਅਧੀਰ ਰੰਜਨ ਜੀ ਇਸ ਵਾਰ ਤੁਸੀਂ ਤੁਹਾਡਾ ਕੰਟ੍ਰੈਕਟ ਉਨ੍ਹਾਂ ਨੂੰ ਦੇ ਦਿੱਤਾ ਹੈ ਕੀ? ਤੁਸੀਂ ਇੰਨ੍ਹਾਂ ਹੀ ਚੀਜ਼ਾਂ ਨੂੰ ਪਹੁੰਚਾਇਆ ਹੈ।