ਸਾਰਨਾਥ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ ’ਤੇ ਪ੍ਰਧਾਨ ਮੰਤਰੀ ਨੇ ਖ਼ੁਸ਼ੀ ਪ੍ਰਗਟ ਕੀਤੀ
July 25th, 07:05 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਸਾਰਨਾਥ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਇਸ ਨੂੰ ਹਰ ਭਾਰਤੀ ਲਈ ਮਾਣ ਵਾਲਾ ਪਲ ਦੱਸਿਆ ਹੈ।ਪ੍ਰਧਾਨ ਮੰਤਰੀ ਨੇ ਯੂਨੈਸਕੋ ਵਰਲਡ ਹੈਰੀਟੇਜ ਪ੍ਰਮਬਨਨ ਮੰਦਰ ਕੰਪਲੈਕਸ ਦੇ ਦਰਸ਼ਨ ਕੀਤੇ
July 08th, 01:46 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੋਗਯਾਕਾਰਤਾ ਵਿੱਚ ਸਥਿਤ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਪ੍ਰਮਬਨਨ ਮੰਦਿਰ ਕੰਪਲੈਕਸ ਦੇ ਦਰਸ਼ਨ ਕੀਤੇ। ਇੱਕ ਖ਼ਾਸ ਪਹਿਲਕਦਮੀ ਦੇ ਤਹਿਤ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸ਼੍ਰੀ ਪ੍ਰਬੋਵੋ ਸੁਬਿਆਂਤੋ ਵੀ ਪ੍ਰਧਾਨ ਮੰਤਰੀ ਦੇ ਨਾਲ ਮੰਦਿਰ ਦੇ ਦਰਸ਼ਨ ਲਈ ਮੌਜੂਦ ਰਹੇ। ਦੋਵਾਂ ਨੇਤਾਵਾਂ ਨੇ ਮੰਦਿਰ ਕੰਪਲੈਕਸ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਸੰਭਾਲ ਅਤੇ ਪੁਨਰ ਸਥਾਪਨ ਪ੍ਰਾਜੈਕਟ ਦੀ ਸ਼ੁਰੂਆਤ ਦੇ ਮੌਕੇ ’ਤੇ ਇੱਕ ਤਖ਼ਤੀ ਦਾ ਉਦਘਾਟਨ ਕੀਤਾ।India-Indonesia Joint Statement on the State Visit by Prime Minister of India to Indonesia
July 07th, 05:15 pm
At the invitation of Indonesian President Prabowo Subianto, PM Modi is on a State Visit to Indonesia from 6-8 July 2026. PM Modi's visit reflects the shared commitment of the two leaders to achieve a substantial upward trajectory in the India-Indonesia Comprehensive Strategic Partnership. The two leaders held discussions at Istana Merdeka in Jakarta, covering the full spectrum of bilateral relations.ਪ੍ਰਧਾਨ ਮੰਤਰੀ ਦੀ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਯਾਤਰਾ
July 03rd, 08:42 pm
ਇੰਡੋਨੇਸ਼ੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਪ੍ਰਬੋਵੋ ਸੁਬਿਆਂਤੋ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਤੋਂ 8 ਜੁਲਾਈ, 2026 ਤੱਕ ਇੰਡੋਨੇਸ਼ੀਆ ਦੀ ਯਾਤਰਾ ਕਰਨਗੇ। ਇਹ ਪ੍ਰਧਾਨ ਮੰਤਰੀ ਦੀ ਇੰਡੋਨੇਸ਼ੀਆ ਦੀ ਚੌਥੀ ਯਾਤਰਾ ਹੋਵੇਗੀ ਅਤੇ ਮਈ, 2018 ਵਿੱਚ ਭਾਰਤ-ਇੰਡੋਨੇਸ਼ੀਆ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਦੁਵੱਲੀ ਯਾਤਰਾ ਹੋਵੇਗੀ। ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਰਾਸ਼ਟਰਪਤੀ ਪ੍ਰਬੋਵੋ ਨਾਲ ਦੁਵੱਲੀ ਚਰਚਾ ਕਰਨਗੇ ਅਤੇ ਭਾਈਵਾਲੀ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕਰਨਗੇ। ਜਕਾਰਤਾ ਵਿੱਚ ਪ੍ਰਧਾਨ ਮੰਤਰੀ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਗੇ। ਭਾਰਤ ਅਤੇ ਇੰਡੋਨੇਸ਼ੀਆ ਦੇ ਵਿਚਕਾਰ ਇਤਿਹਾਸਕ ਅਤੇ ਸੁਖਾਵੇਂ ਸਬੰਧ ਹਨ। ਇਨ੍ਹਾਂ ਖ਼ਾਸ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਇੰਡੋਨੇਸ਼ੀਆ ਦੇ ਇੱਕ ਪ੍ਰਮੁੱਖ ਯੂਨੇਸਕੋ ਵਿਸ਼ਵ ਵਿਰਾਸਤ ਸਥਾਨ, ਯੋਗਿਆਕਾਰਤਾ ਸਥਿਤ ਪ੍ਰੰਬਾਨਨ ਮੰਦਰ ਕੰਪਲੈਕਸ ਦਾ ਵੀ ਦੌਰਾ ਕਰਨਗੇ।‘ਮਨ ਕੀ ਬਾਤ’ ਦੇ 135ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ (28.06.2026)
June 28th, 11:30 am
‘ਮਨ ਕੀ ਬਾਤ’ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਨਾਲ ਜੁੜ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। 2026 ਦਾ ਅੱਧਾ ਸਾਲ ਬੀਤਣ ਵਾਲਾ ਹੈ। ਇਨ੍ਹਾਂ 6 ਮਹੀਨਿਆਂ ਵਿੱਚ ਅਸੀਂ ‘ਮਨ ਕੀ ਬਾਤ’ ਵਿੱਚ ਦੇਸ਼ ਵਾਸੀਆਂ ਦੀਆਂ ਕਈ ਪ੍ਰਾਪਤੀਆਂ ਬਾਰੇ ਚਰਚਾ ਕੀਤੀ ਹੈ। ਜੂਨ ਵਿੱਚ ਵੀ, ਦੇਸ਼ ਨੇ ਕੁਝ ਅਜਿਹੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਜੋ ਹਰ ਦੇਸ਼ ਵਾਸੀ ਨੂੰ ਮਾਣ ਨਾਲ ਭਰ ਦਿੰਦੀਆਂ ਹਨ। ਇਹ ਕਾਮਯਾਬੀਆਂ ਦੇਸ਼ ਦੀ ਸੁਰੱਖਿਆ ਅਤੇ ਆਤਮ-ਨਿਰਭਰਤਾ ਨਾਲ ਜੁੜੀਆਂ ਹੋਈਆਂ ਹਨ। ਹਾਲ ਹੀ ਵਿੱਚ ਮੈਨੂੰ ਕੋਲਕਾਤਾ ਵਿੱਚ ਜਲ ਸੈਨਾ ਨਾਲ ਜੁੜੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਉੱਥੇ ਆਈਐੱਨਐੱਸ ਦੂਨਾਗਿਰੀ, ਆਈਐੱਨਐੱਸ ਸੰਸ਼ੋਧਕ ਅਤੇ ਆਈਐੱਨਐੱਸ ਅਗ੍ਰਯ ਨੂੰ ਭਾਰਤੀ ਜਲ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ। ਇਨ੍ਹਾਂ ਸਮੁੰਦਰੀ ਜਹਾਜ਼ਾਂ ਦੇ ਡਿਜ਼ਾਈਨ ਅਤੇ ਨਿਰਮਾਣ ਤੱਕ, ਸਭ ਕੁਝ ਸਵਦੇਸ਼ੀ ਹੈ।ਅਹਿਮਦਾਬਾਦ ਵਿੱਚ ਵਿਸ਼ਵ ਚੈਂਪੀਅਨਸ਼ਿਪ ਮੌਕੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 04th, 06:41 pm
ਅੱਜ ਅਹਿਮਦਾਬਾਦ ਦੀ ਧਰਤੀ ਤੋਂ ਵਿਸ਼ਵ ਦੀ ਖੇਡ ਵਿਰਾਸਤ ਵਿੱਚ ਇੱਕ ਹੋਰ ਨਵਾਂ ਅਧਿਆਇ ਜੁੜਿਆ ਹੈ। ਅੱਜ, ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਸ਼ੁਰੂ ਹੋ ਰਹੀ ਹੈ। ਮੈਂ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਆਏ, ਸਾਰੇ ਦੇਸ਼ਾਂ ਦੇ ਐਥਲੀਟਾਂ ਦਾ ਭਾਰਤ ਵਿੱਚ ਸਵਾਗਤ ਕਰਦਾ ਹਾਂ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਅਹਿਮਦਾਬਾਦ, ਯੂਨੈਸਕੋ ਵਰਲਡ ਹੈਰੀਟੇਜ ਸਿਟੀ ਹੈ ਅਤੇ ਭਾਰਤ ਦੇ ਇਸ ਇਤਿਹਾਸਕ ਸ਼ਹਿਰ ਵਿੱਚ ਇਹ ਸਮਾਗਮ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਹੁਣ ਤੋਂ ਕੁਝ ਦਿਨਾਂ ਬਾਅਦ, 21 ਜੂਨ ਨੂੰ ‘ਵਿਸ਼ਵ ਯੋਗਾ ਦਿਵਸ’ ਵੀ ਮਨਾਇਆ ਜਾਵੇਗਾ। ਉਸ ਦਿਨ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਯੋਗ ਨਾਲ ਜੁੜੇ ਸਮਾਗਮ ਹੋਣਗੇ, ਅਤੇ ਇਸ ਦਾ ਮੁੱਖ ਪ੍ਰੋਗਰਾਮ ਭਾਰਤ ਦੇ ਇੱਕ ਹੋਰ ਇਤਿਹਾਸਕ ਸ਼ਹਿਰ ਕੋਲਕਾਤਾ ਵਿੱਚ ਹੋਵੇਗਾ। ਵਿਸ਼ਵ ਯੋਗਾ ਦਿਵਸ ਤੋਂ ਪਹਿਲਾਂ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ, ਆਪਣੇ ਆਪ ਵਿੱਚ ਹੈਲਥ ਅਤੇ ਵੈੱਲਨੈੱਸ ਦੀ ਡਬਲ ਡੋਜ਼ ਲੈ ਕੇ ਆਈ ਹੈ।ਪ੍ਰਧਾਨ ਮੰਤਰੀ ਨੇ ਅਹਿਮਦਾਬਾਦ (ਗੁਜਰਾਤ) ਵਿੱਚ ਕਰਵਾਈ ਗਈ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ
June 04th, 06:40 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਅਹਿਮਦਾਬਾਦ ਵਿੱਚ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ, ਜੋ ਕਿ ਆਲਮੀ ਖੇਡ ਵਿਰਾਸਤ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਹੈ। ਸ਼੍ਰੀ ਮੋਦੀ ਨੇ ਕਿਹਾ, “ਅੱਜ ਅਹਿਮਦਾਬਾਦ ਦੀ ਧਰਤੀ ਤੋਂ ਵਿਸ਼ਵ ਦੀ ਖੇਡ ਵਿਰਾਸਤ ਵਿੱਚ ਇੱਕ ਨਵਾਂ ਅਧਿਆਇ ਜੁੜ ਰਿਹਾ ਹੈ।”ਭਾਰਤ-ਇਟਲੀ ਦਾ ਸਾਂਝਾ ਐਲਾਨਨਾਮਾ
May 20th, 10:28 pm
ਇਟਲੀ ਗਣਰਾਜ ਦੀ ਮੰਤਰੀ ਪ੍ਰੀਸ਼ਦ ਦੀ ਪ੍ਰਧਾਨ (ਪ੍ਰਧਾਨ ਮੰਤਰੀ) ਜੌਰਜੀਆ ਮੈਲੋਨੀ ਦੇ ਸੱਦੇ ਉੱਤੇ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 19-20 ਮਈ, 2026 ਨੂੰ ਇਟਲੀ ਦਾ ਅਧਿਕਾਰਤ ਦੌਰਾ ਕੀਤਾ। ਇਹ ਦੌਰਾ ਜੂਨ, 2024 ਵਿੱਚ ਜੀ7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਮੋਦੀ ਦੇ ਇਟਲੀ ਦੌਰੇ ਅਤੇ 2023 ਵਿੱਚ ਜੀ20 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਮੈਲੋਨੀ ਦੇ ਭਾਰਤ ਦੌਰੇ ਤੋਂ ਬਾਅਦ ਹੋਇਆ ਹੈ, ਜਿਸ ਨੇ ਦੁਵੱਲੇ ਸਬੰਧਾਂ ਨੂੰ ਨਵੀਂ ਗਤੀ ਪ੍ਰਦਾਨ ਕੀਤੀ। ਦੋਵਾਂ ਆਗੂਆਂ ਨੇ ਭਾਰਤ-ਇਟਲੀ ਸਬੰਧਾਂ ਨੂੰ “ਵਿਸ਼ੇਸ਼ ਰਣਨੀਤਕ ਭਾਈਵਾਲੀ” ਦੇ ਪੱਧਰ ਤੱਕ ਵਧਾਉਣ ਦਾ ਫ਼ੈਸਲਾ ਕੀਤਾ।ਤਾਮਿਲਨਾਡੂ ਦੇ ਤਿਰੂਚਿਰਾਪੱਲੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ
March 11th, 05:45 pm
ਸ਼੍ਰੀ ਪੀਯੂਸ਼ ਗੋਇਲ ਜੀ, ਡਾ. ਐੱਲ. ਮੁਰੂਗਨ ਜੀ, ਸ਼੍ਰੀ ਏਡੱਪਾਦੀ ਕੇ. ਪਲਾਨੀਸਵਾਮੀ ਜੀ, ਸ਼੍ਰੀ ਨੈਨਾਰ ਨਾਗੇਂਦਰਨ, ਸ਼੍ਰੀ ਥੰਗਮ ਤੇਨਾਰਾਸੂ, ਮੇਰੇ ਤਾਮਿਲ ਭਰਾਵੋ ਅਤੇ ਭੈਣੋ, ਵਣੱਕਮ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਵਿੱਚ ਲਗਭਗ 5,650 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
March 11th, 05:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਾਮਿਲਨਾਡੂ ਦੇ ਬੁਨਿਆਦੀ ਢਾਂਚੇ ਅਤੇ ਅਰਥ-ਵਿਵਸਥਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਈ ਪਰਿਵਰਤਨਸ਼ੀਲ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਲਈ ਇਤਿਹਾਸਕ ਸ਼ਹਿਰ ਤ੍ਰਿਚੀ ਦਾ ਦੌਰਾ ਕੀਤਾ। ਕੁੱਲ 5,600 ਕਰੋੜ ਰੁਪਏ ਦੇ ਨਿਵੇਸ਼ ਵਾਲੇ ਇਨ੍ਹਾਂ ਪਹਿਲਕਦਮੀਆਂ ਵਿੱਚ ਸਾਫ਼ ਊਰਜਾ, ਪੈਟਰੋਲੀਅਮ ਨਾਲ ਸਬੰਧਤ ਨਿਰਮਾਣ ਅਤੇ ਹਾਈਵੇਅ, ਰੇਲਵੇ ਅਤੇ ਗ੍ਰਾਮੀਣ ਸੜਕਾਂ ਰਾਹੀਂ ਬਿਹਤਰ ਬਹੁ-ਲੇਨ ਸੰਪਰਕ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ, ਇਹ ਪ੍ਰੋਜੈਕਟ ਊਰਜਾ ਦੀ ਉਪਲਬਧਤਾ ਅਤੇ ਸੰਪਰਕ ਨੂੰ ਵਧਾਉਣਗੇ ਅਤੇ ਤਾਮਿਲਨਾਡੂ ਦੇ ਨੌਜਵਾਨਾਂ ਲਈ ਹਜ਼ਾਰਾਂ ਨੌਕਰੀਆਂ ਪੈਦਾ ਕਰਨਗੇ।ਗੁਹਾਟੀ ਵਿੱਚ ਇੱਕ ਰਵਾਇਤੀ ਬੋਡੋ ਸਭਿਆਚਾਰਕ ਪ੍ਰੋਗਰਾਮ, ਬਾਗੁਰੁੰਬਾ ਦਹੋਓ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 17th, 06:30 pm
ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਜੀ, ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਜੀ, ਕੇਂਦਰ ਵਿੱਚ ਮੇਰੇ ਸਹਿਯੋਗੀ ਸਰਬਾਨੰਦ ਸੋਨੋਵਾਲ ਜੀ, ਪਵਿਤ੍ਰਾ ਮਾਰਗਰੀਟਾ ਜੀ, ਅਸਾਮ ਵਿਧਾਨ ਸਭਾ ਦੇ ਸਪੀਕਰ ਬਿਸ਼ਵਜੀਤ ਦੋਇਮਾਰੀ ਜੀ, ਬੋਡੋਲੈਂਡ ਟੈਰੀਟੋਰਿਅਲ ਕੌਂਸਲ ਦੇ ਚੀਫ਼ ਐਗਜ਼ਿਕਿਊਟਿਵ ਮੈਂਬਰ ਹਾਗ੍ਰਾਮਾ ਮੋਹਿਲਾਰੀ ਜੀ, ਰਾਜ ਸਰਕਾਰ ਦੇ ਮੰਤਰੀ ਸਾਹਿਬਾਨ, ਸਾਰੇ ਸਤਿਕਾਰਯੋਗ ਨਾਗਰਿਕ ਅਤੇ ਅਸਾਮ ਦੇ ਮੇਰੇ ਭਰਾਵੋ ਤੇ ਭੈਣੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਗੁਹਾਟੀ ਵਿੱਚ ਬਾਗੁਰੁੰਬਾ ਦਹੋਓ ਸਮਾਗਮ ਨੂੰ ਸੰਬੋਧਨ ਕੀਤਾ
January 17th, 06:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਹਾਟੀ ਦੇ ਸਰੂਸਜਾਈ ਸਟੇਡੀਅਮ ਵਿਖੇ ਬਾਗੁਰੁੰਬਾ ਦਹੋਓ 2026 ਨੂੰ ਸੰਬੋਧਨ ਕੀਤਾ, ਜੋ ਬੋਡੋ ਭਾਈਚਾਰੇ ਦੀ ਖ਼ੁਸ਼ਹਾਲ ਵਿਰਾਸਤ ਦਾ ਜਸ਼ਨ ਮਨਾਉਣ ਵਾਲਾ ਇੱਕ ਇਤਿਹਾਸਕ ਸਭਿਆਚਾਰਕ ਸਮਾਗਮ ਹੈ। ਇਸ ਮੌਕੇ ’ਤੇ ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਦੇ ਸਭਿਆਚਾਰ ਅਤੇ ਬੋਡੋ ਭਾਈਚਾਰੇ ਦੀਆਂ ਪਰੰਪਰਾਵਾਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਣਾ ਉਨ੍ਹਾਂ ਦੇ ਲਈ ਸੁਭਾਗ ਦੀ ਗੱਲ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕੋਈ ਹੋਰ ਪ੍ਰਧਾਨ ਮੰਤਰੀ ਇੰਨੀ ਵਾਰ ਅਸਾਮ ਨਹੀਂ ਆਏ ਹਨ, ਜਿੰਨੀ ਵਾਰ ਉਹ ਆਏ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਇੱਛਾ ਰਹੀ ਹੈ ਕਿ ਅਸਾਮ ਦੀ ਕਲਾ ਅਤੇ ਸਭਿਆਚਾਰ ਨੂੰ ਇੱਕ ਵੱਡਾ ਮੰਚ ਮਿਲੇ ਅਤੇ ਸ਼ਾਨਦਾਰ ਜਸ਼ਨਾਂ ਰਾਹੀਂ ਇਸ ਪੂਰੇ ਦੇਸ਼ ਅਤੇ ਦੁਨੀਆ ਭਰ ਵਿੱਚ ਮਾਨਤਾ ਮਿਲੇ।ਓਮਾਨ ਵਿੱਚ ਭਾਰਤੀ ਵਿਦਿਆਰਥੀਆਂ ਅਤੇ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
December 18th, 12:32 pm
ਇਹ ਨੌਜਵਾਨ ਜੋਸ਼, ਤੁਹਾਡੀ ਊਰਜਾ ਨਾਲ ਇੱਥੋਂ ਦਾ ਪੂਰਾ ਮਾਹੌਲ ਚਾਰਜ ਹੋ ਗਿਆ ਹੈ। ਮੈਂ ਉਨ੍ਹਾਂ ਸਾਰੇ ਭੈਣਾਂ-ਭਰਾਵਾਂ ਨੂੰ ਵੀ ਨਮਸਕਾਰ ਕਰਦਾ ਹਾਂ, ਜੋ ਜਗ੍ਹਾ ਦੀ ਕਮੀ ਕਾਰਨ, ਇਸ ਹਾਲ ਵਿੱਚ ਨਹੀਂ ਹਨ ਅਤੇ ਨੇੜੇ ਦੇ ਹਾਲ ਵਿੱਚ ਸਕਰੀਨ 'ਤੇ ਇਹ ਪ੍ਰੋਗਰਾਮ ਲਾਈਵ ਦੇਖ ਰਹੇ ਹਨ। ਹੁਣ ਤੁਸੀਂ ਕਲਪਨਾ ਕਰ ਸਕਦੇ ਹੋ, ਕਿ ਇੱਥੇ ਤੱਕ ਆਏ ਅਤੇ ਅੰਦਰ ਤੱਕ ਨਹੀਂ ਆ ਪਾਏ ਤਾਂ ਉਨ੍ਹਾਂ ਦੇ ਦਿਲ ਵਿੱਚ ਕੀ ਹੁੰਦਾ ਹੋਵੇਗਾ।ਪ੍ਰਧਾਨ ਮੰਤਰੀ ਨੇ ਓਮਾਨ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ
December 18th, 12:31 pm
ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਵੱਲੋਂ ਭਾਈਚਾਰੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਉਨ੍ਹਾਂ ਦੇ ਬਹੁਤ ਹੀ ਨਿੱਘੇ ਅਤੇ ਸ਼ਾਨਦਾਰ ਸਵਾਗਤ ਲਈ ਉਨ੍ਹਾਂ ਨੂੰ ਧੰਨਵਾਦ ਦਿੱਤਾ। ਉਨ੍ਹਾਂ ਕਿਹਾ ਕਿ ਉਹ ਓਮਾਨ ਵਿੱਚ ਵਸੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹਨ ਅਤੇ ਕਿਹਾ ਕਿ ਵਿਭਿੰਨਤਾ ਭਾਰਤੀ ਸਭਿਆਚਾਰ ਦੀ ਨੀਂਹ ਹੈ - ਇੱਕ ਅਜਿਹਾ ਮੁੱਲ ਜੋ ਉਨ੍ਹਾਂ ਨੂੰ ਕਿਸੇ ਵੀ ਸਮਾਜ ਵਿੱਚ, ਜਿਸ ਦਾ ਉਹ ਹਿੱਸਾ ਬਣਦੇ ਹਨ, ਆਸਾਨੀ ਨਾਲ ਘੁਲਣ-ਮਿਲਣ ਵਿੱਚ ਮਦਦ ਕਰਦਾ ਹੈ। ਓਮਾਨ ਵਿੱਚ ਭਾਰਤੀ ਭਾਈਚਾਰੇ ਨੂੰ ਮਿਲਣ ਵਾਲੇ ਸਨਮਾਨ ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਸਹਿ-ਹੋਂਦ ਸਹਿਯੋਗ ਭਾਰਤੀ ਪ੍ਰਵਾਸੀਆਂ ਦੀ ਪਛਾਣ ਰਹੇ ਹਨ।ਪ੍ਰਧਾਨ ਮੰਤਰੀ ਨੇ ਦੀਪਾਵਲੀ ਨੂੰ ਯੂਨੈਸਕੋ ਦੀ ਅਮੂਰਤ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦਾ ਸਵਾਗਤ ਕੀਤਾ
December 10th, 12:50 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੀਪਾਵਲੀ ਨੂੰ ਅੱਜ ਯੂਨੈਸਕੋ ਦੀ ਅਮੂਰਤ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ 'ਤੇ ਖ਼ੁਸ਼ੀ ਅਤੇ ਮਾਣ ਪ੍ਰਗਟ ਕੀਤਾ।ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਯੂਨੈਸਕੋ ਦੀ ਅਮੂਰਤ ਸਭਿਆਚਾਰਕ ਵਿਰਾਸਤ ਕਮੇਟੀ ਦੇ 20ਵੇਂ ਸੈਸ਼ਨ ਦੀ ਸ਼ੁਰੂਆਤ 'ਤੇ ਖ਼ੁਸ਼ੀ ਪ੍ਰਗਟ ਕੀਤੀ
December 08th, 08:53 pm
ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਯੂਨੈਸਕੋ ਦੀ ਅਮੂਰਤ ਸਭਿਆਚਾਰਕ ਵਿਰਾਸਤ ਕਮੇਟੀ ਦੇ 20ਵੇਂ ਸੈਸ਼ਨ ਦੀ ਸ਼ੁਰੂਆਤ 'ਤੇ ਬੇਹੱਦ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਮੰਚ ਦੁਨੀਆ ਭਰ ਦੀਆਂ ਜਿਊਂਦੀਆਂ ਰਵਾਇਤਾਂ ਨੂੰ ਸੁਰੱਖਿਅਤ ਕਰਨ ਅਤੇ ਮਸ਼ਹੂਰ ਬਣਾਉਣ ਦੇ ਇੱਕ ਸਾਂਝੇ ਵਿਜ਼ਨ ਦੇ ਨਾਲ 150 ਤੋਂ ਵੱਧ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਇਕੱਠਾ ਕੀਤਾ ਹੈ।ਪ੍ਰਧਾਨ ਮੰਤਰੀ ਨੇ ਪੈਰਿਸ ਵਿੱਚ ਯੂਨੈਸਕੋ ਹੈੱਡਕੁਆਰਟਰ ਵਿਖੇ ਸੰਵਿਧਾਨ ਦਿਵਸ 'ਤੇ ਡਾ. ਬੀ.ਆਰ. ਅੰਬੇਦਕਰ ਦੇ ਬੁੱਤ ਦੇ ਉਦਘਾਟਨ 'ਤੇ ਮਾਣ ਪ੍ਰਗਟ ਕੀਤਾ
November 26th, 10:51 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੈਰਿਸ ਵਿੱਚ ਸੰਵਿਧਾਨ ਦਿਵਸ 'ਤੇ ਯੂਨੈਸਕੋ ਹੈੱਡਕੁਆਰਟਰ ਵਿਖੇ ਡਾ. ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਦੇ ਉਦਘਾਟਨ 'ਤੇ ਬਹੁਤ ਮਾਣ ਪ੍ਰਗਟ ਕੀਤਾ ਹੈ।Bihar has defeated lies and upheld the truth: PM Modi from BJP HQ post NDA’s major victory
November 14th, 07:30 pm
PM Modi addressed the BJP headquarters in Delhi after the NDA’s historic mandate in Bihar, expressing deep gratitude to the people of the state for their unprecedented support. He said that this resounding victory reflects the unshakeable trust of Bihar’s citizens who have “created a storm” with their verdict. “Bihar Ne Garda Uda Diya,” he remarked.After NDA’s landslide Bihar victory, PM Modi takes the centre stage at BJP HQ
November 14th, 07:00 pm
PM Modi addressed the BJP headquarters in Delhi after the NDA’s historic mandate in Bihar, expressing deep gratitude to the people of the state for their unprecedented support. He said that this resounding victory reflects the unshakeable trust of Bihar’s citizens who have “created a storm” with their verdict. “Bihar Ne Garda Uda Diya,” he remarked.ਪ੍ਰਧਾਨ ਮੰਤਰੀ ਨੇ ਲਖਨਊ ਨੂੰ ਯੂਨੈਸਕੋ ਕ੍ਰਿਏਟਿਵ ਸਿਟੀ ਆਫ਼ ਗੈਸਟ੍ਰੋਨੋਮੀ ਐਲਾਨੇ ਜਾਣ 'ਤੇ ਖ਼ੁਸ਼ੀ ਪ੍ਰਗਟਾਈ
November 01st, 02:13 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਖਨਊ ਨੂੰ ਯੂਨੈਸਕੋ ਕ੍ਰਿਏਟਿਵ ਸਿਟੀ ਆਫ਼ ਗੈਸਟ੍ਰੋਨੋਮੀ ਐਲਾਨੇ ਜਾਣ 'ਤੇ ਖ਼ੁਸ਼ੀ ਪ੍ਰਗਟ ਕੀਤੀ ਹੈ।