ਕੈਬਨਿਟ ਨੇ ਸਾਰਥਕ-ਪੀਡੀਐੱਸ (SARTHAK-PDS) ਦੀ ਵਿਆਪਕ ਯੋਜਨਾ ਦੇ ਤਹਿਤ ਦੋ ਯੋਜਨਾਵਾਂ : (।) ‘ਐੱਨਐੱਫਐੱਸਏ ਦੇ ਤਹਿਤ ਰਾਜ ਏਜੰਸੀਆਂ ਨੂੰ ਅਨਾਜ ਦੀ ਅੰਤਰ-ਰਾਜੀ ਆਵਾਜਾਈ ਅਤੇ ਐੱਫਪੀਐੱਸ ਡੀਲਰਾਂ ਦੇ ਮਾਰਜਿਨ ਲਈ ਸਹਾਇਤਾ ਅਤੇ (।।) ‘ਜਨਤਕ ਵੰਡ ਪ੍ਰਣਾਲੀ ਵਿੱਚ ਤਕਨਾਲੋਜੀ ਰਾਹੀਂ ਆਧੁਨਿਕੀਕਰਣ ਅਤੇ ਸੁਧਾਰ ਯੋਜਨਾ (SMART PDS) ਨੂੰ ਏਕੀਕ੍ਰਿਤ ਕਰਨ ਅਤੇ ਨਿਰੰਤਰਤਾ ਨੂੰ ਪ੍ਰਵਾਨਗੀ ਦਿੱਤੀ
May 27th, 02:53 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ 16ਵੇਂ ਵਿੱਤ ਕਮਿਸ਼ਨ ਦੀ ਵੰਡ ਦੀ ਮਿਆਦ ਵਿੱਚ ‘ਪੀਡੀਐੱਸ ਵਿੱਚ ਆਟੋਮੇਸ਼ਨ ਦੇ ਨਾਲ ਰਾਸ਼ਨ ਟ੍ਰਾਂਸਪੋਰਟ ਅਤੇ ਹੈਂਡਲਿੰਗ- ਆਮਦਨ ਵਿੱਚ ਸਹਾਇਤਾ ਲਈ ਯੋਜਨਾ” (Scheme for Assistance in Ration Transport and Handling-Income with Automation in PDS” (SARTHAK PDS) ਯੋਜਨਾ ਨੂੰ ਅੰਬ੍ਰੇਲਾ ਸਕੀਮ ਦੇ ਰੂਪ ਵਿੱਚ ਜਾਰੀ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ 25,530 ਕਰੋੜ ਰੁਪਏ ਦਾ ਖਰਚ ਕੀਤਾ ਜਾ ਰਿਹਾ ਹੈ।ਕੈਬਨਿਟ ਨੇ "ਮਹਿਲਾਵਾਂ ਦੀ ਸੁਰੱਖਿਆ" 'ਤੇ ਅੰਬ੍ਰੇਲਾ ਸਕੀਮ ਨੂੰ ਲਾਗੂ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ
February 21st, 11:41 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ 2021-22 ਤੋਂ 2025-26 ਤੱਕ ਦੀ ਅਵਧੀ ਦੇ ਦੌਰਾਨ ਕੁੱਲ 1179.72 ਕਰੋੜ ਰੁਪਏ ਦੀ ਲਾਗਤ ਨਾਲ ‘ਮਹਿਲਾਵਾਂ ਦੀ ਸੁਰੱਖਿਆ’ ‘ਤੇ ਅੰਬ੍ਰੇਲਾ ਯੋਜਨਾ (Umbrella Scheme) ਨੂੰ ਲਾਗੂ ਕਰਨ ਨੂੰ ਜਾਰੀ ਰੱਖਣ ਦੇ ਗ੍ਰਹਿ ਮੰਤਰਾਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। .