
ਮੰਤਰੀ ਮੰਡਲ ਨੇ ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ (ਓਐੱਨਓਐੱਸ) ਨੂੰ ਪ੍ਰਵਾਨਗੀ ਦਿੱਤੀ
November 25th, 08:42 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਵਿਦਵਤਾ ਭਰਪੂਰ ਖੋਜ ਲੇਖਾਂ ਅਤੇ ਰਸਾਲਾ ਪ੍ਰਕਾਸ਼ਨ ਤੱਕ ਦੇਸ਼-ਵਿਆਪੀ ਪਹੁੰਚ ਪ੍ਰਦਾਨ ਕਰਨ ਲਈ ਇੱਕ ਨਵੀਂ ਕੇਂਦਰੀ ਸੈਕਟਰ ਯੋਜਨਾ, ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ (ਓਐੱਨਓਐੱਸ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਯੋਜਨਾ ਦਾ ਸੰਚਾਲਨ ਇੱਕ ਸਧਾਰਣ, ਉਪਭੋਗਤਾ ਅਨੁਕੂਲ ਅਤੇ ਪੂਰੀ ਤਰ੍ਹਾਂ ਡਿਜੀਟਲ ਪ੍ਰਕਿਰਿਆ ਨਾਲ ਕੀਤਾ ਜਾਵੇਗਾ। ਇਹ ਸਰਕਾਰੀ ਉੱਚ ਸਿੱਖਿਆ ਸੰਸਥਾਵਾਂ ਅਤੇ ਕੇਂਦਰ ਸਰਕਾਰ ਦੀਆਂ ਖੋਜ ਅਤੇ ਵਿਕਾਸ ਲੈੱਬਸ ਲਈ ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ ਸੁਵਿਧਾ ਹੋਵੇਗੀ।