ਟੀਵੀ9 ਸਮਿਟ 2026 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

March 23rd, 08:30 pm

ਪਿਛਲੇ ਕੁਝ ਸਮੇਂ ਵਿੱਚ ਮੈਨੂੰ ਇੱਕ-ਦੋ ਵਾਰ ਟੀਵੀ9 ਭਾਰਤਵਰਸ਼ ਦੇਖਣ ਦਾ ਮੌਕਾ ਮਿਲਿਆ ਹੈ। ਆਮ ਤੌਰ ‘ਤੇ ਵੀ ਯੁੱਧਾਂ ਅਤੇ ਮਿਜ਼ਾਈਲਾਂ ‘ਤੇ ਤੁਹਾਡਾ ਬਹੁਤ ਫੋਕਸ ਹੁੰਦਾ ਹੈ ਅਤੇ ਅੱਜਕੱਲ੍ਹ ਤਾਂ ਤੁਹਾਨੂੰ ਕੰਟੈਂਟ ਦੀ ਓਵਰਫੀਡਿੰਗ ਹੋ ਰਹੀ ਹੈ। ਵੱਡੇ-ਵੱਡੇ ਦੇਸ਼ ਟੀਵੀ9 ਨੂੰ ਇੰਨਾ ਸਾਰਾ ਕੰਟੈਂਟ ਦੇਣ ‘ਤੇ ਤੁਲੇ ਹੋਏ ਹਨ, ਪਰ ਗੰਭੀਰਤਾ ਨਾਲ ਗੱਲ ਕਰੀਏ ਤਾਂ, ਅੱਜ ਵਿਸ਼ਵ ਜਿਨ੍ਹਾਂ ਗੰਭੀਰ ਪਰਸਥਿਤੀਆਂ ਵਿੱਚੋਂ ਲੰਘ ਰਿਹਾ ਹੈ, ਉਹ ਬੇਮਿਸਾਲ ਹਨ ਅਤੇ ਬਹੁਤ ਗੰਭੀਰ ਹਨ। ਅਤੇ ਇਨ੍ਹਾਂ ਸਥਿਤੀਆਂ ਦਰਮਿਆਨ, ਅੱਜ ਟੀਵੀ-9 ਨੈੱਟਵਰਕ ਨੇ ਵਿਚਾਰਾਂ ਦਾ ਇੱਕ ਬਹੁਤ ਮਹੱਤਵਪੂਰਨ ਮੰਚ ਬਣਾਇਆ ਹੈ। ਅੱਜ ਇਸ ਸਮਿਟ ਵਿੱਚ ਤੁਸੀਂ ਸਾਰੇ 'ਭਾਰਤ ਅਤੇ ਵਿਸ਼ਵ', ਇਸ ਵਿਸ਼ੇ ‘ਤੇ ਚਰਚਾ ਕਰ ਰਹੇ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਇਸ ਸਮਿਟ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਰੇ ਮਹਿਮਾਨਾਂ ਦਾ ਸਵਾਗਤ ਕਰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੀਵੀ 9 ਨੈੱਟਵਰਕ ਸਮਿਟ ਨੂੰ ਸੰਬੋਧਨ ਕੀਤਾ

March 23rd, 08:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਇੰਡੀਆ ਐਂਡ ਦਿ ਵਰਲਡ’ ਵਿਸ਼ੇ 'ਤੇ ਆਯੋਜਿਤ ਟੀਵੀ 9 ਸਮਿਟ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਵਿਸ਼ਵ ਦੀਆਂ ਬੇਮਿਸਾਲ ਅਤੇ ਗੰਭੀਰ ਪ੍ਰਸਥਿਤੀਆਂ ਦੇ ਦਰਮਿਆਨ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਮੰਚ ਬਣਾਉਣ ਲਈ ਟੀਵੀ 9 ਨੈੱਟਵਰਕ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਅੱਜ, ਵਿਸ਼ਵ ਜਿਨ੍ਹਾਂ ਗੰਭੀਰ ਪ੍ਰਸਥਿਤੀਆਂ ਵਿੱਚੋਂ ਗੁਜ਼ਰ ਰਿਹਾ ਹੈ, ਉਹ ਬੇਮਿਸਾਲ ਅਤੇ ਬੇਹੱਦ ਗੰਭੀਰ ਹਨ, ਅਤੇ ਇਨ੍ਹਾਂ ਪ੍ਰਸਥਿਤੀਆਂ ਦੇ ਦਰਮਿਆਨ ਟੀਵੀ 9 ਨੈੱਟਵਰਕ ਨੇ ਵਿਚਾਰਾਂ ਦਾ ਇੱਕ ਬਹੁਤ ਹੀ ਮਹੱਤਵਪੂਰਨ ਮੰਚ ਬਣਾਇਆ ਹੈ।”

TV 9 ਕਨਕਲੇਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲਪਾਠ

February 26th, 08:55 pm

ਮੇਰੇ ਇੱਥੇ ਪੁਰਾਣੇ ਜ਼ਮਾਨੇ ਵਿੱਚ ਯੁੱਧ ਵਿੱਚ ਜਾਣ ਤੋਂ ਪਹਿਲੇ ਬਹੁਤ ਜੋਰੋ ਦੀ ਡੁਗਡੁਗੀ ਵਜਾਈ ਜਾਂਦੀ ਸੀ, ਵੱਡੇ ਬਿਗੁਲ ਵਜਾਏ ਜਾਂਦੇ ਸਨ ਤਾਕਿ ਜਾਣ ਵਾਲਾ ਜ਼ਰਾ ਜੋਸ਼ ਵਿੱਚ ਜਾਵੇ, ਥੈਕਿਉਂ ਦਾਸ! TV Nine ਦੇ ਸਾਰੇ ਦਹਾਕਿਆਂ ਨੂੰ ਮੇਰਾ ਨਮਸਕਾਰ ਅਤੇ ਇੱਥੇ ਮੌਜੂਦ ਆਪ ਸਭ ਨੂੰ ਵੀ...ਮੈਂ ਅਕਸਰ ਭਾਰਤ ਦੀ ਡਾਇਵਰਸਿਟੀ ਦੀ ਚਰਚਾ ਕਰਦਾ ਰਹਿੰਦਾ ਹਾਂ। ਇਸ ਡਾਇਵਰਸਿਟੀ ਨੂੰ TV Nine ਦਾ ਨਿਊਜ਼ਰੂਮ, ਤੁਹਾਡੀ ਰਿਪੋਰਟਿੰਗ ਟੀਮ ਵਿੱਚ ਬਖੂਬੀ ਉਹ ਨਜ਼ਰ ਆਉਂਦਾ ਹੈ, ਇਹ ਰਿਪ੍ਰੇਜੈਂਟ ਕਰਦਾ ਹੈ। TV Nine ਦੀਆਂ ਕਈ ਭਾਰਤੀ ਭਾਸ਼ਾਵਾਂ ਵਿੱਚ ਮੀਡੀਆ ਪਲੈਟਫਾਰਮਸ ਹਨ।ਤੁਸੀਂ ਭਾਰਤ ਦੀ ਵਾਈਬ੍ਰੈਂਟ ਡੇਮੋਕ੍ਰੇਸੀ, ਉਸ ਦੇ ਪ੍ਰਤੀਨਿਧੀ ਵੀ ਹੋ। ਮੈਂ ਅਲਗ-ਅਲਗ ਰਾਜਾਂ ਵਿੱਚ, ਅਲਗ-ਅਲਗ ਭਾਸ਼ਾਵਾਂ ਵਿੱਚ, TV Nine ਵਿੱਚ ਕੰਮ ਕਰਨ ਵਾਲੇ ਸਾਰੇ ਪੱਤਰਕਾਰ ਸਾਥਿਆਂ ਦਾ, ਤੁਹਾਡੀ ਟੈਕਨੀਕਲ ਟੀਮ ਦਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਨਿਊਜ਼ 9 ਗਲੋਬਲ ਸਮਿਟ ਨੂੰ ਸੰਬੋਧਨ ਕੀਤਾ

February 26th, 07:50 pm

ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਵੀ9 ਦੀ ਰਿਪੋਰਟਿੰਗ ਟੀਮ ਭਾਰਤ ਦੀ ਵਿਭਿੰਨਤਾ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਬਹੁ-ਭਾਸ਼ੀ ਨਿਊਜ਼ ਪਲੈਟਫਾਰਮਾਂ ਨੇ ਟੀਵੀ9 ਨੂੰ ਭਾਰਤ ਦੇ ਗੁੰਜਾਇਮਾਨ ਲੋਕਤੰਤਰ ਦਾ ਪ੍ਰਤੀਨਿਧ ਬਣਾਇਆ ਹੈ।