ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦਿਆਂ ਸਿਹਤ ਅਤੇ ਖ਼ੁਸ਼ੀ ਲਈ ਹਾਸੇ ਦੀ ਸ਼ਕਤੀ ਨੂੰ ਉਜਾਗਰ ਕੀਤਾ

February 04th, 09:47 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਾਚੀਨ ਗਿਆਨ ’ਤੇ ਅਧਾਰਿਤ ਇੱਕ ਪ੍ਰੇਰਨਾਦਾਇਕ ਸੰਦੇਸ਼ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸਰਬੋਤਮ ਔਸ਼ਧੀ ਦੇ ਰੂਪ ਵਿੱਚ ਹਾਸੇ ਦੇ ਸਦੀਵੀ ਮੁੱਲ ’ਤੇ ਜ਼ੋਰ ਦਿੱਤਾ ।

ਕੇਰਲ ਦੇ ਆਰਿਆ ਵੈਦਿਆ ਸ਼ਾਲਾ ਚੈਰੀਟੇਬਲ ਹਸਪਤਾਲ ਦੇ ਸ਼ਤਾਬਦੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

January 28th, 02:39 pm

ਅੱਜ ਇਸ ਗੌਰਵਮਈ ਮੌਕੇ ’ਤੇ ਤੁਹਾਡੇ ਸਭ ਨਾਲ ਜੁੜਨਾ ਮੇਰੇ ਲਈ ਖ਼ੁਸ਼ੀ ਅਤੇ ਅਨੰਦ ਦਾ ਵਿਸ਼ਾ ਹੈ। ਆਰਿਆ ਵੈਦਿਆ ਸ਼ਾਲਾ ਨੇ ਆਯੁਰਵੇਦ ਨੂੰ ਸੰਭਾਲਣ, ਸੁਰੱਖਿਅਤ ਰੱਖਣ ਅਤੇ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਆਪਣੇ 125 ਸਾਲਾਂ ਦੇ ਯਾਤਰਾ ਪਥ ਵਿੱਚ, ਇਸ ਸੰਸਥਾ ਨੇ ਆਯੁਰਵੇਦ ਨੂੰ ਇੱਕ ਸ਼ਕਤੀਸ਼ਾਲੀ ਚਕਿਤਸਾ ਪ੍ਰਣਾਲੀ ਵਜੋਂ ਸਥਾਪਿਤ ਕੀਤਾ ਹੈ। ਅੱਜ ਦੇ ਇਸ ਮੌਕੇ ’ਤੇ, ਮੈਂ ਆਰਿਆ ਵੈਦਿਆ ਸ਼ਾਲਾ ਦੇ ਸੰਸਥਾਪਕ ਵੈਦਯਰਤਨਮ ਪੀ.ਐੱਸ. ਵਾਰੀਅਰ ਜੀ ਦੇ ਯੋਗਦਾਨ ਨੂੰ ਯਾਦ ਕਰਦਾ ਹਾਂ। ਆਯੁਰਵੇਦ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਅਤੇ ਲੋਕ-ਭਲਾਈ ਲਈ ਉਨ੍ਹਾਂ ਦਾ ਨਿਸ਼ਕਾਮ ਸਮਰਪਣ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਰਲ ਵਿੱਚ ਆਰਿਆ ਵੈਦਿਆ ਸ਼ਾਲਾ ਚੈਰੀਟੇਬਲ ਹਸਪਤਾਲ ਦੇ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕੀਤਾ

January 28th, 02:25 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਕੇਰਲ ਦੇ ਆਰਿਆ ਵੈਦਿਆ ਸ਼ਾਲਾ ਚੈਰੀਟੇਬਲ ਹਸਪਤਾਲ ਦੇ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ੁਭ ਮੌਕੇ 'ਤੇ ਸਾਰਿਆਂ ਨਾਲ ਜੁੜਨਾ ਉਨ੍ਹਾਂ ਲਈ ਬਹੁਤ ਖ਼ੁਸ਼ੀ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਆਰੀਆ ਵੈਦਿਆ ਸ਼ਾਲਾ ਨੇ ਆਯੁਰਵੇਦ ਦੀ ਸੰਭਾਲ, ਸੁਰੱਖਿਆ ਅਤੇ ਪ੍ਰੋਤਸਾਹਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਪਣੇ 125 ਸਾਲਾਂ ਦੇ ਸਫ਼ਰ ਵਿੱਚ ਇਸ ਸੰਸਥਾ ਨੇ ਆਯੁਰਵੇਦ ਨੂੰ ਸ਼ਕਤੀਸ਼ਾਲੀ ਇਲਾਜ ਪ੍ਰਣਾਲੀ ਵਜੋਂ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਆਰਿਆ ਵੈਦਿਆ ਸ਼ਾਲਾ ਦੇ ਸੰਸਥਾਪਕ ਵੈਦ ਰਤਨ ਪੀ.ਐੱਸ. ਵਾਰੀਅਰ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਆਯੁਰਵੇਦ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਅਤੇ ਜਨ-ਕਲਿਆਣ ਪ੍ਰਤੀ ਉਨ੍ਹਾਂ ਦਾ ਸਮਰਪਣ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ।

ਪ੍ਰਧਾਨ ਮੰਤਰੀ ਰਵਾਇਤੀ ਦਵਾਈ 'ਤੇ ਵਿਸ਼ਵ ਸਿਹਤ ਸੰਗਠਨ ਦੇ ਦੂਜੇ ਗਲੋਬਲ ਸਿਖਰ ਸੰਮੇਲਨ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਨਗੇ

December 18th, 04:21 pm

ਪ੍ਰਧਾਨ ਮੰਤਰੀ ਨਰੇਂਦਰ ਮੋਦੀ 19 ਦਸੰਬਰ, 2025 ਨੂੰ ਸ਼ਾਮ 4:30 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਰਵਾਇਤੀ ਦਵਾਈ 'ਤੇ ਦੂਜੇ ਡਬਲਿਊਐੱਚਓ ਗਲੋਬਲ ਸਿਖਰ ਸੰਮੇਲਨ ਦੇ ਸਮਾਪਤੀ ਸਮਾਗਮ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਸਮਾਪਤੀ ਸਮਾਗਮ ਦੌਰਾਨ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਹ ਸਮਾਗਮ ਇੱਕ ਵਿਸ਼ਵ-ਵਿਆਪੀ, ਵਿਗਿਆਨ-ਅਧਾਰਤ ਅਤੇ ਲੋਕ-ਕੇਂਦ੍ਰਿਤ ਰਵਾਇਤੀ ਦਵਾਈ ਏਜੰਡੇ ਨੂੰ ਆਕਾਰ ਦੇਣ ਵਿੱਚ ਭਾਰਤ ਦੀ ਵਧਦੀ ਲੀਡਰਸ਼ਿਪ ਅਤੇ ਮੋਹਰੀ ਪਹਿਲਕਦਮੀਆਂ ਨੂੰ ਦਰਸਾਉਂਦਾ ਹੈ।