ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ਦੇ ਜਵਾਬ ਦਾ ਪੰਜਾਬੀ ਅਨੁਵਾਦ
February 05th, 05:35 pm
ਇਸ ਧੰਨਵਾਦ ਪ੍ਰਸਤਾਵ ’ਤੇ ਸਮਰਥਨ ਦੇ ਲਈ ਇਸ ਸਦਨ ਵਿੱਚ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਇਸ ਨੂੰ ਮੈਂ ਆਪਣਾ ਸੁਭਾਗ ਮੰਨਦਾ ਹਾਂ।ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਜਵਾਬ
February 05th, 05:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਦਾ ਜਵਾਬ ਦਿੱਤਾ। ਸਦਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦੇ ਭਾਸ਼ਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਧੰਨਵਾਦ ਮਤੇ ਦੇ ਸਮਰਥਨ ਵਿੱਚ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਪਿਛਲਾ ਸਾਲ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਤੇਜ਼ ਤਰੱਕੀ ਵਾਲਾ ਰਿਹਾ ਹੈ, ਜਿਸ ਵਿੱਚ ਹਰ ਖੇਤਰ ਅਤੇ ਸਮਾਜ ਦੇ ਸਾਰੇ ਵਰਗਾਂ ਵਿੱਚ ਬਦਲਾਅ ਦਿਖਾਈ ਦੇ ਰਿਹਾ ਹੈ, ਕਿਉਂਕਿ ਦੇਸ਼ ਬਹੁਤ ਤੇਜ਼ੀ ਨਾਲ ਸਹੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਸ਼ਟਰਪਤੀ ਨੇ ਇਨ੍ਹਾਂ ਵਿਸ਼ਿਆਂ ਨੂੰ ਬੜੀ ਸੰਵੇਦਨਸ਼ੀਲਤਾ ਅਤੇ ਸਪਸ਼ਟਤਾ ਨਾਲ ਪੇਸ਼ ਕੀਤਾ ਹੈ।ਸੰਸਦ ਦੇ ਮੌਨਸੂਨ ਸੈਸ਼ਨ 2025 ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
July 21st, 10:30 am
ਮੌਨਸੂਨ ਇਨੋਵੇਸ਼ਨ ਅਤੇ ਨਵਸਿਰਜਨ ਦਾ ਪ੍ਰਤੀਕ ਹੈ, ਅਤੇ ਹੁਣ ਤੱਕ ਜੋ ਖ਼ਬਰਾਂ ਮਿਲਿਆ ਹਨ, ਦੇਸ਼ ਵਿੱਚ ਮੌਸਮ ਬਹੁਤ ਹੀ ਚੰਗੇ ਢੰਗ ਨਾਲ ਅੱਗੇ ਵਧ ਰਿਹਾ ਹੈ, ਖੇਤੀਬਾੜੀ ਨੂੰ ਲਾਭਦਾਇਕ ਮੌਸਮ ਦੀਆਂ ਖਬਰਾਂ ਹਨ। ਅਤੇ ਬਾਰਿਸ਼ ਕਿਸਾਨਾਂ ਦੀ ਅਰਥਵਿਵਸਥਾ, ਦੇਸ਼ ਦੀ ਅਰਥਵਿਵਸਥਾ, ਗ੍ਰਾਮੀਣ ਅਰਥਵਿਵਸਥਾ ਅਤੇ ਇਨ੍ਹਾਂ ਹੀ ਨਹੀਂ ਹਰ ਪਰਿਵਾਰ ਦੀ ਅਰਥਵਿਵਸਥਾ ਵਿੱਚ ਇੱਕ ਬਹੁਤ ਮਹੱਤਵਪੂਰਨ ਹੁੰਦੀ ਹੈ। ਹੁਣ ਤੱਕ ਜੋ ਮੈਨੂੰ ਜਾਣਕਾਰੀ ਦਿੱਤੀ ਗਈ ਹੈ, ਉਸ ਹਿਸਾਬ ਨਾਲ ਪਿਛਲੇ 10 ਵਰ੍ਹਿਆਂ ਵਿੱਚ ਜੋ ਪਾਣੀ ਦਾ ਭੰਡਾਰ ਹੋਇਆ ਹੈ ਇਸ ਵਾਰ ਉਹ ਕਰੀਬ-ਕਰੀਬ ਤਿੰਨ ਗੁਣਾ ਹੋਇਆ ਹੈ, ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਵੀ ਦੇਸ਼ ਦੇ ਅਰਥ ਤੰਤਰ ਨੂੰ ਬਹੁਤ ਲਾਭ ਹੋਵੇਗਾ।ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਸਮੇਂ ਸੰਬੋਧਨ ਕੀਤਾ
July 21st, 09:54 am
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਦੌਰਾਨ ਮੀਡੀਆ ਨੂੰ ਸੰਬੋਧਨ ਕੀਤਾ ਹੈ। ਆਪਣੀਆਂ ਟਿੱਪਣੀਆਂ ਵਿੱਚ, ਉਨ੍ਹਾਂ ਨੇ ਭਿਆਨਕ ਪਹਿਲਗਾਮ ਕਤਲੇਆਮ ਦਾ ਜ਼ਿਕਰ ਕੀਤਾ ਅਤੇ ਪਾਕਿਸਤਾਨ ਦੀ ਭੂਮਿਕਾ ਨੂੰ ਉਜਾਗਰ ਕਰਨ ਵਿੱਚ ਭਾਰਤ ਦੀ ਰਾਜਨੀਤਕ ਲੀਡਰਸ਼ਿਪ ਦੀ ਇਕਜੁੱਟ ਆਵਾਜ਼ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ, ਖਾਸ ਕਰਕੇ ਯੂਪੀਆਈ ਦੀ ਆਲਮੀ ਮਾਨਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਨਕਸਲਵਾਦ ਅਤੇ ਮਾਓਵਾਦ ਵਿੱਚ ਕਮੀ ਆ ਰਹੀ ਹੈ ਅਤੇ ਅਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਦੀ ਵੀ ਸ਼ਲਾਘਾ ਕੀਤੀ।ਮਨ ਕੀ ਬਾਤ ਦੇ 123ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (29.06.2025)
June 29th, 11:30 am
ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਖੁਸ਼ਆਮਦੀਦ ਹੈ। ਤੁਸੀਂ ਸਾਰੇ ਇਸ ਸਮੇਂ ਯੋਗ ਦੀ ਉਰਜਾ ਅਤੇ ਅੰਤਰਰਾਸ਼ਟਰੀ ‘ਯੋਗ ਦਿਵਸ’ ਦੀਆਂ ਯਾਦਾਂ ਨਾਲ ਭਰੇ ਹੋਵੋਗੇ। ਇਸ ਵਾਰੀ ਵੀ ਤੁਸੀਂ 21 ਜੂਨ ਨੂੰ ਦੇਸ਼ ਦੁਨੀਆ ਦੇ ਕਰੋੜਾਂ ਲੋਕਾਂ ਨੇ ‘ਅੰਤਰਰਾਸ਼ਟਰੀ ਯੋਗ ਦਿਵਸ’ ਵਿੱਚ ਹਿੱਸਾ ਲਿਆ। ਤੁਹਾਨੂੰ ਯਾਦ ਹੈ 10 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ। ਹੁਣ 10 ਸਾਲਾਂ ਵਿੱਚ ਇਹ ਸਿਲਸਿਲਾ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ਾਨਦਾਰ ਬਣਦਾ ਜਾ ਰਿਹਾ ਹੈ। ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਦੈਨਿਕ ਜੀਵਨ ਵਿੱਚ ਯੋਗ ਨੂੰ ਅਪਣਾ ਰਹੇ ਹਨ। ਅਸੀਂ ਇਸ ਵਾਰੀ ‘ਯੋਗ ਦਿਵਸ’ ਦੀਆਂ ਕਿੰਨੀਆਂ ਹੀ ਆਕਰਸ਼ਕ ਤਸਵੀਰਾਂ ਦੇਖੀਆਂ ਹਨ। ਵਿਸ਼ਾਖਾਪਟਨਮ ਦੇ ਸਮੁੰਦਰ ਤਟ ਦੇ ਤਿੰਨ ਲੱਖ ਲੋਕਾਂ ਨੇ ਇਕੱਠੇ ਯੋਗ ਕੀਤਾ। ਵਿਸ਼ਾਖਾਪਟਨਮ ਤੋਂ ਹੀ ਇਕ ਹੋਰ ਅਨੌਖਾ ਦ੍ਰਿਸ਼ ਸਾਹਮਣੇ ਆਇਆ, 2000 ਤੋਂ ਜ਼ਿਆਦਾ ਆਦਿਵਾਸੀ ਵਿਦਿਆਰਥੀਆਂ ਨੇ 108 ਮਿੰਟ ਤੱਕ 108 ਸੂਰਜ ਨਮਸਕਾਰ ਕੀਤੇ। ਸੋਚੋ, ਕਿੰਨਾ ਅਨੁਸ਼ਾਸਨ, ਕਿੰਨਾ ਸਮਪਰਣ ਰਿਹਾ ਹੋਵੇਗਾ। ਸਾਡੇ ਜਲ ਸੈਨਾ ਦੇ ਜਹਾਜਾਂ ‘ਤੇ ਵੀ ਯੋਗ ਦੀ ਸ਼ਾਨਦਾਰ ਝਲਕ ਦਿਖਾਈ ਦਿਤੀ। ਤੇਲੰਗਾਨਾ ਵਿੱਚ ਤਿੰਨ ਹਜ਼ਾਰ ਦਿਵਯਾਂਗ ਸਾਥੀਆਂ ਨੇ ਇਕੱਠੇ ਯੋਗ ਸ਼ਿਵਰ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਵਿਖਾਈਆ ਕਿ ਯੋਗ ਕਿਸ ਤਰ੍ਹਾਂ ਸਸ਼ਕਤੀਕਰਣ ਦਾ ਮਾਧਿਅਮ ਵੀ ਹੈ। ਦਿੱਲੀ ਦੇ ਲੋਕਾਂ ਨੇ ਯੋਗ ਨੂੰ ਸਵੱਛ ਜਮਨਾ ਦੇ ਸਕੰਲਪ ਨਾਲ ਜੋੜਿਆ ਅਤੇ ਜਮਨਾ ਤਟ ਤੇ ਜਾ ਕੇ ਯੋਗ ਕੀਤਾ। ਜੰਮੂ-ਕਸ਼ਮੀਰ ਵਿੱਚ ਚਿਨਾਬ ਬ੍ਰਿਜ, ਜੋ ਦੁਨੀਆਂ ਦਾ ਸਭ ਤੋਂ ਉੱਚਾ ਬ੍ਰਿਜ ਹੈ, ਉੱਥੇ ਵੀ ਲੋਕਾਂ ਨੇ ਯੋਗ ਕੀਤਾ। ਹਿਮਾਲਿਆ ਦੀਆਂ ਬਰਫਲੀਆਂ ਚੋਟੀਆਂ ਅਤੇ ITBP ਦੇ ਜਵਾਨ, ਉਥੇ ਵੀ ਯੋਗ ਦਿਖਾਈ ਦਿਤਾ, ਸਾਹਸ ਅਤੇ ਸਾਧਨਾ ਨਾਲ-ਨਾਲ ਚਲੇ। ਗੁਜਰਾਤ ਦੇ ਲੋਕਾਂ ਨੇ ਨਵਾਂ ਇਤਿਹਾਸ ਰਚਿਆ। ਵਡ ਨਗਰ ਵਿੱਚ 2121 (ਇੱਕੀ ਸੌ ਇੱਕੀ) ਲੋਕਾਂ ਨੇ ਇਕੱਠੇ ਭੁਜੰਗ ਆਸਨ ਕੀਤਾ ਅਤੇ ਨਵਾਂ ਰਿਕਾਰਡ ਬਣਾ ਦਿਤਾ। ਨਿਊਯਾਰਕ, ਲੰਡਨ, ਟੋਕੀਓ, ਪੈਰਿਸ ਦੁਨੀਆ ਦੇ ਹਰ ਵੱਡੇ ਸ਼ਹਿਰ ਤੋਂ ਯੋਗ ਦੀਆਂ ਤਸਵੀਰਾਂ ਆਈਆਂ ਅਤੇ ਹਰ ਤਸਵੀਰ ਵਿੱਚ ਇਕ ਖਾਸ ਗੱਲ ਰਹੀ, ਸ਼ਾਂਤੀ, ਸਥਿਰਤਾ ਅਤੇ ਸੰਤੁਲਨ। ਇਸ ਵਾਰੀ ਥੀਮ ਵੀ ਬਹੁਤ ਖਾਸ ਸੀ। ‘Yoga for One Earth, One Health’, ਯਾਨਿ, ਇੱਕ ਪ੍ਰਿਥਵੀ-ਇੱਕ ਸਿਹਤ ਇਹ ਸਿਰਫ ਇੱਕ ਨਾਅਰਾ ਹੀ ਨਹੀ ਹੈ, ਇੱਕ ਦਿਸ਼ਾ ਹੈ ਜੋ ਸਾਨੂੰ ‘ਵਸੁਧੈਵ ਕੁਟੁੰਬਕਮ ’ ਦਾ ਅਹਿਸਾਸ ਕਰਾਉਂਦੀ ਹੈ। ਮੈਨੂੰ ਵਿਸ਼ਵਾਸ ਹੈ, ਇਸ ਵਾਰੀ ਦੇ ਯੋਗ ਦਿਵਸ ਦੀ ਅਲੌਕਿਕਤਾ ਜ਼ਿਆਦਾ ਤੋ ਜ਼ਿਆਦਾ ਲੋਕਾਂ ਨੂੰ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗੀ।