Joint Statement on the visit of PM Modi to the Hashemite Kingdom of Jordan
December 16th, 03:56 pm
At the invitation of HM King Abdullah II, PM Modi visited Jordan on December 15-16, 2025. Both the leaders positively assessed the multi-faceted India-Jordan relations that span across various areas of cooperation including political, economic, defence, security, culture and education among others. They also appreciated the excellent cooperation between the two sides at the bilateral level and in multilateral forums.Today, new doors of opportunity are opening for every Jordanian business and investor in India: PM Modi during the India-Jordan Business Forum
December 16th, 12:24 pm
PM Modi and HM King Abdullah II addressed the India-Jordan Business Forum in Amman, calling upon industry leaders from both countries to convert potential and opportunities into growth and prosperity. Highlighting India’s 8% economic growth, the PM proposed doubling bilateral trade with Jordan to US $5 billion over the next five years.Prime Minister and His Majesty King Abdullah II address the India-Jordan Business Forum
December 16th, 12:23 pm
PM Modi and HM King Abdullah II addressed the India-Jordan Business Forum in Amman, calling upon industry leaders from both countries to convert potential and opportunities into growth and prosperity. Highlighting India’s 8% economic growth, the PM proposed doubling bilateral trade with Jordan to US $5 billion over the next five years.23ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਤੋਂ ਬਾਅਦ ਸਾਂਝਾ ਬਿਆਨ
December 05th, 05:43 pm
ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਰੂਸੀ ਸੰਘ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ 23ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਲਈ 04-05 ਦਸੰਬਰ, 2025 ਨੂੰ ਭਾਰਤ ਦੀ ਸਰਕਾਰੀ ਫੇਰੀ 'ਤੇ ਆਏ।ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਭਾਰਤ-ਰੂਸ ਵਪਾਰ ਮੰਚ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
December 05th, 03:45 pm
ਭਾਰਤ ਰੂਸ ਵਪਾਰ ਮੰਚ, ਮੈਂ ਸਮਝਦਾ ਹਾਂ ਕਿ ਰਾਸ਼ਟਰਪਤੀ ਪੁਤਿਨ ਦੀ ਇਹ ਬਹੁਤ ਅਹਿਮ ਪਹਿਲਕਦਮੀ ਰਹੀ ਕਿ ਇੰਨਾ ਵੱਡਾ ਵਫ਼ਦ ਲੈ ਕੇ ਅੱਜ ਇਸ ਸਮਾਗਮ ਦਾ ਹਿੱਸਾ ਬਣੇ ਹਨ। ਅਤੇ ਤੁਹਾਡਾ ਸਾਰਿਆਂ ਦਾ ਮੈਂ ਦਿਲੋਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਅਤੇ ਮੇਰਾ ਵੀ ਤੁਹਾਡੇ ਸਾਰਿਆਂ ਦੇ ਵਿੱਚ ਆਉਣਾ ਇੱਕ ਬਹੁਤ ਖ਼ੁਸ਼ੀ ਦਾ ਮੌਕਾ ਹੈ। ਇਸ ਫੋਰਮ ਨਾਲ ਜੁੜਨ ਲਈ ਅਤੇ ਆਪਣੇ ਬਹੁ-ਕੀਮਤੀ ਵਿਚਾਰ ਸਾਂਝੇ ਕਰਨ ਲਈ, ਮੈਂ ਮੇਰੇ ਮਿੱਤਰ ਰਾਸ਼ਟਰਪਤੀ ਪੁਤਿਨ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ। ਬਿਜਨਸ ਲਈ ਸਿੰਪਲੀਫਾਈਡ ਪ੍ਰਡਿਕਟੇਬਲ ਮਕੈਨਿਜ਼ਮ ਬਣਾਏ ਜਾ ਰਹੇ ਹਨ। ਭਾਰਤ ਅਤੇ ਯੂਰੇਸ਼ੀਅਨ ਇਕੋਨਾਮਿਕ ਯੂਨੀਅਨ ਦੇ ਵਿੱਚ ਐੱਫਟੀਏ ’ਤੇ ਚਰਚਾ ਸ਼ੁਰੂ ਹੋ ਗਈ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਦੇ ਨਾਲ ਭਾਰਤ-ਰੂਸ ਵਪਾਰ ਫੋਰਮ ਨੂੰ ਸੰਬੋਧਨ ਕੀਤਾ
December 05th, 03:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਦੇ ਨਾਲ ਕੱਲ੍ਹ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ-ਰੂਸ ਵਪਾਰ ਫੋਰਮ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੁਤਿਨ, ਭਾਰਤ ਅਤੇ ਵਿਦੇਸ਼ਾਂ ਦੇ ਨੇਤਾਵਾਂ ਅਤੇ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤ-ਰੂਸ ਵਪਾਰ ਫੋਰਮ ਰਾਸ਼ਟਰਪਤੀ ਪੁਤਿਨ ਦੀ ਇੱਕ ਮਹੱਤਵਪੂਰਨ ਪਹਿਲਕਦਮੀ ਨੂੰ ਦਰਸਾਉਂਦਾ ਹੈ। ਉਹ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਇੱਕ ਵੱਡਾ ਵਫ਼ਦ ਲੈ ਕੇ ਆਏ ਹਨ। ਉਨ੍ਹਾਂ ਨੇ ਸਾਰੇ ਮੌਜੂਦ ਲੋਕਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਰਮਿਆਨ ਸ਼ਾਮਲ ਹੋਣਾ ਪ੍ਰਧਾਨ ਮੰਤਰੀ ਲਈ ਬਹੁਤ ਖ਼ੁਸ਼ੀ ਦਾ ਪਲ ਹੈ। ਸ਼੍ਰੀ ਮੋਦੀ ਨੇ ਆਪਣੇ ਦੋਸਤ ਰਾਸ਼ਟਰਪਤੀ ਪੁਤਿਨ ਦਾ ਫੋਰਮ ਵਿੱਚ ਸ਼ਾਮਲ ਹੋਣ ਅਤੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਲਈ ਡੂੰਘਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਪਾਰ ਲਈ ਸਰਲ ਅਤੇ ਭਰੋਸੇਮੰਦ ਵਿਧੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਯੂਰੇਸ਼ੀਅਨ ਆਰਥਿਕ ਯੂਨੀਅਨ ਦਰਮਿਆਨ ਇੱਕ ਮੁਫ਼ਤ ਵਪਾਰ ਸਮਝੌਤੇ 'ਤੇ ਚਰਚਾ ਸ਼ੁਰੂ ਹੋ ਗਈ ਹੈ।ਪ੍ਰਧਾਨ ਮੰਤਰੀ ਨੇ ਰਾਏਪੁਰ ਵਿੱਚ ਡਾਇਰੈਕਟਰ ਜਨਰਲ/ਇੰਸਪੈਕਟਰ ਜਨਰਲ ਆਫ਼ ਪੁਲਿਸ ਦੇ 60ਵੇਂ ਆਲ ਇੰਡੀਆ ਕਾਨਫ਼ਰੰਸ ਦੀ ਪ੍ਰਧਾਨਗੀ ਕੀਤੀ
November 30th, 05:17 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਏਪੁਰ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਵਿਖੇ ਡਾਇਰੈਕਟਰ ਜਨਰਲ/ਇੰਸਪੈਕਟਰ ਜਨਰਲ ਆਫ਼ ਪੁਲਿਸ ਦੇ 60ਵੇਂ ਆਲ ਇੰਡੀਆ ਕਾਨਫ਼ਰੰਸ ਵਿੱਚ ਸ਼ਿਰਕਤ ਕੀਤੀ। ਤਿੰਨ ਦਿਨਾਂ ਕਾਨਫ਼ਰੰਸ ਦਾ ਵਿਸ਼ਾ 'ਵਿਕਸਿਤ ਭਾਰਤ: ਸੁਰੱਖਿਆ ਮਾਪ ਹੈ।'ਮਨ ਕੀ ਬਾਤ' ਲੋਕਾਂ ਦੇ ਸਮੂਹਿਕ ਯਤਨਾਂ ਨੂੰ ਜਨਤਾ ਸਾਹਮਣੇ ਲਿਆਉਣ ਲਈ ਇੱਕ ਸ਼ਾਨਦਾਰ ਪਲੈਟਫਾਰਮ ਹੈ: ਪ੍ਰਧਾਨ ਮੰਤਰੀ ਮੋਦੀ
November 30th, 11:30 am
ਇਸ ਮਹੀਨੇ ਦੀ ਮਨ ਕੀ ਬਾਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਨਵੰਬਰ ਦੇ ਮੁੱਖ ਸਮਾਗਮਾਂ ਨੂੰ ਉਜਾਗਰ ਕੀਤਾ, ਜਿਸ ਵਿੱਚ ਸੰਵਿਧਾਨ ਦਿਵਸ ਸਮਾਰੋਹ, ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ, ਅਯੁੱਧਿਆ ਵਿੱਚ ਧਰਮ ਧਵਜ ਲਹਿਰਾਉਣਾ, ਆਈਐੱਨਐੱਸ 'ਮਾਹੇ' ਦੀ ਸ਼ੁਰੂਆਤ ਅਤੇ ਕੁਰੂਕਸ਼ੇਤਰ ਵਿੱਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਸ਼ਾਮਲ ਹਨ। ਉਨ੍ਹਾਂ ਨੇ ਕਈ ਮਹੱਤਵਪੂਰਨ ਵਿਸ਼ਿਆਂ ਜਿਵੇਂ ਕਿ ਰਿਕਾਰਡ ਅਨਾਜ ਅਤੇ ਸ਼ਹਿਦ ਉਤਪਾਦਨ, ਭਾਰਤ ਦੀਆਂ ਖੇਡ ਸਫ਼ਲਤਾਵਾਂ, ਅਜਾਇਬ ਘਰ ਅਤੇ ਕੁਦਰਤੀ ਖੇਤੀ 'ਤੇ ਵੀ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਕਾਸ਼ੀ-ਤਮਿਲ ਸੰਗਮ ਦਾ ਹਿੱਸਾ ਬਣਨ ਦੀ ਤਾਕੀਦ ਕੀਤੀ।ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਵਰ੍ਹੇਗੰਢ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
November 28th, 03:35 pm
ਅੱਜ ਦੇ ਇਸ ਪਵਿੱਤਰ ਮੌਕੇ ਨੇ ਮਨ ਨੂੰ ਡੂੰਘੀ ਸ਼ਾਂਤੀ ਨਾਲ ਭਰ ਦਿੱਤਾ ਹੈ। ਸਾਧੂ ਸੰਤਾਂ ਦੀ ਮੌਜੂਦਗੀ ਵਿੱਚ ਬੈਠਣਾ ਆਪਣੇ ਆਪ ਵਿੱਚ ਇੱਕ ਅਧਿਆਤਮਕ ਅਹਿਸਾਸ ਹੈ। ਇੱਥੇ ਮੌਜੂਦ ਸ਼ਰਧਾਲੂਆਂ ਦੀ ਵੱਡੀ ਗਿਣਤੀ ਇਸ ਮੱਠ ਦੀ ਸਦੀਆਂ ਪੁਰਾਣੀ ਜੀਵਿਤ ਤਾਕਤ ਨੂੰ ਹੋਰ ਵਧਾ ਰਹੀ ਹੈ। ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਅੱਜ ਇਸ ਸਮਾਗਮ ਵਿੱਚ ਤੁਹਾਡੇ ਦਰਮਿਆਨ ਮੌਜੂਦ ਹਾਂ। ਇੱਥੇ ਆਉਣ ਤੋਂ ਪਹਿਲਾਂ ਮੈਨੂੰ ਰਾਮ ਮੰਦਰ ਅਤੇ ਵੀਰ ਵਿੱਠਲ ਮੰਦਰ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਉਸ ਸ਼ਾਂਤੀ, ਉਸ ਮਾਹੌਲ ਨੇ ਇਸ ਸਮਾਗਮ ਦੀ ਅਧਿਆਤਮਕਤਾ ਨੂੰ ਹੋਰ ਡੂੰਘਾ ਕਰ ਦਿੱਤਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੋਆ ਵਿੱਚ ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਵਰ੍ਹੇਗੰਢ ਸਮਾਰੋਹ ਨੂੰ ਸੰਬੋਧਨ ਕੀਤਾ
November 28th, 03:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ਵਿੱਚ ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਵਰ੍ਹੇਗੰਢ ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ੁਭ ਮੌਕੇ 'ਤੇ ਉਨ੍ਹਾਂ ਦਾ ਮਨ ਡੂੰਘੀ ਸ਼ਾਂਤੀ ਨਾਲ ਭਰ ਗਿਆ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਸੰਤਾਂ ਦੀ ਮੌਜੂਦਗੀ ਵਿੱਚ ਬੈਠਣਾ ਆਪਣੇ ਆਪ ਵਿੱਚ ਇੱਕ ਅਧਿਆਤਮਿਕ ਅਹਿਸਾਸ ਹੈ। ਇਹ ਦੇਖਦੇ ਹੋਏ ਕਿ ਇੱਥੇ ਮੌਜੂਦ ਸ਼ਰਧਾਲੂਆਂ ਦੀ ਵੱਡੀ ਗਿਣਤੀ ਇਸ ਮੱਠ ਦੀ ਸਦੀਆਂ ਪੁਰਾਣੀ ਜੀਵਿਤ ਤਾਕਤ ਨੂੰ ਹੋਰ ਵਧਾ ਰਹੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਅੱਜ ਇਸ ਸਮਾਰੋਹ ਵਿੱਚ ਲੋਕਾਂ ਦਰਮਿਆਨ ਮੌਜੂਦ ਹੋ ਕੇ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇੱਥੇ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਰਾਮ ਮੰਦਰ ਅਤੇ ਵੀਰ ਵਿੱਠਲ ਮੰਦਰ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਉੱਥੋਂ ਦੀ ਸ਼ਾਂਤੀ ਅਤੇ ਵਾਤਾਵਰਨ ਨੇ ਇਸ ਸਮਾਰੋਹ ਦੀ ਅਧਿਆਤਮਿਕਤਾ ਨੂੰ ਹੋਰ ਡੂੰਘਾ ਕਰ ਦਿੱਤਾ ਹੈ।ਜੀ20 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਬਿਆਨ ਦਾ ਪੰਜਾਬੀ ਅਨੁਵਾਦ: ਸੈਸ਼ਨ 1
November 22nd, 09:36 pm
ਸਭ ਤੋਂ ਪਹਿਲਾਂ ਮੈਂ ਰਾਸ਼ਟਰਪਤੀ ਰਾਮਾਫੋਸਾ ਨੂੰ ਜੀ20 ਸਿਖਰ ਸੰਮੇਲਨ ਦੇ ਸ਼ਾਨਦਾਰ ਆਯੋਜਨ ਅਤੇ ਸਫ਼ਲ ਪ੍ਰਧਾਨਗੀ ਲਈ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਜੋਹੈੱਨਸਬਰਗ ਵਿੱਚ ਜੀ20 ਸੰਮੇਲਨ 'ਚ ਹਿੱਸਾ ਲਿਆ
November 22nd, 09:35 pm
ਸਭ ਨੂੰ ਨਾਲ ਲੈ ਕੇ ਸਮੂਹਿਕ ਅਤੇ ਟਿਕਾਊ ਆਰਥਿਕ ਵਿਸ਼ੇ 'ਤੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਖਣੀ ਅਫ਼ਰੀਕਾ ਦੀ ਪ੍ਰਧਾਨਗੀ ਹੇਠ ਹੁਨਰਮੰਦ ਪ੍ਰਵਾਸ, ਸੈਰ-ਸਪਾਟਾ, ਖੁਰਾਕ ਸੁਰੱਖਿਆ, ਏਆਈ, ਡਿਜੀਟਲ ਅਰਥ-ਵਿਵਸਥਾ, ਨਵੀਨਤਾ ਅਤੇ ਮਹਿਲਾ ਸਸ਼ਕਤੀਕਰਨ ਦੇ ਖੇਤਰਾਂ ਵਿੱਚ ਸਮੂਹ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਪ੍ਰਕਿਰਿਆ ਵਿੱਚ, ਉਨ੍ਹਾਂ ਨੇ ਜ਼ਿਕਰ ਕੀਤਾ ਕਿ ਨਵੀਂ ਦਿੱਲੀ ਸੰਮੇਲਨ ਦੌਰਾਨ ਲਏ ਗਏ ਕੁਝ ਇਤਿਹਾਸਕ ਫੈਸਲਿਆਂ ਨੂੰ ਅੱਗੇ ਵਧਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਹੁਣ ਵਿਕਾਸ ਦੇ ਨਵੇਂ ਮਿਆਰ ਤੈਅ ਕਰਨ ਦਾ ਸਮਾਂ ਹੈ—ਅਜਿਹੇ, ਜੋ ਵਿਕਾਸ ਦੀ ਅਸੰਤੁਲਨਤਾ ਅਤੇ ਕੁਦਰਤ ਦੇ ਅਤਿ ਸ਼ੋਸ਼ਣ ਨਾਲ ਨਜਿੱਠਦੇ ਹਨ, ਖ਼ਾਸ ਕਰਕੇ ਇਸ ਸਮੇਂ, ਜਦੋਂ ਜੀ20 ਸਿਖਰ ਸੰਮੇਲਨ ਪਹਿਲੀ ਵਾਰ ਅਫ਼ਰੀਕਾ ਵਿੱਚ ਹੋ ਰਿਹਾ ਹੈ। ਇਸ ਸਬੰਧ ਵਿੱਚ, ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ ਦੀ ਸਭਿਅਤਾ ਦੇ ਗਿਆਨ 'ਤੇ ਅਧਾਰਤ ਇੰਟੀਗ੍ਰਲ ਹਿਊਮਨਿਜ਼ਮ ਦੇ ਵਿਚਾਰ ਦੀ ਖੋਜ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਵਿਸਥਾਰ ਕੀਤਾ ਕਿ ਇੰਟੀਗ੍ਰਲ ਹਿਊਮਨਿਜ਼ਮ ਮਨੁੱਖਾਂ, ਸਮਾਜ ਅਤੇ ਕੁਦਰਤ ਦਾ ਇੱਕ ਸੰਪੂਰਨ ਦ੍ਰਿਸ਼ਟੀਕੋਣ ਹੈ ਅਤੇ ਇਸ ਤਰ੍ਹਾਂ ਤਰੱਕੀ ਅਤੇ ਧਰਤੀ ਦਰਮਿਆਨ ਸਦਭਾਵਨਾ ਬਣਾਈ ਜਾ ਸਕਦੀ ਹੈ।ਪ੍ਰਧਾਨ ਮੰਤਰੀ ਵੱਲੋਂ ਨਵੀਂ ਦਿੱਲੀ ਵਿਖੇ ਛੇਵੇਂ ਰਾਮਨਾਥ ਗੋਇਨਕਾ ਲੈਕਚਰ ਵਿੱਚ ਦਿੱਤੇ ਗਏ ਭਾਸ਼ਣ ਦਾ ਪੰਜਾਬੀ ਅਨੁਵਾਦ
November 17th, 08:30 pm
ਵਿਵੇਕ ਗੋਇਨਕਾ ਜੀ, ਭਾਈ ਅਨੰਤ, ਜੌਰਜ ਵਰਗੀਜ਼ ਜੀ, ਰਾਜਕਮਲ ਝਾਅ, ਇੰਡੀਅਨ ਐਕਸਪ੍ਰੈੱਸ ਗਰੁੱਪ ਦੇ ਸਾਰੇ ਹੋਰ ਸਾਥੀ, ਮਹਾਮਹਿਮ, ਇੱਥੇ ਮੌਜੂਦ ਹੋਰ ਸੱਜਣ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੇਵਾਂ ਰਾਮਨਾਥ ਗੋਇਨਕਾ ਭਾਸ਼ਣ ਦਿੱਤਾ
November 17th, 08:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਇੰਡੀਅਨ ਐਕਸਪ੍ਰੈੱਸ ਵੱਲੋਂ ਆਯੋਜਿਤ ਛੇਵਾਂ ਰਾਮਨਾਥ ਗੋਇਨਕਾ ਭਾਸ਼ਣ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, ਅੱਜ ਅਸੀਂ ਇੱਕ ਅਜਿਹੇ ਵਿਲੱਖਣ ਸ਼ਖ਼ਸੀਅਤ ਦਾ ਸਨਮਾਨ ਕਰਨ ਲਈ ਇਕੱਠੇ ਹੋਏ ਹਾਂ ਜਿਨ੍ਹਾਂ ਨੇ ਭਾਰਤ ਵਿੱਚ ਲੋਕਤੰਤਰ, ਪੱਤਰਕਾਰੀ, ਪ੍ਰਗਟਾਵੇ ਅਤੇ ਜਨ ਅੰਦੋਲਨਾਂ ਦੀ ਸ਼ਕਤੀ ਨੂੰ ਵਧਾਇਆ। ਉਨ੍ਹਾਂ ਨੇ ਕਿਹਾ ਕਿ ਇੱਕ ਦੂਰ-ਦਰਸ਼ੀ, ਸੰਸਥਾ ਨਿਰਮਾਤਾ, ਰਾਸ਼ਟਰਵਾਦੀ ਅਤੇ ਮੀਡੀਆ ਨੇਤਾ ਦੇ ਰੂਪ ਵਿੱਚ, ਸ਼੍ਰੀ ਰਾਮਨਾਥ ਗੋਇਨਕਾ ਨੇ ਇੰਡੀਅਨ ਐਕਸਪ੍ਰੈੱਸ ਸਮੂਹ ਨੂੰ ਸਿਰਫ਼ ਇੱਕ ਅਖ਼ਬਾਰ ਵਜੋਂ ਹੀ ਨਹੀਂ, ਸਗੋਂ ਭਾਰਤ ਦੇ ਲੋਕਾਂ ਵਿੱਚ ਇੱਕ ਮਿਸ਼ਨ ਵਜੋਂ ਸਥਾਪਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ, ਸਮੂਹ ਭਾਰਤ ਦੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਰਾਸ਼ਟਰੀ ਹਿੱਤਾਂ ਦੀ ਆਵਾਜ਼ ਬਣ ਗਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 21ਵੀਂ ਸਦੀ ਦੇ ਇਸ ਯੁੱਗ ਵਿੱਚ, ਜਦੋਂ ਭਾਰਤ ਵਿਕਾਸ ਦੇ ਇਰਾਦੇ ਨਾਲ ਅੱਗੇ ਵਧ ਰਿਹਾ ਹੈ, ਸ਼੍ਰੀ ਰਾਮਨਾਥ ਗੋਇਨਕਾ ਦੀ ਵਚਨਬੱਧਤਾ, ਯਤਨ ਅਤੇ ਦ੍ਰਿਸ਼ਟੀ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਹੈ। ਪ੍ਰਧਾਨ ਮੰਤਰੀ ਨੇ ਇੰਡੀਅਨ ਐਕਸਪ੍ਰੈੱਸ ਸਮੂਹ ਦਾ ਇਸ ਭਾਸ਼ਣ ਵਿੱਚ ਸੱਦਾ ਦੇਣ ਲਈ ਧੰਨਵਾਦ ਕੀਤਾ ਅਤੇ ਮੌਜੂਦ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।Bihar has defeated lies and upheld the truth: PM Modi from BJP HQ post NDA’s major victory
November 14th, 07:30 pm
PM Modi addressed the BJP headquarters in Delhi after the NDA’s historic mandate in Bihar, expressing deep gratitude to the people of the state for their unprecedented support. He said that this resounding victory reflects the unshakeable trust of Bihar’s citizens who have “created a storm” with their verdict. “Bihar Ne Garda Uda Diya,” he remarked.After NDA’s landslide Bihar victory, PM Modi takes the centre stage at BJP HQ
November 14th, 07:00 pm
PM Modi addressed the BJP headquarters in Delhi after the NDA’s historic mandate in Bihar, expressing deep gratitude to the people of the state for their unprecedented support. He said that this resounding victory reflects the unshakeable trust of Bihar’s citizens who have “created a storm” with their verdict. “Bihar Ne Garda Uda Diya,” he remarked.ਪ੍ਰਧਾਨ ਮੰਤਰੀ 15 ਨਵੰਬਰ ਨੂੰ ਸੂਰਤ ਵਿੱਚ ਨਿਰਮਾਣ ਅਧੀਨ ਬੁਲੇਟ ਟ੍ਰੇਨ ਸਟੇਸ਼ਨ ਦਾ ਨਿਰੀਖਣ ਕਰਨਗੇ
November 14th, 11:43 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਨਵੰਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ। ਸਵੇਰੇ ਕਰੀਬ 10 ਵਜੇ ਪ੍ਰਧਾਨ ਮੰਤਰੀ ਸੂਰਤ ਵਿੱਚ ਨਿਰਮਾਣ ਅਧੀਨ ਬੁਲੇਟ ਟ੍ਰੇਨ ਸਟੇਸ਼ਨ ਦਾ ਦੌਰਾ ਕਰਨਗੇ ਅਤੇ ਮੁੰਬਈ-ਅਹਿਮਦਾਬਾਦ ਹਾਈ-ਸਪੀਡ ਰੇਲ ਕਾਰੀਡੋਰ (ਐੱਮਏਐੱਚਐੱਸਆਰ) ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ। ਇਹ ਭਾਰਤ ਦੇ ਸਭ ਤੋਂ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਜੋ ਦੇਸ਼ ਨੂੰ ਹਾਈ-ਸਪੀਡ ਕਨੈਕਟੀਵਿਟੀ ਦੇ ਇੱਕ ਨਵੇਂ ਯੁੱਗ ਵਿੱਚ ਲਿਜਾਣ ਦਾ ਪ੍ਰਤੀਕ ਹੈ।ਭੂਟਾਨ ਦੇ ਚੌਥੇ ਰਾਜਾ ਦੇ 70ਵੇਂ ਜਨਮ ਦਿਨ ਦੇ ਮੌਕੇ ’ਤੇ ਆਯੋਜਿਤ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
November 11th, 12:00 pm
ਪਰ ਅੱਜ ਮੈਂ ਇੱਥੇ ਬਹੁਤ ਭਾਰੀ ਮਨ ਨਾਲ ਆਇਆ ਹਾਂ। ਕੱਲ੍ਹ ਸ਼ਾਮ ਦਿੱਲੀ ਵਿੱਚ ਵਾਪਰੀ ਭਿਆਨਕ ਘਟਨਾ ਨੇ ਸਾਰਿਆਂ ਦੇ ਮਨ ਨੂੰ ਪਰੇਸ਼ਾਨ ਕਰ ਦਿੱਤਾ ਹੈ। ਮੈਂ ਪੀੜਤ ਪਰਿਵਾਰਾਂ ਦਾ ਦੁੱਖ ਸਮਝਦਾ ਹਾਂ। ਅੱਜ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭੂਟਾਨ ਦੇ ਥਿੰਫੂ ਵਿੱਚ ਚਾਂਗਲੀਮੇਥਾਂਗ ਉਤਸਵ ਮੈਦਾਨ ਵਿੱਚ ਇਕੱਠ ਨੂੰ ਸੰਬੋਧਨ ਕੀਤਾ
November 11th, 11:39 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੂਟਾਨ ਵਿੱਚ ਥਿੰਫੂ ਦੇ ਚਾਂਗਲੀਮੇਥਾਂਗ ਉਤਸਵ ਮੈਦਾਨ ਵਿੱਚ ਇੱਕ ਇਕੱਠ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਭੂਟਾਨ ਦੇ ਰਾਜਾ, ਮਹਾਮਹਿਮ ਜਿਗਮੇ ਖੇਸਰ ਨਾਮਗਯਾਲ ਵਾਂਗਚੱਕ ਅਤੇ ਚੌਥੇ ਰਾਜਾ ਮਹਾਮਹਿਮ ਜਿਗਮੇ ਸਿੰਗਯੇ ਵਾਂਗਚੱਕ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਸ਼ਾਹੀ ਪਰਿਵਾਰ ਦੇ ਸਤਿਕਾਰਯੋਗ ਮੈਂਬਰਾਂ, ਭੂਟਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਸ਼ੇਰਿੰਗ ਤੋਬਗੇ ਅਤੇ ਮੌਜੂਦ ਹੋਰ ਪਤਵੰਤੇ ਵਿਅਕਤੀਆਂ ਦੇ ਪ੍ਰਤੀ ਸਤਿਕਾਰ ਨਾਲ ਧੰਨਵਾਦ ਪ੍ਰਗਟ ਕੀਤਾ।ਦੇਹਰਾਦੂਨ ਵਿੱਚ ਉੱਤਰਾਖੰਡ ਦੀ ਸਥਾਪਨਾ ਦੇ ਸਿਲਵਰ ਜੁਬਲੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 09th, 01:00 pm
ਦੇਵ-ਭੂਮੀ ਉੱਤਰਾਖੰਡ ਦੇ ਮੇਰੇ ਪਿਆਰੇ ਭਰਾਵੋ, ਭੈਣੋ ਅਤੇ ਸਤਿਕਾਰਯੋਗ ਬਜ਼ੁਰਗੋ। ਤੁਹਾਨੂੰ ਸਾਰਿਆਂ ਨੂੰ ਮੇਰਾ ਪ੍ਰਣਾਮ ਅਤੇ ਨਮਸਕਾਰ।