ਪ੍ਰਧਾਨ ਮੰਤਰੀ ਨੇ ਮਿਯਾਗੀ ਪ੍ਰਾਂਤ ਦੇ ਸੇਂਡਾਈ ਵਿੱਚ, ਸੈਮੀਕੰਡਕਟਰ ਪਲਾਂਟ ਦਾ ਦੌਰਾ ਕੀਤਾ

August 30th, 11:52 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਾਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ਿਗੇਰੂ ਇਸ਼ਿਬਾ ਦੇ ਨਾਲ ਮਿਯਾਗੀ ਪ੍ਰਾਂਤ ਦੇ ਸੇਂਡਾਈ (Sendai) ਸਥਿਤ ਸੈਮੀਕੰਡਕਟਰ ਪਲਾਂਟ ਦਾ ਦੌਰਾ ਕੀਤਾ। ਦੋਵਾਂ ਨੇਤਾਵਾਂ ਨੇ ਸੈਂਡਾਈ ਵਿੱਚ ਸੈਮੀਕੰਡਕਟਰ ਖੇਤਰ ਦੀ ਮੋਹਰੀ ਜਾਪਾਨੀ ਕੰਪਨੀ ਟੋਕਿਓ ਇਲੈਕਟ੍ਰੋਨ ਮਿਯਾਗੀ ਲਿਮਿਟੇਡ (ਟੀਈਐੱਲ ਮਿਯਾਗੀ) ਦਾ ਦੌਰਾ ਕੀਤਾ। ਇਸ ਦੌਰਾਨ ਸ਼੍ਰੀ ਮੋਦੀ ਨੂੰ ਗਲੋਬਲ ਸੈਮੀਕੰਡਕਟਰ ਵੈਲਿਊ ਚੇਨ ਵਿੱਚ ਟੀਈਐੱਲ ਦੀ ਭੂਮਿਕਾ, ਇਸ ਦੀਆਂ ਐਡਵਾਂਸਡ ਮੈਨੂਫੈਕਚਰਿੰਗ ਸਮਰੱਥਾਵਾਂ ਅਤੇ ਭਾਰਤ ਦੇ ਨਾਲ ਇਸ ਦੇ ਜਾਰੀ ਅਤੇ ਨਿਯੋਜਿਤ ਸਹਿਯੋਗ ਬਾਰੇ ਜਾਣਕਾਰੀ ਦਿੱਤੀ ਗਈ। ਪਲਾਂਟ ਦੇ ਦੌਰੇ ਨਾਲ ਨੇਤਾਵਾਂ ਨੂੰ ਸੈਮੀਕੰਡਕਟਰ ਸਪਲਾਈ ਚੇਨ, ਨਿਰਮਾਣ ਅਤੇ ਪ੍ਰੀਖਣ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਦੋਵਾਂ ਦੇਸ਼ਾਂ ਦੇ ਵਿਚਕਾਰ ਮੌਜੂਦ ਮੌਕਿਆਂ ਦੀ ਵਿਵਹਾਰਕ ਜਾਣਕਾਰੀ ਪ੍ਰਾਪਤ ਹੋਈ।