ਤਮਿਲ ਨਾਡੂ ਦੇ ਥੂਥੁਕੁਡੀ (Thoothukudi) ਵਿੱਚ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 26th, 08:16 pm
ਵਣਕੱਮ! ਤਮਿਲ ਨਾਡੂ ਦੇ ਗਵਰਨਰ R. N. Ravi ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਕਿੰਜਰਾਪੂ ਰਾਮਮੋਹਨ ਨਾਇਡੂ ਜੀ, ਡਾ. ਐੱਲ. ਮੁਰੂਗਨ ਜੀ, ਤਮਿਲ ਨਾਡੂ ਦੇ ਮੰਤਰੀ ਤੰਗਮ ਤੇਨੱਰਸੁ ਜੀ, ਡਾ.T.R.B. ਰਾਜਾ ਜੀ, ਪੀ. ਗੀਤਾ ਜੀਵਨ ਜੀ, ਅਨੀਤਾ ਆਰ ਰਾਧਾਕ੍ਰਿਸ਼ਣਨ ਜੀ, ਸਾਂਸਦ ਕਨਿਮੋੱਲੀ ਜੀ, ਤਮਿਲ ਨਾਡੂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਸਾਡੇ MLA ਨਯਨਾਰ ਨਾਗੇਂਦ੍ਰਨ ਜੀ, ਅਤੇ ਤਮਿਲ ਨਾਡੂ ਦੇ ਮੇਰੇ ਭਰਾਵੋ ਅਤੇ ਭੈਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਥੂਥੁਕੁਡੀ (Thoothukudi) ਵਿੱਚ 4800 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਲੋਕ ਅਰਪਣ ਕੀਤਾ
July 26th, 07:47 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਥੂਥੁਕੁਡੀ ਵਿੱਚ 4800 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਲੋਕ ਅਰਪਣ ਕੀਤਾ। ਵਿਭਿੰਨ ਖੇਤਰਾਂ ਵਿੱਚ ਅਨੇਕ ਇਤਿਹਾਸਕ ਪ੍ਰੋਜੈਕਟ ਖੇਤਰੀ ਸੰਪਰਕ ਨੂੰ ਮਹੱਤਵਪੂਰਨ ਰੂਪ ਨਾਲ ਵਧਾਉਣਗੇ, ਲੌਜਿਸਟਿਕਸ ਕੁਸ਼ਲਤਾ ਨੂੰ ਹੁਲਾਰਾ ਦੇਣਗੇ, ਸਵੱਛ ਊਰਜਾ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ ਅਤੇ ਪੂਰੇ ਤਮਿਲ ਨਾਡੂ ਵਿੱਚ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਗੇ। ਕਾਰਗਿਲ ਵਿਜੈ ਦਿਵਸ ਦੇ ਮੌਕੇ 'ਤੇ ਸ਼੍ਰੀ ਮੋਦੀ ਨੇ ਕਾਰਗਿਲ ਦੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਬਹਾਦਰ ਯੋਧਿਆਂ ਨੂੰ ਨਮਨ ਕੀਤਾ ਅਤੇ ਦੇਸ਼ ਦੇ ਲਈ ਸਰਵਉੱਚ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ।ਤੂਤੀਕੋਰਿਨ ਅੰਤਰਰਾਸ਼ਟਰੀ ਕੰਟੇਨਰ ਟਰਮੀਨਲ ਦੇ ਉਦਘਾਟਨ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 16th, 02:00 pm
ਅੱਜ ਵਿਕਸਿਤ ਭਾਰਤ ਦੀ ਯਾਤਰਾ ਦਾ ਇੱਕ ਅਹਿਮ ਪੜਾਅ ਹੈ। ਇਹ ਨਵਾਂ ਤੁਤੂਕੁਕੱਡੀ ਇੰਟਰਨੈਸ਼ਨਲ ਕੰਟੇਨਰ ਟਰਮੀਨਲ ਭਾਰਤ ਦੇ ਮਰੀਨ ਇਨਫ੍ਰਾਸਟ੍ਰਕਚਰ ਦਾ ਨਵਾਂ ਸਿਤਾਰਾ ਹੈ। ਇਸ ਨਵੇਂ ਟਰਮੀਨਲ ਤੋਂ V.O.ਚਿੰਤਬਰ ਨਾਰ ਪੋਰਟ ਦੀ ਸਮਰੱਥਾ ਵਿੱਚ ਵੀ ਵਿਸਤਾਰ ਹੋਵੇਗਾ। Fourteen ਮੀਟਰ ਤੋਂ ਜ਼ਿਆਦਾ deep draft...Three Hundred ਤੋਂ ਜ਼ਿਆਦਾ ਮੀਟਰ ਬਰਥ ਵਾਲਾ ਨਵਾਂ ਟਰਮੀਨਲ..... ਇਸ ਪੋਰਟ ਦੀ capacity ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਇਸ ਨਾਲ V.O.C ਪੋਰਟ ‘ਤੇ logistics costs ਵਿੱਚ ਕਮੀ ਆਵੇਗੀ ਅਤੇ ਭਾਰਤ ਦੇ foreign exchange ਦੀ ਵੀ ਬਚਤ ਹੋਵੇਗੀ। ਮੈਂ ਇਸ ਦੇ ਲਈ ਤੁਹਾਨੂੰ ਸਭ ਨੂੰ, ਤਮਿਲ ਨਾਡੂ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਤੂਤੀਕੋਰਿਨ ਅੰਤਰਰਾਸ਼ਟਰੀ ਕੰਟੇਨਰ ਟਰਮੀਨਲ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕੀਤਾ
September 16th, 01:52 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਤੂਤੀਕੋਰਿਨ ਅੰਤਰਰਾਸ਼ਟਰੀ ਕੰਟੇਨਰ ਟਰਮੀਨਲ ਦੇ ਉਦਘਾਟਨ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਵਿਕਸਿਤ ਰਾਸ਼ਟਰ ਬਣਨ ਦੀ ਯਾਤਰਾ ਦਾ ਇੱਕ ਅਹਿਮ ਪੜਾਅ ਹੈ। ਉਨ੍ਹਾਂ ਨੇ ਨਵੇਂ ਤੂਤੀਕੋਰਿਨ ਅੰਤਰਰਾਸ਼ਟਰੀ ਕੰਟੇਨਰ ਟਰਮੀਨਲ ਨੂੰ ‘ਭਾਰਤ ਦੇ ਸਮੁੰਦਰੀ ਬੁਨਿਆਦੀ ਢਾਂਚੇ ਦੀ ਇੱਕ ਨਵੀਂ ਉਪਲਬਧੀ’ ਦੱਸਿਆ। ਵੀ. ਓ. ਚਿਦੰਬਰਨਾਰ ਬੰਦਰਗਾਹ ਦੇ ਵਿਸਤਾਰ ਵਿੱਚ ਤੂਤੀਕੋਰਿਨ ਅੰਤਰਰਾਸ਼ਟਰੀ ਕੰਟੇਨਰ ਟਰਮੀਨਲ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 14 ਮੀਟਰ ਤੋਂ ਵੱਧ ਡੂੰਘੇ ਡ੍ਰਾਫਟ ਅਤੇ 300 ਮੀਟਰ ਤੋਂ ਅਧਿਕ ਲੰਬੇ ਬਰਥ ਦੇ ਨਾਲ, ਇਹ ਟਰਮੀਨਲ ਵੀ. ਓ. ਸੀ. ਬੰਦਰਗਾਹ ਦੀ ਸਮਰੱਥਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।