ਪ੍ਰਧਾਨ ਮੰਤਰੀ ਕ੍ਰਿਸਮਸ ਦੀ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਏ

December 25th, 10:43 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਦਿੱਲੀ ਦੇ ਕੈਥੇਡ੍ਰਲ ਚਰਚ ਆਫ਼ ਦਿ ਰੀਡੈਂਪਸ਼ਨ ਵਿਖੇ ਆਯੋਜਿਤ ਕ੍ਰਿਸਮਸ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਏ । ਸ਼੍ਰੀ ਮੋਦੀ ਨੇ ਕਿਹਾ, ਇਸ ਪ੍ਰਾਰਥਨਾ ਸਭਾ ਵਿੱਚ ਪਿਆਰ, ਸ਼ਾਂਤੀ ਅਤੇ ਦਿਆਲਤਾ ਦਾ ਸਦੀਵੀ ਸੰਦੇਸ਼ ਝਲਕ ਰਿਹਾ ਹੈ। ਕ੍ਰਿਸਮਸ ਦੀ ਭਾਵਨਾ ਸਾਡੇ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਪ੍ਰੇਰਿਤ ਕਰੇ।