Our guiding spirit is - Grow More, Achieve More: PM Modi at the community programme in Melbourne, Australia
July 09th, 03:22 pm
PM Modi and Australian PM Anthony Albanese participated in a community programme of the Indian diaspora in Melbourne. In his address, PM Modi elaborated on the rapid progress taking place in India and expressed appreciation for the contribution of the Indian diaspora in Australia to the bilateral relationship, describing them as a living bridge between the two countries.Prime Minister addresses the Indian Diaspora in Australia
July 09th, 03:00 pm
PM Modi and Australian PM Anthony Albanese participated in a community programme of the Indian diaspora in Melbourne. In his address, PM Modi elaborated on the rapid progress taking place in India and expressed appreciation for the contribution of the Indian diaspora in Australia to the bilateral relationship, describing them as a living bridge between the two countries.ਪੈਰਿਸ ਵਿੱਚ ਵਿਵਾਟੈੱਕ 2026 ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 18th, 06:15 pm
ਇਸ ਸਾਲ ਭਾਰਤ-ਫ਼ਰਾਂਸ ਨਵੀਨਤਾ ਸਾਲ ਦੀ ਸ਼ੁਰੂਆਤ ਦੇ ਨਾਲ, ਫ਼ਰਾਂਸ ਇੱਕ ਮਹੱਤਵਪੂਰਨ ਪੁਲ ਦੀ ਭੂਮਿਕਾ ਨਿਭਾ ਰਿਹਾ ਹੈ, ਜੋ ਭਾਰਤ ਅਤੇ ਯੂਰਪ ਦੇ ਤਕਨਾਲੋਜੀ ਈਕੋ-ਸਿਸਟਮ ਨੂੰ ਨੇੜੇ ਲਿਆ ਰਿਹਾ ਹੈ। ਕੁਝ ਦਿਨ ਪਹਿਲਾਂ ਨੀਸ ਵਿੱਚ ਆਯੋਜਿਤ ‘ਭਾਰਤ ਇਨੋਵੇਟਸ’ ਤੋਂ ਲੈ ਕੇ ਅੱਜ ਪੈਰਿਸ ਵਿੱਚ ਆਯੋਜਿਤ ਵਿਵਾਟੈੱਕ ਤੱਕ, ਸਾਡੇ ਸਟਾਰਟਅੱਪ ਕਈ ਨਵੀਆਂ ਭਾਈਵਾਲੀਆਂ ਸਥਾਪਿਤ ਕਰ ਰਹੇ ਹਨ।ਪ੍ਰਧਾਨ ਮੰਤਰੀ ਨੇ ਵਿਵਾਟੈੱਕ 2026 ਵਿੱਚ ਹਿੱਸਾ ਲਿਆ
June 18th, 06:00 pm
ਤਕਨਾਲੋਜੀ ਉੱਦਮੀਆਂ, ਸਟਾਰਟਅੱਪਸ, ਨਿਵੇਸ਼ਕਾਂ ਅਤੇ ਉਦਯੋਗ ਜਗਤ ਦੇ ਆਗੂਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਮਨੁੱਖ-ਕੇਂਦ੍ਰਿਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮੋਹਰੀ ਤਕਨਾਲੋਜੀਆਂ ਲਈ ਭਾਰਤ ਦੇ ਦ੍ਰਿਸ਼ਟੀਕੋਣ ਅਤੇ ਉੱਭਰਦੀਆਂ ਤਕਨਾਲੋਜੀਆਂ ਦੇ ਖੇਤਰ ਵਿੱਚ ਭਾਰਤ-ਫ਼ਰਾਂਸ ਸਹਿਯੋਗ ਦੇ ਵਧਦੇ ਦਾਇਰੇ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਤਕਨਾਲੋਜੀ ਨੇ ਭਾਰਤ ਵਿੱਚ ਵੱਡੀਆਂ ਤਬਦੀਲੀਆਂ ਨੂੰ ਸੰਭਵ ਬਣਾਇਆ ਹੈ, ਜਿਨ੍ਹਾਂ ਵਿੱਚ ਡਿਜੀਟਲ ਭੁਗਤਾਨ, ਏਆਈ-ਅਧਾਰਿਤ ਖੇਤੀਬਾੜੀ ਤਰੱਕੀ ਤੋਂ ਲੈ ਕੇ ਅਤਿ-ਆਧੁਨਿਕ ਸਪੇਸ ਐਪਲੀਕੇਸ਼ਨਾਂ ਤੱਕ ਸ਼ਾਮਲ ਹਨ। ਮੁੱਖ ਸੰਬੋਧਨ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੌਂ ਨੇ ਭਾਰਤੀ ਸਟਾਰਟਅੱਪਸ ਅਤੇ ਇਨੋਵੇਟਰਸ ਨਾਲ ਗੱਲਬਾਤ ਕੀਤੀ, ਜੋ ਉਦਯੋਗ, ਸਿਹਤ ਸੰਭਾਲ, ਟਿਕਾਊ ਵਿਕਾਸ ਅਤੇ ਗਤੀਸ਼ੀਲਤਾ ਲਈ ਮੋਹਰੀ ਤਕਨਾਲੋਜੀਆਂ ਅਤੇ ਵਿਹਾਰਕ ਹੱਲਾਂ ਦਾ ਪ੍ਰਦਰਸ਼ਨ ਕਰ ਰਹੇ ਸਨ।“ਸਬਕਾ ਸਾਥ ਸਬਕਾ ਵਿਕਾਸ – ਜਨਤਾ ਦੀਆਂ ਇੱਛਾਵਾਂ ਦੀ ਪੂਰਤੀ” ਵਿਸ਼ੇ ’ਤੇ ਪੋਸਟ ਬਜਟ ਵੈਬਿਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
March 09th, 10:30 am
ਬਜਟ ਤੋਂ ਬਾਅਦ ਵੈਬਿਨਾਰਾਂ ਦੀ ਇਸ ਲੜੀ ਵਿੱਚ ਅੱਜ ਇਹ ਚੌਥਾ ਅਤੇ ਸਭ ਤੋਂ ਮਹੱਤਵਪੂਰਨ ਵੈਬਿਨਾਰ ਹੈ। ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਸਿਰਫ਼ ਚਰਚਾ ਦਾ ਵਿਸ਼ਾ ਨਹੀਂ ਹੈ, ਇਹ ਇਸ ਬਜਟ ਦਾ ਮੁੱਖ ਉਦੇਸ਼ ਹੈ ਅਤੇ ਇਸ ਸਰਕਾਰ ਦਾ ਸੰਕਲਪ ਵੀ ਹੈ। ਇਨ੍ਹਾਂ ਦੀਆਂ ਜਨ ਇੱਛਾਵਾਂ ਦੀ ਪੂਰਤੀ ਦਾ ਬਹੁਤ ਵੱਡਾ ਮਾਧਿਅਮ ਸਿੱਖਿਆ, ਹੁਨਰ, ਸਿਹਤ, ਸੈਰ-ਸਪਾਟਾ, ਖੇਡਾਂ, ਸਭਿਆਚਾਰ ਵਰਗੇ ਬੁਨਿਆਦੀ ਖੇਤਰ ਹਨ। ਇਸ ਲਈ, ਇਸ ਵੈਬਿਨਾਰ ਵਿੱਚ ਅਸੀਂ ਇਨ੍ਹਾਂ ਮਹੱਤਵਪੂਰਨ ਪਹਿਲੂਆਂ ’ਤੇ ਚਰਚਾ ਕਰ ਰਹੇ ਹਾਂ। ਬਜਟ ਘੋਸ਼ਣਾਵਾਂ ਨੂੰ ਲਾਗੂ ਕਰਨ ਲਈ ਇਨ੍ਹਾਂ ਵਿਸ਼ਿਆਂ ਨਾਲ ਜੁੜੇ ਸਾਰੇ ਮਾਹਰਾਂ, ਨੀਤੀ ਨਿਰਮਾਤਾਵਾਂ ਅਤੇ ਵਿਦਵਾਨਾਂ, ਉੱਦਮੀਆਂ ਅਤੇ ਮੇਰੇ ਨੌਜਵਾਨ ਦੋਸਤਾਂ ਦੇ ਵਿਚਾਰ ਅਤੇ ਸੁਝਾਅ ਬਹੁਤ ਮਹੱਤਵਪੂਰਨ ਹਨ। ਮੈਂ ਤੁਹਾਡਾ ਸਾਰਿਆਂ ਦਾ ਇਸ ਚੌਥੇ ਬਜਟ ਵੈਬਿਨਾਰ ਦੇ ਇਸ ਸੈਸ਼ਨ ਵਿੱਚ ਸਵਾਗਤ ਕਰਦਾ ਹਾਂ, ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ "ਸਬਕਾ ਸਾਥ ਸਬਕਾ ਵਿਕਾਸ - ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ" ਥੀਮ 'ਤੇ ਆਯੋਜਿਤ ਬਜਟ ਤੋਂ ਬਾਅਦ ਦੇ ਵੈਬਿਨਾਰ ਨੂੰ ਸੰਬੋਧਨ ਕੀਤਾ
March 09th, 10:15 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਜਟ ਤੋਂ ਬਾਅਦ ਵੈਬਿਨਾਰ ਲੜੀ ਦੇ ਚੌਥੇ ਆਯੋਜਿਤ ਵੈਬਿਨਾਰ ਨੂੰ ਸੰਬੋਧਨ ਕੀਤਾ, ਜਿਸਦੀ ਥੀਮ ਸੀ ਸਬਕਾ ਸਾਥ ਸਬਕਾ ਵਿਕਾਸ - ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ। ਸ਼੍ਰੀ ਮੋਦੀ ਨੇ ਸਿੱਖਿਆ, ਹੁਨਰ, ਸਿਹਤ, ਸੈਰ-ਸਪਾਟਾ, ਖੇਡਾਂ ਅਤੇ ਸਭਿਆਚਾਰ ਖੇਤਰਾਂ ਨੂੰ ਇਨ੍ਹਾਂ ਟੀਚਿਆਂ ਦੀ ਪੂਰਤੀ ਦਾ ਪ੍ਰਮੁੱਖ ਜ਼ਰ੍ਹੀਆ ਦਸਦੇ ਹੋਏ, ਬਜਟ ਐਲਾਨਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂਕਰਨ 'ਤੇ ਵਿਚਾਰ-ਵਟਾਂਦਰਾ ਕਰਨ ਲਈ ਮਾਹਿਰਾਂ ਅਤੇ ਨੀਤੀ ਨਿਰਮਾਤਾਵਾਂ ਦਾ ਸਵਾਗਤ ਕੀਤਾ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ, ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ ਸਿਰਫ਼ ਇੱਕ ਵਿਸ਼ਾ ਨਹੀਂ ਹੈ; ਇਹ ਇਸ ਬਜਟ ਦਾ ਮੁੱਖ ਮੰਤਵ ਹੈ ਅਤੇ ਇਸ ਸਰਕਾਰ ਦਾ ਸੰਕਲਪ ਹੈ।ਮੁੰਬਈ ਵਿੱਚ ਭਾਰਤ-ਫ਼ਰਾਂਸ ਨਵੀਨਤਾ ਮੰਚ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
February 18th, 12:07 pm
ਅੱਜ ਦੇ ਦਿਨ ਦੁਨੀਆ ਦੇ ਦੋ ਵੱਡੇ ਇਨੋਵੇਸ਼ਨ ਹੱਬ ਇਕੱਠੇ ਹੋ ਰਹੇ ਹਨ। ਜਦੋਂ ਅਸੀਂ ਭਾਰਤ ਅਤੇ ਫ਼ਰਾਂਸ ਦੀ ਗੱਲ ਕਰਦੇ ਹਾਂ, ਤਾਂ ਸਾਡਾ ਸਬੰਧ ਸਿਰਫ਼ ਇਨੋਵੇਸ਼ਨ ਦੇ ਨਾਲ-ਨਾਲ ਵਿਸ਼ਵਾਸ ਦਾ ਅਤੇ ਸ਼ੇਅਰਡ ਵੈਲੂਅਜ਼ ਦਾ ਹੈ। ਇਸੇ ਸੋਚ ਨਾਲ ਹੀ ਰਾਸ਼ਟਰਪਤੀ ਮੈਕਰੋਨ ਅਤੇ ਮੈਂ ਸਾਲ 2026 ਨੂੰ ਭਾਰਤ-ਫ਼ਰਾਂਸ ਈਅਰ ਆਫ਼ ਇਨੋਵੇਸ਼ਨ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਹ ਸਿਰਫ਼ ਇੱਕ ਜਸ਼ਨ ਨਹੀਂ ਹੈ, ਇਹ ਸਾਡੀ ਸਾਂਝੀ ਵਚਨਬੱਧਤਾ ਵੀ ਹੈ। ਕਮਿਟਮੈਂਟ ਟੂ ਇਨੋਵੇਟ, ਕਮਿਟਮੈਂਟ ਟੂ ਲੀਡ।ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਕਰਵਾਏ ਭਾਰਤ-ਈਯੂ ਬਿਜ਼ਨਸ ਫੋਰਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 27th, 04:32 pm
ਭਾਰਤ-ਯੂਰਪੀਅਨ ਯੂਨੀਅਨ ਬਿਜ਼ਨਸ ਫੋਰਮ ਵਿੱਚ ਹਿੱਸਾ ਲੈ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਯੂਰਪੀਅਨ ਯੂਨੀਅਨ ਕੌਂਸਲ ਅਤੇ ਕਮਿਸ਼ਨ ਦੇ ਪ੍ਰੈਜ਼ੀਡੈਂਟ ਦੀ ਇਹ ਭਾਰਤ ਫੇਰੀ ਕੋਈ ਸਾਧਾਰਨ ਕੂਟਨੀਤਕ ਦੌਰਾ ਨਹੀਂ ਹੈ, ਇਹ ਭਾਰਤ-ਯੂਰਪੀਅਨ ਯੂਨੀਅਨ ਰਿਸ਼ਤਿਆਂ ਵਿੱਚ ਇੱਕ ਨਵੇਂ ਯੁੱਗ ਦਾ ਆਗਾਜ਼ ਹੈ। ਪਹਿਲੀ ਵਾਰ ਯੂਰਪੀਅਨ ਯੂਨੀਅਨ ਦੇ ਲੀਡਰਜ਼, ਉਨ੍ਹਾਂ ਦਾ ਭਾਰਤ ਦੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ, ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਐੱਫਟੀਏ ਸੰਪੰਨ ਹੋਣਾ ਅਤੇ ਅੱਜ ਇੰਨੇ ਸਾਰੇ ਸੀਈਓਜ਼ ਨਾਲ, ਇੰਨੇ ਵੱਡੇ ਪੱਧਰ 'ਤੇ ਭਾਰਤ-ਯੂਰਪੀਅਨ ਯੂਨੀਅਨ ਬਿਜ਼ਨਸ ਫੋਰਮ ਆਯੋਜਿਤ ਹੋਣਾ, ਇਹ ਸਾਰੀਆਂ ਪ੍ਰਾਪਤੀਆਂ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਲੋਕਤੰਤਰੀ ਸ਼ਕਤੀਆਂ, ਇਨ੍ਹਾਂ ਵਿਚਕਾਰ ਹੋ ਰਹੇ ਬੇਮਿਸਾਲ ਤਾਲਮੇਲ ਦਾ ਪ੍ਰਤੀਕ ਹੈ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਭਾਰਤ-ਈਯੂ ਬਿਜ਼ਨਸ ਫੋਰਮ ਨੂੰ ਸੰਬੋਧਨ ਕੀਤਾ
January 27th, 04:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ-ਯੂਰਪੀਅਨ ਯੂਨੀਅਨ ਬਿਜ਼ਨਸ ਫੋਰਮ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਭਾਰਤ-ਯੂਰਪੀਅਨ ਯੂਨੀਅਨ (ਈਯੂ) ਬਿਜ਼ਨਸ ਫੋਰਮ ਵਿੱਚ ਹਿੱਸਾ ਲੈਣ 'ਤੇ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਯੂਰਪੀਅਨ ਯੂਨੀਅਨ ਕੌਂਸਲ ਅਤੇ ਕਮਿਸ਼ਨ ਦੇ ਪ੍ਰਧਾਨਾਂ ਦਾ ਭਾਰਤ ਦੌਰਾ ਕੋਈ ਆਮ ਕੂਟਨੀਤਕ ਦੌਰਾ ਨਹੀਂ ਹੈ, ਸਗੋਂ ਭਾਰਤ-ਈਯੂ ਸਬੰਧਾਂ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਹਿਲੀ ਵਾਰ, ਯੂਰਪੀਅਨ ਯੂਨੀਅਨ ਦੇ ਨੇਤਾ ਭਾਰਤ ਦੇ ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਭਾਰਤ ਅਤੇ ਯੂਰਪੀਅਨ ਯੂਨੀਅਨ ਨੇ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਮੁਕਤ ਵਪਾਰ ਸਮਝੌਤਾ ਕੀਤਾ ਅਤੇ ਅੱਜ ਕਈ ਸੀਈਓਜ਼ ਦੀ ਮੌਜੂਦਗੀ ਨਾਲ, ਭਾਰਤ-ਈਯੂ ਬਿਜ਼ਨਸ ਫੋਰਮ ਇੰਨੇ ਵੱਡੇ ਪੱਧਰ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਾਪਤੀਆਂ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਲੋਕਤੰਤਰੀ ਸ਼ਕਤੀਆਂ ਦਰਮਿਆਨ ਬੇਮਿਸਾਲ ਤਾਲਮੇਲ ਦਾ ਪ੍ਰਤੀਕ ਹਨ।ਆਈਬੀਐੱਸਏ ਆਗੂਆਂ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਦਾ ਬਿਆਨ
November 23rd, 12:45 pm
“ਜੋਹੈੱਨਸ-ਬਰਗ” ਜਿਹੇ ਜੀਵਿਤ ਖ਼ੂਬਸੂਰਤ ਸ਼ਹਿਰ ਵਿੱਚ ਆਈਬੀਐੱਸਏ ਆਗੂਆਂ ਦੀ ਬੈਠਕ ਵਿੱਚ ਹਿੱਸਾ ਲੈਣਾ ਮੇਰੇ ਲਈ ਬੇਹੱਦ ਖ਼ੁਸ਼ੀ ਦਾ ਵਿਸ਼ਾ ਹੈ। ਇਸ ਪਹਿਲ ਲਈ ਮੈਂ ਇਬਸਾ ਦੇ ਚੇਅਰ, ਰਾਸ਼ਟਰਪਤੀ ਲੂਲਾ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਅਤੇ ਰਾਸ਼ਟਰਪਤੀ ਰਾਮਾਫੋਸਾ ਨੂੰ ਮਹਿਮਾਨਨਿਵਾਜ਼ੀ ਅਤੇ ਸਤਿਕਾਰ ਲਈ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਜੋਹੈੱਨਸਬਰਗ ਵਿੱਚ ਆਈਬੀਐੱਸਏ ਆਗੂਆਂ ਦੀ ਬੈਠਕ ਵਿੱਚ ਹਿੱਸਾ ਲਿਆ
November 23rd, 12:30 pm
ਪ੍ਰਧਾਨ ਮੰਤਰੀ ਨੇ ਇਸ ਮੀਟਿੰਗ ਨੂੰ ਸਮੇਂ ਅਨੁਕੂਲ ਦਸਦੇ ਹੋਏ ਕਿਹਾ ਕਿ ਇਹ ਮੀਟਿੰਗ ਅਫ਼ਰੀਕੀ ਧਰਤੀ 'ਤੇ ਪਹਿਲੇ ਜੀ20 ਸਿਖਰ ਸੰਮੇਲਨ ਦੇ ਨਾਲ ਹੋਈ ਅਤੇ ਗਲੋਬਲ ਸਾਊਥ ਦੇਸ਼ਾਂ ਵਿੱਚ ਲਗਾਤਾਰ ਚਾਰ ਜੀ20 ਪ੍ਰਧਾਨਗੀਆਂ ਦੀ ਸਮਾਪਤੀ ਨੂੰ ਚਿੰਨ੍ਹਤ ਕਰਦੀ ਹੈ, ਜਿਨ੍ਹਾਂ ਵਿੱਚੋਂ ਆਖਰੀ ਤਿੰਨ ਆਈਬੀਐੱਸਏ ਦੇ ਮੈਂਬਰ ਦੇਸ਼ਾਂ ਨੇ ਕੀਤੀਆਂ ਸਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਮਨੁੱਖ-ਕੇਂਦ੍ਰਿਤ ਵਿਕਾਸ, ਬਹੁਪੱਖੀ ਸੁਧਾਰ ਅਤੇ ਟਿਕਾਊ ਵਿਕਾਸ 'ਤੇ ਕੇਂਦ੍ਰਿਤ ਕਈ ਅਹਿਮ ਪਹਿਲਕਦਮੀਆਂ ਹੋਈਆਂ ਹਨ।ਗੁਜਰਾਤ ਦੇ ਡੇਡੀਆਪਾੜਾ ਵਿਖੇ ਜਨਜਾਤੀਯ ਗੌਰਵ ਦਿਵਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 15th, 03:15 pm
ਜੈ ਜੋਹਾਰ। ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜੀ, ਇੱਥੇ ਪ੍ਰਮੁੱਖ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਗੁਜਰਾਤ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਦੀਸ਼ ਵਿਸ਼ਵਕਰਮਾ ਜੀ, ਗੁਜਰਾਤ ਸਰਕਾਰ ਵਿੱਚ ਮੰਤਰੀ ਨਰੇਸ਼ ਭਾਈ ਪਟੇਲ, ਜੈਰਾਮ ਭਾਈ ਗਾਮਿਤ ਜੀ, ਸੰਸਦ ਦੇ ਮੇਰੇ ਪੁਰਾਣੇ ਸਾਥੀ ਮਨਸੁਖ ਭਾਈ ਵਸਾਵਾ ਜੀ, ਮੰਚ ‘ਤੇ ਮੌਜੂਦ ਭਗਵਾਨ ਬਿਰਸਾ ਮੁੰਡਾ ਦੇ ਪਰਿਵਾਰ ਦੇ ਸਾਰੇ ਮੈਂਬਰ, ਦੇਸ਼ ਦੇ ਕੋਨੇ-ਕੋਨੇ ਤੋਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਮੇਰੇ ਆਦਿਵਾਸੀ ਭਰਾ-ਭੈਣ, ਹੋਰ ਸਾਰੇ ਸੱਜਣ ਅਤੇ ਦੇਸ਼ ਦੇ ਕਈ ਪ੍ਰੋਗਰਾਮ ਇਸ ਸਮੇਂ ਚੱਲ ਰਹੇ ਹਨ, ਕਈ ਲੋਕ ਸਾਡੇ ਨਾਲ ਟੈਕਨੌਲੋਜੀ ਨਾਲ ਜੁੜੇ ਹੋਏ ਹਨ, ਗਵਰਨਰ ਹਨ, ਮੁੱਖ ਮੰਤਰੀ ਹਨ, ਮੰਤਰੀ ਹਨ, ਮੈਂ ਉਨ੍ਹਾਂ ਨੂੰ ਵੀ ਜਨਜਾਤੀਯ ਗੌਰਵ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਡੇਡੀਆਪਾੜਾ ਵਿੱਚ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਸਮਾਗਮ ਦੇ ਮੌਕੇ ‘ਤੇ ਜਨਜਾਤੀਯ ਗੌਰਵ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ
November 15th, 03:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਡੇਡੀਆਪਾੜਾ ਵਿੱਚ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਦੇ ਮੌਕੇ ਆਯੋਜਿਤ ਜਨਜਾਤੀਯ ਗੌਰਵ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ₹9,700 ਕਰੋੜ ਤੋਂ ਵੱਧ ਦੇ ਵੱਖ-ਵੱਖ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਹ ਕਹਿੰਦੇ ਹੋਏ ਕਿ ਮਾਂ ਨਰਮਦਾ ਦੀ ਪਵਿੱਤਰ ਧਰਤੀ ਅੱਜ ਇੱਕ ਹੋਰ ਇਤਿਹਾਸਕ ਮੌਕੇ ਦੀ ਗਵਾਹ ਬਣ ਰਹੀ ਹੈ, ਸ਼੍ਰੀ ਮੋਦੀ ਨੇ ਯਾਦ ਕੀਤਾ ਕਿ 31 ਅਕਤੂਬਰ ਨੂੰ ਸਰਦਾਰ ਪਟੇਲ ਦੀ 150ਵੀਂ ਜਯੰਤੀ ਇਸੇ ਜਗ੍ਹਾ 'ਤੇ ਮਨਾਈ ਗਈ ਸੀ ਅਤੇ ਭਾਰਤ ਦੀ ਏਕਤਾ ਅਤੇ ਵਖਰੇਵੇਂ ਦਾ ਤਿਉਹਾਰ ਮਨਾਉਣ ਲਈ ਭਾਰਤ ਪਰਵ ਦੀ ਸ਼ੁਰੂਆਤ ਹੋਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਦੇ ਸ਼ਾਨਦਾਰ ਸਮਾਗਮ ਦੇ ਨਾਲ ਅਸੀਂ ਭਾਰਤ ਪਰਵ ਦੇ ਸਿਖਰ ਦੇ ਗਵਾਹ ਬਣ ਰਹੇ ਹਾਂ। ਉਨ੍ਹਾਂ ਨੇ ਇਸ ਸ਼ੁਭ ਮੌਕੇ 'ਤੇ ਭਗਵਾਨ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੂਰੇ ਕਬਾਇਲੀ ਖੇਤਰ ਵਿੱਚ ਆਜ਼ਾਦੀ ਦੀ ਭਾਵਨਾ ਜਗਾਉਣ ਵਾਲੇ ਗੋਵਿੰਦ ਗੁਰੂ ਦਾ ਅਸ਼ੀਰਵਾਦ ਵੀ ਇਸ ਆਯੋਜਨ ਨਾਲ ਜੁੜਿਆ ਹੈ। ਮੰਚ ਤੋਂ ਉਨ੍ਹਾਂ ਨੇ ਗੋਵਿੰਦ ਗੁਰੂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਦੇਵਮੋਗਰਾ ਮਾਤਾ ਮੰਦਿਰ ਵਿੱਚ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਮੈਂ ਇੱਕ ਵਾਰ ਫਿਰ ਉਨ੍ਹਾਂ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ।ਨਤੀਜਿਆਂ ਦੀ ਸੂਚੀ: ਪ੍ਰਧਾਨ ਮੰਤਰੀ ਦਾ ਭੂਟਾਨ ਦੌਰਾ
November 11th, 06:10 pm
ਇਹ ਸਮਝੌਤਾ ਅਖੁੱਟ ਊਰਜਾ ਦੇ ਖੇਤਰ ਵਿੱਚ ਦੁਵੱਲੇ ਸਬੰਧਾਂ ਨੂੰ ਸੰਸਥਾਗਤ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਸੌਰ ਊਰਜਾ, ਪੌਣ ਊਰਜਾ, ਬਾਇਓਮਾਸ, ਊਰਜਾ ਭੰਡਾਰਨ, ਗ੍ਰੀਨ ਹਾਈਡ੍ਰੋਜਨ ਅਤੇ ਸਮਰੱਥਾ ਨਿਰਮਾਣ ਵਰਗੇ ਖੇਤਰਾਂ ਵਿੱਚ ਇਕੱਠੇ ਕੰਮ ਕਰਨ ਦਾ ਮੰਤਵ ਰੱਖਦਾ ਹੈ।ਓਡੀਸ਼ਾ ਦੇ ਝਾਰਸੁਗੁੜਾ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
September 27th, 11:45 am
ਇੱਥੇ ਕੁਝ ਨੌਜਵਾਨ ਸਾਥੀ ਬਹੁਤ ਸਾਰੀਆਂ ਕਲਾਕ੍ਰਿਤੀਆਂ ਬਣਾ ਕੇ ਲਿਆਏ ਹਨ, ਓਡੀਸ਼ਾ ਵਿੱਚ ਕਲਾ ਪ੍ਰਤੀ ਪਿਆਰ ਵਿਸ਼ਵ ਪ੍ਰਸਿੱਧ ਹੈ, ਮੈਂ ਤੁਹਾਡੇ ਸਾਰਿਆਂ ਦੀ ਇਹ ਭੇਟ ਤੋਹਫ਼ੇ ਨੂੰ ਸਵੀਕਾਰ ਕਰਦਾ ਹਾਂ ਅਤੇ ਮੇਰੇ ਐੱਸਪੀਜੀ ਦੇ ਸਾਥੀਆਂ ਨੂੰ ਕਹਿੰਦਾ ਹਾਂ ਕਿ ਉਹ ਸਾਰੀ ਚੀਜ਼ਾਂ ਤੁਹਾਡੇ ਤੋਂ ਕੁਲੈਕਟ ਕਰ ਲੈਣ, ਤੁਸੀਂ ਜੇ ਪਿੱਛੇ ਅਪਣਾ ਨਾਮ ਪਤਾ ਲਿਖਦੇ ਹੋ, ਤਾਂ ਮੇਰੇ ਵੱਲੋਂ ਇੱਕ ਚਿੱਠੀ ਜ਼ਰੂਰ ਮਿਲੇਗੀ ਤੁਹਾਨੂੰ। ਉੱਥੇ ਵੀ ਪਿੱਛੇ ਕੋਈ ਇੱਕ ਬੱਚਾ ਕੁਝ ਲੈ ਕੇ ਖੜ੍ਹਾ ਹੈ; ਉਸ ਦੇ ਹੱਥ ਦੁਖ ਜਾਣਗੇ, ਕਦੋਂ ਤੋਂ ਕਈ ਹੱਥ ਵਿੱਚ ਲੈ ਕੇ ਉਹ ਵੀ ਜ਼ਰਾ ਕੁਲੈਕਟ ਕਰ ਲਓ ਭਾਈ, ਕੋਈ ਮਦਦ ਕਰੋ ਉਨ੍ਹਾਂ ਦੀ। ਜੇ ਕਰ ਤੁਸੀਂ ਪਿੱਛੇ ਆਪਣਾ ਨਾਮ ਲਿਖਿਆ ਹੈ, ਤਾਂ ਮੈਂ ਤੁਹਾਨੂੰ ਜ਼ਰੂਰ ਚਿੱਠੀ ਲਿਖਾਂਗਾ। ਮੈਂ ਤੁਹਾਡੇ ਇਸ ਪਿਆਰ ਲਈ ਇਸ ਕਲਾਕ੍ਰਿਤੀ ਨੂੰ ਤਿਆਰ ਕਰਨ ਲਈ ਤੁਸੀਂ ਸਾਰੇ ਨੌਜਵਾਨਾਂ ਦਾ, ਮਹਿਲਾਵਾਂ ਦਾ ਅਤੇ ਛੋਟੇ-ਛੋਟੇ ਬੱਚਿਆਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਓਡੀਸ਼ਾ ਦੇ ਝਾਰਸੁਗੁੜਾ ਵਿੱਚ 60,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
September 27th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਡੀਸ਼ਾ ਦੇ ਝਾਰਸੁਗੁੜਾ ਵਿੱਚ 60,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਪਤਵੰਤੇ ਸੱਜਣਾਂ ਨੂੰ ਆਪਣੀਆਂ ਸਤਿਕਾਰ ਸਹਿਤ ਸ਼ੁਭਕਾਮਨਾਵਾਂ ਦਿੱਤੀਆਂ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਨਰਾਤਿਆਂ ਦਾ ਉਤਸਵ ਇਸ ਸਮੇਂ ਮਨਾਇਆ ਜਾ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਸ਼ੁਭ ਦਿਨਾਂ ਵਿੱਚ, ਉਨ੍ਹਾਂ ਨੂੰ ਮਾਂ ਸਮਾਲੇਈ ਅਤੇ ਮਾਂ ਰਾਮਚੰਡੀ ਦੀ ਪਵਿੱਤਰ ਧਰਤੀ 'ਤੇ ਜਾਣ ਅਤੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਮਾਵਾਂ ਅਤੇ ਭੈਣਾਂ ਦੀ ਮੌਜੂਦਗੀ ਨੂੰ ਨੋਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਹੀ ਤਾਕਤ ਦਾ ਸੱਚਾ ਸਰੋਤ ਹਨ, ਉਨ੍ਹਾਂ ਨੇ ਲੋਕਾਂ ਨੂੰ ਨਮਸਕਾਰ ਕੀਤਾ।2047 ਵਿੱਚ ਵਿਕਸਿਤ ਭਾਰਤ ਦਾ ਰਾਹ ਆਤਮ-ਨਿਰਭਰਤਾ ਵਿੱਚੋਂ ਹੋ ਕੇ ਗੁਜਰਦਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
July 27th, 11:30 am
ਮੇਰੇ ਪਿਆਰੇ ਦੇਸਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਗੱਲ ਹੋਵੇਗੀ ਦੇਸ਼ ਦੀਆਂ ਸਫਲਤਾਵਾਂ ਦੀ, ਦੇਸ਼ ਵਾਸੀਆਂ ਦੀਆਂ ਪ੍ਰਾਪਤੀਆਂ ਦੀ। ਪਿਛਲੇ ਕੁਝ ਹਫਤਿਆਂ ਵਿੱਚ, ਸਪੋਰਟਸ ਹੋਵੇ, ਸਾਇੰਸ ਹੋਵੇ ਜਾਂ ਸੰਸਕ੍ਰਿਤੀ, ਬਹੁਤ ਕੁਝ ਅਜਿਹਾ ਹੋ ਰਿਹਾ ਹੈ, ਜਿਸ ’ਤੇ ਹਰ ਭਾਰਤ ਵਾਸੀ ਨੂੰ ਮਾਣ ਹੈ। ਹੁਣੇ ਜਿਹੇ ਹੀ ਸ਼ੁਭਾਂਸ਼ੂ ਸ਼ੁਕਲਾ ਦੀ ਸਪੇਸ ਤੋਂ ਵਾਪਸੀ ਨੂੰ ਲੈ ਕੇ ਦੇਸ਼ ਵਿੱਚ ਬਹੁਤ ਚਰਚਾ ਹੋਈ। ਜਿਵੇਂ ਹੀ ਸ਼ੁਭਾਂਸ਼ੂ ਧਰਤੀ ’ਤੇ ਸੁਰੱਖਿਅਤ ਉੱਤਰੇ, ਲੋਕ ਉਛਲ ਪਏ, ਹਰ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪੂਰਾ ਦੇਸ਼ ਮਾਣ ਨਾਲ ਭਰ ਗਿਆ। ਮੈਨੂੰ ਯਾਦ ਹੈ ਜਦੋਂ ਅਗਸਤ 2023 ਵਿੱਚ ਚੰਦਰਯਾਨ-3 ਦੀ ਸਫਲ ਲੈਂਡਿੰਗ ਹੋਈ ਸੀ, ਉਦੋਂ ਦੇਸ਼ ਵਿੱਚ ਇਕ ਨਵਾਂ ਮਾਹੌਲ ਬਣਿਆ। ਸਾਇੰਸ ਨੂੰ ਲੈ ਕੇ, ਸਪੇਸ ਨੂੰ ਲੈ ਕੇ ਬੱਚਿਆਂ ਵਿੱਚ ਇਕ ਨਵੀਂ ਜਿਗਿਆਸਾ ਵੀ ਜਾਗੀ। ਹੁਣ ਛੋਟੇ-ਛੋਟੇ ਬੱਚੇ ਕਹਿੰਦੇ ਹਨ ਅਸੀਂ ਵੀ ਸਪੇਸ ਵਿੱਚ ਜਾਵਾਂਗੇ, ਅਸੀਂ ਵੀ ਚੰਨ ’ਤੇ ਉੱਤਰਾਂਗੇ - ਸਪੇਸ ਸਾਇੰਟਿਸਟ ਬਣਾਂਗੇ।ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
July 08th, 08:30 pm
“ਰੀਓ” ਅਤੇ “ਬ੍ਰਾਸੀਲੀਆ” ਵਿੱਚ ਸਾਡੇ ਗਰਮਜੋਸ਼ੀ ਭਰੇ ਸੁਆਗਤ ਦੇ ਲਈ ਮੈਂ ਰਾਸ਼ਟਰਪਤੀ ਲੂਲਾ ਦਾ, ਮੇਰੇ ਮਿੱਤਰ ਦਾ, ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਐਮਾਜ਼ਨ ਦੀ ਕੁਦਰਤੀ ਸੁੰਦਰਤਾ, ਅਤੇ ਤੁਹਾਡੀ ਆਤਮੀਅਤਾ, ਦੋਹਾਂ ਨੇ ਸਾਨੂੰ ਮੰਤਰ-ਮੁੰਗਧ ਕਰ ਦਿੱਤਾ ਹੈ।ਪ੍ਰਧਾਨ ਮੰਤਰੀ ਨੇ ਵਾਤਾਵਰਣ, ਸੀਓਪੀ-30 ਅਤੇ ਗਲੋਬਲ ਹੈਲਥ ‘ਤੇ 17ਵੇਂ ਬ੍ਰਿਕਸ ਸਮਿਟ ਸੈਸ਼ਨ ਨੂੰ ਸੰਬੋਧਨ ਕੀਤਾ
July 07th, 11:38 pm
ਪ੍ਰਧਾਨ ਮੰਤਰੀ ਨੇ ਅੱਜ ‘ਵਾਤਾਵਰਣ, ਸੀਓਪੀ-30 ਅਤੇ ਗਲੋਬਲ ਹੈਲਥ’ ਵਿਸ਼ੇ ‘ਤੇ ਇੱਕ ਸੈਸ਼ਨ ਨੂੰ ਸੰਬੋਧਨ ਕੀਤਾ। ਸੈਸ਼ਨ ਵਿੱਚ ਬ੍ਰਿਕਸ ਦੇ ਮੈਂਬਰਾਂ, ਭਾਗੀਦਾਰ ਦੇਸ਼ਾਂ ਅਤੇ ਸੱਦੇ ਗਏ ਦੇਸ਼ਾਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਦੁਨੀਆ ਦੇ ਭਵਿੱਖ ਦੇ ਲਈ ਇਸ ਤਰ੍ਹਾਂ ਦੇ ਉੱਚ ਮਹੱਤਵ ਦੇ ਮੁੱਦਿਆਂ ‘ਤੇ ਸੈਸ਼ਨ ਦੇ ਆਯੋਜਨ ਦੇ ਲਈ ਬ੍ਰਾਜ਼ੀਲ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲਈ ਜਲਵਾਯੂ ਪਰਿਵਰਤਨ ਕੇਵਲ ਊਰਜਾ ਸਬੰਧੀ ਮੁੱਦਿਆਂ ਨੂੰ ਸੁਲਝਾਉਣ ਬਾਰੇ ਨਹੀਂ ਹੈ, ਬਲਕਿ ਇਹ ਪਰਿਵਰਤਨ ਜੀਵਨ ਅਤੇ ਕੁਦਰਤ ਦੇ ਦਰਮਿਆਨ ਸੰਤੁਲਨ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਕਲਾਇਮੇਟ ਜਸਟਿਸ ਨੂੰ ਇੱਕ ਨੈਤਿਕ ਜ਼ਿੰਮੇਦਾਰੀ ਦੇ ਰੂਪ ਵਿੱਚ ਦੇਖਦਾ ਹੈ ਜਿਸ ਨੂੰ ਉਸ ਨੂੰ ਪੂਰਾ ਕਰਨਾ ਚਾਹੀਦਾ ਹੈ। ਵਾਤਾਵਰਣ ਸਬੰਧੀ ਕਾਰਵਾਈ ਦੇ ਪ੍ਰਤੀ ਭਾਰਤ ਦੀ ਗਹਿਰੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਨੇ ਲੋਕਾਂ ਦੇ ਹਿਤ ਅਤੇ ਗ੍ਰਹਿ ਦੇ ਅਨੁਕੂਲ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਦੁਆਰਾ ਉਠਾਏ ਗਏ ਕਦਮਾਂ ਬਾਰੇ ਵਿਸਤਾਰ ਨਾਲ ਦੱਸਿਆ, ਜਿਵੇਂ ਕਿ ਅੰਤਰਰਾਸ਼ਟਰੀ ਸੌਰ ਗਠਬੰਧਨ, ਆਪਦਾ ਰੋਧੀ ਬੁਨਿਆਦਾ ਢਾਂਚਾ ਗਠਬੰਧਨ (ਸੀਡੀਆਰਆਈ), ਆਲਮੀ ਜੈਵ ਈਂਧਣ ਗਠਬੰਧਨ, ਇੰਟਰਨੈਸ਼ਨਲ ਬਿਗ ਕੈਟ ਅਲਾਇੰਸ, ਮਿਸ਼ਨ ਲਾਇਫ (Mission Life), ਏਕ ਪੇੜ ਮਾਂ ਕੇ ਨਾਮ ਆਦਿ।ਵਾਤਾਵਰਣ, COP-30 ਅਤੇ ਆਲਮੀ ਸਿਹਤ ‘ਤੇ ਬ੍ਰਿਕਸ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਦਾ ਬਿਆਨ
July 07th, 11:13 pm
ਮੈਨੂੰ ਖੁਸ਼ੀ ਹੈ ਕਿ ਬ੍ਰਾਜ਼ੀਲ ਦੀ ਪ੍ਰਧਾਨਗੀ ਵਿੱਚ ਬ੍ਰਿਕਸ ਨੇ ਵਾਤਾਵਰਣ ਅਤੇ ਸਿਹਤ ਸੁਰੱਖਿਆ ਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਹੈ। ਇਹ ਵਿਸ਼ੇ ਨਾ ਕੇਵਲ ਆਪਸ ਵਿੱਚ ਜੁੜੇ ਹੋਏ ਹਨ, ਬਲਕਿ ਮਨੁੱਖਤਾ ਦੇ ਉੱਜਵਲ ਭਵਿੱਖ ਦੇ ਲਈ ਭੀ ਅਤਿਅੰਤ ਮਹੱਤਵਪੂਰਨ ਹਨ।