ਪ੍ਰਧਾਨ ਮੰਤਰੀ ਨੇ ਗੋਆ ਵਿੱਚ ਆਇਰਨਮੈਨ 70.3 ਜਿਹੇ ਪ੍ਰੋਗਰਾਮਾਂ ਵਿੱਚ ਨੌਜਵਾਨਾਂ ਦੀ ਵਧਦੀ ਭਾਗੀਦਾਰੀ ਦਾ ਸਵਾਗਤ ਕੀਤਾ

November 09th, 10:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ਵਿੱਚ ਆਯੋਜਿਤ ਆਇਰਨਮੈਨ 70.3 ਜਿਹੇ ਪ੍ਰੋਗਰਾਮਾਂ ਵਿੱਚ ਨੌਜਵਾਨਾਂ ਦੀ ਵਧਦੀ ਭਾਗੀਦਾਰੀ ਦਾ ਸਵਾਗਤ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਫਿਟਇੰਡੀਆ ਮੁਹਿੰਮ ਵਿੱਚ ਯੋਗਦਾਨ ਪਾਉਂਦੇ ਹਨ। ਸ਼੍ਰੀ ਮੋਦੀ ਨੇ ਕਿਹਾ, ਇਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਵਧਾਈ। ਮੈਨੂੰ ਖ਼ੁਸ਼ੀ ਹੈ ਕਿ ਸਾਡੇ ਦੋ ਨੌਜਵਾਨ ਪਾਰਟੀ ਸਹਿਯੋਗੀ, ਅੰਨਾਮਲਾਈ ਅਤੇ ਤੇਜਸਵੀ ਸੂਰਿਆ ਸਫ਼ਲਤਾ ਨਾਲ ਆਇਰਨਮੈਨ ਟ੍ਰਾਈਥਲੋਨ ਪੂਰਾ ਕਰਨ ਵਾਲਿਆਂ ਵਿੱਚ ਸ਼ਾਮਿਲ ਹਨ।

ਪ੍ਰਧਾਨ ਮੰਤਰੀ ਨੇ ਸਾਂਸਦ ਤੇਜਸਵੀ ਸੂਰਯਾ ਦੁਆਰਾ ਆਇਰਨਮੈਨ ਚੈਲੰਜ ਪੂਰਾ ਕਰਨ ਨੂੰ ਸ਼ਲਾਘਾਯੋਗ ਉਪਲਬਧੀ ਦੱਸਿਆ

October 27th, 09:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਲੋਕ ਸਭਾ ਸਾਂਸਦ ਸ਼੍ਰੀ ਤੇਜਸਵੀ ਸੂਰਯਾ ਦੁਆਰਾ ਆਇਰਨਮੈਨ ਚੈਲੰਜ (Ironman Challenge) ਸਫ਼ਲਤਾਪੂਰਵਕ ਪੂਰਾ ਕਰਨ ਨੂੰ ਸ਼ਲਾਘਾਯੋਗ ਉਪਲਬਧੀ ਦੱਸਿਆ।